ਨਿਯਮਾਂ ਨੂੰ ਛਿੱਕੇ ਤੇ ਟੰਗ ਬਣ ਰਹੀ 4 ਮੰਜ਼ਿਲਾ ਦੁਕਾਨ ਵਿਵਾਦਾਂ ਦੇ ਘੇਰੇ ਚ

ਨਿਯਮਾਂ ਨੂੰ ਛਿੱਕੇ ਤੇ ਟੰਗ ਬਣ ਰਹੀ 4 ਮੰਜ਼ਿਲਾ ਦੁਕਾਨ ਵਿਵਾਦਾਂ ਦੇ ਘੇਰੇ ਚ

ਕਪੂਰਥਲਾ 30 ਅਗਸਤ ਗੌਰਵ ਮੜੀਆ
ਵਾਹ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਗਵਾਂਡ ਨਿਯਮਾਂ ਨੂੰ ਛਿੱਕੇ ਤੇ ਟੰਗ ਬਣ ਰਹੀ 4 ਮੰਜ਼ਿਲਾ ਦੁਕਾਨ ਨਹੀਂ ਦਿਖੀ ਉਲਟਾ 16 ਸਾਲ ਪੁਰਾਣੀ ਗਲੋਬਲ ਵਾਲਿਆ ਦੀ ਦੁਕਾਨ ਨੂੰ ਨੋਟਿਸ ਦੇ ਦਿੱਤਾ। ਸੂਤਰ ਇਹ ਵੀ ਦਸਦੇ ਇਸ ਇਮਾਰਤ ਦਾ ਨਕਸ਼ਾ ਪਾਸ ਤੇ ਐਨ ਓ ਸੀ ਦੇਣ ਵਿੱਚ ਮੋਟਾ ਘੋਟਾਲਾ ਹੋਇਆ ਭਾਵ ਸਾਰੇ ਗਲਤ ਬਣਾਏ ਕਾਗਜਾਂ ਨਾਲ ਨਗਰ ਨਿਗਮ ਤੋਂ ਪ੍ਰਵਾਨਗੀ ਲਈ ਗਈ ਹੈ ਜਿਸ ਕਰਕੇ ਇਸ ਨੂੰ ਸਾਰਿਆ ਸੁਵਿਧਾਵਾਂ ਦਿੱਤੀਆ ਜਾ ਰਹੀਆਂ । ਸੁਵਿਧਾ ਸ਼ੁਲਕ ਦੱਸਿਆ ਜਾ ਰਹੀਆਂ ਲੱਖਾ ਵਿੱਚ ਹੀ ਸੀ। ਪਰ ਹਜੇ ਤੱਕ ਪੁਸ਼ਟੀ ਨਹੀਂ ਹੋਈ । ਜਲੰਧਰ ਰੋਡ ਤੇ ਬਣ ਰਹੀ ਇਸ ਇਮਾਰਤ ਖਿਲਾਫ ਵੈਸੇ ਇਕ ਸ਼ਿਕਾਇਤ ਮੁੱਖ ਮੰਤਰੀ ਦਰਬਾਰ ਵਿੱਚ ਚੱਲ ਰਹੀ ਹੈ। ਸੁਣਨ ਵਿੱਚ ਆਇਆ ਇਕ ਵਡੇ ਬਿਲਡਰ ਨੇ ਇਸ ਪਲਾਟ ਤੇ 7 ਕਮਰਸ਼ੀਆਲ ਦੁਕਾਨਾਂ ਕਟ ਕੇ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਵਖਰੀ ਵਖਰੀ ਰਜਿਸਟਰੀ ਕਰਵਾਈ ਤੇ ਕਥਿੱਤ ਮਿਲੀ ਭੁਗਤ ਕਰ ਨਗਰ ਨਿਗਮ ਤੋਂ ਐਨ ਓ ਸੀ ਜਾਰੀ ਕਰਵਾ ਲਈ ਜਿਸ ਵਿੱਚ ਨਾ ਤੇ ਬਿਜਲੀ ਵਿਭਾਗ ਦੀ ਐਨ ਓ ਸੀ ਲਈ ਅਤੇ ਨਾ ਹੀ ਨੈਸ਼ਨਲ ਹਾਈ-ਵੇ ਦੀ ਤੇ ਨਾ ਹੀ ਜੰਗਲਾਤ ਮਹਿਕਮੇ ਦੀ। ਜਿਸ ਤੇ ਸਾਰੇ ਮਾਮਲੇ ਦੀ ਸ਼ਿਕਾਇਤ ਕਿਸੇ ਜਾਗਰੂਕ ਸ਼ਹਿਰੀ ਵੱਲੋ ਸਾਰੇ ਵਿਭਾਗਾਂ ਨੂੰ ਕੀਤੀ ਹੋਈ ਹੈ। ਪਰ ਅੱਜੇ ਤੱਕ ਸਾਰੇ ਵਿਭਾਗ ਸੁੱਤੇ ਨਜ਼ਰ ਆ ਰਹੇ ਤੇ ਮਾਮਲਾ ਠੰਡੇ ਬਸਤੇ ਵਿੱਚ ਚਲਾ ਗਿਆ ਲਗਦਾ।ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਚ ਸਰਕਾਰੀ ਵਿਭਾਗਾਂ ਦਾ ਕਿ ਐਕਸ਼ਨ ਪਲਾਨ ਹੋਵੇਗਾ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.