ਗੋਧਰਾ ਟ੍ਰੇਨ ਕਾਂਢ ਦੀ ਜਾਂਚ ਨੂੰ ਬਦਕਿਸਮਤੀ ਨਾਲ ਬੀਜੇਪੀ/ਮੋਦੀ ਅਤੇ ਆਰਐਸਐਸ ਨੂੰ ਸਿਆਸੀ ਲਾਹਾ ਦੇਣ ਵਜੋਂ ਕੀਤਾ ਪੇਸ਼ : ਸੋਨੀਆ ਗਾਂਧੀ

ਗੋਧਰਾ ਟ੍ਰੇਨ ਕਾਂਢ ਦੀ ਜਾਂਚ ਨੂੰ ਬਦਕਿਸਮਤੀ ਨਾਲ ਬੀਜੇਪੀ/ਮੋਦੀ ਅਤੇ ਆਰਐਸਐਸ ਨੂੰ ਸਿਆਸੀ ਲਾਹਾ ਦੇਣ ਵਜੋਂ ਕੀਤਾ ਪੇਸ਼ : ਸੋਨੀਆ ਗਾਂਧੀ

ਸੋਨੀਆ ਗਾਂਧੀ ਨੇ ਲਿਖੀ ਕਿਤਾਬ ਆਤਮਕਥਾ 'ਚ ਸਿੱਖਾਂ ਨਾਲ ਹੋਏ ਦੰਗਿਆਂ ਸ਼ਹੀਦਾਂ ਬਾਰੇ ਕਾਂਗਰਸ ਵੱਲੋਂ ਮੁਆਫੀ ਨਹੀਂ ਮੰਗੀ ਕੇਵਲ ਅਫਸੋਸ ਪ੍ਰਗਟ ਕੀਤਾ…

ਚੰਡੀਗੜ੍ਹ/ਨਵੀਂ ਦਿੱਲੀ, 14 ਨਵੰਬਰ, ਮੰਗਤ ਸਿੰਘ ਸੈਦਪੁਰ) :: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਵੱਲੋਂ ਆਪਣੀ ਕਿਤਾਬ ਆਤਮਕਥਾ ਵਿੱਚ ਅੱਗ ਲੱਗਣ ਦੇ ਕਾਰਨਾਂ ਬਾਰੇ ਕੀਤੇ ਗਏ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ। ਰਾਕੇਸ਼ ਅਸਥਾਨਾ ਨੇ ਸੋਨੀਆ ਗਾਂਧੀ ਦੀ ਪੁਸਤਕ "ਬੈਲੌਂਗਿੰਗ: ਏ ਜਰਨੀ ਆਫ਼ ਲਵ" ਦੇ ਉਸ ਅੰਸ਼ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ, ਜਿਸ ਵਿੱਚ ਟ੍ਰੇਨ ਨੂੰ ਅੱਗ ਲੱਗਣ ਦੇ ਕਾਰਨਾਂ ਨੂੰ ਵਿਵਾਦਪੂਰਨ ਦੱਸਿਆ ਗਿਆ ਹੈ। ਖ਼ਬਰ ਏਜੰਸੀ ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਅਸਥਾਨਾ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਫੋਰੈਂਸਿਕ ਸਬੂਤਾਂ ਰਾਹੀਂ ਅੱਗ ਲੱਗਣ ਦੇ ਅਸਲ ਕਾਰਨ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਹਨ। ਗੁਜਰਾਤ ਵਿੱਚ ਦੰਗੇ ਉਦੋਂ ਸ਼ੁਰੂ ਹੋਏ ਸਨ, ਜਦੋਂ ਅਯੁੱਧਿਆ ਤੋਂ ਅਹਿਮਦਾਬਾਦ ਵਾਪਸ ਆ ਰਹੀ ਸਾਬਰਮਤੀ ਐਕਸਪ੍ਰੈਸ ਦੇ ਚਾਰ ਡੱਬਿਆਂ ਨੂੰ ਅੱਗ ਲੱਗਣ ਕਾਰਨ 59 ਸ਼ਰਧਾਲੂਆਂ (ਹਿੰਦੂ ਕਾਰ ਸੇਵਕਾਂ) ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਤਾਬ ਵਿੱਚ ਅੱਗੇ ਲਿਖਿਆ ਕਿ ਇਸ ਅੱਗ ਲੱਗਣ ਦਾ ਕਾਰਨ ਅਜੇ ਵੀ ਵਿਵਾਦਪੂਰਨ ਬਣਿਆ ਹੋਇਆ ਹੈ, ਪਰ ਇਸ ਘਟਨਾ ਤੋਂ ਬਾਅਦ ਹੋਈ ਅਸ਼ਾਂਤੀ ਪੂਰੇ ਸੂਬੇ ਦੇ ਕਈ ਹਿੱਸਿਆਂ ਵਿੱਚ ਫੈਲ ਗਈ ਸੀ। 27 ਫਰਵਰੀ, 2002 ਨੂੰ ਗੋਧਰਾ ਸਟੇਸ਼ਨ ਨੇੜੇ ਹਿੰਦੂ ਕਾਰ ਸੇਵਕਾਂ ਨੂੰ ਲੈ ਕੇ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ ਡੱਬਿਆਂ ਨੂੰ ਭੀੜ ਵੱਲੋਂ ਅੱਗ ਲਗਾ ਦਿੱਤੀ ਗਈ ਸੀ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 59 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਗੁਜਰਾਤ ਵਿੱਚ ਭਿਆਨਕ ਫਿਰਕੂ ਦੰਗੇ ਭੜਕ ਉੱਠੇ ਸਨ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਾਲ 2011 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ 31 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ। ਬਾਅਦ ਵਿੱਚ ਸਾਲ 2014 ਵਿੱਚ ਗੁਜਰਾਤ ਹਾਈ ਕੋਰਟ ਨੇ 11 ਦੋਸ਼ੀਆਂ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ 20 ਹੋਰਾਂ ਨੂੰ ਬਰੀ ਕਰ ਦਿੱਤਾ ਸੀ ਅਤੇ ਅੰਤ ਵਿੱਚ ਸੁਪਰੀਮ ਕੋਰਟ ਨੇ ਵੀ ਦੋਸ਼ੀਆਂ ਦੀਆਂ ਅਪੀਲਾਂ ਖ਼ਾਰਜ ਕਰਦਿਆਂ ਹਾਈ ਕੋਰਟ ਦੇ ਫ਼ੈਸਲੇ 'ਤੇ ਮੋਹਰ ਲਗਾ ਦਿੱਤੀ ਸੀ। ਸੋਨੀਆ ਗਾਂਧੀ ਦੇ ਇਸ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਸੀ.ਬੀ.ਆਈ. ਅਧਿਕਾਰੀ ਰਾਕੇਸ਼ ਅਸਥਾਨਾ ਨੇ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ, ਕਿਉਂਕਿ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਜਾਂਚ ਬਿਲਕੁਲ ਸਹੀ ਸੀ ਅਤੇ ਇਹ ਤੱਥ ਅਦਾਲਤ ਵਿੱਚ ਵੀ ਸਾਬਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਕੋਈ ਇਸ ਜਾਂਚ 'ਤੇ ਸ਼ੱਕ ਪ੍ਰਗਟਾਉਂਦਾ ਹੈ, ਤਾਂ ਇਸ ਪਿੱਛੇ ਸਿਰਫ਼ ਰਾਜਨੀਤਿਕ ਕਾਰਨ ਹੀ ਹੋ ਸਕਦੇ ਹਨ। ਕਿਸੇ ਖ਼ਾਸ ਵੋਟ ਬੈਂਕ ਦੀ ਰਾਜਨੀਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਸਥਾਨਾ ਨੇ ਕਿਹਾ ਕਿ ਗੋਧਰਾ ਕਾਂਡ ਵਿੱਚ ਮਾਰੇ ਗਏ ਸਾਰੇ ਲੋਕ ਹਿੰਦੂ ਸਨ, ਪਰ ਜਾਂਚ ਟੀਮ ਨੇ ਇਸ ਨੂੰ ਕਿਸੇ ਧਰਮ ਨਾਲ ਜੋੜਨ ਦੀ ਬਜਾਏ ਇੱਕ ਗੰਭੀਰ ਅਪਰਾਧਿਕ ਘਟਨਾ ਵਜੋਂ ਦੇਖਿਆ ਕਿਉਂਕਿ ਕਤਲ ਤਾਂ ਕਤਲ ਹੀ ਹੁੰਦਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਇਸ ਮਾਮਲੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਵੇਂ ਜਾਂਚ ਦਾ ਮਕਸਦ ਨਰਿੰਦਰ ਮੋਦੀ ਨੂੰ ਸਿਆਸੀ ਲਾਭ ਪਹੁੰਚਾਉਣਾ ਹੋਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.