ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਪਾਕਿਸਤਾਨ ਪਹਿਲੀ ਵਾਰ ਸੈਫ਼ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ, ਭਾਰਤ ਨਾਲ ਹੋਵੇਗਾ ਮੁਕਾਬਲਾ
ਢਾਕਾ (ਨਜ਼ਰਾਨਾ ਟਾਈਮਜ਼ ਖੇਡ ਡੈਸਕ): ਪਾਕਿਸਤਾਨ ਨੇ ਸੈਫ਼ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਮੇਜ਼ਬਾਨ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਢਾਕਾ ਦੇ ਨੈਸ਼ਨਲ ਸਟੇਡੀਅਮ ਵਿੱਚ ਹੋਏ ਮੁਕਾਬਲੇ ਦਾ ਫ਼ੈਸਲਾਕੁਨ ਗੋਲ ਅਬਦੁਲ ਸਮਦ ਨੇ 86ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਹੁਣ 17 ਨਵੰਬਰ ਨੂੰ ਫਾਈਨਲ ਵਿੱਚ ਭਾਰਤ ਨਾਲ ਭਿੜੇਗਾ।ਬੰਗਲਾਦੇਸ਼ ਨੇ ਮੈਚ ਦੌਰਾਨ ਵੱਧ ਸਮਾਂ ਗੇਂਦ ਆਪਣੇ ਕਬਜ਼ੇ ਵਿੱਚ ਰੱਖੀ, ਪਰ ਪਾਕਿਸਤਾਨ ਦੇ...