ਇੰਡੋਨੇਸ਼ੀਆ ਦੀਆਂ ਜੰਗਲੀ ਅੱਗਾਂ ਦੇ ਧੂੰਏਂ ਨਾਲ ਸਿੰਗਾਪੁਰ ’ਚ ਧੁੰਦ, ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ’ਤੇ
ਸਿੰਗਾਪੁਰ (ਨਜ਼ਰਾਨਾ ਟਾਈਮਜ਼): ਗੁਆਂਢੀ ਦੇਸ਼ ਇੰਡੋਨੇਸ਼ੀਆ ਵਿੱਚ ਲੱਗੀਆਂ ਜੰਗਲੀ ਅੱਗਾਂ ਤੋਂ ਉੱਠ ਰਿਹਾ ਧੂੰਆਂ ਸਿੰਗਾਪੁਰ ਤੱਕ ਪਹੁੰਚਣ ਕਾਰਨ ਸ਼ਹਿਰ-ਰਾਜ ਦੇ ਵੱਡੇ ਹਿੱਸੇ ਉੱਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਇਸ ਨਾਲ ਹਵਾ ਦੀ ਗੁਣਵੱਤਾ ਵਿਗੜੀ ਹੈ ਅਤੇ ਕੁਝ ਇਲਾਕਿਆਂ ਵਿੱਚ ਪ੍ਰਦੂਸ਼ਣ ਸਿਹਤ ਲਈ ਨੁਕਸਾਨਦੇਹ ਪੱਧਰ ਤੱਕ ਪਹੁੰਚ ਗਿਆ ਹੈ।ਸਿੰਗਾਪੁਰ ਦੀ ਨੈਸ਼ਨਲ ਐਨਵਾਇਰਨਮੈਂਟ ਏਜੰਸੀ (NEA) ਮੁਤਾਬਕ 19 ਸਤੰਬਰ ਨੂੰ ਸ਼ਾਮ 5 ਵਜੇ 24 ਘੰਟਿਆਂ ਦਾ Pollutant Standards Index (PSI) 80 ਤੋਂ...