ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੰਵਿਧਾਨ ਵਿੱਚ ਵੱਡੀਆਂ ਤਬਦੀਲੀਆਂ ਦੀ ਤਜਵੀਜ਼, ਪ੍ਰਬੰਧਕਾਂ ਲਈ ਸ਼ਰਾਬ ਦੀ ਮਨਾਹੀ ਅਤੇ ਅਲਕੋਹਲ ਟੈਸਟ ਲਾਜ਼ਮੀ ਕਰਨ ਦੀ ਪੇਸ਼ਕਸ਼
ਨਜ਼ਰਾਨਾ ਟਾਈਮਜ਼ | ਵਿਸ਼ੇਸ਼ ਰਿਪੋਰਟਗੁਰਦੁਆਰਾ ਪ੍ਰਬੰਧ ਵਿੱਚ ਪਰਿਵਾਰਵਾਦ ਰੋਕਣ, ਪਾਰਦਰਸ਼ਤਾ ਵਧਾਉਣ ਅਤੇ ਜਾਇਦਾਦ ਦੀ ਸੁਰੱਖਿਆ ਲਈ 14 ਅਹਿਮ ਸੁਧਾਰਾਂ ਦਾ ਪ੍ਰਸਤਾਵਸਾਊਥਾਲ (ਇੰਗਲੈਂਡ), ਅਕਤੂਬਰ 2026 (ਨਜ਼ਰਾਨਾ ਟਾਈਮਜ਼): ਬਰਤਾਨੀਆ ਦੀ ਪ੍ਰਮੁੱਖ ਸਿੱਖ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਕਾਰਜਕਾਰਨੀ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਪਾਰਦਰਸ਼ੀ, ਜਵਾਬਦੇਹ ਅਤੇ ਗੁਰਮਤਿ ਸਿਧਾਂਤਾਂ ਅਨੁਸਾਰ ਬਣਾਉਣ ਦੇ ਉਦੇਸ਼ ਨਾਲ ਸੰਵਿਧਾਨ ਵਿੱਚ ਵੱਡੇ ਸੁਧਾਰ ਕਰਨ ਦੀ ਤਜਵੀਜ਼...