ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ...
ਅੱਜ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਹੈ। ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕ ਕੇ ਕੰਗ ਥਾਣੇ ਵਿੱਚ ਕਈ ਦਿਨ ਘੋਰ ਤਸੀਹੇ ਦਿੱਤੇ, ਆਪਣੀ ਈਨ ਮਨਵਾਉਣੀ ਚਾਹੀ ਪਰ ਜਦ ਭਾਈ ਖਾਲੜਾ ਹਿੱਕ ਤਾਣ ਕੇ ਇਹਨਾਂ ਜੱਲਾਦਾਂ ਅੱਗੇ ਡਟੇ ਰਹੇ ਤਾਂ ਉਸ ਤੋਂ ਬਾਅਦ ਝਬਾਲ ਥਾਣੇ ਵਿੱਚ ਉਹਨਾਂ ਨੂੰ ਗੋਲ਼ੀਆਂ ਮਾਰ ਕੇ ਹਰੀਕੇ ਪੱਤਣ (ਸਤਲੁਜ ਦਰਿਆ) ਵਿੱਚ ਸੁੱਟ ਦਿੱਤਾ ਗਿਆ। ਸ਼ਹੀਦ ਭਾਈ ਜਸਵੰਤ...