ਡਾਕਟਰ ਬਲਵਿੰਦਰ ਸਿੰਘ ਥਿੰਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ

ਡਾਕਟਰ ਬਲਵਿੰਦਰ ਸਿੰਘ ਥਿੰਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ

ਕਪੂਰਥਲਾ 17 ਅਕਤੂਬਰ ਗੌਰਵ ਮੜੀਆ 

ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵਿੰਦਰ ਸਿੰਘ ਥਿੰਦ ਉਹਨਾਂ ਦੀਆਂ ਪਾਰਟੀ ਪ੍ਰਤੀ ਨਿਭਾਈ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਡਾਕਟਰ ਬਲਵਿੰਦਰ ਸਿੰਘ ਥਿੰਦ ਵੱਲੋਂ ਬਲਾਕ ਪ੍ਰਧਾਨ ਦਾ ਅਹੁਦਾ ਮਿਲਣ ਤੇ ਪਾਰਟੀ ਹਾਈ ਕਮਾਂਡ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਅਹੁਦਾ ਮਿਲਣ ਨਾਲ ਉਹਨਾਂ ਦੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਬਲਾਕ ਦੇ ਵਿੱਚ ਲੋਕਾਂ ਦੀ ਸੇਵਾ ਇਸੇ ਪ੍ਰਕਾਰ ਹੀ ਪੂਰੀ ਤਨਦੇਹੀ ਤੇ ਨਿਸ਼ਠਾ ਨਾਲ ਕਰਦੇ ਰਹਿਣਗੇ। ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਡਾਕਟਰ ਬਲਵਿੰਦਰ ਸਿੰਘ ਥਿੰਦ ਨੂੰ ਬਲਾਕ ਪ੍ਰਧਾਨ ਬਣਾਏ ਜਾਣ ਤੇ ਹਲਕਾ ਇੰਚਾਰਜ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸੱਜਣ ਸਿੰਘ ਚੀਮਾ, ਦਿਲਪ੍ਰੀਤ ਸਿੰਘ ਟੋਡਰਵਾਲ, ਕਿਰਨਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ, ਗੁਰਵਿੰਦਰ ਕੌਰ ਸੀਨੀਅਰ ਆਪ ਆਗੂ, ਸਰਪੰਚ ਸੁਖਵਿੰਦਰ ਸਿੰਘ ਸੌਦ ਚੇਅਰਮੈਨ ਰਾਮਗੜੀਆ ਵਿੰਗ, ਸੀਨੀਅਰ ਆਪ ਆਗੂ ਮਨਦੀਪ ਸਿੰਘ ਮਿੰਟੂ, ਸੋਨੂ ਜੈਨਪੁਰ ਸੁਖਵਿੰਦਰ ਸਿੰਘ ਧੰਜੂ, ਮਲਕੀਤ ਸਿੰਘ ਬੂੜੇਵਾਲ, ਸਤਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ, ਜਸਜੀਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਜੋਸਨ,ਸੁਖਵਿੰਦਰ ਸਿੰਘ ਮਹਿਰੋਕ, ਹਰਜਿੰਦਰ ਸਿੰਘ, ਸਰਵਣ ਸਿੰਘ ਚੰਦੀ, ਜਸਵਿੰਦਰ ਕੌਰ ਸਾਬਕਾ ਸਰਪੰਚ ਟਿੱਬਾ, ਸੁਖਦੇਵ ਸਿੰਘ ਟਿੱਬਾ ਆਦਿ ਆਗੂਆਂ ਨੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.