ਚੇਅਰਮੈਨ ਮਾਟਕੀਟ ਕਮੇਟੀ ਹਰਪਾਲ ਸਿੰਘ ਚੌਹਾਨ ਨੂੰ ਹਲਕੇ ਦੇ ਸੀਨੀਅਰ ਆਗੂਆਂ ਵਲੋਂ ਸਨਮਾਨਿਤ ਕੀਤਾ
- ਰਾਜਨੀਤੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮਾਰਕੀਟ ਕਮੇਟੀ ਗਹਿਰੀ ਦੇ ਨਵ-ਨਿਯੁਕਤ ਚੇਅਰਮੈਨ ਹਰਪਾਲ ਸਿੰਘ ਚੌਹਾਨ ਦੀ ਨਿਯੁਕਤੀ ਤੇ ਆਮ ਆਦਮੀ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ । ਆਪ ਦੇ ਸੀਨੀਅਰ ਆਗੂ ਸਰਪੰਚ ਗੁਰਮੁਖ ਸਿੰਘ ਸਰਜਾ, ਬਲਾਕ ਪ੍ਰਧਾਨ ਸਵਿੰਦਰ ਸਿੰਘ ਮੁੱਛਲ ਅਤੇ ਦਿਲਬਾਗ ਸਿੰਘ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ਹਾਈ ਕਮਾਂਡ ਅਤੇ ਕੈਬਨਿਟ ਮੰਤਰੀ ਈ ਟੀ ਓ ਨੇ ਇਸ ਨਿਯੁਕਤੀ ਨਾਲ ਉੱਨਾਂ ਨੇ ਕੰਬੋਜ ਭਾਈਚਾਰੇ ਦਾ ਮਾਣ ਵਧਾਇਆ ਹੈ। ਉੱਨਾਂ ਕਿਹਾ ਕਿ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਚੇਅਰਮੈਨ ਹਰਪਾਲ ਸਿੰਘ ਚੋਹਾਨ ਪੂਰੀ ਤਨਦੇਹੀ ਨਾਲ ਨਿਭਾਉਣਗੇ । ਅਤੇ ਕੰਬੋਜ ਭਾਈਚਾਰੇ ਨੂੰ ਲੰਬੇ ਸਮੇਂ ਬਾਅਦ ਮਿਲੀ ਇਸ ਪ੍ਰਤੀਨਿਧਤਾ ਨਾਲ ਸਮਾਜਿਕ ਪੱਧਰ 'ਤੇ ਮਾਣ-ਸਤਿਕਾਰ ਵਧਿਆ ਹੈ। ਸਰਜਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸੇ ਵੀ ਪਾਰਟੀ ਵੱਲੋ ਕੰਬੋਜ ਭਾਈਚਾਰੇ ਨੂੰ ਇਨੀ ਵੱਡੀ ਨੁਮਾਇਦਗੀ ਨਹੀ ਦਿੱਤੀ ਸੀ। ਕੰਬੋਜ ਭਾਈਚਾਰੇ ਵੱਲੋ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਨਿਯੁਕਤੀ ਨਾਲ ਗਹਿਰੀ ਮੰਡੀ ਅਤੇ ਆਸ-ਪਾਸ ਦੇ ਖੇਤਰ ਦੇ ਕਿਸਾਨਾਂ, ਵਪਾਰੀਆਂ ਅਤੇ ਭਾਈਚਾਰੇ ਦੇ ਮਸਲਿਆਂ ਨੂੰ ਹੱਲ ਕਰਨ ਲਈ ਨਵੀਂ ਊਰਜਾ ਮਿਲੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਆਗੂ ਹਾਜਰ ਸਨ।
Leave a Reply