ਬਾਦਲ-ਭਾਜਪਾ ਗੱਠਜੋੜ : ਥੁੱਕ ਕੇ ਚੱਟ ਗਏ ਬਾਦਲਕੇ - ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਬਾਦਲ-ਭਾਜਪਾ ਗੱਠਜੋੜ : ਥੁੱਕ ਕੇ ਚੱਟ ਗਏ ਬਾਦਲਕੇ - ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਏਹ ਗੱਲ ਮੈਂ ਨਹੀਂ ਕਹਿ ਰਿਹਾ ਜੀ , ਏਹ ਅੱਜ ਸ਼ੋਸ਼ਲ ਮੀਡੀਆ ਦਾ ਹਰੇਕ ਹੀ ਪਲੇਟਫਾਰਮ ਕਹਿ ਰਿਹਾ ਹੈ। ਪੂਰੇ ਛੇ ਸਾਲ ਮਿਹਣੋ ਮਿਹਣੀ ਹੋਣ ਤੋਂ ਬਾਅਦ ਦੋ ਸੌਂਕਣਾਂ ਵਾਂਗ ਭਾਵ ਕਿ ਅਕਲੋਂ ਖਾਲੀ ਦਲ ਬਾਦਲ ਅਤੇ ਭਾਰਤੀ ਜੁਮਲਾ ਪਾਰਟੀ ਅੱਜ ਲੀਗਲ ਤੌਰ ਉੱਤੇ ਫੇਰ ਇਕੱਠੀਆਂ ਹੋ ਗਈਆਂ ਹਨ। ਕਿਉਂਕਿ ਹੁਣ ਸਾਂਝਾ ਮਕਸਦ ਹੈ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਦਾ। ਰਾਜਨੀਤੀ ਦੀ ਥੋੜ੍ਹੀ ਬਹੁਤ ਵੀ ਸੂਝ ਬੂਝ ਰੱਖਣ ਵਾਲੇ ਤਾਂ ਜਾਣਦੇ ਹੀ ਸਨ ਕਿ ਇਹ ਦੋਵੇਂ ਧਿਰਾਂ ਦੁਨੀਆਂ ਨੂੰ ਹੀ ਬੁੱਧੂ ਬਣਾ ਰਹੀਆਂ ਹਨ. ਅੰਦਰਖਾਤੇ ਇਹ ਇਹ ਘਿਓ ਖਿੱਚੜੀ ਹੀ ਸਨ। 

ਸਮਝਣ ਦੀ ਲੋੜ ਤਾਂ ਕੌਮ ਹੈ , ਪੰਥ ਨੂੰ ਹੈ , ਪੰਜਾਬ ਨੂੰ ਹੈ , ਪੰਜਾਬੀਆਂ ਹੈ, ਸਿੱਖਾਂ ਨੂੰ ਹੈ ਅਤੇ ਖਾਸ ਕਰਕੇ ਸਮਝਣ ਦੀ ਜਰੂਰਤ ਤਾਂ ਪੰਜਾਬ ਦੇ ਵੋਟਰਾਂ ਨੂੰ ਹੈ ਕਿ ਭਾਈ ਇਹ ਸਾਰਾ ਕੁੱਝ ਤੁਹਾਡੇ ਹੱਥ ਵਿੱਚ ਹੀ ਹੈ ਕਿ ਦੁਬਾਰਾ ਫੇਰ ਏਹਨਾ ਸੱਪਾਂ ਨੂੰ ਹੀ ਆਪਣੇ ਸਿਰ ਉੱਤੇ ਬੈਠਾਉਣਾ ਹੈ ਜਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਇੱਕ ਮੌਕਾ ਦੇ ਕੇ ਵੇਖਣਾ ਹੈ। 

ਬਾਦਲ ਪਰਿਵਾਰ ਦਾ ਪਿਛਲੀ ਅੱਧੀ ਸਦੀ ਦਾ ਇਤਿਹਾਸ ਹੀ ਗਦਾਰੀਆਂ ਭਰਿਆ ਹੈ , ਏਹਨਾਂ ਨੇ ਕਦੇ ਵੀ ਪੰਜਾਬ ਅਤੇ ਸਿੱਖ ਪੰਥ ਦੇ ਭਲੇ ਵਾਰੇ ਨਹੀਂ ਸੋਚਿਆ। ਇਹ ਤਾਂ ਵੈਸੇ ਨੀ ਵਪਾਰੀ ਲੋਕ ਹਨ , ਕਰੋੜਾਂ ਅਰਬਾਂ ਵਿੱਚ ਏਹਨਾ ਦੇ ਕਾਰੋਬਾਰ ਹਨ । ਪੰਜ ਵਾਰੀ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਚੰਦ ਬਾਦਲ ਨੇ ਸਿਰਫ ਆਪਣੀ ਜਾਇਦਾਦ ਅਤੇ ਕਾਰੋਬਾਰ ਹੀ ਵਧਾਏ ਸਨ । ਬਾਕੀ ਓਸ ਦੀ ਪਿੱਠ ਹਮੇਸ਼ਾ ਹੀ ਪੰਥ ਅਤੇ ਪੰਜਾਬ ਵੱਲ ਰਹੀ ਸੀ ਅਤੇ ਮੂੰਹ ਦਿੱਲੀ ਅਤੇ ਨਾਗਪੁਰ ਵੱਲ ਨੂੰ ਰਿਹਾ ਸੀ । ਆਹ ਪਿੱਛੇ ਜਿਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਦੀਆਂ ਚੋਣਾਂ ਵਿੱਚ ਵੀ ਏਹਨਾਂ ਨੇ ਤਾਜੀ ਤਾਜੀ ਗਦਾਰੀ ਕਰਕੇ ਆਪਣਾ ਹੀ ਜੱਦੀ ਪੁਸ਼ਤੀ ਗਦਾਰੀਆਂ ਭਰਿਆ ਇਤਿਹਾਸ ਦੁਬਾਰਾ ਦੁਹਰਾਇਆ ਹੈ। 

ਰੱਬ ਨਾ ਕਰੇ ਕਿ ਹੁਣ 2027 ਵਿਚ ਕਿਸੇ ਵੀ ਤਰੀਕੇ ਨਾਲ ਏਹ ਜਿੱਤ ਗਏ ਤਾਂ ਏਹ ਸਾਡੇ ਅਤੇ ਤੁਹਾਡੇ ਕੋਲੋਂ ਗਿਣ ਗਿਣ ਕੇ ਬਦਲੇ ਲੈਣਗੇ ਅਤੇ ਰੱਜ ਕੇ ਆਪਣੇ ਸਾਰਿਆਂ ਦੇ ਜੂਤ ਵੀ ਫੇਰਨਗੇ। 2 ਦਸੰਬਰ 2024 ਨੂੰ ਜਦੋਂ ਜਥੇਦਾਰਾਂ ਨੇ ਬਾਦਲ ਦਲੀਆਂ ਕੋਲੋਂ ਸਾਰੇ ਹੀ ਪਿਛਲੇ ਕੀਤੇ ਹੋਏ ਪਾਪ ਤੇ ਗੁਨਾਹ ਕਬੂਲ ਕਰਵਾਏ ਸਨ ਅਤੇ ਧਾਰਮਿਕ ਸਜ਼ਾਵਾਂ ਲਗਾਈਆਂ ਸਨ ਤਾਂ ਓਦੋਂ ਬਾਦਲ ਦਲੀਏ ਕੂਕ ਕੂਕ ਕੇ ਕਹਿ ਰਹੇ ਸਨ ਕਿ ਇਹ ਫੈਸਲੇ ਜਥੇਦਾਰਾਂ ਨੇ ਬੀਜੇਪੀ ਦੇ ਕਹਿਣ ਉੱਤੇ ਹੀ ਸੁਣਾਏ ਹਨ। ਪੂਰੇ ਛੇ ਸਾਲ ਬਾਦਲ ਦਲੀਆਂ ਅਤੇ ਬੀਜੇਪੀ ਨੇ ਇੱਕ ਦੂਜੇ ਨੂੰ ਰੱਜ ਕੇ ਭੰਡਿਆ ਅਤੇ ਅਖੀਰ ਤੱਕ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬੀਜੇਪੀ ਪ੍ਰਧਾਨ ਤੱਕ ਸਾਰੇ ਹੀ ਕਹਿੰਦੇ ਰਹੇ ਕਿ ਬੀਜੇਪੀ ਆਪਣੇ ਬਲਬੂਤੇ ਤੇ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਅਤੇ ਓਹ ਵੀ ਪੂਰੀਆਂ 117 ਸੀਟਾਂ ਉੱਤੇ । ਪਰ ਅੰਦਰਖਾਤੇ ਕੁੱਝ ਹੋਰ ਹੀ ਚੱਲ ਰਿਹਾ ਸੀ । 

ਐਡੇ ਵੱਡੇ ਵੱਡੇ ਨੇਤਾਵਾਂ ਵਲੋਂ ਜਿਹਨਾਂ ਪੂਰਾ ਦੇਸ਼ ਹੀ ਨਹੀਂ ਪੂਰਾ ਸੰਸਾਰ ਹੀ ਸੁਣਦਾ ਹੈ ਅਤੇ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਹਿ ਕੇ ਮਗਰੋਂ ਮੁਕਰ ਜਾਣਾ ਜਾਂ ਬਦਲ ਜਾਣਾ ਦੁਨੀਆਂ ਦੇ ਗਲੇ ਤੋਂ ਥੱਲੇ ਨਹੀਂ ਉੱਤਰ ਰਿਹਾ ਹੈ। ਅਸੀਂ ਤਾਂ ਵੈਸੇ ਹੀ ਪਿੱਛਲਾ ਹਫਤਾ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਿੱਚ ਵਿਅਸਤ ਸੀ ਪਰ ਕੱਲ੍ਹ ਵੇਹਲੇ ਹੋ ਕੇ ਹਾਲੇ ਫੇਸਬੁੱਕ ਖੋਹਲੀ ਹੀ ਸੀ ਤਾਂ ਉੱਪਰ ਲਿਖਿਆ ਹੋਇਆ ਸੀ ਕਿ ਬਾਦਲਕੇ ਥੁੱਕ ਕੇ ਚੱਟਣ ਲਈ ਤਾਂ ਪਹਿਲਾਂ ਹੀ ਬਦਨਾਮ ਸਨ ਪਰ ਹੁਣ ਤਾਂ ਏਹਨਾ ਨੇ ਹੱਗ ਕੇ ਹੀ ਚੱਟਿਆ ਹੈ। ਗੱਲ ਬਹੁਤ ਵੱਡੀ ਹੈ, ਪਰ ਹੈ ਓਹਨਾ ਲਈ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਹੋਣ, ਏਹਨਾਂ ਨੇ ਤਾਂ ਪਹਿਲਾਂ ਹੀ ਆਪਣਾ ਸਭ ਕੁੱਝ ਦਿੱਲੀ ਅਤੇ ਨਾਗਪੁਰ ਕੋਲ ਗਿਰਵੀ ਰੱਖਿਆ ਹੋਇਆ ਹੈ। 

ਏਸ ਕਰਕੇ ਪੰਜਾਬ ਵਾਸੀਓ ਪਹਿਲਾਂ ਤਾਂ ਸਾਡੇ ਕੋਲ ਕਾਂਗਰਸ ਅਤੇ ਅਕਾਲੀਆਂ ਤੋਂ ਸਿਵਾਏ ਕੋਈ ਹੋਰ ਬਦਲ ਹੀ ਨਹੀਂ ਹੁੰਦਾ ਸੀ , ਫੇਰ ਤੀਜਾ ਬਦਲ ਆਈ ਆਮ ਆਦਮੀ ਪਾਰਟੀ ਅਤੇ ਓਹਨਾ ਨੇ ਵੀ ਆਪਣੇ ਰੰਗ ਪਿੱਛਲੇ ਪੰਜ ਸਾਲਾਂ ਵਿੱਚ ਵਿਖਾ ਦਿੱਤੇ ਹਨ ਅਤੇ ਹੁਣ ਸਾਡੇ ਕੋਲ ਚੌਥਾ ਬਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਰੂਪ ਵਿੱਚ ਜਿਊਂਦਾ ਅਤੇ ਜਾਗਦਾ ਬਦਲ ਮੌਜੂਦ ਹੈ, ਕਿਰਪਾ ਕਰੇ ਆਪਣੇ ਕੀਮਤੀ ਵੋਟ ਓਹਨਾ ਨੂੰ ਪਾ ਕੇ ਜਿਤਾਓ ਅਤੇ ਪੰਥ ਪੰਜਾਬ ਜਵਾਨੀ ਅਤੇ ਕਿਸਾਨੀ ਨੂੰ ਬਚਾਓ । ਫੈਸਲਾ ਹੁਣ ਤੁਹਾਡੇ ਸਭ ਦੇ ਹੱਥ ਵਿੱਚ ਹੈ ਤੇ ਫੇਰ ਹੋਰ ਕਿਸੇ ਨੂੰ ਜਿੱਤਾ ਕੇ ਦੇ ਪੰਜ ਸਾਲ ਚੀਕਾਂ ਨਾ ਮਾਰਿਓ ਕਿ ਗਲਤੀ ਹੋ ਗਈ ਸੀ ਜੀ ! 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.