ਅੱਤ ਦਾ ਅੰਤ : ਬੇਅੰਤੇ ਪਾਪੀ ਨੂੰ ਸਿੰਘਾਂ ਨੇ ਬੰਬ ਦੇ ਨਾਲ ਉਡਾ'ਤਾ
- ਗੁਰਬਾਣੀ-ਇਤਿਹਾਸ
- 30 Aug, 2025 08:50 PM (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਕੌਮੀ ਸ਼ਹੀਦ' ਦੇ ਖ਼ਿਤਾਬ ਨਾਲ ਸਨਮਾਨੇ ਭਾਈ ਦਿਲਾਵਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਸੂਰਮੇ ਦੀ ਸ਼ਹਾਦਤ ਕੁਰਬਾਨੀ, ਤਿਆਗ, ਸਿਰੜ ਅਤੇ ਸੇਵਾ ਭਾਵਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜ਼ਾਲਮ ਮੁੱਖ ਮੰਤਰੀ ਬੇਅੰਤ ਸਿਹੁੰ ਬੁੱਚੜ ਨੂੰ ਬੰਬ ਨਾਲ ਉਡਾ ਕੇ ਭਾਈ ਦਿਲਾਵਰ ਸਿੰਘ ਨੇ ਚੀਥੜੇ-ਚੀਥੜੇ ਕਰ ਦਿੱਤਾ ਤੇ ਇਸ ਜੁਝਾਰੂ ਕਾਰਨਾਮੇ ਵਿੱਚ ਭਾਈ ਦਿਲਾਵਰ ਸਿੰਘ ਜੀ ਖ਼ੁਦ ਵੀ ਆਪਾ ਵਾਰ ਗਏ ਤੇ ਸਿੱਖ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ ਗਏ।
ਅੱਜ ਜੇਕਰ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ-ਕੇਸ ਅਤੇ ਸਰੀਰਾਂ ਉੱਤੇ ਬਾਣੇ ਸ਼ੋਭ ਰਹੇ ਹਨ ਤਾਂ ਇਹ ਭਾਈ ਦਿਲਾਵਰ ਸਿੰਘ ਜੀ ਦੀ ਹੀ ਦੇਣ ਹੈ ਜਿਸ ਨੇ 31 ਅਗਸਤ 1995 ਨੂੰ ਔਰੰਗਜ਼ੇਬ, ਜ਼ਕਰੀਆ ਖ਼ਾਂ, ਫਰੁੱਖਸੀਅਰ, ਮੀਰ ਮੰਨੂ, ਲਖਪਤ ਰਾਏ, ਜਨਰਲ ਡਾਇਰ ਅਤੇ ਇੰਦਰਾ ਗਾਂਧੀ ਦੇ ਹੀ ਦੂਜੇ ਰੂਪ ਦਰਿੰਦੇ ਬੇਅੰਤ ਸਿਹੁੰ ਨੂੰ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਿੱਖ ਕੌਮ ਜਿਉਂਦੀ ਅਤੇ ਜਾਗਦੀ ਹੈ, ਹਥਿਆਰਬੰਦ ਸੰਘਰਸ਼ ਖਤਮ ਨਹੀਂ ਹੋਇਆ ਬਲਕਿ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਤੇ ਜ਼ੁਲਮ ਦਾ ਨਾਸ ਕਰਕੇ ਹੀ ਦਮ ਲਵੇਗਾ। ਬੇਅੰਤੇ ਬੁੱਚੜ ਦੇ ਸੋਧੇ ਨਾਲ ਭਾਰਤੀ ਹਕੂਮਤ, ਕਾਂਗਰਸੀ ਸਰਕਾਰ ਅਤੇ ਹੋਰ ਪੰਥ ਦੋਖੀਆਂ ਦੇ ਪਰਖੱਚੇ ਉੱਡ ਗਏ। ਖ਼ਾਲਸਾ ਪੰਥ ਦੇ ਬਹਾਦਰ ਜਰਨੈਲ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਅਤੇ ਭਾਈ ਸ਼ਮਸ਼ੇਰ ਸਿੰਘ ਨੇ ਐਸਾ ਸ਼ਾਨਦਾਰ ਕਾਰਨਾਮਾ ਕਰ ਵਿਖਾਇਆ ਜਿਸ ਉੱਤੇ ਕੌਮ ਨੂੰ ਸਦੀਆਂ ਤੱਕ ਮਾਣ ਰਹੇਗਾ। ਇਹ ਸਾਰੇ ਸੂਰਬੀਰ ਸਾਡੀ ਕੌਮ ਦੇ ਨਾਇਕ ਹਨ ਜਿਨ੍ਹਾਂ ਤੋਂ ਸਿੱਖ ਨੌਜਵਾਨ ਹਮੇਸ਼ਾਂ ਸੇਧ ਲੈਂਦੇ ਰਹਿਣਗੇ। ਜਦੋਂ ਜਦੋਂ ਵੀ ਸਿੱਖ ਕੌਮ ਉੱਤੇ ਕੋਈ ਪਾਪੀ ਜ਼ੁਲਮ ਕਰੇਗਾ ਤਾਂ ਉਸ ਜ਼ੁਲਮ ਦਾ ਅੰਤ ਕਰਨ ਲਈ ਅਜਿਹੇ ਯੋਧੇ ਪੈਦਾ ਹੁੰਦੇ ਰਹਿਣਗੇ।
ਬੇਅੰਤੇ ਬੁੱਚੜ ਨੂੰ ਭਾਈ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਇਸ ਧਰਤੀ ਤੋਂ ਖ਼ਤਮ ਕਰ ਦਿੱਤਾ। ਇਸ ਤੋਂ ਪਹਿਲਾਂ ਬੇਅੰਤੇ ਬੁੱਚੜ ਦੇ ਚਾਪਲੂਸਾਂ ਨੇ ਉਸ ਨੂੰ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਭਾਈ ਦਿਲਾਵਰ ਸਿੰਘ ਨੇ ਕਿਹਾ ਕਿ "ਇਸ ਧਰਤੀ ਉੱਤੇ ਜਾਂ ਤਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਰਹੇਗਾ ਜਾਂ ਫਿਰ ਬੇਅੰਤਾ ਬੁੱਚੜ! ਗੁਰੂ ਸਾਹਿਬਾਨਾਂ ਦੇ ਨਾਂਵਾਂ, ਉਪਦੇਸ਼ਾਂ ਅਤੇ ਸਿੱਖ ਕੌਮ ਨੂੰ ਤਾਂ ਕੋਈ ਨਹੀਂ ਮਿਟਾ ਸਕਦਾ ਪਰ ਬਿਅੰਤਾ ਬੁੱਚੜ ਹੁਣ ਜ਼ਰੂਰ ਮਿਟੇਗਾ।" ਬਿਅੰਤੇ ਬੁੱਚੜ ਤੋਂ ਪਹਿਲਾਂ ਲਖਪਤ ਰਾਏ ਵਰਗੇ ਵੀ ਆਏ ਸਨ ਜਿਹੜੇ ਕਹਿੰਦੇ ਸਨ ਕਿ "ਇੱਕ ਖੱਤਰੀ ਗੁਰੂ ਨਾਨਕ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ ਤੇ ਹੁਣ ਇੱਕ ਖੱਤਰੀ ਲਖਪਤ ਰਾਏ ਹੀ ਸਿੱਖ ਕੌਮ ਨੂੰ ਖਤਮ ਕਰੇਗਾ।" ਫਿਰ ਬਾਅਦ ਵਿੱਚ ਲਖਪਤ ਰਾਏ ਨੂੰ ਅਠਾਰ੍ਹਵੀਂ ਸਦੀ ਦੇ ਸਿੰਘਾਂ ਨੇ ਇਹੋ ਜਿਹੀ ਸਜ਼ਾ ਦਿੱਤੀ ਕਿ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਇਸੇ ਤਰ੍ਹਾਂ ਜ਼ਾਲਮ ਪੁਲਿਸ ਅਫ਼ਸਰ ਗੋਬਿੰਦ ਰਾਮ ਬੁੱਚੜ ਵੀ ਬੜਾ ਹੰਕਾਰਿਆ ਸੀ ਜਦੋਂ ਇਹ ਸਿੰਘਾਂ ਉੱਤੇ ਜ਼ੁਲਮ ਕਰਦਾ ਸੀ ਤਾਂ ਕਹਿੰਦਾ ਸੀ ਕਿ "ਪਹਿਲਾਂ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ, ਹੁਣ ਗੋਬਿੰਦ ਰਾਮ ਦਾ ਮੂਤ ਪੀਓ।" ਫਿਰ ਜੁਝਾਰੂ ਸਿੰਘਾਂ ਨੇ ਇਸ ਨੂੰ ਵੀ ਬੰਬ ਨਾਲ ਉਡਾ ਕੇ ਪਾਪਣ ਇੰਦਰਾ ਗਾਂਧੀ ਕੋਲ ਭੇਜ ਦਿੱਤਾ ਤੇ ਹੁਣ ਵਾਰੀ ਸੀ ਬੇਅੰਤੇ ਬੁੱਚੜ ਦੀ ਜਿਸ ਨੇ ਡੀ.ਜੀ.ਪੀ. ਬੁੱਚੜ ਕੇ.ਪੀ. ਐੱਸ. ਗਿੱਲ ਨਾਲ ਮਿਲ ਕੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਉਤੇ ਜ਼ੋਰ ਦਿੱਤਾ ਹੋਇਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਵੀ ਭਾਈ ਮਨੀ ਸਿੰਘ ਵਾਂਗ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ, ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਵੀ ਭਾਈ ਮਤੀ ਦਾਸ ਜੀ ਵਾਂਗ ਦੋਫਾੜ ਕਰ ਦਿੱਤਾ ਗਿਆ। ਜ਼ਾਲਮ ਮੁੱਖ ਮੰਤਰੀ ਬੇਅੰਤੇ ਬੁੱਚੜ ਅਤੇ ਕੇ.ਪੀ.ਐਸ. ਗਿੱਲ ਦੇ ਰਾਜ ਵਿੱਚ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ, ਜੁਝਾਰੂ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਖੌਫਨਾਕ ਤਸੀਹੇ ਦਿੱਤੇ ਜਾਂਦੇ ਸੀ, ਕਿਸੇ ਦੇ ਸਿਰ ਵਿੱਚ ਕਿੱਲ ਠੋਕ ਦਿੱਤੇ ਜਾਂਦੇ, ਭਾਈ ਅਨੋਖ ਸਿੰਘ ਬੱਬਰ ਵਾਂਗ ਕਿਸੇ ਦੀ ਖੋਪੜੀ ਲਾਹ ਦਿੱਤੀ ਜਾਂਦੀ, ਕਿਸੇ ਦੇ ਪੱਟ ਚੀਰ ਕੇ ਲੂਣ ਭਰ ਦਿੱਤਾ ਜਾਂਦਾ, ਕਿਸੇ ਦੀ ਗੁਦਾ ਵਿੱਚ ਡੰਡਾ ਧੱਕ ਦਿੱਤਾ ਜਾਂਦਾ, ਕਿਸੇ ਦਾ ਸਰੀਰ ਗਰਮ ਪ੍ਰੈੱਸਾਂ ਨਾਲ ਸਾੜ ਦਿੱਤਾ ਜਾਂਦਾ, ਕਿਸੇ ਨੂੰ ਗਰਮ ਕੜਾਹੇ ਵਿੱਚ ਉਬਾਲ ਦਿੱਤਾ ਜਾਂਦਾ, ਹਰ ਰੋਜ ਘਰਾਂ ਖੇਤਾਂ ਅਤੇ ਦੁਕਾਨਾਂ ਵਿੱਚੋਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਜਾਂਦੇ, ਸਿੱਖ ਹੋਣਾ ਹੀ ਇਸ ਦੇਸ਼ ਵਿੱਚ ਜੁਰਮ ਅਤੇ ਪਾਪ ਬਣ ਗਿਆ, ਨੀਲੀਆਂ ਤੇ ਪੀਲੀਆਂ ਦਸਤਾਰਾਂ ਸਜਾਉਣ ਵਾਲੇ ਅਤੇ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਤਾਂ ਖਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ, ਬੀਬੀਆਂ ਨੂੰ ਵੀ ਨਹੀਂ ਸੀ ਬਖਸ਼ਿਆ ਜਾਂਦਾ, ਥਾਣਿਆਂ ਵਿੱਚ ਬੀਬੀਆਂ ਦੀ ਪੱਤ ਰੋਲੀ ਜਾਂਦੀ, ਭੈਣ ਉੱਤੇ ਭਰਾ ਨੂੰ ਲਿਟਾਇਆ ਜਾਂਦਾ ਅਤੇ ਪਿਓ ਸਾਹਮਣੇ ਧੀ ਨੂੰ ਨੰਗਾ ਕੀਤਾ ਜਾਂਦਾ, ਮੇਰੇ ਚਾਚਾ ਜੀ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ) ਨੂੰ ਵੀ ਜ਼ਾਲਮਾਨਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਉਸ ਸਮੇਂ ਪੁਲਿਸ ਇੱਕ ਬੰਦੇ ਮਾਰਨ ਵਾਲੀ ਮਸ਼ੀਨ ਬਣ ਚੁੱਕੀ ਸੀ, ਫੀਤੀਆਂ-ਸਟਾਰਾਂ-ਇਨਾਮਾਂ ਅਤੇ ਤਰੱਕੀਆਂ ਦੇ ਲਾਲਚ ਵਿੱਚ ਬੁੱਚੜ ਪੁਲਿਸ ਅਫਸਰਾਂ ਨੇ ਸਿੱਖ ਜਵਾਨੀ ਦਾ ਘਾਣ ਕਰ ਦਿੱਤਾ, ਬੇਅੰਤ ਸਿਹੁੰ ਅਤੇ ਕੇਪੀਐਸ ਗਿੱਲ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਕਿ 'ਜਿੱਥੇ ਮਰਜ਼ੀ ਬੰਦਾ ਮਾਰ ਦਿਓ, ਤੁਹਾਨੂੰ ਕੋਈ ਨਹੀਂ ਪੁੱਛੇਗਾ।' ਸਵੇਰੇ ਬੰਦਾ ਘਰ ਜਾਂਦਾ ਸੀ, ਪਰ ਪਤਾ ਨਹੀਂ ਸੀ ਹੁੰਦਾ ਕਿ ਵਾਪਸ ਸ਼ਾਮ ਨੂੰ ਉਸਨੇ ਮੁੜਨਾ ਹੈ ਕਿ ਨਹੀਂ!
ਬਿਅੰਤਾ ਬੁੱਚੜ ਅਤੇ ਕੇਪੀਐਸ ਗਿੱਲ ਦੋਵੇਂ ਭਾਰਤ ਸਰਕਾਰ ਦੇ ਪਿਆਦੇ ਅਤੇ ਜਮੂਰੇ ਬਣੇ ਹੋਏ ਸੀ, ਜੋ ਹਿੰਦੁਸਤਾਨ ਦੇ ਹਿੰਦੂ ਹਾਕਮਾਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਸੰਦ ਬਣ ਕੇ ਸਿੱਖ ਕੌਮ ਦਾ ਅੰਤ ਕਰਨ ਤੁਰੇ ਹੋਏ ਸਨ। ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਸਨ, ਹਥਿਆਰਬੰਦ ਖਾਲਿਸਤਾਨੀ ਸੰਘਰਸ਼ ਨੂੰ ਖਤਮ ਕਰਨ ਦੀ ਆੜ ਹੇਠ ਇਹਨਾਂ ਨੇ ਪੰਜਾਬ ਵਿੱਚ ਖ਼ੂਨ ਦੀਆਂ ਨਦੀਆਂ ਵਗਾ ਦਿੱਤੀਆਂ, ਸਰਕਾਰੀ ਅੱਤਵਾਦ ਨਾਲ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੇ ਵਾਰਸ ਅਜੇ ਜਿਉਂਦੇ ਤੇ ਜਾਗਦੇ ਸਨ, ਫਿਰ ਜਾਗੋ ਨਿਕਲੀ ਅਤੇ ਚੰਡੀਗੜ੍ਹ ਦੇ ਸਕੱਤਰੇਤ ਵਿੱਚ ਐਸਾ ਧਮਾਕਾ ਹੋਇਆ ਜਿਸ ਨੇ ਦਿੱਲੀ ਤਖ਼ਤ ਹਿਲਾ ਦਿੱਤਾ।
ਮੈਂ ਜਦੋਂ ਸ਼ਹੀਦਾਂ ਦੇ ਘਰਾਂ ਵਿੱਚ ਜਾਂਦਾ ਹਾਂ ਤਾਂ ਇੱਕ-ਦੋ ਜਾਂ ਸੌ ਨਹੀਂ, ਬਲਕਿ ਹਜ਼ਾਰਾਂ ਪਰਿਵਾਰ ਇਹ ਗੱਲ ਆਖਦੇ ਹਨ ਕਿ "ਬੇਅੰਤੇ ਬੁੱਚੜ ਦੇ ਮਰਨ ਤੋਂ ਬਾਅਦ ਅਸੀਂ ਸੁੱਖ ਦਾ ਸਾਹ ਲਿਆ, ਨਹੀਂ ਤਾਂ ਪੁਲਿਸ ਨੇ ਤਾਂ ਸਾਡਾ ਜੀਣਾ ਹਰਾਮ ਕੀਤਾ ਹੋਇਆ ਸੀ। ਜੇਕਰ ਬਿਅੰਤਾ ਬੁੱਚੜ ਨਾ ਮਰਦਾ ਤਾਂ ਹੁਣ ਤੱਕ ਪੁਲਿਸ ਨੇ ਸਾਡਾ ਸਾਰਾ ਪਰਿਵਾਰ ਝੂਠੇ ਮੁਕਾਬਲਿਆਂ ਵਿੱਚ ਮਾਰ ਦੇਣਾ ਸੀ।" ਭਾਈ ਦਿਲਾਵਰ ਸਿੰਘ ਅਤੇ ਉਹਨਾਂ ਦੇ ਜੁਝਾਰੂ ਸਾਥੀਆਂ ਦੀ ਸਿੱਖ ਕੌਮ ਸਦਾ ਹੀ ਰਿਣੀ ਰਹੇਗੀ। ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਕੋਈ ਆਮ ਰੂਹਾਂ ਨਹੀਂ ਬਲਕਿ ਅਠਾਰ੍ਹਵੀਂ ਸਦੀ ਦੇ ਸਿੰਘ-ਸੂਰਮੇ ਹੀ ਦੁਬਾਰਾ ਆਏ ਸਨ। ਇਹਨਾਂ ਸਮੂਹ ਜੁਝਾਰੂ ਸਿੰਘਾਂ ਨੂੰ ਸਾਡਾ ਸੁਆਸ-ਸੁਆਸ ਪ੍ਰਣਾਮ ਹੈ। ਭਾਈ ਦਿਲਾਵਰ ਸਿੰਘ ਦੀ ਯਾਦ ਵਿੱਚ 31 ਅਗਸਤ ਨੂੰ ਹਰ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ ਤੇ ਸ਼ਹੀਦੀ ਸਮਾਗਮ ਵਿੱਚ ਅਨੇਕਾਂ ਸੰਗਤਾਂ ਜੁੜਦੀਆਂ ਹਨ ਤੇ ਇਸ ਸੂਰਮੇ ਦੀ ਜੈ-ਜੈਕਾਰ ਹੁੰਦੀ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੀ ਭਾਈ ਦਿਲਾਵਰ ਸਿੰਘ ਦੀ ਤਸਵੀਰ ਸ਼ੋਭ ਰਹੀ ਹੈ, ਭਾਈ ਸਾਹਿਬ ਨੂੰ ਸੰਨ 2012 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਕੌਮੀ ਸ਼ਹੀਦ' ਦਾ ਦਰਜਾ ਦਿੱਤਾ ਗਿਆ ਸੀ। ਦੂਜੇ ਪਾਸੇ ਬੇਅੰਤ ਸਿਹੁੰ ਬੁੱਚੜ ਨੂੰ ਲਾਹਣਤਾਂ ਪੈਂਦੀਆਂ ਹਨ। ਸੰਨ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਤਤਕਾਲੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਬੇਅੰਤੇ ਬੁੱਚੜ ਦੇ ਜਲੰਧਰ ਵਿੱਚ ਲੱਗੇ ਬੁੱਤ ਉੱਤੇ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀਆਂ ਤਸਵੀਰ ਵਾਲੀਆਂ ਤਖ਼ਤੀਆਂ ਪਾ ਦਿੱਤੀਆਂ ਸਨ ਅਤੇ ਬੇਅੰਤੇ ਬੁੱਚੜ ਦੇ ਪੋਤਰੇ ਰਵਨੀਤ ਬਿੱਟੂ ਨੂੰ ਅਕਸਰ ਹੀ ਸਿੱਖ ਕੌਮ ਦੇ ਰੋਹ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸ਼ਹੀਦ ਭਾਈ ਦਿਲਾਵਰ ਸਿੰਘ ਦੇ ਜੁਝਾਰੂ ਕਾਰਨਾਮੇ ਤੋਂ ਬਾਅਦ ਫਿਰ ਕਵੀਸ਼ਰ ਸਿੰਘਾਂ ਨੇ ਗਾਇਆ ਸੀ "ਬਿਅੰਤੇ ਪਾਪੀ ਨੂੰ ਸਿੰਘਾਂ ਨੇ ਬੰਬ ਦੇ ਨਾਲ ਉਡਾ'ਤਾ।" ਅੱਜ ਸਿੱਖ ਕੌਮ ਦੇ ਬੱਚੇ ਬੱਚੇ ਦੇ ਮੂੰਹ ਉੱਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ ਨਾਮ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ, ਸ਼ਹੀਦ ਭਾਈ ਦਿਲਾਵਰ ਸਿੰਘ ਅਮਰ ਰਹੇ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)ਮੋ, : 88722-93883.
Leave a Reply