ਪੁਲੀਸ ਚੌਂਕੀ ਟਾਂਗਰਾ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।
- ਰਾਸ਼ਟਰੀ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੁਲੀਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਤੇ ਲੁਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਨਾਕਾਬੰਦੀ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਉਪਰੋਕਤ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਟਾਂਗਰਾ ਦੇ ਇੰਨਚਾਰਜ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਦੋ ਵਿਅਕਤੀ ਜੋ ਲੁਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਨਾਕਾਬੰਦੀ ਕੀਤੀ ਜਾਵੇ ਤਾਂ ਦੋਵੇਂ ਵਿਅਕਤੀ ਕਾਬੂ ਕੀਤੇ ਜਾ ਸਕਦੇ ਹਨ।ਟਾਂਗਰਾ ਤੋਂ ਪਿੰਡ ਮੁਛੱਲ ਨੂੰ ਜਾਣ ਵਾਲੀ ਸੜਕ ਤੇ ਨਾਕਾਬੰਦੀ ਕੀਤੀ ਗਈ।ਦੋ ਮੋਨੇ ਨੌਂਜਵਾਨ ਮੋਟਰਸਾਈਕਲ ਨੰਬਰ ਪੀ ਬੀ 02-ਈ 6861 ਮਾਰਕਾ ਪੈਸ਼ਨ ਤੇ ਸਵਾਰ ਪਿੰਡ ਮੁਛੱਲ ਤੋਂ ਟਾਂਗਰਾ ਵੱਲ ਆ ਰਹੇ ਸਨ।ਪੁਛ ਗਿਛ ਕਰਨ ਤੇ ਆਪਣਾ ਨਾਮ ਅਬਜਲ ਨਾਥ ਪੁਤਰ ਦਲੇਰ ਨਾਥ ਵਾਸੀ ਰਾਮਦੇਵ ਕਲੋਨੀ ਵਾਰਡ ਨੰਬਰ 9 ਮੁਦਪੁਰਾ ਜਿਲਾ ਤਰਨਤਾਰਨ ਹਾਲ ਵਾਸੀ ਪਿੰਡ ਕੋਟਲਾ ਬਥੁਨਗੜ ਥਾਣਾ ਤਰਸਿਕਾ ਜਿਲਾ ਅੰਮ੍ਰਿਤਸਰ ਅਤੇ ਦੂਸਰੇ ਨੇ ਜਰਮਨਜੀਤ ਸਿੰਘ ਉਰਫ ਗੁਲੀ ਪੁਤਰ ਲੱਖਾ ਸਿੰਘ ਵਾਸੀ ਪਿੰਡ ਰੁਮਾਣਾਚੱਕ ਥਾਣਾ ਤਰਸਿਕਾ ਜਿਲਾ ਅੰਮ੍ਰਿਤਸਰ ਦੱਸਿਆ ਕਿ ਮੋਟਰਸਾਈਕਲ ਦੇ ਦਸਤਾਵੇਜ ਮੰਗਣ ਤੇ ਪੁਲੀਸ ਨੂੰ ਦੱਸਿਆ ਕਿ ਇਹ ਮੋਟਰਸਾਈਕਲ ਅਸੀਂ ਤਰਨਤਾਰਨ ਬਸ ਅੱਡੇ ਤੋਂ ਚੋਰੀ ਕੀਤਾ ਹੈ।ਅਸੀਂ ਅੱਗੇ ਕਿਸੇ ਨਾਮਾਲੂਮ ਵਿਅਕਤੀ ਨੂੰ ਵੇਚਣ ਲਈ ਜਾ ਰਹੇ ਸੀ।ਪੁਲੀਸ ਨੇ ਮੋਟਰਸਾਈਕਲ ਨੂੰ ਕਬਜੇ ਵਿਚ ਲੈ ਕੇ ਮੁਕਦਮਾ ਨੰਬਰ 97 ਮਿਤੀ 20-8-2026 ਜੁਰਮ 305(ਬੀ)3(5) ਬੀ ਐਨ ਐਸ ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਇਸ ਸਮੇ ਏ ਐਸ ਆਈ ਹਜਾਰਾ ਸਿੰਘ,ਸੀ ਟੀ ਰਫੀਕ ਮੁਹੰਮਦ,ਪੀ ਐਚ ਜੀ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Leave a Reply