ਆਮ ਆਦਮੀ ਪਾਰਟੀ ਦੇ 3 ਸਾਲ– ਨਾ ਵਿਕਾਸ,ਨਾ ਇਨਸਾਫ -ਹਰਜੀਤ ਸੰਧੂ
- ਰਾਜਨੀਤੀ
- 17 Mar,2025

ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ 'ਆਪ' ਸਰਕਾਰ ਦੀਆਂ ਨੀਤੀਆਂ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,17 ਮਾਰਚ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੇ ਸੈਂਕੜੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਖਿਲ਼ਾਫ ਤਰਨਤਾਰਨ ਦੇ ਤਹਿਸੀਲ ਚੌਂਕ ਤੋਂ ਬੋਹੜੀ ਚੌਂਕ ਤੱਕ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ 'ਤੇ ਭਾਜਪਾ ਆਗੂਆਂ ਨੇ ਲੋਕਾਂ ਨਾਲ ਧੋਖਾ ਕਰਨ ਵਾਲੀ 'ਆਪ' ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਝੂਠ ਬੋਲ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ।ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਅੱਜ ਤਿੰਨ ਸਾਲ ਪੂਰੇ ਹੋਣ 'ਤੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਭਗਵੰਤ ਮਾਨ ਅਜਿਹੇ ਚੋਣਾਵੀਂ ਵਾਅਦੇ ਨਹੀਂ ਗਿਣਾ ਪਾ ਰਹੇ ਜੋ ਉਨਾਂ ਨੇ ਪੂਰੇ ਕੀਤੇ ਹੋਣ।ਇਸ ਲਈ ਪੰਜਾਬ ਭਾਜਪਾ ਵੱਲ਼ੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਅਤੇ ਸਰਕਲ ਪੱਧਰ 'ਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ ਇਕ ਹਜਾਰ ਰੁਪਏ ਮਹੀਨੇ, ਤਿੰਨ ਮਹੀਨੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਨਾ,ਪੰਜਾਬ ਦੇ ਸਾਰੇ ਲੋਕਾਂ ਨੂੰ 24 ਘੰਟੇ ਬਿਜਲੀ ਅਤੇ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣਾ,ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਦੀ ਗਾਰੰਟੀ,ਬੇਅਦਬੀ ਦੋਸ਼ੀਆਂ ਨੂੰ ਸਜਾ ਦੁਆਉਣਾ,ਰੇਤ ਮਾਫੀਆ ਨੂੰ ਖਤਮ ਕਰਨਾ,ਨਵੀਆਂ ਨੌਕਰੀਆਂ ਦੇਣਾ,ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਨਾ, 6000 ਆਮ ਆਦਮੀ ਕਲੀਨਿਕ ਖੋਲਣ ਦਾ ਵਾਅਦਾ,ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ,ਸਾਰੇ ਸਫਾਈ ਕਰਮਚਾਰੀਆਂ ਨੂੰ ਸਫਾਈ ਕਿੱਟ ਦੇਣ ਦੇ ਅਜਿਹੇ ਦਰਜਨਾਂ ਵਾਅਦੇ ਪੰਜਾਬ ਦੇ ਲੋਕਾਂ ਨਾਲ ਭਗਵੰਤ ਮਾਨ ਨੇ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਕੀਤੇ ਸਨ,ਲੋਕਾਂ ਨੇ ਵਿਸ਼ਵਾਸ਼ ਕਰਕੇ ਆਪ ਸਰਕਾਰ ਨੂੰ ਬਹੁਮਤ ਦਿੱਤਾ ਪਰ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਹੀ ਲੋਕਾਂ ਨੂੰ ਕਰਜੇ ਦੇ ਬੋਝ ਹੇਠਾਂ ਦਬਾਅ ਕੇ ਇੱਕ ਵੀ ਵਾਅਦਾ ਵਫਾ ਨਹੀਂ ਕੀਤਾ,ਜਿਸ ਤੋਂ ਬਾਅਦ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਦੁਖੀ,ਚਿੰਤਤ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਹੁਤ ਜਲਦੀ ਹੀ ਆਪ ਸਰਕਾਰ ਨੂੰ ਸੱਤਾ ਤੋਂ ਵਾਂਝੇ ਕਰਨ ਲਈ ਮਨ ਬਣਾ ਕੇ ਬੈਠੇ ਹਨ ਅਤੇ ਪੰਜਾਬ ਦਾ ਭਵਿੱਖ ਸਹੀ ਅਤੇ ਬੇਦਾਗ ਹੱਥਾਂ ਵਿੱਚ ਦੇਣ ਲਈ ਉਤਾਵਲੇ ਹਨ ਇਸੇ ਕਰਕੇ ਪੰਜਾਬ ਦੇ ਲੋਕ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਵੱਡੇ ਇਕੱਠ ਕਰਕੇ ਨਾਲ ਜੁੜ ਰਹੇ ਹਨ ਅਤੇ ਸੰਕੇਤ ਮਿਲ ਰਿਹਾ ਹੈ ਕਿ ਪੰਜਾਬ ਦੀ ਵਾਗਡੋਰ ਹੁਣ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਹੀ ਆਵੇਗੀ ਸਿਰਫ ਲੋਕ ਸਮੇਂ ਦੀ ਉਡੀਕ ਵਿੱਚ ਹਨ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਤਰਨਤਾਰਨ ਸਰਕਲ ਸ਼ਹਿਰੀ ਪ੍ਰਧਾਨ ਪਵਨ ਕੁੰਦਰਾ,ਕਿਸਾਨ ਮੋਰਚਾ ਸੂਬਾ ਆਗੂ ਸਿਤਾਰਾ ਸਿੰਘ,ਜਿਲਾ ਸਕੱਤਰ ਸਵਿੰਦਰ ਸਿੰਘ ਪੰਨੂ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਵਪਾਰ ਸੈਲ ਕਨਵੀਨਰ ਮੇਜਰ ਸਿੰਘ ਗਿੱਲ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਪਵਨ ਦੇਵਗਨ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਸਰਹਾਲੀ,ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ, ਕੈਪਟਨ ਪੂਰਨ ਸਿੰਘ,ਕਿਰਪਾਲ ਸਿੰਘ ਸੋਨੀ, ਪਰਮਜੀਤ ਸਿੰਘ,ਮਨੀ ਸਿੰਘ, ਗੁਰਚਰਨ ਦਾਸ,ਦੀਪਕ ਕੁਮਾਰ ਕੈਰੋਂ, ਰਾਮੇਸ਼ ਕੁਮਾਰ ਗੋਕਲਪੁਰ,ਪੰਡਿਤ ਮਾਲੀ ਰਾਮ,ਰਾਮੇਸ਼ ਕੁਮਾਰ ਮੁਰਾਦਪੁਰ,ਜੱਬਰ ਸਿੰਘ,ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ, ਜਸਵਿੰਦਰ ਸਿੰਘ,ਕਾਬਲ ਸਿੰਘ ਸੇਖਚੱਕ, ਬਲਵਿੰਦਰ ਸਿੰਘ ਸੰਘਾ,ਬਚਿੱਤਰ ਸਿੰਘ ਅਲਾਵਲਪੁਰ,ਜੋਬਨਰੂਪ ਸਿੰਘ ਲਾਲੀ, ਪਰਮਜੀਤ ਸਿੰਘ ਮਾਨ,ਰਾਜ ਕੁਮਾਰ ਚੋਪੜਾ ਤੋਂ ਇਲਾਵਾ ਜਿਲਾ ਤਰਨਤਾਰਨ ਦੇ ਸੈਂਕੜੇ ਆਗੂ ਅਤੇ ਵਰਕਰ ਸਾਹਿਬਾਨ ਵੀ ਮੌਜੂਦ ਸਨ।
Posted By:

Leave a Reply