ਆਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ –ਨਰੇਸ਼ ਪਾਠਕ
- ਰਾਜਨੀਤੀ
- 30 Mar, 2026 03:18 PM (Asia/Kolkata)
ਟਾਂਗਰੇ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਛੱਪੜਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਨਾ ਕੀਤਾ ਗਿਆ ਤਾਂ ਸਾਰੀਆਂ ਸਹੂਲਤਾਂ ਛੋਟੀਆਂ ਪੈ ਜਾਣਗੀਆਂ- ਲੋਕਾਂ ਨੇ ਦੋਸ਼ ਲਗਾਇਆ।
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਮੁਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲਂ 4 ਸਾਲਾਂ ਵੱਡੀਆਂ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਟਾਂਗਰਾ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਵਿਚ ਰੱਖੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਨਰੇਸ਼ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਦੀਆਂ ਚਾਰ ਸਾਲਾਂ ਵਿਚ ਕੀਤੀਆਂ ਵਡੀਆਂ ਪ੍ਰਾਪਤੀਆਂ ਅਤੇ ਨਵੀਆਂ ਸਕੀਮਾਂ ਨੂੰ ਹੇਠਲੀ ਪੱਧਰ ਤੇ ਲੋਕਾਂ ਤੱਕ ਪਹੁੰਚਾ ਕੇ ਇਕ ਸਾਲ ਸਰਕਾਰ ਦੇ ਰਹਿੰਦੇ ਸਮੇਂ ਵਿਚ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਅਰੰਭ ਕਰ ਦਿਤੀ ਗਈ ਹੈ।ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਕ ਨੰਬਰ ਤੇ ਲਿਆਉਣ,ਹਰ ਪ੍ਰਵਾਰ ਲਈ ਦਸ ਲੱਖ ਰੁਪੈ ਤੱਕ ਦਾ ਮੁਫਤ ਇਲਾਜ,ਸਾਰੇ ਪੰਜਾਬ ਵਿਚ 9000 ਆੁਨਿਕ ਖੇਡ ਮੈਦਾਨ ਬਣਾਉਣ,10 ਹਜ਼ਾਰ ਕਿਲੋਮੀਟਰ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਮੁੜ ਨਿਰਮਾਣ,ਕਿਸਾਨਾਂ ਨੂੰ 8 ਘੰਟੇ ਨਿਵਿਘਨ ਬਿਜਲੀ ਸਪਲਾਈ ਦੇਣ,ਪੰਜਾਬ ਦੇ 90%ਲੋਕਾਂ ਨੂੰ ਘਰੇਲੂ ਵਰਤੌਂ ਲਈ ਜ਼ੀਰੋ ਬਿਲ,ਔਰਤਾਂ ਨੂੰ 1ੋ000 ਜਰਨਲ ਅਤੇ ਐਸ ਸੀ ਨੂੰ 1500 ਰੁਪੈ ਪ੍ਰਤੀ ਮਹੀਨਾ,65000 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ,ਨਸ਼ਿਆਂ ਵਿਰੁਧ ਯੁਧ ਤਹਿਤ 92000 ਤਸਕਰਾਂ ਨੂੰ ਗ੍ਰਿਫਤਾਰ ਕਰਨ, ਗੈਂਗਸਟਰ ਨੈਟ ਵਰਕ ਖਤਮ ਕਰਨ,ਪੰਜਾਬ ਵਿਚ ਉਦਯੋਕਿ ਕ੍ਰਾਂਤੀ 1.55 ਲੱਖ ਕਰੋੜ ਦਾ ਪੂੰਜੀ ਨਿਵੇਸ਼,ਲੋਕਾਂ ਦੀਆਂ ਜਾਨਾਂ ਬਚਾਉਣ ਲਈ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਗਠਨ,50 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਮੁਫਤ ਤੀਰਥ ਯਾਤਰਾ,ਇਮਾਨਦਾਰ ਪ੍ਰਸ਼ਾਸ਼ਨ ਦਾ ਨਤੀਜਾ ਕਰ ਆਮਦਨ ਦੁਗਣੀ ਤੇ ਕਰਜਾ ਘਟਿਆ,ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਸੈਨਕਾਂ ਦੇ ਪਰਵਾਰਾਂ ਲਈ 1 ਕਰੋੜ ਸਨਮਾਨ ਰਾਸ਼ੀ। ਇਹ ਸਾਰੀਆਂ ਪਾਪਤੀਆਂ ਦਰਸਾ ਕੇ ਹਰ ਇਕ ਵਿਅਕਤੀ ਦੇ ਹੱਥਾਂ ਵਿਚ ਛੋਟੇ ਰਗੀਨ ਕਿਤਾਬਚੇ ਵੰਡੇ ਜਾ ਰਹੇ ਹਨ।ਇਕੱਠ ਦੌਰਾਨ ਲੋਕਾਂ ਦਾ ਦੋਸ਼ ਸੀ ਕਿ ਪਿੰਡ ਟਾਂਗਰਾ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਅਤੇ ਛੱਪੜਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਡਰੇਨ ਤੱਕ ਨਿਕਾਸੀ ਨਾਲਾ ਨਾ ਬਣਨ ਕਾਰਣ ਨਾਲੀਆਂ ਦਾ ਗੰਦਾ ਪਾਣੀ ਰਸਤਿਆਂ ਵਿਚ ਖੜਨ ਕਾਰਣ ਟਾਂਗਰਾ ਦੇ ਲੋਕ ਬਹੁਤ ਦੁਖੀ ਸਰਕਾਰ ਨੂੰ ਹੀ ਕੋਸਦੇ ਹਨ ਇਸ ਦਾ ਕੋਈ ਸੁਧਾਰ ਨਾ ਕੀਤਾ ਗਿਆ ਸਾਰੀਆਂ ਸਹੂਲਤਾਂ ਛੋਟੀਆਂ ਪੈ ਜਾਣਗੀਆਂ।ਇਸ ਸਮੇਂ ਪ੍ਰਮੁਖ ਆਗੂ ਸਰਪੰਚ ਲਖਵਿੰਦਰ ਕੌਰ ਚਾਹਲ,ਮੈਂਬਰ ਸ੍ਰੀ ਮਤੀ ਸ਼ਸ਼ੀ, ਸਾਹਿਬ ਸਿੰਘ, ਤਰਸੇਮ ਸਿੰਘ,ਰਮਨਦੀਪ ਕੌਰ,ਬਖਤਾਵਰ ਸਿੰਘ ਨੰਬਰਦਾਰ ,ਧੀਰਾ ਸਿੰਘ,ਗੁਰਜੰਟ ਸਿੰਘ,ਅਮਰੀਕ ਸਿੰਘ,ਸੁਖਰਾਜ ਸਿੰਘ,ਮੰਗਲ ਸਿੰਘ, ਸਮਾਜ ਸੇਵਕ ਅਵਤਾਰ ਸਿੰਘ,ਦਲਜੀਤ ਸਿੰਘ ਲਵਲੀ ਸਵੀਟਸ ਟਾਂਗਰਾ ,ਚਰਨ ਸਿੰਘ,ਲਖਬੀਰ ਸਿੰਘ ਸਾਬਕਾ ਮੈਂਬਰ ਆਦਿ ਹਾਜ਼ਰ ਸਨ।
Leave a Reply