ਮੋਹਾਲੀ ਫੇਜ਼-7 ’ਚ ਮਾਲ ਦੀ ਖੁਦਾਈ ਕਾਰਨ ਸੜਕ ਧੱਸੀ, ਵੱਡੇ ਹਾਦਸੇ ਦਾ ਖ਼ਦਸ਼ਾ : ਬਲਵਿੰਦਰ ਸਿੰਘ ਕੁੰਬੜਾ

ਮੋਹਾਲੀ ਫੇਜ਼-7 ’ਚ ਮਾਲ ਦੀ ਖੁਦਾਈ ਕਾਰਨ ਸੜਕ ਧੱਸੀ, ਵੱਡੇ ਹਾਦਸੇ ਦਾ ਖ਼ਦਸ਼ਾ : ਬਲਵਿੰਦਰ ਸਿੰਘ ਕੁੰਬੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਫੇਜ਼-7 ਦੀਆਂ ਲਾਈਟਾਂ ਨੇੜੇ ਬਣ ਰਹੇ ਫਿਨਿਕਸ ਮਾਲ ਦੀ ਉਸਾਰੀ ਕਾਰਨ ਸਰਵਿਸ ਰੋਡ ਬੁਰੀ ਤਰਹਾਂ ਧੱਸਦੀ ਜਾ ਰਹੀ ਹੈ ਜਿਸ ਕਾਰਨ ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਖਾਸ ਕਰ ਇਹ ਹੈ ਕਿ ਇਹ ਰੋਡ ਪਿਛਲੇ ਸਾਲ ਨਵੀਂ ਬਣਾਈ ਸੀ ਹੁਣ ਗੈਰ ਢੰਗ ਨਾਲ ਫਿਨਿਕਸ ਮਾਲ ਦੇ ਅਧਿਕਾਰੀਆਂ ਵੱਲੋਂ ਉਹ ਸਾਰੇ ਕਰਨ ਕਰਕੇ ਟੁੱਟਣੀ ਸ਼ੁਰੂ ਹੋ ਗਈ ਹੈ। ਜਿਸ ਦੀ ਜਿੰਮੇਵਾਰੀ ਪੂਰਨ ਤੌਰ 'ਤੇ ਫਿਨਿਕਸ ਮਾਲ ਵਾਲਿਆਂ ਦੀ ਹੈ ਕਿਉਂਕਿ ਮਾਲ ਦੇ ਅੰਦਰ ਬੇਸਮੈਂਟ ਦੀ 25-30 ਫੁੱਟ ਖੁਦਾਈ ਹੋ ਰਹੀ ਹੈ। ਜਿਸ ਕਾਰਨ ਆਲੇ ਦੁਆਲੇ ਦੀ ਜਮੀਨ ਬੈਠਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਇਸ ਰੋਡ 'ਤੇ ਚੱਲਣ ਵਾਲਿਆਂ ਨੂੰ ਰੁਕਣ ਲਈ ਮਜਬੂਰ ਕੀਤਾ ਹੋਇਆ ਹੈ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਐਸਸੀ ਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਦੱਸਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਕਾਇਦਾ ਇਸ ਬੁਰੀ ਤਰ੍ਹਾਂ ਧੱਸੀ ਹੋਈ ਸੜਕ ਨੂੰ ਦਿਖਾਇਆ। ਫਿਨਿਕਸ ਮਾਲ ਦੇ ਅੰਦਰ ਬੇਸਮੈਂਟ ਦੀ ਹੋ ਰਹੀ ਖੁਦਾਈ ਬਾਰੇ ਵੀ ਦੱਸਿਆ। ਖਾਸ ਗੱਲ ਇਹ ਹੈ ਕਿ ਜਿੱਥੇ ਵੀ ਨਿਕਸ ਮਾਲ ਦੀ ਉਸਾਰੀ ਹੋ ਰਹੀ ਹੈ ਉੱਥੇ ਬਹੁਤ ਪੁਰਾਣੇ ਇਤਿਹਾਸਿਕ ਅੰਬਾਂ ਦੇ ਦਰਖਤ ਦੀ ਮੌਜੂਦ ਹਨ ਜਿਨਾਂ ਨੂੰ ਕੱਟਣ ਉੱਤੇ ਮਾਣਯੋਗ ਹਾਈ ਕੋਰਟ ਵੱਲੋਂ ਵੀ ਪਾਬੰਦੀ ਲਾਈ ਹੋਈ ਹੈ। ਪ੍ਰੰਤੂ ਮਾਨਯੋਗ ਹਾਈ ਕੋਰਟ ਵੱਲੋਂ ਦਰਖਤਾਂ ਨਾ ਕੱਟਣ 'ਤੇ ਲੱਗੀ ਸਟੇਅ ਦੇ ਬਾਵਜੂਦ ਵੀ ਦਰੱਖਤਾਂ ਨੂੰ ਧੜੱਲੇਦਾਰੀ ਨਾਲ ਬੇਖੌਫ ਬਿਨਾਂ ਕਿਸੇ ਡਰ ਤੋਂ ਕੱਟਿਆ ਗਿਆ ਅਤੇ ਅਦਾਲਤ ਵੱਲੋਂ ਕੀਤੇ ਗਏ ਹੁਕਮਾਂ ਨੂੰ ਵੀ ਨਹੀਂ ਮੰਨਿਆ ਗਿਆ। ਫਿਨੀਕਸ ਮਾਲ ਵੱਲੋਂ ਦਰੱਖਤਾਂ ਦੀ ਕੀਤੀ ਜਾ ਰਹੀ ਕਟਾਈ ਨੂੰ ਰੋਕਣ ਲਈ 80 ਸਾਲਾ ਬਜ਼ੁਰਗ ਬਾਪੂ ਲਾਭ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਮਾਲ ਦੇ ਗੇਟ ਅੱਗੇ ਪੱਕਾ ਧਰਨਾ ਲਗਾਈ ਬੈਠੇ ਹਨ। ਇਸ ਕਟਾਈ ਨੂੰ ਰੋਕਣ ਲਈ ਮੋਰਚਾ ਆਗੂਆਂ ਨੇ ਪੁੱਡਾ ਗਮਾਡਾ ਦੇ ਉੱਚ ਅਧਿਕਾਰੀਆਂ, ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਤੱਕ ਵੀ ਪਹੁੰਚ ਕੀਤੀ। ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਉਦੋਂ ਤੱਕ ਅੱਖਾਂ ਮੀਚ ਕੇ ਬੈਠੀ ਰਹੇਗੀ ਜਦੋਂ ਤੱਕ ਕੋਈ ਵੱਡਾ ਹਾਦਸਾ ਨਹੀਂ ਹੁੰਦਾ। ਸਰਕਾਰ ਨੂੰ ਬਾਰ-ਬਾਰ ਦੱਸ ਰਹੇ ਹਾਂ ਕਿ ਇੱਕ ਮਹੀਨਾ ਪਹਿਲੇ ਵੀ ਇਸ ਧੱਸ ਰਹੀ ਸੜਕ ਬਾਰੇ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਪਰ ਸਰਕਾਰੀ ਅਧਿਕਾਰੀ 'ਤੇ ਅਸਰ ਨਹੀਂ ਹੋਇਆ। ਉਹਨਾਂ ਕਿਹਾ ਕਿ ਰਾਤ ਦੇ ਹਨੇਰੇ 'ਚ ਕਦੇ ਵੀ ਕੋਈ ਸਾਨੂੰ ਕੁਝ ਕਰਾਇਆ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨੇ ਕਿਹਾ ਕਿ ਕਿਹਾ ਜਦੋਂ ਤੱਕ ਮਾਲ ਦੇ ਮਾਲਕਾਂ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੋਰਚੇ ਵੱਲੋਂ ਬਾਪੂ ਲਾਭ ਸਿੰਘ, ਮਾਸਟਰ ਬਨਵਾਰੀ ਲਾਲ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਕੌਰ, ਨੀਲਮ ਰਾਣੀ, ਨਰਿੰਦਰ ਪਾਲ ਸਿੰਘ, ਗੌਰਵ ਅਗਰਵਾਲ ਪੂਰਾ ਸਹਿਯੋਗ ਦੇਣ ਦਾ ਸਮਰਥਨ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.