ਸ਼੍ਰੋਮਣੀ ਕਮੇਟੀ ਬਣੀ ਮੱਸਾ ਰੰਘੜ ਅਤੇ ਨਰੈਣੂ ਮਹੰਤ ਦੀ ਵਾਰਿਸ

ਸ਼੍ਰੋਮਣੀ ਕਮੇਟੀ ਬਣੀ ਮੱਸਾ ਰੰਘੜ ਅਤੇ ਨਰੈਣੂ ਮਹੰਤ ਦੀ ਵਾਰਿਸ

ਬਹਿਰੀਨ ਵਾਲੀ ਬੀਬੀ ਅਤੇ ਅਮਰਜੀਤ ਚਾਵਲੇ ਵਾਲੀ ਘਟਨਾ ਨੇ ਪੂਰੀ ਦੁਨੀਆਂ ਵਿੱਚ ਬੈਠੀ ਸਿੱਖ ਕੌਮ ਦਾ ਸਿਰ ਝੁਕਾ ਕੇ ਰੱਖ ਦਿੱਤਾ ਹੈ । ਅੱਜ ਸ਼ੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਤੇ ਸਕਿੰਟਾਂ ਵਿੱਚ ਹੀ ਖਬਰ ਪੂਰੇ ਸੰਸਾਰ ਵਿੱਚ ਪਹੁੰਚ ਜਾਂਦੀ ਹੈ । ਵੈਸੇ ਵੀ ਅਸੀਂ ਤਾਂ ਪਿਛਲੇ 25-30 ਸਾਲਾਂ ਤੋਂ ਹੀ ਰੌਲਾ ਪਾਉਂਦੇ ਆ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਬਹੁਤ ਕੁੱਝ ਗਲਤ ਚੱਲ ਰਿਹਾ ਹੈ । ਸਾਡੇ ਤੋਂ ਵੀ ਪਹਿਲਾਂ ਅਮਰ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਵੀ ਕਿਸੇ ਸਮੇਂ ਇਹ ਗੱਲ ਕਹਿਣੀ ਪੈ ਗਈ ਸੀ ਕਿ ਜਿੱਥੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਝੂਠ ਬੋਲਦੇ ਹੋਣ ਓਥੇ ਕੌਮ ਜਾ ਭਲਾ ਕਿਵੇਂ ਹੋ ਸਕਦਾ ਹੈ ? 

ਖੈਰ ਘਪਲੇ ਸਿਪਾਰਸ਼ਾਂ ਧੱਕੇਸ਼ਾਹੀ ਤੱਕ ਤਾਂ ਕਿਸੇ ਹੱਦ ਤੱਕ ਕੌਮ ਬਰਦਾਸ਼ਤ ਕਰਦੀ ਰਹੀ ਹੈ ਝੂਠ ਤੱਕ ਵੀ ਬਰਦਾਸ਼ਤ ਹੁੰਦਾ ਰਿਹਾ ਹੈ । ਪਰ ਆਹ ਕੰਜਰਖ਼ਾਨੇ ਨੂੰ ਬਰਦਾਸ਼ਤ ਕਰਨਾ ਹੁਣ ਕੌਮ ਦੇ ਬੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ । ਹਰ ਘਰ ਦੀ ਹਰ ਸੰਸਥਾ ਦੀ ਹਰ ਕੰਪਨੀ ਦੀ ਹਰ ਧਰਮ ਦੀ ਹਰ ਦੇਸ਼ ਦੀ ਇੱਕ ਮਰਿਆਦਾ ਹੁੰਦੀ ਹੈ, ਜਦੋਂ ਓਸ ਮਰਿਆਦਾ ਦੀਆਂ ਹੱਦਾਂ ਨੂੰ ਕੋਈ ਟੱਪ ਜਾਵੇ ਫੇਰ ਝਗੜੇ ਹੁੰਦੇ ਹਨ ਜੰਗਾਂ ਹੁੰਦੀਆਂ ਹਨ ਬਟਵਾਰੇ ਹੁੰਦੇ ਅਤੇ ਕਤਲਾਂ ਤੱਕ ਵੀ ਕੰਮ ਪਹੁੰਚ ਜਾਂਦਾ ਹੁੰਦਾ ਹੈ । 

ਆਪਣੇ ਆਪ ਨੂੰ ਪੰਥਕ ਅਕਾਲੀ ਦਲ ਵਾਲੇ ਕਹਾਉਣ ਵਾਲੇ ਬਾਦਲ ਦਲੀਏ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਰਬ ਉੱਚ ਆਹੁਦੇ ਉੱਤੇ ਬੈਠੇ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗ੍ਰੰਥੀ, ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਚਾਵਲੇ ਵਰਗੇ ਜਿਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਵੀ 1984 ਵਿੱਚ ਗਦਾਰੀ ਕੀਤੀ ਸੀ ਅੱਜ ਸਾਰੇ ਹੀ ਗੁਨਾਹਾਂ ਅਤੇ ਪਾਪਾਂ ਦੇ ਘੇਰੇ ਵਿੱਚ ਘਿਰ ਗਏ ਹਨ । ਏਹਨਾਂ ਨੇ ਸਮੁੱਚੀ ਸਿੱਖ ਕੌਮ ਦਾ ਸਿਰ ਪੂਰੇ ਸੰਸਾਰ ਵਿੱਚ ਨੀਵਾਂ ਕੀਤਾ ਹੈ । 

ਮੱਸਾ ਰੰਘੜ ਵੀ ਏਹੋ ਕੁੱਝ ਹੀ ਕਰਦਾ ਸੀ ,ਨਰੈਣੂ ਮਹੰਤ ਵੀ ਏਹੋ ਕੁੱਝ ਹੀ ਕਰਦਾ ਸੀ ਤੇ ਬਾਦਲਾਂ ਦਾ ਰਿਸ਼ਤੇਦਾਰ ਵੀ ਸੀ , ਏਹ ਗੱਲ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ । ਮਸੰਦ ਵੀ ਏਹੋ ਕੁੱਝ ਹੀ ਗੁਰਦੁਆਰਿਆਂ ਵਿੱਚ ਕਰਨ ਲੱਗ ਪਏ ਸਨ ਤੇ ਗਰਮ ਗਰਮ ਤੇਲ ਦੇ ਕੜਾਹਿਆਂ ਵਿੱਚ ਸਾੜੇ ਗਏ ਸਨ । 

ਬਾਕੀ ਸਾਡੇ ਤਜਰਬੇ ਮੁਤਾਬਿਕ ਕਮੇਟੀਆਂ ਤੇ ਕਮਿਸ਼ਨ ਸਿਰਫ ਮਾਮਲਿਆਂ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਹੀ ਬਣਾਏ ਜਾਂਦੇ ਹਨ । ਏਹਨਾਂ ਸਾਰਿਆਂ ਹੀ ਪਾਪੀਆਂ ਨੂੰ ਪੰਥਕ ਅਤੇ ਖਾਲਸਾਈ ਸਿਧਾਂਤਾਂ ਅਨੁਸਾਰ ਮੱਸੇ ਰੰਘੜ ਅਤੇ ਮਸੰਦਾਂ ਵਾਲੀ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ । ਏਸ ਗੱਲ ਦਾ ਫੈਸਲਾ ਹੁਣ ਖਾਲਸਾ ਪੰਥ ਕਰੇ , ਨਹੀਂ ਤਾਂ ਸਾਡੀ ਡਿਊਟੀ ਲਗਾਈ ਜਾਵੇ ਤਾਂ ਅਸੀਂ ਸਜ਼ਾਵਾਂ ਦੇਣ ਦਾ ਪ੍ਰਬੰਧ ਗੁਰੂ ਜੀ ਦੀ ਕਿਰਪਾ ਸਦਕਾ ਕਰ ਕਰਕੇ ਵਿਖਾਵਾਂਗੇ ਵੀ । 

ਕਮੇਟੀਆਂ ਕਮਿਸ਼ਨ ਉੱਪਰ ਸਾਨੂੰ ਕੋਈ ਯਕੀਨ ਨਹੀਂ ਹੈ । ਅੰਦਰਖਾਤੇ ਮੈਂਬਰ ਖਰੀਦ ਲਏ ਜਾਂਦੇ ਹਨ ਜਾਂ ਡਰਾ ਲਏ ਜਾਂਦੇ ਹਨ , ਫੇਰ ਕੇਸਾਂ ਨੂੰ ਲੰਬੇ ਕਰਦੇ ਰਹਿੰਦੇ ਹਨ , ਜਦ ਤੱਕ ਹੋਰ ਮਸਲੇ ਖੜ੍ਹੇ ਹੋ ਜਾਂਦੇ ਹਨ ਤੇ ਪੁਰਾਣੇ ਮਾਮਲੇ ਗੁਰੂ ਗ੍ਰੰਥ ਸਾਹਿਬ ਜੀ ਤੇ 328 ਸਰੂਪਾਂ ਦੇ ਕੇਸ ਅਤੇ ਹੋਰ ਕੇਸਾਂ ਵਾਂਗ ਦਬਾ ਦਿੱਤੇ ਜਾਂਦੇ ਹਨ । ਏਹਨਾਂ ਕੰਮਾਂ ਵਿੱਚ ਧਾਮੀ ਅਤੇ ਸੁਖਬੀਰ ਜੁੰਡਲੀ ਪੂਰੀ ਮਾਹਰ ਹੋ ਚੁੱਕੀ ਹੈ । 

ਅੱਜ ਏਹਨਾਂ ਨੇ ਚਾਵਲੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ, ਹੋਰ ਪੰਜਾਂ ਸੱਤਾਂ ਸਾਲਾਂ ਬਾਅਦ ਕੰਜਰਾਂ ਦੇ ਵੀ ਮਹਾਂ ਕੰਜਰ ਝੂਠੇ ਸਿੰਘ ਲੰਗਾਹ ਵਾਂਗ ਫੇਰ ਪੰਥ ਵਿੱਚ ਸ਼ਾਮਲ ਕਰ ਲੈਣਗੇ । ਏਸ ਕਰਕੇ ਖਾਲਸਾ ਪੰਥ ਨੂੰ ਜੀਰੋ ਪ੍ਰਤੀਸ਼ਤ ਵੀ ਏਹਨਾਂ ਨੂੰ ਹੁਣ ਢਿੱਲ ਨਹੀਂ ਦੇਣੀ ਚਾਹੀਦੀ । 

ਅੱਜ ਟਕਸਾਲਾਂ ਦੇ ਮੁੱਖੀ , ਸੰਪਰਦਾਵਾਂ ਦੇ ਮੁਖੀ, ਡੇਰਿਆਂ ਦੇ ਮੁੱਖੀ , ਨਿਹੰਗ ਸਿੰਘ ਜਥੇਬੰਦੀਆਂ ਦਲਾਂ ਪੰਥਾਂ ਦੇ ਮੁੱਖੀ , ਜਥੇਦਾਰ ਹਵਾਰਾ ਕਮੇਟੀ, ਅੰਤਰਰਾਸ਼ਟਰੀ ਸਿੱਖ ਭਾਈਚਾਰਾ, ਵਰਲਡ ਸਿੱਖ ਪਾਰਲੀਮੈਂਟ, ਸਿਖਸ ਫੌਰ ਜਸਟਿਸ ਵਰਗੀਆਂ ਜਥੇਬੰਦੀਆਂ ਕਿਉਂ ਚੁੱਪ ਹਨ । ਸਾਡੀ ਚੁੱਪ ਅਤੇ ਸਾਡੀ ਹੀ ਭਲਮਾਣਸੀ ਕਾਰਨ ਏਹਨਾ ਦੁਸ਼ਟਾਂ ਦੇ ਏਡੇ ਏਡੇ ਜਿਗਰੇ ਹੋ ਗਏ ਹਨ । 

ਸਾਨੂੰ ਧਰਨਿਆਂ ਤੇ ਮੋਰਚਿਆਂ ਜੋਗੇ ਕਰਕੇ ਏਹਨਾਂ ਖੱਸੀ ਲੀਡਰਾਂ ਨੇ ਹੀ ਖੱਸੀ ਕਰ ਦਿੱਤਾ । ਜਦੋਂ ਸਰਕਾਰੇ ਦਰਬਾਰੇ ਦਲੀਲਾਂ ਅਤੇ ਅਪੀਲਾਂ ਖਤਮ ਹੋ ਜਾਣ, ਸੁਣੀਆਂ ਨਾ ਜਾਣ ਤਾਂ ਗੁਰੂ ਜੀ ਦਾ ਹੁਕਮ ਹੈ ਕਿ ਖਾਲਸੇ ਨੂੰ ਕਿ ਤੇਗ ਚੁੱਕੋ ਤੇ ਦੁਸ਼ਟਾਂ ਦੇ ਗਾਟੇ ਲਾਹ ਦਿਓ । ਅੱਜ ਕਿਤੇ ਹੁੰਦਾ ਅਠਾਰਵੀਂ ਸਦੀ ਦਾ ਸਮਾਂ, ਅੱਜ ਕਿਤੇ ਹੰਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਸਮਾਂ, ਅੱਜ ਕਿਤੇ ਹੁੰਦਾ ਖਾੜਕੂ ਸੰਘਰਸ਼ ਵਾਲਾ ਸਮਾਂ ਤੇ ਹੁਣ ਤੱਕ ਸੱਥਰ ਵਿਸ਼ੇ ਹੋਣੇ ਸਨ । 

ਆਹ ਢਿੱਲੀਆਂ ਢਿੱਲੀਆਂ ਜਿਹੀਆਂ ਗੱਲਾਂ ਤੇ ਢਿੱਲੇ ਢਿੱਲੇ ਜਿਹੇ ਪ੍ਰੋਗਰਾਮਾਂ ਕਰਕੇ ਹੀ ਏਹਨਾਂ ਮਸੰਦਾਂ ਦੀ ਏਨੀ ਜੁਰਅੱਤ ਪੈ ਗਈ ਹੈ ਕਿ ਏਹਨਾਂ ਨੇ ਤਖਤਾਂ ਅਤੇ ਗੁਰਧਾਮਾਂ ਦੀਆਂ ਪਵਿੱਤਰ ਅਤੇ ਸ਼ਹੀਦਾਂ ਦੇ ਨਾਮਾਂ ਉੱਪਰ ਬਣੀਆਂ ਹੋਈਆਂ ਪਵਿੱਤਰ ਸਰਾਵਾਂ ਵੀ ਪਲੀਤ ਕਰਕੇ ਰੱਖ ਦਿੱਤੀਆਂ ਹਨ । 

ਅੱਜ ਅਸੀਂ ਵੀ ਵਿਦੇਸ਼ਾਂ ਵਿੱਚ ਬੈਠੇ ਲਹੂ ਦੇ ਅੱਥਰੂ ਰੋ ਰਹੇ ਹਾਂ । ਜਾਗੋ ਖਾਲਸਾ ਜੀ ਜਾਗੋ , ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਵੇ , ਇੱਕ ਸਾਂਝਾ ਮੰਚ ਬਣਾਓ ਜਿੱਥੋਂ ਜੋਰਦਾਰ ਆਵਾਜ਼ ਉੱਠਾਈ ਜਾਵੇ , ਦੁਸ਼ਮਣਾਂ ਅਤੇ ਘਰ ਦੇ ਦੁਸ਼ਮਣਾਂ ਦੇ ਖਿਲਾਫ ਵੀ ਤੇ ਸਖਤ ਤੋਂ ਸਖ਼ਤ ਫੈਸਲੇ ਲਏ ਜਾਣ । ਭਾਈ ਰਣਜੀਤ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲਿਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਪਹਿਰੇ ਪੂਰੇ ਸਖਤ ਤੋਂ ਵੀ ਸਖਤ ਕਰ ਦਿੱਤੇ ਜਾਣ ਜੀ । ਆਪਣੀ ਪੂਰੀ ਸਮੁੱਚੀ ਟੀਮ ਨੂੰ ਇਕੱਠੇ ਕਰਕੇ ਕੋਈ ਸਖਤ ਜਿਹਾ ਪ੍ਰੋਗਰਾਮ ਬਾਦਲਾਂ ਤੇ ਧਾਮੀਆਂ ਦੇ ਖਿਲਾਫ ਦਿਓ ਤੇ ਏਹਨਾਂ ਨੂੰ ਭਜਾਓ ਅਤੇ ਆਪ ਅੱਗੇ ਹੋ ਕੇ ਜ਼ਿੰਮੇਵਾਰੀਆਂ ਸੰਭਾਲੋ ਜੀ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.