ਯੂ-ਟਿਊਬਰ ਡਾ. ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਹਮਲਾ, ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਇਆ
- ਅਪਰਾਧ
- 17 Mar,2025

ਜਲੰਧਰ, 17 ਮਾਰਚ (ਸੋਧ ਸਿੰਘ ਬਾਜ਼)
ਜਲੰਧਰ ‘ਚ ਯੂ-ਟਿਊਬਰ ਅਤੇ ਇੰਫਲੂਐਂਸਰ ਨਵਦੀਪ ਸਿੰਘ ਸੰਧੂ ਉਰਫ਼ ਡਾ. ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕੀਤੀ। ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ, ਜਿਸ ਨੇ ਹਮਲੇ ਦੀ ਜ਼ਿੰਮੇਵਾਰੀ ਲੀ ਸੀ, ਉਸਦਾ ਇੰਸਟਾਗ੍ਰਾਮ ਭਾਰਤ ‘ਚ ਬੈਨ ਕਰ ਦਿੱਤਾ ਗਿਆ।
ਇਹ ਗ੍ਰਨੇਡ ਹਮਲਾ ਜਲੰਧਰ ਦੇ ਰਾਏਪੁਰ ਰਸੂਲਪੁਰ ‘ਚ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ਹਿਜ਼ਾਦ ਭੱਟੀ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ। ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਭੱਟੀ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ‘ਚ ਬੈਨ ਕਰਵਾਉਣ ਲਈ ਕੰਪਨੀ ਨੂੰ ਲਿਖਿਆ, ਅਤੇ ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਭੱਟੀ ਦਾ ਅਕਾਊਂਟ ਭਾਰਤ ‘ਚ ਪਾਬੰਧ ਕਰ ਦਿੱਤਾ।
ਹੁਣ, ਭਾਰਤ ਵਿੱਚ ਸ਼ਹਿਜ਼ਾਦ ਭੱਟੀ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੱਕ ਪਹੁੰਚ ਨਹੀਂ ਹੋ ਰਹੀ।
ਗ੍ਰਨੇਡ ਨਾ ਫਟਣ ਕਾਰਨ ਵੱਡਾ ਹਾਦਸਾ ਟਲਿਆ
ਹਮਲੇ ਦੌਰਾਨ ਡਾ. ਰੋਜਰ ਸੰਧੂ ਦੇ ਘਰ ਦੀ ਦੂਜੀ ਮੰਜ਼ਿਲ ‘ਤੇ ਗ੍ਰਨੇਡ ਸੁੱਟਿਆ ਗਿਆ, ਪਰ ਸੌਭਾਗਵਸ਼, ਇਹ ਫਟਿਆ ਨਹੀਂ, ਜਿਸ ਕਾਰਨ ਇੱਕ ਵੱਡੀ ਤਬਾਹੀ ਤੋਂ ਬਚਾਵ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਐੱਸ. ਐੱਸ. ਪੀ. ਗੁਰਮੀਤ ਸਿੰਘ, ਐੱਸ. ਪੀ. (ਡੀ.) ਜਸਰੂਪ ਕੌਰ ਬਾਠ, ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਬੀ. ਐੱਸ. ਐੱਫ. ਦੇ ਜਵਾਨ ਅਤੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ।
ਇਲਾਕਾ ਤੁਰੰਤ ਸੀਲ ਕਰ ਦਿੱਤਾ ਗਿਆ, ਅਤੇ ਬੰਬ ਨਿਪਟਾਰਾ ਟੀਮ ਨੇ ਲਗਭਗ 3 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਗ੍ਰਨੇਡ ਨੂੰ ਸੁਰੱਖਿਅਤ ਢੰਗ ਨਾਲ ਡੀਫਿਊਜ਼ ਕਰ ਦਿੱਤਾ। ਇਸ ਤੋਂ ਬਾਅਦ, ਇਲਾਕਾ ਵਾਸੀਆਂ ਅਤੇ ਪੁਲਸ ਨੇ ਸੁੱਖ ਦਾ ਸਾਹ ਲਿਆ।
ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੀ ਧਮਕੀ ਵੀਡੀਓ ਵਾਇਰਲ
ਗ੍ਰਨੇਡ ਹਮਲੇ ਤੋਂ ਬਾਅਦ, ਸ਼ਹਿਜ਼ਾਦ ਭੱਟੀ ਨੇ ਇੱਕ ਹੋਰ ਵੀਡੀਓ ਪੋਸਟ ਕਰਕੇ ਧਮਕੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਇਸਲਾਮ, ਮੁਲਕ, ਜਾਂ ਕਿਸੇ ਸੰਸਥਾ ਵਿਰੁੱਧ ਬੋਲਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਨਾਲ ਵੀ ਅਜਿਹਾ ਹੀ ਹੋਵੇਗਾ।
ਉਨ੍ਹਾਂ ਨੇ ਇੱਕ ਹੋਰ ਵੀਡੀਓ ‘ਚ ਗ੍ਰਨੇਡ ਸੁੱਟਣ ਵਾਲੇ ਵਿਅਕਤੀ ਨੂੰ ਹੁਕਮ ਦਿੰਦਿਆਂ ਦੱਸਿਆ ਕਿ ਗ੍ਰਨੇਡ ਦੂਜੀ ਮੰਜ਼ਿਲ ‘ਤੇ ਸੁੱਟੋ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ‘ਚ ਡਰ ਪੈਦਾ ਹੋ ਗਿਆ, ਪਰ ਪੰਜਾਬ ਪੁਲਸ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਗੱਲ ਤੋਂ ਗਭਰਾਉਣ ਦੀ ਲੋੜ ਨਹੀਂ ਹੈ।
ਯੂ-ਟਿਊਬਰ ਡਾ. ਰੋਜਰ ਸੰਧੂ ਦਾ ਬਿਆਨ
ਡਾ. ਰੋਜਰ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਧਰਮ ਜਾਂ ਦੇਸ਼ ਬਾਰੇ ਕੁਝ ਗਲਤ ਨਹੀਂ ਕਿਹਾ। ਉਨ੍ਹਾਂ ਦੱਸਿਆ ਕਿ ਇਹ ਹਮਲਾ ਸਿਰਫ਼ ਸੋਸ਼ਲ ਮੀਡੀਆ ‘ਤੇ ਫੇਮ ਲੈਣ ਦੀ ਕੋਸ਼ਿਸ਼ ਹੈ।
ਪੁਲਸ ਜਾਂਚ ਹੋਈ ਤੇਜ਼, ਜਲਦ ਹੋਣਗੀਆਂ ਗ੍ਰਿਫ਼ਤਾਰੀਆਂ
ਪੁਲਸ ਅਧਿਕਾਰੀਆਂ ਮੁਤਾਬਕ, ਟੈਕਨੀਕਲ ਟੀਮਾਂ, ਕ੍ਰਾਈਮ ਬ੍ਰਾਂਚ, ਅਤੇ ਚੰਡੀਗੜ੍ਹ ਤੋਂ ਆਈ ਹੋਈ ਵਿਸ਼ੇਸ਼ ਟੀਮ ਜਾਂਚ ਕਰ ਰਹੀਆਂ ਹਨ। ਘਟਨਾ ਸਥਾਨ ਅਤੇ ਪਿੰਡ ‘ਚ ਲੱਗੇ CCTV ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਹਮਲਾਵਰਾਂ ਨੂੰ ਕਬੂ ਚ ਲੈਣ ਲਈ ਕਾਰਵਾਈ ਕਰ ਰਹੀ ਹੈ, ਅਤੇ ਜਲਦ ਹੀ ਉਹ ਗ੍ਰਿਫ਼ਤਾਰ ਕੀਤੇ ਜਾਣਗੇ।
Posted By:

Leave a Reply