ਸਿੱਖ ਕੌਮ ਲਈ ਹੁਣ ਦੋ ਹੀ ਰਸਤੇ ਬਚੇ ਹਨ ਆਜ਼ਾਦੀ ਜਾਂ ਉਜਾੜਾ

ਸਿੱਖ ਕੌਮ ਲਈ ਹੁਣ ਦੋ ਹੀ ਰਸਤੇ ਬਚੇ ਹਨ ਆਜ਼ਾਦੀ ਜਾਂ ਉਜਾੜਾ

ਸਿੱਖ ਕੌਮ ਲਈ ਹੁਣ ਦੋ ਹੀ ਰਸਤੇ ਬਚੇ ਹਨ ਆਜ਼ਾਦੀ ਜਾਂ ਉਜਾੜਾ

ਆਜ਼ਾਦੀ ਭਾਵ ਆਪਣਾ ਵੱਖਰਾ ਮੁੱਲਕ ਵੱਖਰਾ ਦੇਸ਼ ਖਾਲਿਸਤਾਨ ! ਗੱਲ ਵਲ ਵਿੰਗ ਪਾਉਣ ਦੀ ਬਜਾਏ ਸਿੱਧੀ ਹੀ ਕਰਨੀ ਚਾਹੀਦੀ ਹੈ ! ਬਾਕੀ ਉੱਜਾੜਾ ਸਾਡੀਆਂ ਅੱਖਾਂ ਦੇ ਸਾਹਮਣੇ ਪਰਤੱਖ ਹੋਇਆ ਪਿਆ ਜੋ ਕਿ ਅੰਨ੍ਹਿਆਂ ਨੂੰ ਵੀ ਵਿਖਾਈ ਦਿੰਦਾ ਹੈ ! ਇਹ ਗੱਲ ਇਹ ਲੇਖ ਪੜ੍ਹਨ ਵਾਲੇ ਆਪਣੀਆਂ ਡਾਇਰੀਆਂ ਉੱਤੇ ਨੋਟ ਵੀ ਕਰ ਲਿਓ ਕਿ ਇਹ ਉੱਜਾੜੇ ਦਾ ਹਾਲੇ ਟਰੇਲਰ ਹੀ ਹੈ! ਅਗਰ ਪੰਜਾਬੀ ਅਤੇ ਖਾਸ ਕਰਕੇ ਸਿੱਖ ਕੌਮ , ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ਵਿੱਚ ਅਤੇ ਵਸਦੇ ਹਰ ਘਰ ਵਿੱਚ ਵੱਸਦੇ ਸਿੱਖ, ਭਾਰਤ ਦੇ ਬਾਕੀ ਸੂਬਿਆਂ ਵਿੱਚ ਵਸਦੇ ਹਰ ਸਿੱਖ , ਅਤੇ ਦੁਨੀਆਂ ਭਰ ਦੇ ਬਾਕੀ ਦੇਸ਼ਾਂ ਦੇ ਵਿੱਚ ਵਸਦੇ ਹਰ ਸਿੱਖ ਦੀ ਸਮਝ ਵਿੱਚ ਹਾਲੇ ਵੀ ਅਗਰ ਨਹੀਂ ਆਈ ਕਿ ਹਿੰਦੋਸਤਾਨ ਦੀ , ਹਿੰਦੋਸਤਾਨ ਡੀਪ ਸਟੇਟ ਦੀ ਮਨਸ਼ਾ ਕੀ ਹੈ , ਤੇ ਫੇਰ ਮੈਨੂੰ ਲੱਗਦਾ ਹੈ ਸਾਡੀ ਕੌਮ ਨੂੰ ਕਦੇ ਵੀ ਨਹੀਂ ਸਮਝ ਆ ਸਕੇਗੀ! ਪੰਜਾਬ ਵਿੱਚ ਆਏ ਸਰਕਾਰੀ ਹੜ੍ਹ ਜਾਨੀ ਅਤੇ ਮਾਲੀ ਨੁਕਸਾਨ ਕਰਨ ਦੇ ਨਾਲ ਨਾਲ ਹੋਰ ਵੀ ਬਹੁਤ ਵੱਡੇ ਵੱਡੇ ਸੁਨੇਹੇ ਦੇ ਗਏ ਹਨ ਕਿ ਸਿੱਖੋ ਪੰਜਾਬੀਓ ਹਿੰਦੋਸਤਾਨ ਦੀ ਬਦਨੀਅਤ ਨੂੰ ਪਛਾਣੋ ਕਿ ਹਿੰਦੋਸਤਾਨ ਹੁਣ ਕੀ ਚਾਹੁੰਦਾ ਹੈ ਅਤੇ ਹਿੰਦੋਸਤਾਨ ਅੱਗੇ ਕੀ ਕਰਨ ਵਾਲਾ ਹੈ ! ਦਸ ਪੰਦਰਾਂ ਸਾਲ ਦੇ ਬੱਚੇ ਤੋਂ ਲੈ ਕੇ ਸੌ ਸਾਲਾਂ ਤੱਕ ਦੇ ਬਜ਼ੁਰਗਾਂ ਤੱਕ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਇਹ ਕੁੱਦਰਤੀ ਹੜ੍ਹ ਨਹੀਂ ਹਨ ! ਹੜ੍ਹ ਆਏ ਬੰਦੇ ਮਾਰ ਕੇ ਪਸ਼ੂ ਮਾਰ ਕੇ ਤੇ ਜ਼ਮੀਨਾਂ ਅਤੇ ਫਸਲਾਂ ਉੱਜਾੜ ਕੇ ਘਰ ਢਾਹ ਕੇ ਬਚੇ ਹੋਏ ਘਰਾਂ ਨੂੰ ਖੋਖਲੇ ਕਰਕੇ ਪਿੰਡਾਂ ਦੇ ਪਿੰਡਾਂ ਨੂੰ ਰੋੜ੍ਹ ਕੇ ਲੈ ਗਏ ! ਲੋਕ ਹਾਲੋਂ ਬੇਹਾਲ ਹੋਏ ਪਏ ਹਨ ਅਤੇ ਜਿੰਦਗੀਆਂ ਨੂੰ ਲੀਹ ਉੱਤੇ ਲਿਆਉਣ ਲਈ ਕਈ ਸਾਲ ਵੀ ਲੱਗ ਸਕਦੇ ਹਨ ! ਹਿੰਦੋਸਤਾਨ ਦੇ ਪਰਧਾਨ ਮੰਤਰੀ ਦੇ ਮੂੰਹ ਵਿੱਚੋਂ ਪੰਜਾਬ ਸ਼ਬਦ ਹੀ ਨਾ ਨਿੱਕਲਣਾ ਅਤੇ ਦੋ ਹਫਤਿਆਂ ਬਾਅਦ ਆ ਕੇ ਪੰਜਾਬ ਅਤੇ ਪੰਜਾਬੀ ਭਾਸ਼ਾ ਦੀ ਹੀ ਬੇਇੱਜ਼ਤੀ ਕਰਕੇ ਅਤੇ ਛੋਟਾ ਜਿਹਾ ਲੌਲੀ ਪੌਪ ਦੇ ਕੇ ਚਲੇ ਜਾਣਾ ਬਹੁਤ ਕੁੱਝ ਦਰਸਾਉਂਦਾ ਹੈ ! ਕਿਸੇ ਵੀ ਹੋਰ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਦਾ ਕੋਈ ਵੀ ਹਮਦਰਦੀ ਭਰਿਆ ਬਿਆਨ ਪੰਜਾਬ ਲਈ ਨਾ ਆਉਣਾ ਵੀ ਬਹੁਤ ਕੁੱਝ ਦਰਸਾਉਂਦਾ ਹੈ ! ਰਾਸ਼ਟਰੀ ਮੀਡੀਆ ਜਿਸ ਨੂੰ ਸਾਰੇ ਗੋਦੀ ਮੋਦੀ ਮੀਡੀਆ ਕਹਿੰਦੇ ਹਨ ਉੱਸ ਉੱਤੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਇੱਕ ਵੀ ਖਬਰ ਨਾ ਚਲਾਉਣਾ ਵੀ ਬਹੁਤ ਕੁੱਝ ਦਰਸਾਉਂਦਾ ਹੈ ! ਕਿਸੇ ਵੀ ਹਿੰਦੂ ਸੰਗਠਨ ਵਲੋਂ ਕੋਈ ਵੀ ਬਿਆਨ ਨਾ ਆਉਣਾ ਵੀ ਬਹੁਤ ਕੁੱਝ ਦਰਸਾਉਂਦਾ ਹੈ ! ਕਿਸੇ ਵੀ ਵੱਡੇ ਅਤੇ ਇਤਿਹਾਸਕ ਮੰਦਿਰ ਦੇ ਪੁਜਾਰੀ ਦਾ ਕੋਈ ਵੀ ਬਿਆਨ ਨਾ ਆਉਣਾ ਵੀ ਬਹੁਤ ਕੁੱਝ ਦਰਸਾਉਂਦਾ ਹੈ ! ਗੁਰੂ ਪਿਆਰੇ ਖਾਲਸਾ ਜੀ ਅਸੀਂ ਕੋਈ ਅੰਤਰਜਾਮੀ ਤਾਂ ਨਹੀਂ ਹਾਂ ਪਰ ਮਹਿਸੂਸ ਇਹ ਹੋ ਰਿਹਾ ਕਿ ਹਿੰਦੋਸਤਾਨ ਨੇ ਭਾਰਤੀ ਡੀਪ ਸਟੇਟ ਨੇ ਸਿੱਖਾਂ ਨੂੰ ਪੰਜਾਬ ਵਿੱਚੋਂ ਪੱਕੇ ਤੌਰ ਉੱਤੇ ਉੱਜਾੜਨ ਦਾ ਮਨ ਬਣਾ ਲਿਆ ਹੈ ਜਿਸ ਦੀ ਇੱਕ ਮਿਸਾਲ ਇਹ ਸਰਕਾਰੀ ਹੜ੍ਹ ਵੀ ਹਨ ! ਤਿਲਕ ਧਾਰੀ ਹਿੰਦੂ ਪਾਂਡੇ ਇੱਕ ਵੀਡੀਓ ਵਿੱਚ ਠਹਾਕੇ ਮਾਰ ਕੇ ਹੱਸ ਰਹੇ ਹਨ ਅਤੇ ਕਹਿ ਰਹੇ ਕਿ ਅਸੀਂ ਤਾਂ ਚਾਹੁੰਦੇ ਸੀ ਕਿ ਡੈਮਾਂ ਦੇ ਸਾਰੇ ਗੇਟ ਖੋਲ੍ਹ ਦਿੱਤੇ ਜਾਂਦੇ ਅਤੇ ਨਾ ਰਹਿੰਦਾ ਬਾਂਸ ( ਪੰਜਾਬ) ਅਤੇ ਨਾ ਹੀ ਵੱਜਦੀ ਬਾਂਸਰੀ , ਇਹ ਜਹਿਰ ਹੈ ਜੋ ਇਹਨਾਂ ਦੇ ਅੰਦਰ ਪੰਜਾਬ ਅਤੇ ਸਿੱਖਾਂ ਦੇ ਪ੍ਰਤੀ ਭਰੀ ਪਈ ਹੈ ! ਹਿੰਦੂ ਅੱਤਵਾਦੀ ਮੇਜਰ ਗੌਰਵ ਆਰੀਆ ਜਿਸ ਨੂੰ ਸਿੱਖਾਂ ਅਤੇ ਮੁਸਲਮਾਨਾਂ ਦੇ ਦੁੱਖਾਂ ਤਕਲੀਫ਼ਾਂ ਦਰਦਾਂ ਉਜਾੜਿਆਂ ਕਰਕੇ ਬਹੁਤ ਸਕੂਨ ਮਿਲਦਾ ਹੈ , ਉੱਹ ਕਹਿੰਦਾ ਹੈ ਮੋਦੀ ਜੀ ਹਰ ਸਾਲ ਐਸਾ ਹੀ ਕਰੋ, ਗਰਮੀਉਂ ਮੇਂ ਪਾਕਿਸਤਾਨ ਔਰ ਪੰਜਾਬ ਭਾਵ ਭਾਰਤੀ ਪੰਜਾਬ ਕੋ ਸੂਕੇ ਸੇ ਮਾਰੋ ਔਰ ਬਰਸਾਤ ਮੇਂ ਪਾਨੀ ਮੇਂ ਡਬੋ ਡਬੋ ਕਰ ਮਾਰੋ , ਮੁਝੇ ਬਹੁਤ ਮਜਾ ਆ ਰਿਹਾ ਹੈ ! ਇਹ ਦੋ ਵੀਡੀਓ ਦੱਸ ਰਹੀਆਂ ਹਨ ਕਿ ਹਿੰਦੂ ਬਹੁਗਿਣਤੀ ਦੀ ਸਿੱਖਾਂ ਮੁਸਲਮਾਨਾਂ ਅਤੇ ਪੰਜਾਬੀਆਂ ਪ੍ਰਤੀ ਕੀ ਮਾਨਸਿਕਤਾ ਹੈ ! ਇਹਨਾਂ ਪਾਂਡਿਆਂ ਨੂੰ ਅਸੀਂ ਦੱਸ ਦਈਏ ਇਹਨਾਂ ਹਿੰਦੂਆਂ ਨੂੰ ਵੀ ਅਸੀਂ ਦੱਸ ਦਈਏ ਕਿ ਪੂਰੇ ਏਸ਼ੀਆਈ ਦੇਸ਼ਾਂ ਦੇ ਮੰਦਿਰਾਂ ਵਿੱਚ ਜੋ ਦੀਵੇ ਬਲਦੇ ਹਨ ਜੋ ਜੋਤਾਂ ਜਗਦੀਆਂ ਹਨ ਉੱਹਨਾਂ ਵਿੱਚ ਤੇਲ ਜਾਂ ਘਿਓ ਨਹੀਂ, ਇਹ ਧੰਨ ਗੁਰੂ ਤੇਗ਼ ਬਹਾਦੁਰ ਜੀ ਦਾ ਖੂਨ ਬਲਦਾ ਹੈ , ਇਹ ਤਿਲਕ ਏਹ ਜਨੇਊ ਇਹ ਬੋਦੀਆਂ ਇਹ ਲਾਂਗੜ ਧੋਤੀਆਂ ਤਾਂ ਹੀ ਬਰਕਰਾਰ ਹਨ ਕਿਉਂਕਿ ਇਹਨਾਂ ਨੂੰ ਬਚਾਉਣ ਦੀ ਖਾਤਰ ਧੰਨ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ! ਅੱਜ ਹਿੰਦੂ ਮੰਦਿਰ ਵਿੱਚ ਜੈ ਸੀਆ ਰਾਮ ਦੀ ਜਗ੍ਹਾ ਅੱਲਾਹ ਹੂ ਅਕਬਰ ਹੋਣਾ ਸੀ ਅਤੇ ਤੁਹਡੀ ਸਭ ਦੀ ਵੀ ਸੁੱਨਤ ਹੋਈ ਹੋਣੀ ਸੀ ! ਸੋ ਭਾਈ ਸਮਝਣ ਦੀ ਲੋੜ ਹੈ। ਅੱਜ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਖੇਰੂੰ ਖੇਰੂੰ ਹੋ ਕੇ ਖਖੜੀਆਂ ਕਰੇਲੇ ਹੋ ਕੇ ਉੱਜੜਨਾ ਹੈ ਜਾਂ ਇਕੱਠੇ ਹੋ ਕੇ ਆਪਣਾ ਖਲਸਾ ਰਾਜ ਸਥਾਪਿਤ ਕਰਨਾ ਹੈ, ਖਾਲਿਸਤਾਨ ਬਣਾਉਣਾ ਹੈ , ਜਿੱਥੇ ਸਾਡਾ ਧਰਮ ਸੱਭਿਆਚਾਰ ਪਹਿਰਾਵਾ ਬੋਲੀ ਕਿਸਾਨੀ ਜਵਾਨੀ ਸਭ ਕੁੱਝ ਸਹੀ ਸਲਾਮਤ ਰਹਿ ਸਕੇ , ਖਾਲਸਾ ਜੀ ਕੇ ਬੋਲ ਬਾਲੇ ਹੋ ਸਕਣ , ਝੰਡੇ ਬੁੰਗੇ ਅਟੱਲ ਰਹਿ ਸਕਣ, ਬਾਣੀ ਬਾਣਾ ਦੁਮਾਲੇ ਸੁਰੱਖਿਅਤ ਰਹਿ ਸਕਣ ! ਸਾਨੂੰ ਸਿੱਖਾਂ ਨੂੰ ਆਪਣੇ ਭਵਿੱਖ ਵਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ! ਪਿੰਡ ਪਿੰਡ ਘਰ ਤੱਕ ਖਾਲਿਸਤਾਨੀ ਵਿਚਾਰਧਾਰਾ ਨੂੰ ਪਹੁੰਚਾਉਣਾ ਪਵੇਗਾ! ਸਾਨੂੰ ਹਿੰਦੋਸਤਾਨ ਤੋਂ ਹਿਦੋਸਤਾਨੀ ਸਿਸਟਮ ਤੋਂ ਹਿੰਦੋਸਤਾਨੀ ਵੋਟ ਸਿਸਟਮ ਤੋਂ ਪਾਸਾ ਵੱਟ ਕੇ ਆਪਣੇ ਸਾਰੇ ਕਾਰਜ ਆਪਣੇ ਸਾਰੇ ਫੈਸਲੇ ਖਾਲਸਾਈ ਸਿਧਾਂਤਾਂ ਅਨੁਸਾਰ ਕਰਨੇ ਪੈਣਗੇ! ਸਾਰਾ ਸਿਸਟਮ ਪੰਚ ਪਰਧਾਨੀ ਥੱਲੇ ਲਿਆਉਣਾ ਪਵੇਗਾ! ਹਰ ਸਾਲ ਦੋ ਵਾਰੀ ਦੀਵਾਲੀ ਅਤੇ ਵਿਸਾਖੀ ਉੱਤੇ ਸਰਬੱਤ ਖਾਲਸਾ ਵਾਲਾ ਸਿਸਟਮ ਵੀ ਦੁਬਾਰਾ ਸ਼ੁਰੂ ਕਰਨਾ ਪਵੇਗਾ, ਮਜਬੂਤ ਤਕੜੀ ਸਖ਼ਤ ਖਾਲਸਾਈ ਸਿੱਖ ਸਿਆਸਤ ਦੁਬਾਰਾ ਖੜ੍ਹੀ ਕਰਨੀ ਪਵੇਗੀ , ਜਿਸ ਅਕਾਲੀ ਸਿਆਸਤ ਅਕਾਲੀ ਦਲ ਵਿੱਚ ਸਿਰਫ ਅੰਮ੍ਰਿਤਧਾਰੀ ਬਾਣੀ ਬਾਣੇ ਦੇ ਧਾਰਨੀ ਸ਼ਸਤਰਧਾਰੀ ਸਿੱਖੀ ਨੂੰ ਪਰਣਾਏ ਹੋਏ ਪੰਥ ਨੂੰ ਸਮਰਪਿਤ ਅਤੇ ਪੰਥ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ ਸੂਰਮੇ ਹੀ ਭਰਤੀ ਕੀਤੇ ਜਾਣ! ਜਿੰਨੀਆਂ ਮਰਜ਼ੀ ਸਿੱਖੋ ਅਤੇ ਪੰਜਾਬੀਓ ਸਰਕਾਰਾਂ ਬਦਲ ਲਿਓ ਕਦੇ ਵੀ , ਹਜ਼ਾਰਾਂ ਸਾਲਾਂ ਬਾਅਦ ਵੀ ਕੁੱਝ ਨਹੀਂ ਜੇ ਤੁਹਾਡਾ ਬਣਨਾ ਜਿੰਨਾ ਚਿਰ ਤੁਸੀਂ ਖੁਦ ਆਪਣੇ ਰਾਜ ਭਾਗ ਪੰਜਾਬ ਖਾਲਿਸਤਾਨ ਦੇ ਮਾਲਿਕ ਨਹੀਂ ਬਣਦੇ ! ਛੱਡ ਦਿਓ ਹੁਣ ਹਿੰਦੋਸਤਾਨ ਕੋਲੋਂ ਭੀਖ ਮੰਗਣੀ , ਇਨਸਾਫ ਮੰਗਣਾਂ , ਇਹਨਾਂ ਦੀਆਂ ਮਿੰਨਤਾਂ ਤਰਲੇ ਹਾੜ੍ਹੇ ਕੱਢਣੇ ! ਆਹ ਵੇਖ ਲਓ ਅੱਜ ਸਿੱਖਾਂ ਕੋਲ ਸਰਮਾਏ ਦੀ ਕਮੀ ਨਹੀਂ ਹੈ , ਸਰਮਾਏਦਾਰਾਂ ਦੀ ਕਮੀ ਨਹੀਂ ਹੈ ! ਇਕੱਲੇ ਗੁਰਪਤਵੰਤ ਸਿੰਘ ਪੰਨੂ ਨੇ ਹੜ੍ਹਾਂ ਲਈ ਦਸ ਮਿਲੀਅਨ ਡਾਲਰ ਦਾ ਐਲਾਨ ਕੀਤਾ ਹੈ , ਪਹਿਲਾਂ ਇੱਕ ਲੱਖ ਡਾਲਰ ਐਕਸੀਡੈਂਟ ਵਿੱਚ ਸਿੱਖ ਮੁੰਡੇ ਕੋਲੋਂ ਮਰੇ ਤਿੰਨ ਬੰਦਿਆਂ ਦੇ ਪਰਿਵਾਰਾਂ ਨੂੰ ਦਿੱਤਾ , ਅੱਜ ਹੀ ਪੰਜਾਬ ਦੇ ਇੱਕ ਸਰਹਾਲੀ ਡੇਰੇ ਦੇ ਬਾਬਾ ਹਾਕਮ ਸਿੰਘ ਨੇ ਪੰਜ ਸੌ ਕਰੋੜ ਰੁਪਏ ਹੜ੍ਹਾਂ ਵਾਸਤੇ ਦੇਣ ਦਾ ਐਲਾਨ ਕੀਤਾ ਹੈ ! ਬਾਕੀ ਸਿੰਗਰ ਮੁੰਡਿਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਲੰਗਰਾਂ ਅਤੇ ਮਾਇਆ ਦੀਆਂ ਨਦੀਆਂ ਵਗਾ ਦਿੱਤੀਆਂ ਗਈਆਂ ਹਨ ! ਸਿੱਖ ਮੁਸਲਮਾਨ ਹਿੰਦੂ ਇਸਾਈ ਜੈਨੀ ਬੋਧੀ ਪਾਰਸੀ ਅਤੇ ਹੋਰ ਜਿਸ ਕਿਸੇ ਨੇ ਵੀ ਜਾਗਦੀ ਜ਼ਮੀਰ ਵਾਲੇ ਇਨਸਾਨ ਨੇ ਭਾਵੇਂ ਹਾਅ ਦਾ ਨਾਅਰਾ ਹੀ ਮਾਰਿਆ ਹੈ ਉੱਹਨਾਂ ਦੇ ਅਸੀਂ ਧੁਰ ਅੰਤਰ ਆਤਮਾ ਤੋਂ ਧੰਨਵਾਦੀ ਹੈ ! ਸੋ ਭਾਈ ਸਿੱਖੋ ਹਰ ਖੇਤਰ ਵਿੱਚ ਧਾਰਮਿਕ ਰਾਜਨੀਤਕ ਸਮਾਜਿਕ ਆਰਥਿਕ ਸੱਭਿਆਚਾਰਕ ਪੜ੍ਹਾਈ ਵਿੱਚ ਸਭ ਨੇ ਤਕੜੇ ਹੋ ਕੇ ਹਿੰਦੋਸਤਾਨ ਅਤੇ ਬ੍ਰਾਹਮਣਵਾਦ ਦੇ ਖਿਲਾਫ਼ ਲੜਨਾ ਹੈ ਅਤੇ ਲੜਨਾ ਪੈਣਾ ਹੈ ! ਪੰਜਾਬ ਦੇ ਹਰ ਹੜ੍ਹ ਪ੍ਰਭਾਵਿਤ ਪਿੰਡ ਅਤੇ ਹਰ ਘਰ ਨੂੰ ਆਪਾਂ ਸਭ ਨੇ ਰਲ ਮਿਲ ਕੇ ਖੜ੍ਹਿਆਂ ਕਰਨਾ ਹੈ ਬਿਨਾਂ ਕਿਸੇ ਵਿਤਕਰੇ ਦੇ ਬਿਨਾਂ ਕਿਸੇ ਮੱਤਭੇਦ ਦੇ ! ਸਰਕਾਰਾਂ ਨਾਲ ਬ੍ਰਾਹਮਣਵਾਦ ਨਾਲ ਸਾਡੀ ਲੜਾਈ ਵੱਖਰੀ ਹੈ ! ਆਮ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਲੋਕਾਂ ਨੂੰ ਅਸੀਂ ਦਿਲੋਂ ਪਿਆਰ ਕਰਦੇ ਹਾਂ ! ਸਾਡੇ ਦਲਿਤ ਭਰਾਵਾਂ ਨੂੰ ਇਥੋਂ ਤੱਕ ਹਿੰਦੋਸਤਾਨ ਦੀ ਦਲਿਤ ਰਾਸ਼ਟਰਪਤੀ ਤੱਕ ਨੂੰ ਅੱਜ ਵੀ ਸੰਨ 2025 ਵਿੱਚ ਵੀ ਹਿੰਦੂ ਮੰਦਿਰਾਂ ਵਿੱਚ ਜਾਣ ਦੀ ਸਖ਼ਤ ਮਨਾਹੀ ਹੈ ਕਿਉਂਕਿ ਅਸੀਂ ਇਹਨਾਂ ਦੇ ਮੁਤਾਬਿਕ ਸ਼ੂਦਰ ਹਾਂ ਅਤੇ ਸਾਡੇ ਸਾਣ ਨਾਲ ਮੰਦਿਰ ਭਿੱਟ ਜਾਂਦੇ ਹਨ ! ਅਸੀਂ ਦੁੱਧ ਦਹੀਂ ਮੱਖਣ ਘਿਓ ਖਾਂਦੇ ਪੀਂਦੇ ਹਾਂ ਅਤੇ ਇਹ ਲੋਕ ਗੁਊ ਮੂਤਰ ਪੀ ਕੇ ਅਤੇ ਓਸ ਨਾਲ ਨਹਾ ਕੇ ਸ਼ੁੱਧ ਹੁੰਦੇ ਹਨ ! ਸੋ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਸਾਡਾ ਜਲਦੀ ਤੋਂ ਜਲਦੀ ਹਿੰਦੋਸਤਾਨੀ ਨਿਜਾਮ ਤੋਂ ਛੁਟਕਾਰਾ ਕਰਾਉਣ ਅਤੇ ਸਾਨੂੰ ਆਪਣਾ ਖਾਲਸਾ ਰਾਜ ਸਥਾਪਿਤ ਕਰਨ ਦੀ ਬੱਲ ਬੁੱਧ ਅਤੇ ਸ਼ਕਤੀ ਬਖਸ਼ਣ ! ਪਿਆਰੇ ਸਿੱਖੋ ਜੇਹਲਾਂ ਕੈਦਾਂ ਝੂਠੇ ਪਰਚਿਆਂ ਅਤੇ ਮੌਤ ਫਾਂਸੀਆਂ ਦਾ ਡਰ ਦਿਲਾਂ ਦਿਮਾਗ਼ਾਂ ਮੰਨੋ ਵਿੱਚੋਂ ਕੱਢ ਕੇ ਹੀ ਅੱਗੇ ਵਧਿਆ ਜਾਣਾ ਹੈ! ਕੱਲ 10 ਸਤੰਬਰ 2025 ਨੂੰ ਹੁਸ਼ਿਆਰਪੁਰ ਵਿੱਚ ਭਈਆਂ ਨੇ ਪੰਜਾਬ ਸਾਲਾਂ ਦੇ ਬੱਚੇ ਨਾਲ ਬਦਫੈਲੀ ਕਰਕੇ ਉੱਸ ਦੀ ਗੁਦਾ ਦੇ ਵਿੱਚ ਲੋਹੇ ਦੀ ਰਾਡ ਧੱਕੇ ਤੇ ਗਲਾ ਘੁੱਟ ਕੇ ਮਾਰ ਦਿੱਤਾ ! ਇੱਕ ਘਰ ਵਿੱਚ ਵੜ ਕੇ ਇੱਕ ਕੁੜੀ ਦਾ ਬਲਾਤਕਾਰ ਕਰ ਦਿੱਤਾ! ਕੱਲ੍ਹ ਹੀ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਨੀ ਨੇ ਪਟਿਆਲੇ ਦੀ ਕੇਂਦਰੀ ਜੇਲ੍ਹ ਵਿੱਚ ਤਿੰਨ ਪੁਲਸੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ! ਜਿਹਨਾਂ ਵਿੱਚ ਇੱਕ ਸੂਬਾ ਸਿੰਘ ਜਿਸ ਨੂੰ ਸਿੰਘ ਸੂਬਾ ਸਰਹੰਦ ਕਹਿੰਦੇ ਹੁੰਦੇ ਸਨ , ਇੱਕ ਗੁਰਬਚਨ ਸਿੰਘ,,ਇਹ ਦੋਨੋ ਝੂਠੇ ਪੁਲੀਸ ਮੁਕਾਬਲਿਆਂ ਦੇ ਦੋਸ਼ੀ ਹਨ ਅਤੇ ਇੱਕ ਰਾਜਬੀਰ ਸਿੰਘ ਪੁਲਸੀਆ ਨਸ਼ੇ ਵੇਚਣ ਦੇ ਦੋਸ਼ ਵਿੱਚ ਸਜ਼ਾ ਭੁਗਤ ਰਿਹਾ ਹੈ ! ਸੂਬਾ ਸਰਹੰਦ ਦੁਸ਼ਟ ਦੇ ਜਿਆਦਾ ਰਾਡਾਂ ਲੋਹੇ ਦੀ ਵੱਜੀਆਂ ਹਨ ਅਤੇ ਹਾਲਤ ਗੰਭੀਰ ਦੱਸੀ ਜਾਂਦੀ ਹੈ ! ਇਸ ਨੇ ਅਨੇਕਾਂ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਸੀ ! ਸੋ ਭਾਈ ਚੜ੍ਹਦੀ ਕਲਾ ਵਿੱਚ ਰਹੋ ! ਸਿੱਖ ਸਿੱਖੀ ਖਾਲਿਸਤਾਨ ਦੇ ਧਾਰਨੀ ਬਣੋ ਜੀ ਸਾਰੇ ਸਿੱਖੋ ਅਤੇ ਸਿੱਖਣੀਓ! -

image

                      ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.