9 September 2025 ਦੀਆਂ ਖ਼ਬਰਾਂ

18 published stories
Sikh Center Europe (SCE) ਦੀ ਸਥਾਪਨਾ ਨੂੰ ਮੁੱਖ ਰੱਖਦੇ ਹੋਏ ਸਪੇਨ ਅੰਦਰ ਹੋਈ ਯੂਰਪ ਪੱਧਰੀ ਕਾਨਫ਼ਰੰਸ

Sikh Center Europe (SCE) ਦੀ ਸਥਾਪਨਾ ਨੂੰ ਮੁੱਖ ਰੱਖਦੇ ਹੋਏ ਸਪੇਨ ਅੰਦਰ ਹੋਈ ਯੂਰਪ ਪੱਧਰੀ ਕਾਨਫ਼ਰੰਸ

Sep 10, 2025 05:06 AM (Asia/Kolkata)

ਸਪੇਨ , ਨਜ਼ਰਾਨਾ ਟਾਈਮਜ ਬਿਊਰੋ ਯੂਰਪ ਲੇਵਲ ਦੀ ਸਾਂਝੀ ਜਥੇਬੰਦੀ ਦਾ ਸਪੇਨ ਦੀ ਧਰਤੀ ਤੇ ਪਲੇਟਫਾਰਮ ਉਸਾਰਨ ਸੰਬਧੀ ਜਥੇਬੰਦੀ ਦੇ ਬੋਰਡ ਮੈਂਬਰਾਂ ਦੀ ਅਗਵਾਈ ਹੇਠ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇਕ ਮਹੱਤਵਪੂਰਨ ਕਾਨਫ਼ਰੰਸ ਆਯੋਜਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਿਆ। ਇਸ ਕਾਨਫ਼ਰੰਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ ਇਕ ਸਾਂਝੀ ਜਥੇਬੰਦੀ ਉਸਾਰਨਾ ਹੈ ਜੋ ਕਿ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਅੰਦਰ ਅਪਣੇ ਸੈਂਟਰ ਖੋਲ੍ਹੇਗੀ...

ਜਮਾਤ-ਏ-ਇਸਲਾਮੀ ਦੀ ਮਹਿਲਾ ਕਾਨਫਰੰਸ: ਮਜ਼ਬੂਤ ਪਰਿਵਾਰਕ ਢਾਂਚੇ ਅਤੇ ਔਰਤਾਂ ਦੇ ਹੱਕਾਂ 'ਤੇ ਜ਼ੋਰ

ਜਮਾਤ-ਏ-ਇਸਲਾਮੀ ਦੀ ਮਹਿਲਾ ਕਾਨਫਰੰਸ: ਮਜ਼ਬੂਤ ਪਰਿਵਾਰਕ ਢਾਂਚੇ ਅਤੇ ਔਰਤਾਂ ਦੇ ਹੱਕਾਂ 'ਤੇ ਜ਼ੋਰ

Sep 10, 2025 04:10 AM (Asia/Kolkata)

ਲਾਹੌਰ ,ਅਲੀ ਇਮਰਾਨ ਚੱਠਾ  ਜਮਾਤ-ਏ-ਇਸਲਾਮੀ ਦੇ ਅਮੀਰ ਹਾਫ਼ਿਜ਼ ਨਈਮ-ਉਰ-ਰਹਿਮਾਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਔਰਤਾਂ ਨੂੰ ਪਰਿਵਾਰਕ ਪ੍ਰਣਾਲੀ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ 'ਔਰਤਾਂ ਦੀ ਸੁਰੱਖਿਆ ਇੱਕ ਬੁਨਿਆਦੀ ਹੱਕ' ਵਿਸ਼ੇ 'ਤੇ PC ਹੋਟਲ ਵਿੱਚ ਹੋਈ ਇੱਕ ਮਹਿਲਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਪਰਿਵਾਰਕ ਪ੍ਰਣਾਲੀ ਤਬਾਹ ਹੋ ਚੁੱਕੀ ਹੈ, ਜਦੋਂ ਕਿ ਪਾਕਿਸਤਾਨ ਵਿੱਚ ਇਹ ਅਜੇ ਵੀ ਕਾਫ਼ੀ...

ਪਾਕਿਸਤਾਨ ਹੜ੍ਹ ਸੰਕਟ: 900 ਤੋਂ ਵੱਧ ਮੌਤਾਂ, ਲੱਖਾਂ ਬੇਘਰ, ਸਿੰਧ ਲਈ ਨਵਾਂ ਖ਼ਤਰਾ

ਪਾਕਿਸਤਾਨ ਹੜ੍ਹ ਸੰਕਟ: 900 ਤੋਂ ਵੱਧ ਮੌਤਾਂ, ਲੱਖਾਂ ਬੇਘਰ, ਸਿੰਧ ਲਈ ਨਵਾਂ ਖ਼ਤਰਾ

Sep 10, 2025 04:05 AM (Asia/Kolkata)

9 ਸਤੰਬਰ 2025 ਅਲੀ ਇਮਰਾਨ ਚੱਠਾ  ਪਾਕਿਸਤਾਨ ਭਿਆਨਕ ਮਾਨਸੂਨੀ ਹੜ੍ਹ ਨਾਲ ਜੂਝ ਰਿਹਾ ਹੈ। 900 ਤੋਂ ਵੱਧ ਲੋਕ ਮਾਰੇ ਗਏ, ਹਜ਼ਾਰਾਂ ਜ਼ਖ਼ਮੀ ਅਤੇ ਲੱਖਾਂ ਬੇਘਰ ਹਨ। ਸਭ ਤੋਂ ਵੱਧ ਨੁਕਸਾਨ ਪੰਜਾਬ ਅਤੇ ਖੈਬਰ ਪਖ਼ਤੂਨਖ਼ਵਾ ਨੂੰ ਹੋਇਆ ਹੈ, ਜਦਕਿ ਹੁਣ ਸਿੰਧ ਵਿੱਚ ਵੀ ਖ਼ਤਰਾ ਵੱਧ ਰਿਹਾ ਹੈ। ਮੁੱਖ ਬਿੰਦੂ: 24 ਲੱਖ ਲੋਕਾਂ ਦੀ ਰਾਹਤ, ਪਰ 23 ਲੱਖ ਲੋਕ ਬੇਘਰ। ਦੱਖਣੀ ਪੰਜਾਬ ਦੇ ਮੁਲਤਾਨ, ਬਹਾਵਲਨਗਰ, ਡੇਰਾ ਗਾਜ਼ੀ ਖਾਨ ਵਿੱਚ 3,900 ਪਿੰਡ ਪਾਣੀ ਹੇਠਾਂ। 13 ਲੱਖ ਏਕੜ ਖੇਤੀਬਾੜੀ ਜ਼ਮੀਨ ਤਬਾਹ...

ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਜਲਾਲਪੁਰ ਪੀਰਵਾਲਾ ਵਿੱਚ 2000 ਤੋਂ ਵੱਧ ਲੋਕਾਂ ਨੂੰ ਹੜ੍ਹ  ਤੋਂ ਬਚਾਇਆ

ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਜਲਾਲਪੁਰ ਪੀਰਵਾਲਾ ਵਿੱਚ 2000 ਤੋਂ ਵੱਧ ਲੋਕਾਂ ਨੂੰ ਹੜ੍ਹ ਤੋਂ ਬਚਾਇਆ

Sep 10, 2025 03:15 AM (Asia/Kolkata)

ਲਾਹੌਰ, 9 ਸਤੰਬਰ 2025 ਅਲੀ ਇਮਰਾਨ ਚੱਠਾ  ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (PMML) ਨੇ ਆਪਣੇ ਰਾਹਤ ਅਭਿਆਨ ਨੂੰ ਤੇਜ਼ ਕਰਦੇ ਹੋਏ ਜਲਾਲਪੁਰ ਪੀਰਵਾਲਾ ਵਿੱਚ 2000 ਤੋਂ ਵੱਧ ਫ਼ਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਇਹ ਕਾਰਵਾਈ ਖ਼ਿਦਮਤ-ਏ-ਖ਼ਲਕ਼ ਵਿੰਗ ਦੇ ਚੇਅਰਮੈਨ ਚੌਧਰੀ ਸ਼ਫ਼ੀਕ-ਉਰ-ਰਹਮਾਨ ਵੜੈਚ  ਦੀ ਦੇਖ-ਰੇਖ ਵਿੱਚ ਹੋਈ। ਪਾਰਟੀ ਪ੍ਰਧਾਨ ਖ਼ਾਲਿਦ ਮਸੂਦ ਸਿੰਧੂ ਨੇ ਸਾਰੇ ਯੂਨਿਟਾਂ ਨੂੰ ਵੱਧ ਤੋਂ ਵੱਧ ਸਰੋਤ ਮੁਹੱਈਆ ਕਰਨ ਦੇ ਹੁਕਮ ਦਿੱਤੇ ਹਨ।...

ਰਾਵਲਪਿੰਡੀ ਵਿੱਚ ਮੇਜਰ ਅਦਨਾਨ ਅਸਲਮ ਸ਼ਹੀਦ ਦੀ ਨਮਾਜ਼-ਏ-ਜਨਾਜ਼ਾ, ਪੂਰੇ ਸੈਨਿਕ ਸਨਮਾਨ ਨਾਲ ਵਿਦਾਈ

ਰਾਵਲਪਿੰਡੀ ਵਿੱਚ ਮੇਜਰ ਅਦਨਾਨ ਅਸਲਮ ਸ਼ਹੀਦ ਦੀ ਨਮਾਜ਼-ਏ-ਜਨਾਜ਼ਾ, ਪੂਰੇ ਸੈਨਿਕ ਸਨਮਾਨ ਨਾਲ ਵਿਦਾਈ

Sep 10, 2025 02:32 AM (Asia/Kolkata)

ਰਾਵਲਪਿੰਡੀ, 9 ਸਤੰਬਰ 2025 ,ਅਲੀ ਇਮਰਾਨ ਚੱਠਾ ਪਾਕਿਸਤਾਨ ਆਰਮੀ ਦੇ ਬਹਾਦਰ ਅਧਿਕਾਰੀ ਮੇਜਰ ਅਦਨਾਨ ਅਸਲਮ ਸ਼ਹੀਦ (ਉਮਰ 31 ਸਾਲ) ਦੀ ਨਮਾਜ਼-ਏ-ਜਨਾਜ਼ਾ ਅੱਜ ਚਕਲਾ ਗੈਰਿਸਨ, ਰਾਵਲਪਿੰਡੀ ਵਿੱਚ ਪੂਰੇ ਸੈਨਿਕ ਸਨਮਾਨ ਨਾਲ ਅਦਾ ਕੀਤੀ ਗਈ। 2 ਸਤੰਬਰ 2025 ਨੂੰ ਬੰਨੂ ਵਿੱਚ ਹੋਏ ਭਾਰਤੀ ਪ੍ਰੌਕਸੀ ਫ਼ਿਤਨਾ ਅਲ ਖ਼ਵਾਰਿਜ਼ ਦੇ ਕਾਇਰਾਨਾ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ, ਮੇਜਰ ਅਦਨਾਨ ਨੇ ਕੰਬਾਈਨਡ ਮਿਲਟਰੀ ਹਸਪਤਾਲ (CMH) ਵਿੱਚ ਇਲਾਜ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਜਨਾਜ਼ੇ...

ਕਰਤਾਰਪੁਰ ਸਾਹਿਬ ਸਰੋਵਰ ਵਿੱਚ ਹੜ੍ਹ ਰਾਹਤ ਸੇਵਾ ਕਰ ਰਹੇ ਹਨ UNITED SIKHS ਦੇ ਸੇਵਾਦਾਰ

ਕਰਤਾਰਪੁਰ ਸਾਹਿਬ ਸਰੋਵਰ ਵਿੱਚ ਹੜ੍ਹ ਰਾਹਤ ਸੇਵਾ ਕਰ ਰਹੇ ਹਨ UNITED SIKHS ਦੇ ਸੇਵਾਦਾਰ

Sep 10, 2025 12:56 AM (Asia/Kolkata)

ਕਰਤਾਰਪੁਰ ਸਾਹਿਬ ਸਰੋਵਰ ਵਿੱਚ ਹੜ੍ਹ ਰਾਹਤ ਸੇਵਾ ਵਿੱਚ ਯੂਨਾਈਟਡ ਸਿੱਖਸ ਦੇ ਸੇਵਾਦਾਰ ਜੁਟੇ ਨਾਰੋਵਾਲ, 9 ਸਤੰਬਰ 2025(ਅਲੀ ਇਮਰਾਨ ਚੱਠਾ) ਯੂਨਾਈਟਡ ਸਿੱਖਸ ਦੇ ਸੇਵਾਦਾਰ ਕਰਤਾਰਪੁਰ ਸਾਹਿਬ ਵਿੱਚ ਹੜ੍ਹ  ਨਾਲ ਪ੍ਰਭਾਵਿਤ ਸਰੋਵਰ ਦੇ ਬੇਸਮੈਂਟ ਤੋਂ ਪਾਣੀ ਕੱਢਣ ਅਤੇ ਉਸ ਦੀ ਮੁਰੰਮਤ ਕਰਨ ਵਿੱਚ ਜੁਟੇ ਹਨ। ਅਧਿਕਾਰੀਆਂ ਦੇ ਅਨੁਸਾਰ, ਸਰੋਵਰ ਦਾ ਬੇਸਮੈਂਟ, ਜਿਸ ਵਿੱਚ ਪਾਣੀ ਫਿਲਟਰੇਸ਼ਨ ਪਲਾਂਟ ਅਤੇ ਬਿਜਲੀ ਦੀਆਂ ਪ੍ਰਣਾਲੀਆਂ ਸਥਿਤ ਹਨ, ਹਾਲ ਹੀ ਵਿੱਚ ਆਈ ਹੜ੍ਹ  ਵਿੱਚ ਪਾਣੀ ਹੇਠ ਡੁੱਬ...

ਨਗਰ ਕੌਂਸਲ ਭੋਗਪੁਰ ਵਲੋਂ ਸ਼ਹਿਰ ਅੰਦਰ ਅਤੇ ਸਕੂਲਾਂ ਵਿੱਚ ਫੋਗਿੰਗ ਕਰਵਾਈ ਗਈ

ਨਗਰ ਕੌਂਸਲ ਭੋਗਪੁਰ ਵਲੋਂ ਸ਼ਹਿਰ ਅੰਦਰ ਅਤੇ ਸਕੂਲਾਂ ਵਿੱਚ ਫੋਗਿੰਗ ਕਰਵਾਈ ਗਈ

Sep 10, 2025 12:33 AM (Asia/Kolkata)

 ਭੋਗਪੁਰ , ਮਨਜਿੰਦਰ ਸਿੰਘ ਭੋਗਪੁਰ   ਦਫਤਰ ਨਗਰ ਕੌਂਸਲ ਭੋਗਪੁਰ ਵਲੋਂ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਤੋਂ ਹੋਣ ਵਾਲਿਆਂ ਬਿਮਾਰੀਆਂ (ਮਲੇਰੀਆ, ਡੇਂਗੂ ਆਦਿ) ਫੈਲਣ ਤੋਂ ਬਚਾਉਣ ਲਈ ਸ਼ਹਿਰ ਅੰਦਰ ਅਤੇ ਸਕੂਲਾਂ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਦੌਰਾਨ ਸ੍ਰੀ ਰਾਜੀਵ ਕੁਮਾਰ ਓਬਰਾਏ ਕਾਰਜ ਸਾਧਕ ਅਫਸਰ ਜੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਮੱਛਰਾਂ ਦੇ ਪੈਦਾਇਸ਼ੀ ਸਥਾਨਾਂ ਜਿਵੇਂ ਕਿ...

ਜਾਮਾਰਾਏ 'ਚ ਦੋ ਭਰਾਵਾਂ ਦੀ ਮੌਤ ਓਵਰਡੋਜ਼ ਨਹੀਂ, 'ਆਪ' ਸਰਕਾਰ ਦੀ ਨਾਕਾਮੀ ਦਾ ਜਿਉਂਦਾ-ਜਾਗਦਾ ਸਬੂਤ- ਬ੍ਰਹਮਪੁਰਾ

ਜਾਮਾਰਾਏ 'ਚ ਦੋ ਭਰਾਵਾਂ ਦੀ ਮੌਤ ਓਵਰਡੋਜ਼ ਨਹੀਂ, 'ਆਪ' ਸਰਕਾਰ ਦੀ ਨਾਕਾਮੀ ਦਾ ਜਿਉਂਦਾ-ਜਾਗਦਾ ਸਬੂਤ- ਬ੍ਰਹਮਪੁਰਾ

Sep 10, 2025 12:30 AM (Asia/Kolkata)

 ਸਰਹੱਦੀ ਜ਼ਿਲ੍ਹਾ ਤਰਨ ਤਾਰਨ 'ਚ ਫੈਲੇ ਨਸ਼ਾ ਨੈੱਟਵਰਕ ਦੀ ਨਿਆਂਇਕ ਜਾਂਚ ਕਰਵਾਈ ਜਾਵੇ- ਬ੍ਰਹਮਪੁਰਾ  ਕਿਹਾ,ਖਡੂਰ ਸਾਹਿਬ ਹਲਕੇ 'ਚ ਚਿੱਟੇ ਦੀ ਹੋ ਰਹੀ ਹੋਮ ਡਿਲਿਵਰੀ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,9 ਸਤੰਬਰ   ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਹਲਕਾ ਖਡੂਰ ਸਾਹਿਬ ਦੇ ਪਿੰਡ ਜਾਮਾਰਾਏ ਵਿਖੇ ਨਸ਼ੇ ਦੀ ਭੇਟ ਚੜ੍ਹੇ ਦੋ ਸਕੇ ਭਰਾਵਾਂ ਦੀ ਦਰਦਨਾਕ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸਨੂੰ 'ਆਪ' ਸਰਕਾਰ...

ਵਿਚ ਦੁਨੀਆਂ ਸੇਵ ਕਮਾਈਐ।। ਤਾ ਦਰਗਹਿ ਬੈਸਣ ਪਾਈਐ।।

ਵਿਚ ਦੁਨੀਆਂ ਸੇਵ ਕਮਾਈਐ।। ਤਾ ਦਰਗਹਿ ਬੈਸਣ ਪਾਈਐ।।

Sep 10, 2025 12:08 AM (Asia/Kolkata)

ਕਿਸੇ ਦੁਖਦਾਈ ਘਟਨਾਂ ਸਮੇਂ ਮਦਦ ਕਰਨ ਵਾਲੇ ਬਿਨਾਂ ਕਿਸੇ ਰਿਸਤੇ ਤੋਂ ਆਪਣੇ ਬਣ ਜਾਂਦੇ ਹਨ।ਅਸੀਂ ਗੁਰਦੁਆਰਿਆਂ ਮੰਦਰਾਂ ਮਸੀਤਾਂ ਵਿਚ ਮਥਾ ਟੇਕਣ ਜਾਂਦੇ ਹਾਂ।ਪਰ ਇੰਨਾਂ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਜੀਵਨ ਵਿਚ ਕਿਸੇ ਵਿਰਲੇ ਨੇ ਹੀ ਵਸਾਇਆ ਹੈ।ਪਰ ਸਾਨੂੰ  ਇਸ ਦੀ  ਮਿਸਾਲ ਇਕ ਨੌਂ ਜਵਾਨ ਲੜਕਾ ਲੜਖੀ ਮਿਲ ਗਏ ਜਦੋਂ ਸਾਡੇ ਨਾਲ ਚੰਡੀਗੜ ਤੋਂ ਵਾਪਸ ਪਰਤਦੇ ਸਮੇਂ ਗੰਭੀਰ ਸੜਕਾ ਹਾਸਦਾ ਵਾਪਰ ਗਿਆ। ਮੈਂ ਅਤੇ ਮੇਰੀ ਪੋਤਰੀ ਖੁਸ਼ਪ੍ਰੀਤ ਕੌਰ 7 ਸਾਲ ਦਲਜੀਤ ਸਿੰਘ ਟਾਂਗਰਾ ਦੇ ਨਾਲ ਉਹਨਾਂ...

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ

Sep 09, 2025 10:00 PM (Asia/Kolkata)

ਅੰਮ੍ਰਿਤਸਰ, 9 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰਾਹਤ ਸੇਵਾਵਾਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਹਰ ਪਿੰਡ ਤੱਕ ਪਹੁੰਚ ਯਕੀਨੀ ਬਣਾਈ ਜਾਵੇ ਅਤੇ ਲੋੜਵੰਦਾਂ ਦੀ ਮੱਦਦ ਵਿਚ ਕੋਈ ਢਿੱਲ ਨਾ ਰੱਖੀ ਜਾਵੇ। ਐਡਵੋਕੇਟ...

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਮਿਸਾਲੀ- ਪੁਸ਼ਕਰ ਸਿੰਘ ਧਾਮੀ

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਮਿਸਾਲੀ- ਪੁਸ਼ਕਰ ਸਿੰਘ ਧਾਮੀ

Sep 09, 2025 09:19 PM (Asia/Kolkata)

ਉਤਰਾਖੰਡ ਦੇ ਮੁੱਖ ਮੰਤਰੀ ਨੇ ਕਾਸ਼ੀਪੁਰ ਵਿਖੇ ਪੁੱਜ ਕੇ ਸ਼ਹੀਦੀ ਨਗਰ ਕੀਰਤਨ ’ਚ ਕੀਤੀ ਸ਼ਮੂਲੀਅਤ ਅੰਮ੍ਰਿਤਸਰ, 9 ਸਤੰਬਰ, ਨਜ਼ਰਾਨਾ ਟਾਈਮਜ ਬਿਊਰੋ ਸ੍ਰੀ  ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਤੋਂ ਆਰੰਭ ਕੀਤੇ ਗਏ ਸ਼ਹੀਦੀ ਨਗਰ ਕੀਰਤਨ ਦੇ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਕਾਸ਼ੀਪੁਰ ਤੋਂ ਗੜ੍ਹ ਮੁਕਤੇਸ਼ਵਰ ਲਈ ਰਵਾਨਾ ਹੋਣ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ...

ਬੰਨੂ ਆਪਰੇਸ਼ਨ: ਸਾਥੀ ਸਿਪਾਹੀ ਨੂੰ ਬਚਾਉਂਦੇ ਹੋਏ ਐਸ.ਐਸ.ਜੀ ਕਮਾਂਡਰ ਮੇਜਰ ਅਦਨਾਨ ਸ਼ਹੀਦ

ਬੰਨੂ ਆਪਰੇਸ਼ਨ: ਸਾਥੀ ਸਿਪਾਹੀ ਨੂੰ ਬਚਾਉਂਦੇ ਹੋਏ ਐਸ.ਐਸ.ਜੀ ਕਮਾਂਡਰ ਮੇਜਰ ਅਦਨਾਨ ਸ਼ਹੀਦ

Sep 09, 2025 08:13 PM (Asia/Kolkata)

ਬੰਨੂ,ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼  ਅੱਤਵਾਦ  ਵਿਰੋਧੀ ਕਾਰਵਾਈ ਦੌਰਾਨ ਸਪੈਸ਼ਲ ਸਰਵਿਸਿਜ਼ ਗਰੁੱਪ (ਐਸ.ਐਸ.ਜੀ) ਦੇ ਕਮਾਂਡਰ ਮੇਜਰ ਅਦਨਾਨ ਸਾਥੀ ਸਿਪਾਹੀ ਦੀ ਜਾਨ ਬਚਾਉਂਦੇ ਹੋਏ ਸ਼ਹੀਦ ਹੋ ਗਏ। ਸੁਰੱਖਿਆ ਸਰੋਤਾਂ ਮੁਤਾਬਕ, ਮੇਜਰ ਅਦਨਾਨ ਨੇ ਅਸਧਾਰਣ ਬਹਾਦਰੀ ਦਿਖਾਈ। ਉਨ੍ਹਾਂ ਨੇ ਜ਼ਖ਼ਮੀ ਸਿਪਾਹੀ ਨੂੰ ਦੁਸ਼ਮਣ ਦੀ ਭਾਰੀ ਗੋਲੀਬਾਰੀ ਤੋਂ ਬਚਾਇਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਅੱਤਵਾਦੀਆਂ  ਨਾਲ ਲੜਦੇ ਰਹੇ ਅਤੇ ਆਖ਼ਿਰਕਾਰ ਸ਼ਹੀਦ ਹੋ ਗਏ। ਪੂਰੇ ਦੇਸ਼...

ਪੰਜਾਬ ਹੜ੍ਹ ਸਥਿਤੀ: ਸਿੱਖ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਦੀ ਸੇਵਾ ਸ਼ਲਾਘਾਯੋਗ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਵਿਸ਼ੇਸ਼ ਇਕੱਤਰਤਾ ਦਾ ਸੱਦਾ

ਪੰਜਾਬ ਹੜ੍ਹ ਸਥਿਤੀ: ਸਿੱਖ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਦੀ ਸੇਵਾ ਸ਼ਲਾਘਾਯੋਗ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਵਿਸ਼ੇਸ਼ ਇਕੱਤਰਤਾ ਦਾ ਸੱਦਾ

Sep 09, 2025 07:36 PM (Asia/Kolkata)

ਅੰਮ੍ਰਿਤਸਰ, 9 ਸਤੰਬਰ, ਵਿਸ਼ੇਸ਼ ਪ੍ਰਤੀਨਿਧੀ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ ਤੇ ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੇ ਚੰਗੀ ਭੂਮਿਕਾ ਨਿਭਾਈ ਹੈ, ਉਹ ਸ਼ਲਾਘਾਯੋਗ ਹੈ ਅਤੇ ਇਸ ਨਾਲ ਸਿੱਖ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਧਰਤ ਪੰਜਾਬ ਦੀ...

ਪੰਜਾਬੀਆਂ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ

ਪੰਜਾਬੀਆਂ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ

Sep 09, 2025 06:48 PM (Asia/Kolkata)

ਪੰਜਾਬੀਆਂ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਿਰਸਾ ਨਦੀ ਦੇ ਵਹਿਣ ਨੂੰ ਆਪਣੀ ਅਡੋਲਤਾ ਨਾਲ ਪਾਰ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਦੀਆਂ ਧਾਰਾਵਾਂ ਨੂੰ ਆਪਣੀ ਤਾਕਤ ਨਾਲ ਮੋੜਿਆ । ਅੱਜ ਵੀ, ਹੜ੍ਹਾਂ ਨੇ ਸਾਡੇ ਘਰ, ਫਸਲਾਂ, ਅਤੇ ਸੁਪਨੇ ਭਾਵੇਂ ਡੋਬ ਦਿੱਤੇ, ਪਰ ਸਾਡੀ ਹਿੰਮਤ ਨੂੰ ਨਹੀਂ। ਪਿੰਡਾਂ ਦੇ ਲੋਕ ਇਕੱਠੇ ਹੋਕੇ, ਗੁਰਦੁਆਰਿਆਂ ਦੇ ਲੰਗਰ, ਸੰਗਤਾਂ ਦੀ ਸੇਵਾ, ਅਤੇ ਖਾਲਸਾ ਜੀ ਦੀ ਦਲੇਰੀ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਰੂਹ ਅਜੇ ਵੀ ਜਿਉਂਦੀ...

ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਹੜ੍ਹ  ਰਾਹਤ ਕਾਰਜ ਤੇਜ਼ ਕੀਤੇ, ਜਲਾਲਪੁਰ ‘ਚ 1700 ਹੋਰ ਲੋਕ ਬਚਾਏ

ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਹੜ੍ਹ ਰਾਹਤ ਕਾਰਜ ਤੇਜ਼ ਕੀਤੇ, ਜਲਾਲਪੁਰ ‘ਚ 1700 ਹੋਰ ਲੋਕ ਬਚਾਏ

Sep 09, 2025 07:37 AM (Asia/Kolkata)

ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਜਲਾਲਪੁਰ ‘ਚ 1700 ਹੋਰ ਲੋਕ ਬਚਾਏ, ਪੰਜ ਸ਼ਹਿਰਾਂ ‘ਚ ਟੈਂਟ ਪਿੰਡ ਸਥਾਪਤ ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼  ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐਮਐਮਐਲ) ਵੱਲੋਂ ਹੜ੍ਹ  ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜਲਾਲਪੁਰ ਪਿਰਵਾਲਾ ਵਿੱਚ ਪਾਰਟੀ ਦੇ ਸੇਵਕਾਂ ਨੇ ਬੇੜੀਆਂ  ਰਾਹੀਂ ਪਿਛਲੇ 24 ਘੰਟਿਆਂ ਵਿੱਚ 700 ਹੋਰ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਪਾਰਟੀ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 52...

ISC 2025 ਕਰਟਨ ਰੇਜ਼ਰ: ਪਾਕਿਸਤਾਨ ਨੇ ਦਿੱਤਾ ਅਮਨ ਦਾ ਸੰਦੇਸ਼

ISC 2025 ਕਰਟਨ ਰੇਜ਼ਰ: ਪਾਕਿਸਤਾਨ ਨੇ ਦਿੱਤਾ ਅਮਨ ਦਾ ਸੰਦੇਸ਼

Sep 09, 2025 06:59 AM (Asia/Kolkata)

ਇਸਲਾਮਾਬਾਦ,(ਨਜ਼ਰਾਨਾ ਟਾਈਮਜ਼:ਅਲੀ ਇਮਰਾਨ ਚੱਠਾ) ਪਾਕਿਸਤਾਨ ਨੇ ਦੁਨੀਆਈ ਅਮਨ ਅਤੇ ਸੰਵਾਦ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਦੋਂ ਸੈਨੇਟ ਸਕੱਤਰੀਅਤ ਵੱਲੋਂ ਇਸਲਾਮਾਬਾਦ ਵਿੱਚ ਨਵੰਬਰ ਵਿੱਚ ਹੋਣ ਵਾਲੀ ਇੰਟਰ-ਪਾਰਲੀਮੈਂਟਰੀ ਸਪੀਕਰਜ਼ ਕਾਨਫਰੰਸ (ISC) ਲਈ ਕਰਟਨ ਰੇਜ਼ਰ ਮਨਾਇਆ ਗਿਆ। ਇਸ ਮੌਕੇ 38 ਸਫੀਰਾਂ, ਸੰਸਦੀ ਨੇਤਾਵਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਾਜ਼ਰੀ ਲਗਾਈ। ਇਹ ਪਾਕਿਸਤਾਨ ਦੀ ਸੰਸਦੀ ਡਿਪਲੋਮੇਸੀ ਲਈ ਵੱਡੀ ਅੰਤਰਰਾਸ਼ਟਰੀ ਸਹਿਯੋਗ ਦਾ ਸਬੂਤ ਹੈ। ਚੇਅਰਮੈਨ ਸੈਨੇਟ ਸਯਦ ਯੂਸਫ਼ ਰਜ਼ਾ...

ਪੰਜਾਬ ਅਸੈਂਬਲੀ ਵਿੱਚ ਹੜ੍ਹਾਂ 'ਤੇ ਹੋਈ ਬਹਿਸ ਖ਼ਤਮ, ਭਾਰਤ 'ਤੇ 'ਪਾਣੀ  ਦੇ  ਅੱਤਵਾਦ' ਦਾ ਇਲਜ਼ਾਮ

ਪੰਜਾਬ ਅਸੈਂਬਲੀ ਵਿੱਚ ਹੜ੍ਹਾਂ 'ਤੇ ਹੋਈ ਬਹਿਸ ਖ਼ਤਮ, ਭਾਰਤ 'ਤੇ 'ਪਾਣੀ ਦੇ ਅੱਤਵਾਦ' ਦਾ ਇਲਜ਼ਾਮ

Sep 09, 2025 06:40 AM (Asia/Kolkata)

ਲਾਹੌਰ, ਅਲੀ ਇਮਰਾਨ ਚੱਠਾਪੰਜਾਬ ਅਸੈਂਬਲੀ ਵਿੱਚ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ 'ਤੇ ਤਿੰਨ ਦਿਨਾਂ ਦੀ ਆਮ ਬਹਿਸ ਅੱਜ ਸਮਾਪਤ ਹੋ ਗਈ। ਪੰਜਾਬ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਨੇ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਭਾਰਤ ਨੇ ਕੌਮਾਂਤਰੀ ਸਮਝੌਤਿਆਂ ਦੀ ਉਲੰਘਣਾ ਕਰਦਿਆਂ ਪੰਜ ਥਾਵਾਂ 'ਤੇ ਪਾਣੀ ਰੋਕਿਆ ਅਤੇ ਬਿਨਾਂ ਕੋਈ ਚਿਤਾਵਨੀ ਦਿੱਤੇ ਪਾਕਿਸਤਾਨ 'ਤੇ "ਪਾਣੀ ਦੀ ਅੱਤਵਾਦ" ਛੱਡ ਦਿੱਤਾ। ਸਪੀਕਰ ਨੇ ਕਿਹਾ ਕਿ ਪੀ.ਐਮ.ਐਲ-ਐਨ ਨੇਤਾ ਮਰੀਅਮ ਨਵਾਜ਼ ਅਤੇ...

ਪਾਕਿਸਤਾਨ-ਅਮਰੀਕਾ ਖਣਿਜ ਸਮਝੌਤਾ: 500 ਮਿਲੀਅਨ ਡਾਲਰ ਦੀ ਡੀਲ

ਪਾਕਿਸਤਾਨ-ਅਮਰੀਕਾ ਖਣਿਜ ਸਮਝੌਤਾ: 500 ਮਿਲੀਅਨ ਡਾਲਰ ਦੀ ਡੀਲ

Sep 09, 2025 06:07 AM (Asia/Kolkata)

ਇਸਲਾਮਾਬਾਦ,(ਨਜ਼ਰਾਨਾ ਟਾਈਮਜ਼:ਅਲੀ ਇਮਰਾਨ ਚੱਠਾ) ਪਾਕਿਸਤਾਨ ਵਿੱਚ ਖਣਿਜ ਅਤੇ ਬੁਨਿਆਦੀ ਢਾਂਚੇ (Infrastructure) ਦੇ ਖੇਤਰ ਵਿੱਚ ਨਿਵੇਸ਼ ਦੇ ਮੌਕੇ ਖੋਜਣ ਲਈ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਯੂਨਾਈਟਡ ਸਟੇਟਸ ਸਟ੍ਰੈਟਜਿਕ ਮੈਟਲਜ਼ (USSM) ਅਤੇ ਮੋਟਾ-ਐਂਗਿਲ ਦੇ ਉੱਚ-ਸਤਰ ਦੇ ਡੈਲੀਗੇਸ਼ਨ ਨੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉੱਤੇ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ, ਆਰਮੀ ਚੀਫ਼ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ, ਅਤੇ...

  • Previous
  • 1
  • Next
Loading…
Loading the web debug toolbar…
Attempt #