1986 ਨਕੋਦਰ ਗੋਲੀਕਾਂਡ ਦੇ ਇਨਸਾਫ ਲਈ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਪੜਤਾਲ ਤੇ ਕਰੇ ਤੁਰੰਤ ਕਾਰਵਾਈ - ਭਾਈ ਵਡਾਲਾ
- ਧਾਰਮਿਕ/ਰਾਜਨੀਤੀ
- 17 Mar,2025

ਮਾਨ ਸਰਕਾਰ ਤਾਂ ਕਾਗਰਸੀ ਅਕਾਲੀਆਂ ਦੀ ਨਹੀ ਫਿਰ ਢਿੱਲ ਕਿਉਂ? :~ ਬਲਦੇਵ ਸਿੰਘ ਲਿਤਰਾਂ
ਨਕੋਦਰ 4 ਫਰਵਰੀ 2025 , ਸੋਧ ਸਿੰਘ ਬਾਜ਼
ਗੁਰਦੁਆਰਾ ਸਾਹਿਬ ਬੋੜ੍ਹਾਂ ਵਾਲਾ ਪਿੰਡ ਲਿੱਤਰਾਂ ਵਿਖੇ 1986 ਚ ਗੋਲੀਕਾਂਡ ਦੌਰਾਨ ਸਰਕਾਰੀ ਅੱਤਵਾਦ ਵੱਲੋਂ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਹਰਮਿੰਦਰ ਸਿਘ ਚਲੂਪੁਰ ਭਾਈ ਬਲਧੀਰ ਸਿੰਘ ਰਾਮਗੜ੍ਹ ਭਾਈ ਝਿਲਮਿਲ ਸਿੰਘ ਗੋਰਸੀਆ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਸੀ, ਉੱਨਾਂ ਦੀ ਯਾਦ ਚ ਭਾਈ ਬਲਦੇਵ ਸਿੰਘ ਲਿੱਤਰਾਂ ,ਪਿੰਡ ਲਿਤਰਾਂ ,ਸਿੱਖ ਸੰਗਤਾਂ , ਸਿੱਖ ਜਥੇਬੰਦੀਆਂ ਦੇ ਸਹਿਯੋਗ ਅਤੇ ਗੁਰੂ ਮਹਾਂਰਾਜ ਦੀ ਕਿਰਪਾ ਨਾਲ ਸਾਕੇ ਸਬੰਧੀ ਅਰਦਾਸ ਸਮਾਗਮ ਕੀਤਾ ਗਿਆ।
ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਸਿੱਖ ਸਦਭਾਵਨਾਦਲ ਭਾਈ ਗੁਰਮੀਤ ਸਿੰਘ ਥੂਹੀ ਭਾਈ ਅਵਤਾਰ ਸਿੰਘ ਖਾਲਸਾ ਭਾਈ ਹਰਮਨਪ੍ਰੀਤ ਸਿੰਘ ਭਾਈ ਅਰਵਿੰਦਰ ਸਿੰਘ ਦਿਲਬਾਗ ਸਿੰਘ ਜੀ ਸੂਬਾ ਸਿੰਘ ਜੀ ਬਲਵੰਤ ਸਿੰਘ ਜੀ ਮੋਹਨ ਸਿੰਘ ਜੀ ਬਲਵਿੰਦਰ ਸਿੰਘ ਜੀ ਸਾਥੀਆਂ ਸਮੇਤ ਹਾਜਰੀ ਲਵਾਈ। ਭਾਈ ਪਰਮਜੀਤ ਸਿੰਘ ਜੀ ਗਾਜੀਪੁਰ ਭਾਈ ਅਜੈਬ ਸਿੰਘ ਜੀ ਗਰਚਾ ਭਾਈ ਲਖਵਿੰਦਰ ਸਿੰਘ ਜੀ ਫੈਡਰੇਸ਼ਨ ਵਾਲਿਆਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਦੌਰਾਨ ਭਾਈ ਵਡਾਲਾ ਨੇ ਕਿਹਾ 1986 ਚ 2 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਨਕੋਦਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਜ ਸਰੂਪ ਪੋਥੀਆਂ ਆਦਿਕ ਸਮਾਨ ਨੂੰ ਅੱਗ ਲਾ ਦਿੱਤੀ।ਜੋ ਗੁਰੂ ਸਾਹਿਬ ਜੀ ਦੀ ਭਵਿੱਖੀ ਹੋਂਦ ਤੇ ਹਮਲਾ ਸੀ ਬੇਅਦਬੀ ਸੀ ਸਿੱਖ ਭਾਵਨਾਵਾਂ ਨੂੰ ਮਾਨਸਿਕ ਤੌਰ ਤੇ ਪੀੜਤ ਕਰਨ ਵਾਲੀ ਗੱਲ ਸੀ।ਪੰਜਾਬ ਵਿੱਚ ਧਾਰਮਿਕ ਦੰਗਿਆਂ ਨੂੰ ਜਨਮ ਦੇਣ ਵਾਲੀ ਕੋਝੀ ਚਾਲ ਸੀ ਅਤੇ ਦੇਸ਼ ਦੇ ਸੰਵਿਧਾਨ ਕਾਨੂੰਨ ਜਮਹੂਰੀਅਤ ਤ ਧੱਬਾ ਸੀ ਜਿਸ ਦੀ ਵਕਾਲਤ ਸਰਕਾਰ ਪ੍ਰਸ਼ਾਸਨ ਨੇ ਕਰਕੇ ਦੋਸ਼ੀ ਟੰਗਣੇ ਸਨ।ਲੇਕਿਨ ਭ੍ਰਿਸ਼ਟ ਲੀਡਰਾਂ ਬੁੱਚੜ ਪੁਲਸੀਆਂ ਦੀ ਸ਼ਹਿ ਤੇ ਇੱਥੇ ਉਲਟਾ ਹੋਇਆ ਸਭ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਦੋਸ਼ੀ ਬਚਾਏ ਗਏ ਤੇ ਸ਼ਾਂਤੀਪੂਰਨ ਇਨਸਾਫ ਮੰਗਣ ਵਾਲਿਆਂ ਨੂੰ ਗੋਲੀਆਂ ਮਾਰ ਭੁੰਨ ਸੁੱਟਿਆ ਚਾਰ ਮਾਵਾਂ ਦੇ ਨੌਜਵਾਨ ਪੁਤ ਮਾਰ ਦਿੱਤੇ।ਲਵਾਰਿਸ ਲਾਸ਼ਾਂ ਬਣਾ ਕੇ ਫੂਕ ਦਿੱਤੇ ਜਿਸ ਦਾ ਇਨਸਾਫ ਕਿਸੇ ਕਾਂਗਰਸ ਜਾਂ ਅਕਾਲੀ ਸਰਕਾਰ ਨੇ ਦੇਣਾ ਮੁਨਾਸਿਬ ਨਹੀ ਸਮਝਿਆ , ਉਲਟਾ ਫਾਈਲਾਂ ਗੁੰਮ ਕਰ ਛੱਡੀਆਂ। ਉਨਾਂ ਕਿਹਾ ਅਸੀਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਉਹ ਤੁਰੰਤ ਜਸਟਿਸ ਗੁਰਨਾਮ ਸਿੰਘ ਵਾਲੀ ਪੜਤਾਲ ਤੇ ਚਰਚਾ ਕਰਵਾ ਕੇ ਕਾਰਵਾਈ ਕਰਕੇ ਇਨਸਾਫ ਕਰੇ।ਨਹੀ ਤਾਂ ਇਹ ਸਮਝਿਆ ਜਵੇਗਾ ਕਿ ਭਗਵੰਤ ਮਾਨ ਵੀ ਉਸੇ ਕੜੀ ਦਾ ਹੀ ਹਿੱਸਾ ਹੈ।ਪੰਜਾਬ ਵਾਲੇ ਹੀ ਭੁਲੇਖੇ ਵਿੱਚ ਹਨ।ਇੱਥੇ ਸਿੱਖ ਕੌਮ ਲਈ ਕੋਈ ਸਵਿੰਧਾਨ ਕਾਨੂੰਨ ਜਮਹੂਰੀਅਤ ਮਾਇਨੇ ਨਹੀ ਰੱਖਦਾ। ਭਾਈ ਵਡਾਲਾ ਵੱਲੋਂ ਭਾਈ ਬਲਦੇਵ ਸਿੰਘ ਜੀ ਲਿਤਰਾਂ ਅਤੇ ਚਾਰੇ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਉਨਾਂ ਸਿੱਖ ਸਦਭਾਵਨਾਦਲ ਅਤੇ ਸ਼ੇਰ-ਏ-ਪੰਜਾਬ ਦਲ ਵੱਲੋਂ ਪੂਰਨ ਤੌਰ ਤੇ ਸਮਰਥਨ ਦੇਣ ਲਈ ਕਿਹਾ।
Posted By:

Leave a Reply