10 ਰੁਪਏ ਦੀ ਥਾਲੀ ’ਚ ਰੋਜ਼ਾਨਾ 500 ਤੋਂ ਵੱਧ ਲੋਕਾਂ ਨੂੰ ਭਰਪੇਟ ਖਾਣਾ ਖੁਆ ਰਹੇ ਕੌਂਸਲਰ ਜਯੋਤੀ ਧੀਰ ਤੇ ਡਾ. ਰਾਜੀਵ ਧੀਰ

10 ਰੁਪਏ ਦੀ ਥਾਲੀ ’ਚ ਰੋਜ਼ਾਨਾ 500 ਤੋਂ ਵੱਧ ਲੋਕਾਂ ਨੂੰ ਭਰਪੇਟ ਖਾਣਾ ਖੁਆ ਰਹੇ ਕੌਂਸਲਰ ਜਯੋਤੀ ਧੀਰ ਤੇ ਡਾ. ਰਾਜੀਵ ਧੀਰ

ਦੇਵੀ ਤਲਾਬ ਰੋਡ ’ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਸੋਈ ਬਣੀ ਲੋਕਾਂ ਲਈ ਸਹਾਰਾ, ਸ਼ਹਿਰ ਵਾਸੀਆਂ ਨੂੰ ਲੰਗਰ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ

ਕਪੂਰਥਲਾ, 13 ਅਕਤੂਬਰ (ਗੌਰਵ ਮੜੀਆ)

ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਇੱਕ ਨੇਕ ਉਪਰਾਲਾ ਹੈ। ਇਸੇ ਭਾਵਨਾ ਨੂੰ ਮੁੱਖ ਰੱਖਦਿਆਂ ਕਪੂਰਥਲਾ ਦੇ ਵਾਰਡ ਨੰਬਰ 6 ਵਿੱਚ ਦੇਵੀ ਤਲਾਬ ਰੋਡ ’ਤੇ ਕੌਂਸਲਰ ਜਯੋਤੀ ਧੀਰ ਅਤੇ ਸਮਾਜ ਸੇਵੀ ਡਾ. ਰਾਜੀਵ ਧੀਰ ਵੱਲੋਂ ਰਸੋਈ ਚਲਾਈ ਜਾ ਰਹੀ ਹੈ। ਇਸ ਰਸੋਈ ਵਿੱਚ ਰੋਜ਼ਾਨਾ 500 ਤੋਂ ਵੱਧ ਲੋਕ ਮਹਿਜ਼ 10 ਰੁਪਏ ਦੀ ਥਾਲੀ ਵਿੱਚ ਦੁਪਹਿਰ ਦਾ ਭਰਪੇਟ ਖਾਣਾ ਖਾਂਦੇ ਹਨ। ਇਹ ਉਪਰਾਲਾ ਸਮਾਜ ਸੇਵਾ ਦੀ ਇੱਕ ਮਿਸਾਲ ਪੇਸ਼ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ. ਰਾਜੀਵ ਧੀਰ ਨੇ ਦੱਸਿਆ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਇਹ ਪੁੰਨ ਦਾ ਕਾਰਜ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਸੇਵਾ ਕਰਨ ਅਤੇ ਲੋੜਵੰਦਾਂ ਦੇ ਕੰਮ ਆਉਣ ਨਾਲ ਹੀ ਅਸਲ ਖ਼ੁਸ਼ੀ ਮਿਲਦੀ ਹੈ। ਕੁਦਰਤ ਦੇ ਬਣਾਏ ਹਰ ਇਨਸਾਨ ਦੀ ਸੇਵਾ ਕਰਨਾ ਸਾਡਾ ਫ਼ਰਜ਼ ਹੈ। ਇਸੇ ਸੋਚ ਤਹਿਤ ਸਮਾਜ ਸੇਵੀ ਜੌਲੀ ਬਾਵਾ ਦੇ ਸਾਥ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਚਲਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕਿਫ਼ਾਇਤੀ ਦਰ ’ਤੇ ਭਰਪੇਟ ਭੋਜਨ ਮਿਲ ਸਕੇ।

ਡਾ. ਧੀਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮਦਿਨ ਜਾਂ ਪਰਿਵਾਰ ਦੇ ਬਜ਼ੁਰਗਾਂ ਦੀ ਨਿੱਘੀ ਯਾਦ ਵਿੱਚ ਇਸ ਰਸੋਈ ਵਿਖੇ ਪਹੁੰਚ ਕੇ ਲੰਗਰ ਦੀ ਸੇਵਾ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਣ ਨਾਲ ਜਿੱਥੇ ਲੋੜਵੰਦਾਂ ਦੀ ਮਦਦ ਹੁੰਦੀ ਹੈ, ਉੱਥੇ ਹੀ ਸਮਾਜ ਵਿੱਚ ਆਪਸੀ ਪਿਆਰ, ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਬਲ ਮਿਲਦਾ ਹੈ।

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.