ਦੋਹਾ ਸਮਿੱਟ 'ਚ ਸ਼ਹਬਾਜ਼ ਅਤੇ ਬਿਨ ਸਲਮਾਨ ਦੀ ਮੁਲਾਕਾਤ, ਇਸਰਾਈਲ 'ਤੇ ਨਿੰਦਾ
- ਅੰਤਰਰਾਸ਼ਟਰੀ
- 16 Sep, 2025 01:47 AM (Asia/Kolkata)
ਦੋਹਾ ਵਿੱਚ ਸ਼ਹਬਾਜ਼ ਅਤੇ ਸਾਊਦੀ ਕ੍ਰਾਉਨ ਪ੍ਰਿੰਸ ਦੀ ਮੁਲਾਕਾਤ, ਇਸਰਾਈਲ ਦੀ ਹਿੰਸਾ 'ਤੇ ਇੱਕਜੁੱਟਤਾ ਦਾ ਐਲਾਨ
ਦੋਹਾ, 16 ਸਤੰਬਰ ਅਲੀ ਇਮਰਾਨ ਚੱਠਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਐਮਰਜੈਂਸੀ ਅਰਬ–ਇਸਲਾਮਿਕ ਸਮਿੱਟ ਦੇ ਦੌਰਾਨ ਸਾਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ ਨਾਲ ਮੁਲਾਕਾਤ ਕੀਤੀ। ਇਹ ਸਮਿੱਟ ਕਤਰ 'ਤੇ ਹਾਲ ਹੀ ਵਿਚ ਹੋਏ ਇਸਰਾਈਲੀ ਹਮਲੇ ਤੋਂ ਬਾਅਦ ਬੁਲਾਇਆ ਗਿਆ ਸੀ।
ਸ਼ਹਬਾਜ਼ ਸ਼ਰੀਫ਼ ਨੇ ਇਸਰਾਈਲ ਦੀ ਹਿੰਸਕ ਕਾਰਵਾਈ ਦੀ ਤੀਖੀ ਨਿੰਦਾ ਕਰਦਿਆਂ ਇਸਨੂੰ ਮੱਧ-ਪੂਰਬ ਸ਼ਾਂਤੀ ਯਤਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਕਰਾਰ ਦਿੱਤਾ।
ਉਨ੍ਹਾਂ ਨੇ ਕ੍ਰਾਉਨ ਪ੍ਰਿੰਸ ਦੀ ਬਹਾਦਰ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਯਕੀਨ ਦਿਵਾਇਆ ਕਿ ਪਾਕਿਸਤਾਨ ਯੂ.ਐਨ.ਐਸ.ਸੀ ਅਤੇ ਓ.ਆਈ.ਸੀ. ਸਮੇਤ ਸਾਰੇ ਅੰਤਰਰਾਸ਼ਟਰੀ ਫੋਰਮਾਂ 'ਤੇ ਸਾਊਦੀ ਅਰਬ ਦਾ ਪੂਰਾ ਕੂਟਨੀਤਿਕ ਸਾਥ ਦੇਵੇਗਾ।
ਉਨ੍ਹਾਂ ਕਿਹਾ ਕਿ ਦੋਹਾ ਸਮਿੱਟ ਨੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਮੁਸਲਮਾਨ ਇਸਰਾਈਲ ਦੀ ਗੈਰਕਾਨੂੰਨੀ ਹਿੰਸਾ ਦੇ ਖਿਲਾਫ ਇੱਕ ਆਵਾਜ਼ ਵਿੱਚ ਬੋਲਦੇ ਹਨ।
ਕ੍ਰਾਉਨ ਪ੍ਰਿੰਸ ਨੇ ਵੀ ਸ਼ਹਬਾਜ਼ ਸ਼ਰੀਫ਼ ਦੀ ਆਉਣ ਵਾਲੀ ਰਿਆਦ ਯਾਤਰਾ ਨੂੰ ਮਹੱਤਵਪੂਰਣ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਦੋਹਾਂ ਦੇਸ਼ਾਂ ਵਿੱਚ ਦਵਿਪੱਖੀ ਅਤੇ ਗਲੋਬਲ ਮੁੱਦਿਆਂ 'ਤੇ ਗਹਿਰਾਈ ਨਾਲ ਗੱਲਬਾਤ ਹੋਵੇਗੀ।
Leave a Reply