ਮਾਸਟਰ ਸੁਚਾ ਸਿੰਘ ਝਾੜੂ ਨੰਗਲ ਨੇਕੀ ਅਤੇ ਲੋਕ ਸੇਵਾ ਦੀ ਚਲਦੀ ਫਿਰਦੀ ਯੂਨੀਵਰਿਸਟੀ ਸਨ – ਸੰਤੋਖ ਸਿੰਘ ਭਲਾਈਪੁਰ
- ਸੋਗ /ਦੁੱਖ ਦਾ ਪ੍ਰਗਟਾਵਾ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਮਾਸਟਰ ਸੁਚਾ ਸਿੰਘ ਝਾੜੂਨੰਗਲ ਦੇ ਅਚਾਨਕ ਸਦੀਵੀ ਵਿਛੋੜੇ ਕਾਰਣ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਸੁਚਾ ਸਿੰਘ ਝਾੜੂਨੰਗਲ ਦੇ ਨਮਿਤ ਅਖੰਡ ਪਾਠ ਦੇ ਭੋਗ ਕੀਰਤਨ ਅਤੇ ਅੰਤਮ ਅਰਦਾਸ ਉਪਰੰਤ ਗੁਰਦੁਆਰਾ ਚੋਲਾ੍ਹ ਸਾਹਿਬ ਕਾਲੇਕੇ ਵਿਖੇ ਸ਼ਰਧਾਂਜਲੀ ਸਮਾਗਮ ਸਮੇ ਬੋਲਦਿਆਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਮਾਸਟਰ ਸੁਚਾ ਸਿੰਘ ਨੇ ਲੋਕਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਕੇ ਰੱਖਿਆ ਸੀ।ਮੁਲਾਜਮਾਂ ਅਤੇ ਕਿਸਾਨਾਂ ਦੇ ਹਰ ਸ਼ੰਘਰਸ਼ ਵਿਚ ਅਗੇ ਹੋ ਕੇ ਭਾਗ ਲਿਆ।ਕਿਸੇ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਜਾ ਕਿਸੇ ਮਦਦ ਦੀ ਲੋੜ ਪਈ ਤਾਂ ਆਪਣੀਆਂ ਹਰ ਤਰਾਂ ਨਾਲ ਸੇਵਾਵਾਂ ਦਿਤੀਆਂ ਨਿਧੜਕ ਆਗੂ ਸਨ।ਇਲਾਕੇ ਦੇ ਪੰਚ ਸਰਪੰਚ ਮੁਲਾਜਮ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸੰਤ ਮਹਾਂਪੁਰਸ਼ ਵੀ ਪਹੁੰਚੇ ਹੋਏ ਸਨ।ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਅਤੇ ਬਾਬਾ ਗੁਰਦਿਆਲ ਸਿੰਘ ਗੁਰਦੁਆਰਾ ਰੋੜੀ ਸਾਹਿਬ ਵਾਲਿਆਂ ਵੱਲੋਂ ਮਾਸਟਰ ਸੁਚਾ ਸਿੰਘ ਦੇ ਦੋਵੇਂ ਲੜਕਿਆਂ ਮਾਸਟਰ ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰਪਾਲ ਸਿੰਘ ਕਨੇਡਾ ਵੱਲੋਂ ਵਿਸ਼ੇਸ਼ ਸੋਗ ਸੰਦੇਸ਼ ਭੇਜਿਆ ਗਿਆ।ਇਸ ਸਮੇਂ ਪ੍ਰਮੁਖ ਆਗੂ ਸਾਹਿਬ ਸਿੰਘ ਸਰਪੰਚ ਝਾੜੂਨੰਗਲ,ਮਾਸਟਰ ਗੁਰਦਿਆਲ ਸਿੰਘ,ਮਾਸਟਰ ਰਣਧੀਰ ਸਿੰਘ ਕਾਲੇਕੇ,ਕੇਵਲ ਸਿੰਘ ਚਾਹਲ ਧੂਲਕਾ, ਹਰਜਿੰਦਰ ਸਿੰਘ ਜੇਈ,ਕਿਸਾਨ ਸ਼ੰਘਰਸ਼ ਕਮੇਟੀ ਦੇ ਰਣਜੀਤ ਸਿੰਘ ਬੱਲ,ਆਦਿ ਕਿਸਾਨ ਅਤੇ ਮੁਲਾਜਮ ਜਥੇਬੰਦੀਆਂ ਦੇ ਆਗੂ ਇਲਾਕੇ ਦੇ ਪੰਚ/ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।
Leave a Reply