ਆਖਰੀ ਖ਼ਤ ਮੁੱਖ ਮੰਤਰੀ ਪੰਜਾਬ ਦੇ ਨਾਮ
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,ਗੁਰੂ ਫਤਿਹ ਪਰਵਾਨ ਕਰਨੀ ਜੀ।ਮਾਨ ਸਾਹਬ, ਮੈ ਬਤੌਰ ਲੇਖਕ ਆਪਣੇ ਫਰਜਾਂ ਦਾ ਪਾਲਣ ਕਰਦਾ ਹੋਇਆ ਇੱਕ ਵਾਰ ਫਿਰ ਮੈ ਤੁਹਾਨੂੰ ਪੱਤਰ ਲਿਖ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਸਬੰਧੀ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹਾਂ,ਸਾਇਦ ਇਹ ਮੇਰਾ ਤੁਹਾਨੂੰ ਆਖਰੀ ਖਤ ਹੋਵੇ,ਕਿਉਂਕਿ ਤੁਹਾਡੀ ਸਰਕਾਰ ਦੀ ਪੰਜ ਸਾਲਾ ਪਾਰੀ ਹੁਣ ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਚੁੱਕੀ ਹੈ। ਮਾਨ ਸਾਹਬ ਸਮੇਂ ਦਾ ਚੱਕਰ ਬਹੁਤ ਬੇਰਹਿਮ ਹੁੰਦਾ ਹੈ,ਚੰਗੇ ਦਿਨ ਲੰਘਦਿਆਂ ਦੇਰ ਨਹੀਂ ਲੱਗਦੀ।ਪਿੱਛੇ ਕੌੜੀਆਂ...