ਸਪੇਨ 🇪🇸 ਬਾਰਸੀਲੋਨਾ ਵਿਖੇ ਭਾਰਤੀ🇮🇳ਅੰਬੈਸੀ ਦੀ ਬੇਰੁੱਖੀ ਕਾਰਨ ਅਨੇਕਾਂ ਪੰਜਾਬੀਆਂ ਦਾ ਭਵਿੱਖ ਖਤਰੇ ਵਿੱਚ- ਡਾ.ਐਚ.ਐਸ.ਬਾਵਾ
- ਅੰਤਰਰਾਸ਼ਟਰੀ
- (Asia/Kolkata)
ਕਪੂਰਥਲਾ 31 ਅਗਸਤ ਗੌਰਵ ਮੜੀਆ
ਸਮਾਜ ਸੇਵਕ ਡਾ.ਐਚ.ਐਸ.ਬਾਵਾ ਚੇਅਰਮੈਨ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਕਤ ਗੰਭੀਰ ਮਸਲਾ ਮੈਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਕਰੀਬ 30 ਕੁ ਦੇਸ਼ਾਂ ਦੀ ਯਾਤਰਾ ਮੈਂ ਕਰ ਚੁੱਕਾ ਹਾਂ ਕਿਉਂਕਿ ਅਸੀਂ ਇਸ ਧਰਤੀ ਤੇ ਇੱਕ ਟੂਰਿਸਟ ਵਜੋਂ ਹੀ ਆਏ ਹਾਂ। ਇਸ ਬਾਰ 2026 ਵਿੱਚ ਮੈਂਨੂੰ ਸਪੇਨ ਬਾਰਸੀਲੋਨਾ ਵਿਖੇ ਜਾਣ ਦਾ ਮੌਕਾ ਮਿਲਿਆ ਜਿੱਥੇ ਭਾਰਤ, ਨੇਪਾਲ, ਮੁਰੱਕੋ, ਪਾਕਿਸਤਾਨ ਅਤੇ ਕੋਲੰਬੀਆ ਸਮੇਤ ਕਈ ਹੋਰ ਦੇਸ਼ਾਂ ਦੇ ਪਰਵਾਸੀ ਵੱਡੀ ਗਿਣਤੀ ਵਿੱਚ ਉੱਥੇ ਰਹਿੰਦੇ ਹਨ। ਭਾਰਤੀ ਪੰਜਾਬੀ ਪਰਵਾਸੀਆਂ ਨੂੰ ਮਿਲਣ ਤੇ ਕਈ ਗੰਭੀਰ ਤੱਥ ਸਾਹਮਣੇ ਆਏ ਜਿਸ ਸੰਬੰਧੀ ਵਿਸਥਾਰ ਵਿੱਚ ਗੱਲ ਕਰਦੇ ਹਾਂ।
ਸਪੇਨ ਦਾ ਟੀ.ਆਰ.ਸੀ (ਕਾਰਡ) ਲੈਣ ਲਈ ਘਰ ਦੇ ਮਾਲਕ ਵਲੋਂ ਨਾਲ ਜਾ ਕੇ ਇੱਕ ਸਰਕਾਰੀ ਦਫਤਰ ਵਿੱਚ ਦਰਜ ਕਰਵਾਉਣਾ ਹੁੰਦਾ ਹੈ ਕਿ ਇਹ ਪਰਵਾਸੀ ਉਸਦੇ ਘਰ ਵਿੱਚ ਰਹਿ ਰਿਹਾ ਹੈ। ਜਿਸ ਨੂੰ ਪਾਦਰੋਨ ਜਾਂ ਪਾਦਰੋਮਿੰਤੋ ਕਹਿੰਦੇ ਹਨ। ਇਸ ਤਰਾਂ 2 ਸਾਲ ਬਾਅਦ ਸਪੇਨ ਦਾ ਟੀ.ਆਰ.ਸੀ (ਕਾਰਡ) ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਪਰ ਜਨਵਰੀ 2026 ਵਿੱਚ ਸਪੇਨ ਸਰਕਾਰ ਵਲੋਂ 2 ਸਾਲ ਵਾਲੀ ਸ਼ਰਤ ਹਟਾ ਕੇ ਐਲਾਨ ਕੀਤਾ ਗਿਆ ਕਿ ਜੋ ਵੀ ਪਰਵਾਸੀ 31 ਦਸੰਬਰ 2025 ਤੱਕ ਸਪੇਨ ਵਿੱਚ ਆ ਚੁੱਕੇ ਹਨ ਉਹ ਟੀ.ਆਰ.ਸੀ (ਕਾਰਡ) ਲੈਣ ਲਈ 30 ਜੂਨ 2026 ਤੱਕ ਅਪਲਾਈ ਕਰ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਟੀ. ਆਰ. ਸੀ (ਕਾਰਡ) ਮਿਲਣ ਤੱਕ ਉਹਨਾਂ ਕੋਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਹੈ ਭਾਰਤੀ ਪੰਜਾਬੀ ਪਰਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਦੂਸਰੇ ਦੇਸ਼ਾਂ ਦੀਆਂ ਅੰਬੈਸੀਆਂ ਆਪੋ-ਆਪਣੇ ਪ੍ਰਵਾਸੀਆਂ ਦੀ ਮੱਦਦ ਕਰ ਰਹੀਆਂ ਹਨ ਉੱਥੇ ਬਾਰਸੀਲੋਨਾ ਵਿਖੇ ਭਾਰਤੀ ਅੰਬੈਸੀ ਆਪਣੇ ਪੰਜਾਬੀ ਪਰਵਾਸੀਆਂ ਨੂੰ ਖੱਜਲ - ਖੁਆਰ ਕਰ ਰਹੀ ਹੈ, ਜਿਸ ਕਰਕੇ ਪੰਜਾਬੀ ਪਰਵਾਸੀਆਂ ਨੂੰ ਭਾਰਤੀ ਅੰਬੈਸੀ ਦੇ ਬਾਹਰ ਜ਼ਬਰਦਸਤ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਸੀ, ਜਿਸ ਉਪਰੰਤ ਕੁੱਝ ਸਮੇਂ ਲਈ ਤਾਂ ਕੰਮ ਚ ਸੁਧਾਰ ਹੋਇਆ ਸੀ ਪਰ ਬਾਅਦ ਵਿੱਚ ਫਿਰ ਪਹਿਲੇ ਵਰਗੇ ਹੀ ਹਾਲਾਤ ਬਣੇ ਹੋਏ ਹਨ।
30 ਜੂਨ 2026 ਤੱਕ ਸਪੇਨ ਸਰਕਾਰ ਕੋਲ,11 ਲੱਖ ਤੋਂ ਵੱਧ ਅਰਜੀਆਂ ਜਮ੍ਹਾਂ ਹੋਈਆਂ ਜਿਹਨਾਂ ਚ ਕਰੀਬ ਕੁ 4 ਲੱਖ ਅਰਜੀਆਂ, ਫ਼ਰਜ਼ੀ ਦਸਤਾਵੇਜ਼ਾਂ ਕਾਰਨ ਕੈੰਸਲ ਹੋਈਆਂ ਅਤੇ 7 ਲੱਖ ਤੋਂ ਵੱਧ ਪ੍ਰੋਸੈਸਿੰਗ ਵਿੱਚ ਹਨ।
ਹੁਣ ਗੰਭੀਰ ਮਸਲਾ ਇਹ ਹੈ ਕਿ ਸਪੇਨ ਦਾ ਟੀ.ਆਰ.ਸੀ (ਕਾਰਡ) ਲੈਣ ਲਈ ਅਪਲਾਈ ਕਰ ਚੁੱਕੇ ਕਈ ਭਾਰਤੀ ਪੰਜਾਬੀਆਂ ਪਰਵਾਸੀਆਂ ਦੇ ਪਾਸਪੋਰਟਾਂ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਪਰ ਜਦੋਂ ਉਹ ਬਾਰਸੀਲੋਨਾ ਵਿਖੇ ਭਾਰਤੀ ਅੰਬੈਸੀ ਕੋਲ ਪਾਸਪੋਰਟ ਰਿਨਿਊ ਕਰਵਾਉਣ ਲਈ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ 2 ਸਾਲ ਦੀ ਪਾਦਰੋਨ / ਪਾਦਰੋਮਿੰਤੋ ਲੈ ਕੇ ਆਓ ਜੋ ਕਿ ਸਰਾਸਰ ਗਲਤ ਹੈ ਕਿਉਂਕਿ 2 ਸਾਲ ਦੀ ਪਾਦਰੋਨ / ਪਾਦਰੋਮਿੰਤੋ ਵੀ ਤਾਂ ਹੀ ਬਣੇਗੀ ਜੇ ਪਾਸਪੋਰਟ ਵੈਲਿਡ ਹੋਵੇਗਾ, ਵੈਸੇ ਵੀ ਜਦੋਂ ਸਪੇਨ ਸਰਕਾਰ ਵਲੋਂ ਹੀ 2 ਸਾਲ ਵਾਲੀ ਸ਼ਰਤ ਹਟਾ ਦਿੱਤੀ ਗਈ ਹੈ ਤਾਂ ਭਾਰਤੀ ਅੰਬੈਸੀ ਨੂੰ ਕੀ ਪ੍ਰੋਬਲਮ ਹੈ ?
ਭਾਰਤੀ ਪੰਜਾਬੀ ਪਰਵਾਸੀਆਂ ਦਾ ਕਹਿਣਾ ਹੈ ਕਿ ਬਾਰਸੀਲੋਨਾ ਵਿਖੇ ਭਾਰਤੀ ਅੰਬੈਸੀ ਦੀ ਬੇਰੁੱਖੀ ਕਾਰਨ ਅਨੇਕਾਂ ਭਾਰਤੀ ਪੰਜਾਬੀ ਪਰਵਾਸੀਆਂ ਦਾ ਭਵਿੱਖ ਖਤਰੇ ਵਿੱਚ ਹੈ,ਇਸ ਲਈ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਪੰਜਾਬ, ਸ.ਰਵਨੀਤ ਸਿੰਘ ਬਿੱਟੁ ਸਾਬਕਾ ਰੇਲਵੇ ਰਾਜ ਮੰਤਰੀ ਪੰਜਾਬ, ਡਾ.ਐਸ.ਜੈ ਸ਼ੰਕਰ ਵਿਦੇਸ਼ ਮੰਤਰੀ ਭਾਰਤ ਅਤੇ ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਤੋਂ ਭਾਰਤੀ ਪੰਜਾਬੀ ਪਰਵਾਸੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਮਸਲੇ ਵਿੱਚ ਦਖਲ ਦੇਣ ਅਤੇ ਉਹਨਾਂ ਦੇ ਪਾਸਪੋਰਟਾਂ ਨਾਲ ਸੰਬੰਧਤ ਮਸਲੇ ਹੱਲ ਕੀਤੇ ਜਾਣ।
Leave a Reply