CM ਮਰਯਮ ਨਵਾਜ਼ ਸ਼ਰੀਫ਼ ਦੇ ਹੁਕਮ ’ਤੇ ਕਰਤਾਰਪੁਰ ਗੁਰਦੁਆਰੇ ਤੋਂ ਪਾਣੀ ਕੱਢਿਆ ਗਿਆ
- ਅੰਤਰਰਾਸ਼ਟਰੀ
- 30 Aug, 2025 12:56 AM (Asia/Kolkata)
CM ਮਰਯਮ ਨਵਾਜ਼ ਸ਼ਰੀਫ਼ ਦੇ ਹੁਕਮ ’ਤੇ ਕੁਝ ਘੰਟਿਆਂ ਵਿੱਚ ਕਰਤਾਰਪੁਰ ਗੁਰਦੁਆਰੇ ਤੋਂ ਪਾਣੀ ਕੱਢਿਆ ਗਿਆ
ਲਾਹੌਰ,ਅਲੀ ਇਮਰਾਨ ਚੱਠਾ
ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਦੇ ਹੁਕਮ ’ਤੇ ਕਰਤਾਰਪੁਰ ਗੁਰਦੁਆਰੇ ਦਾ ਪਾਣੀ ਕੁਝ ਘੰਟਿਆਂ ਵਿੱਚ ਕੱਢਿਆ ਗਿਆ। ਕਰਤਾਰਪੁਰ ਜਨਮ ਅਸਥਾਨ ਦੇ ਸਾਰੇ ਹਿੱਸਿਆਂ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਗਈ। ਮੁੱਖ ਮੰਤਰੀ ਦੇ ਹੁਕਮ ’ਤੇ ‘ਸੁਥਰਾ ਪੰਜਾਬ’ ਦੇ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਨੇ ਦਿਨ-ਰਾਤ ਮੇਹਨਤ ਕਰਕੇ ਗੁਰਦੁਆਰੇ ਦੇ ਹਰ ਕੋਨੇ-ਕੋਨੇ ਨੂੰ, ਜਿਸ ਵਿੱਚ ਦਰਸ਼ਨ ਦਿਓੜੀ ਵੀ ਸ਼ਾਮਲ ਹੈ, ਸਾਫ਼-ਸੁਥਰਾ ਕੀਤਾ।
ਮੁੱਖ ਮੰਤਰੀ ਦੇ ਹੁਕਮ ’ਤੇ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਖੁਦ ਕਰਤਾਰਪੁਰ ਗੁਰਦੁਆਰੇ ਪਹੁੰਚੇ ਅਤੇ ਸਫਾਈ ਕਾਰਜ ਦੀ ਦੇਖਭਾਲ ਕੀਤੀ। ਡਿਪਟੀ ਕਮਿਸ਼ਨਰ ਨੇ ਗੁਰਦੁਆਰੇ ਦੇ ਵਿਸ਼ਾਲ ਅੰਗਣ ਤੋਂ ਪਾਣੀ ਕੱਢਣ ਦੇ ਕੰਮ ਦੀ ਨਿਗਰਾਨੀ ਕੀਤੀ।
ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਦੇ ਹੁਕਮ ’ਤੇ ਲਗਭਗ ਤਿੰਨ ਤੋਂ ਚਾਰ ਦਿਨਾਂ ਵਿੱਚ ਕਰਤਾਰਪੁਰ ਗੁਰਦੁਆਰਾ ਸਿੱਖ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਬਾਢ਼ ਦੌਰਾਨ ਗੁਰਦੁਆਰੇ ਦੇ ਅੰਦਰ 10 ਤੋਂ 12 ਫੁੱਟ ਤੱਕ ਪਾਣੀ ਭਰ ਗਿਆ ਸੀ। ਰੈਸਕਿਊ ਟੀਮਾਂ ਨੇ ਮੋਟਰਬੋਟਾਂ ਰਾਹੀਂ ਸਿੱਖ ਯਾਤਰੀਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਕਰਤਾਰਪੁਰ ਗੁਰਦੁਆਰੇ ਦੀ ਪ੍ਰਬੰਧਕੀ ਟੀਮ ਅਤੇ ਹੋਰ ਲੋਕ ਇਹ ਦੇਖ ਕੇ ਹੈਰਾਨ ਰਹੇ ਕਿ ਸਿੱਖਾਂ ਦੇ ਪਵਿੱਤਰ ਧਰਮ ਸਥਾਨ ਤੋਂ ਪੂਰਾ ਪਾਣੀ ਕੱਢਿਆ ਜਾ ਚੁੱਕਾ ਹੈ।
Leave a Reply