ਪਿਛਲੇ ਲਮੇਂ ਤੋਂ ਚਲਦੇ ਆ ਰਹੇ ਨਹਿਰੀ ਖਾਲ ਵਿਭਾਗ ਦੇ ਰਿਕਾਰਡ ਵਿਚੋਂ ਗਾਇਬ ਹੋਣ ਕਾਰਣ ਕਿਸਾਨਾਂ ਵਿਚ ਆਪਸੀ ਝਗੜੇ ਹੋਣ ਦਾ ਕਾਰਣ ਬਣੇ।

ਪਿਛਲੇ ਲਮੇਂ ਤੋਂ ਚਲਦੇ ਆ ਰਹੇ ਨਹਿਰੀ ਖਾਲ ਵਿਭਾਗ ਦੇ ਰਿਕਾਰਡ ਵਿਚੋਂ ਗਾਇਬ ਹੋਣ ਕਾਰਣ ਕਿਸਾਨਾਂ ਵਿਚ ਆਪਸੀ ਝਗੜੇ ਹੋਣ ਦਾ ਕਾਰਣ ਬਣੇ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਬ ਸਰਕਾਰ ਵੱਲੋਂ ਲੋਕਾਂ ਨੂੰ ਆਉਣ ਵਾਲੇ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਨਹਿਰੀ ਸੂਏ ਪੱਕੇ ਕਰਵਾ ਕੇ ਨਹਿਰੀ ਖਾਲੇ ਜੋ ਕਿ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮਿਲਾ ਲਏ ਸਨ। ਨਵੇਂ ਸਿਰੇ ਤੋਂ ਨਿਸ਼ਾਨ ਦੇਹੀ ਕਰਵਾ ਸੀਮੈਂਟ ਦੇ ਪੋਰੇ ਲਗਾਏ ਜਾ ਰਹੇ ਹਨ।ਪਰ ਕਿਸਾਨਾਂ ਵੱਲੋਂ ਪੂਰਾ ਸਹਿਯੋਗ ਨਹੀਂ ਦਿਤਾ ਜਾ ਰਿਹਾ।ਇਸ ਵਿਚ ਮਾਲ ਵਿਭਾਗ ਦੀ ਵੱਡੀ ਨਿਕਾਮੀ ਸਾਹਮਣੇ ਆ ਰਹੀ ਹੈ।ਜਿਸ ਦੀ ਮਿਸਾਲ ਪਿੰਡ ਮੁਛੱਲ ਦੇ ਨਹਿਰੀ ਸੂਏ ਦੀਆਂ ਟੇਲਾਂ ਤੋਂ ਅੱਗੇ ਅੱਗੇ ਜਾ ਰਹੇ ਪਿੰਡ ਧੂਲਕਾ ਅਤੇ ਮੁਛੱਲ ਦੇ ਨਹਿਰੀ ਖਾਲ ਹੀ ਨਕਸ਼ੇ ਵਿਚੋਂ ਗਾਇਬ ਹੋਣ ਇਸ ਕਾਰਣ ਕਿਸਾਨਾਂ ਵਿਚ ਲੜਾਈਆਂ ਝਗੜਿਆ ਦਾ ਮੁਖ ਕਾਰਣ ਬਣ ਰਹੇ ਹਨ।ਪਿੰਡ ਧੂਲਕਾ ਅਤੇ ਬਾਣੀਆਂ,ਮਦੇਪੁਰ ਨੂੰ ਜਾਣ ਵਾਲੇ ਨਹਿਰੀ ਖਾਲ ਨੂੰ ਪੱਕਿਆਂ ਕਰਨ ਲਈ ਜਮੀਨਦੋਜ ਪੋਰੇ ਪਾਉਣ ਲਈ ਨਹਿਰੀ ਅਤੇ ਮਾਲ ਵਿਭਾਗ ਵਿਭਾਗ ਦੇ ਕਰਮਚਾਰੀ/ਅਧਿਕਾਰੀ ਪਹੁੰਚੇ ਹੋਏ ਸਨ ਤਾਂ ਸੂਏ ਦੀਆਂ ਟੇਲਾਂ ਤੋਂ ਸ਼ੁਰੂ ਹੋਣ ਵਾਲਾ ਨਹਿਰੀ ਖਾਲ ਮਾਲ ਅਤੇ ਨਹਿਰੀ ਵਿਭਾਗ ਦੇ ਨਕਸ਼ੇ ਵਿਚੋਂ ਗਾਇਬ ਸੀ ਜਿਸ ਕਾਰਣ ਕਿਸਾਨ ਹਰਜਿੰਦਰ ਸਿੰਘ ਨੇ ਆਪਣੇ ਖੇਤਾਂ ਵਿਚੋਂ ਪੋਰੇ ਪਾਉਣ ਦਾ ਕੰੰਮ ਰੋਕ ਦਿਤਾ ਗਿਆ।ਅਗਲੇ ਕਿਸਾਨਾਂ ਨੇ ਵੀ ਇਹ ਕਹਿ ਕੇ ਕੰਮ ਰੋਕ ਦਿਤਾ ਗਿਆ ਕਿ ਜੇ ਸ਼ੁਰੂ ਵਿਚ ਹੀ ਖਾਲ ਨਹੀਂ ਤਾਂ ਅਸੀਂ ਵੀ ਕੰਮ ਨਹੀਂ ਕਰਨ ਦਿਆਂਗੇ ਪਹਿਲਾਂ ਸੂਰੂ ਤਾਂ ਕੰਮ ਕੀਤਾ ਜਾਵੇ।ਪਿੰਡ ਧੂਲਕਾ, ਬਾਣੀਆਂ,ਮਦੇਪੁਰ ਜਾਂ ਜਾਂਦੇ ਇਹ ਖਾਲ ਪਿੰਡ ਮੁਛੱਲ ਦੇ ਨਹਿਰੀ ਖਾਲ ਦੇ ਨਾਲ ਨਾਲ ਚਲਦੇ ਸਨ।ਵਿਭਾਗ ਵੱਲੋਂ ਪਿੰਡ ਮੁਛੱਲ ਦੀ ਹਦੂਦ ਵਿਚ ਅਰੰਭ ਤੋਂ ਖਾਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਮੁਛੱਲ ਦੇ ਕਿਸਾਨਾਂ ਨੇ ਇਹ ਕਹਿ ਕੇ ਕੰਮ ਰੋਕ ਦਿਤਾ ਕਿ ਸਾਡੇ ਪਿੰਡ ਮੁਛੱਲ ਦੀ ਹਦੂਦ ਵਿਚ ਕੇਵਲ ਸਾਡੇ ਪਿੰਡ ਨੂੰ ਜਾਣ ਵਾਲਾ ਖਾਲ ਹੀ ਕੱਢਿਆ ਜਾਵੇ।ਇਸ ਸਮੇਂ ਨਹਿਰੀ ਅਤੇ ਮਾਲ ਵਿਭਾਗ ਦੇ ਐਸ ਡੀ ਓ ਸ੍ਰ ਸੁਖਬੀਰ ਸਿੰਘ,,ਕਨੂੰਗੋ ਸ੍ਰ ਸਤਨਾਮ ਸਿੰਘ,ਪਟਵਾਰੀ ਮੇਹਰਬਾਨ ਸਿੰਘ,ਨਹਿਰੀ ਵਿਭਾਗ ਦੇ ਜੇਈ ਹਰਮਨ ਸਿੰਘ, ਪਟਵਾਰੀ ਹਰਿੰਦਰ ਸਿੰਘ,ਪ੍ਰਭਜੋਤ ਸਿੰਘ,ਗੁਰਦੇਵ ਸਿੰਘ, ਨਿਸ਼ਾਨ ਸਿੰਘ,ਹਰਜਿੰਦਰ ਸਿੰਘ,ਪੁਲੀਸ ਚੌਂਕੀ ਟਾਂਗਰਾ ਦੇ ਇੰਚਾਰਜ ਸਿਕੰਦਰ ਲਾਲ,ਏ ਐਸ ਆਈ ਹਜਾਰਾ ਸਿੰਘ ਹਾਜਰ ਸਨ।ਜਦੋਂ ਪੱਤਰਕਾਰਾਂ ਵੱਲੋਂ ਐਸ ਡੀ ਓ ਸੁਖਬੀਰ ਸਿੰਘ ਨੂੰ ਵਿਭਾਗੀ ਰਿਕਾਰਡ ਵਿਚੋਂ ਤਿੰਨ ਪਿੰਡਾਂ ਨੂੰ ਜਾ ਰਿਹਾ ਨਹਿਰੀ ਖਾਲ ਵਿਭਾਗ ਦੇ ਨਕਸ਼ੇ ਵਿਚੋਂ ਗਾਇਬ ਹੋਣ ਬਾਰੇ ਪੁਛਿਆ ਗਿਆ ਉਹਨਾਂ ਕਿਹਾ ਕਿ ਸ਼ੁਰੂ ਇਹ ਨਹਿਰੀ ਖਾਲ ਜਬਾਨੀ ਕਲਾਮੀ ਛੱਡੇ ਹੋਣਗੇ।ਜਦੋਂ ਕਿ ਇਹ ਖਾਲ ਪਿਛਲੇ ਕਈ ਦਹਾਕਿਆਂ ਚਲਦੇ ਰਹੇ ਹਨ।ਪਿੰਡ ਮੁਛੱਲ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਪਿੰਡ ਧੂਲਾਕਾ ਦੇ ਸਰਪੰਚ ਵਰਿੰਦਰ ਸਿੰਘ,ਸੁਖਵਿੰਦਰ ਸਿੰਘ ਸੁਖਾ ਨੰਬਰਦਾਰ, ਜਗੀਰ ਸਿੰਘ ਮੈਂਬਰ,ਸਰਬਜੀਤ ਸਿੰਘ ਸਾਬਕਾ ਮੈਂਬਰ,ਸਰਬਜੀਤ ਸਿੰਘ ਸ਼ਬਾ ਸਾਬਕਾ ਮੈਂਬਰ ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.