ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਵੇਲੇ ਪ੍ਰਧਾਨ ਮੰਤਰੀ ਨੇ ਗੋਗਲੂਆਂ ਤੋਂ ਘੱਟਾ ਝਾੜਿਆ-:ਇੰਜ ਸ਼ੇਰਗਿੱਲ

ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਵੇਲੇ ਪ੍ਰਧਾਨ ਮੰਤਰੀ ਨੇ ਗੋਗਲੂਆਂ ਤੋਂ ਘੱਟਾ ਝਾੜਿਆ-:ਇੰਜ ਸ਼ੇਰਗਿੱਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ

 ਸ਼ੰਘਰਸ਼ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਜਿਲਿਆ ਦੇ ਅਹੁਦੇਦਾਰਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਹੋਈ,ਮੀਟਿੰਗ ਵਿੱਚ ਸ੍ਰ ਦਰਬਾਰਾ ਸਿੰਘ ਕੌਮੀ ਜਨਰਲ ਸਕੱਤਰ,ਜਿਲਾ ਪ੍ਰਧਾਨ ਮੰਗਾ ਸਿਧੂ,ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਇੰਜ ਦੇਵ ਪ੍ਰਕਾਸ਼ ਸਹੋਤਾ,ਦਲਬੀਰ ਸਿੰਘ ਬਲਾਕ ਪ੍ਰਧਾਨ ਫਤਹਿਗੜ੍ਹ ਚੂੜੀਆ,ਰੋਬਿਨ ਮਸੀਹ ਛੋਟੇਪੁਰ ਸਾਹਿਲ ਮਸੀਹ ਕਲਾਨੌਰ,ਅਵਤਾਰ ਸਿੰਘ,ਲਵ,ਅਕਾਸ਼ ਮਸੀਹ, ਅਭਿਸ਼ੇਕ,ਸਾਬੀ ਅਤੇ ਹੋਰ ਮੈਂਬਰ ਸ਼ਾਮਲ ਹੋਏ। 

ਸ੍ਰ ਦਰਬਾਰਾ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਅਤੇ ਪਠਾਨਕੋਟ ਦੀਆ 10 ਵਿਧਾਨ ਸਭਾ ਸੀਟਾਂ ਤੇ ਸਾਡੀ ਤਿਆਰੀ ਚਲ ਰਹੀ ਹੈ। ਜਿਲਾ ਪ੍ਰਧਾਨ ਸਿਧੂ ਨੇ ਦੱਸਿਆ ਕਿ ਪਾਰਟੀ ਦੇ ਬਲਾਕ ਪੱਧਰ ਤੱਕ ਯੂਨਿਟ ਸਥਾਪਤ ਕਰ ਲਏ ਗਏ ਹਨ। ਹੜਾਂ ਬਾਰੇ ਗੱਲਬਾਤ ਕਰਦਿਆ ਇੰਜ ਸ਼ੇਰਗਿੱਲ ਨੇ ਕਿਹਾ ਕਿ ਗਰੀਬ ਵਰਗ ਨਾਲ ਹਰ ਥਾਂ ਨਾਇਨਸਾਫੀ ਹੋ ਰਹੀ ਹੈ। ਮੁੱਖ ਮੰਤਰੀ ਸ੍ਰ ਮਾਨ ਨੇ ਹੜਾਂ ਬਾਰੇ ਰਾਹਤ ਦਾ ਐਲਾਨ ਕਰਨ ਵੇਲੇ ਸਿਰਫ ਕਿਸਾਨਾਂ ਦੀ ਹੀ ਗੱਲ ਕੀਤੀ ਹੈ।ਮਜਦੂਰ ਵਰਗਾਂ ਦੇ ਨੁਕਸਾਨ ਦੀ ਭਰਪਾਈ ਦੀ ਕੋਈ ਗੱਲ ਨਹੀ ਕੀਤੀ। ਇੰਜ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਵੀ 1600 ਕਰੋੜ ਦਾ ਐਲਾਨ ਕਰਕੇ ਸਿਰਫ ਗੋਗਲੂਆਂ ਤੋਂ ਘੱਟਾ ਝਾੜ ਗਏ ਹਨ। ਅਸੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੁਸੀਬਤ ਦੀ ਘੜੀ ਵਿੱਚ ਦਿਲ ਖੋਲ੍ਹ ਕੇ ਮਦਦ ਕਰਨੀ ਚਾਹੀਦੀ ਹੈ। ਹੜ੍ਹ ਪ੍ਰਭਾਵਿਤ ਏਰੀਏ ਦੇ ਲੋਕਾਂ ਨੂੰ ਮੁੜ ਲੀਹ ਤੇ ਲਿਆਉਣ ਲਈ ਬਹੁਤ ਜਦੋਜਹਿਦ ਕਰਨੀ ਪਵੇਗੀ।ਅਸੀਂ ਧੰਨਵਾਦੀ ਹਾਂ ਪੂਰੇ ਦੇਸ਼ ਵਾਸੀਆ ਦੇ ਜਿਨਾ ਹਮਦਰਦੀ ਦਿਖਾਉਦੇ ਹੋਏ ਹੜ੍ਹ ਖੀੜਤਾਂ ਦੀ ਬਾਂਹ ਫੜੀ ਹੈ। ਅਸੀ ਪਾਰਟੀ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ।


-