ਛੇ ਸਾਲਾਂ ਤੋਂ ਮਜਾਤੜੀ ਦੀ ਖਸਤਾ ਹਾਲਤ ਸੜਕ ਨੂੰ ਬਣਾਉਣ ਲਈ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
- ਰਾਜਨੀਤੀ
- (Asia/Kolkata)
ਛੇ ਸਾਲਾਂ ਤੋਂ ਮਜਾਤੜੀ ਦੀ ਖਸਤਾ ਹਾਲਤ ਸੜਕ ਨੂੰ ਬਣਾਉਣ ਲਈ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
ਰਾਹਗੀਰ ਅਤੇ ਵਾਹਨ ਚਾਲਕ ਪਰੇਸ਼ਾਨ : ਸੂਬਾ ਜਨ, ਸਕੱਤਰ ਗੁਰਦਰਸ਼ਨ ਸਿੰਘ ਮਜਾਤੜੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਗਸਤ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਦੇ ਸੂਬਾ ਜਨ ਸਕੱਤਰ ਗੁਰਦਰਸ਼ਨ ਸਿੰਘ ਮਜਾਤੜੀ ਵੱਲੋਂ ਪਿੰਡ ਮਜਾਤੜੀ ਦੀ ਫਿਰਨੀ ਤੋਂ ਜਰਨਲ ਸ਼ਮਸ਼ਾਨ ਘਾਟ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਪਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਪੀਡਬਲਡੀ ਮਹਿਕਮੇ ਤੋਂ ਮੰਗ ਕੀਤੀ ਗਈ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕਰਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਪਾਰਟੀ ਆਗੂ ਅਨੁਸਾਰ ਇਹ ਸੜਕ ਤੇ ਪਿਛਲੇ ਕਰੀਬ ਛੇ ਸਾਲਾਂ ਤੋਂ ਲੁੱਕ ਪਾਉਣ ਦੀ ਉਡੀਕ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਸੜਕ ਤੇ ਥਾਂ ਥਾਂ ਪੱਥਰ ਅਤੇ ਰੋੜੇ ਪਏ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਦੋ ਪਈਆ ਵਾਹਨ ਚਾਲਕ ਅਤੇ ਪਿੰਡ ਵਾਸੀ ਜੋ ਆਪਣੇ ਬਲਦਾਂ ਰਾਹੀਂ ਰੇੜਿਆਂ ਰਾਹੀਂ ਕੱਖ ਲੈ ਕੇ ਆਉਂਦੇ ਹਨ ਉਹਨਾਂ ਲਈ ਇਹ ਰਾਸਤਾ ਖਤਰਨਾਕ ਬਣਿਆ ਹੋਇਆ ਹੈ ਅਤੇ ਵਾਹਨਾਂ ਦੇ ਟਾਇਰ ਪੈਂਚਰ ਹੋਣ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਸੂਬਾ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਜਾਤੜੀ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਦੇ ਹਾਲਤ ਇੰਨਾ ਦਾਅਵਿਆਂ ਦੀ ਹਕੀਕਤ ਸਾਹਮਣੇ ਲਿਆ ਰਹੀ ਹੈ। ਉਹਨਾਂ ਕਿਹਾ ਜਦੋਂ ਪਿੰਡ ਦੀ ਇੱਕ ਜਰੂਰੀ ਸੜਕ ਪਿਛਲੇ ਛੇ ਸਾਲਾਂ ਤੋਂ ਲੂਕ ਦੀ ਉਡੀਕ ਕਰ ਰਹੀ ਹੋਵੇ ਅਤੇ ਲੋਕ ਪੱਥਰਾਂ ਵਾਲੇ ਰਸਤੇ ਤੋਂ ਲੰਘਣ ਲਈ ਮਜਬੂਰ ਹੋਣ ਤਾਂ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਹੀ ਪੰਜਾਬ ਸਰਕਾਰ ਦਾ ਵਿਕਾਸ ਮਾਡਲ ਹੈ। ਗੁਰਦਰਸ਼ਨ ਸਿੰਘ ਮਜਾਤੜੀ ਨੇ ਕਿਹਾ ਸ਼ਮਸ਼ਾਨ ਘਾਟ ਨੂੰ ਜਾਣ ਵਾਲੀ ਸੜਕ ਲੋਕਾਂ ਦੀ ਬੁਨਿਆਦੀ ਲੋੜ ਹੈ ਲੋਕਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਵੀ ਇਸੇ ਰਸਤੇ ਤੋਂ ਲੰਘਣਾ ਪੈਂਦਾ ਹੈ। ਇਸ ਲਈ ਇਸ ਸੜਕ ਦੀ ਮੁਰੰਮਤ ਨੂੰ ਹੋਰ ਲੰਬਾ ਸਮਾਂ ਟਾਲਣਾ ਲੋਕਾਂ ਲਈ ਬੇਇਨਸਾਫੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਪੀਡਬਲਯੂਡੀ ਮਹਿਕਮੇ ਤੋਂ ਮੰਗ ਕੀਤੀ ਗਈ ਹੈ ਕਿ ਮੌਕੇ ਦਾ ਤੁਰੰਤ ਜਾਇਜਾ ਲੈ ਕੇ ਸੜਕ ਤੇ ਪਏ ਪੱਥਰ ਹਟਾਏ ਜਾਣ ਸੜਕ ਨੂੰ ਸਮਤਲ ਕੀਤਾ ਜਾਵੇ। ਮਿਆਰੀ ਲੁੱਕ ਪਾ ਕੇ ਇਸ ਨੂੰ ਆਵਾਜਾਈ ਯੋਗ ਬਣਾਇਆ ਜਾਵੇ। ਪਾਰਟੀ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਗਲੀਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਵੀ ਸਰਕਾਰ ਦੀ ਜਿੰਮੇਵਾਰੀ ਹੈ ਵਿਕਾਸ ਸਿਰਫ ਐਲਾਨਾਂ ਨਾਲ ਨਹੀਂ ਸਗੋਂ ਜਮੀਨੀ ਪੱਧਰ 'ਤੇ ਹੋਏ ਕੰਮਾਂ ਨਾਲ ਨਜ਼ਰ ਆਉਣਾ ਚਾਹੀਦਾ ਹੈ।
Leave a Reply