ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਸਿੱਖ ਸੰਗਤਾਂ ਨੂੰ ਮਨਾਉਣ ਦੀ ਅਪੀਲ :—ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ
- ਅੰਤਰਰਾਸ਼ਟਰੀ
- 13 Dec,2025
ਜਰਮਨੀ , (ਤਾਜੀਮਨੂਰ ਕੌਰ ਅਨੰਦਪੁਰੀ)
ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਇਆ ਜਾਵੇਗਾ । ਉਨ੍ਹਾਂ ਕਿਹਾ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਆਪਣੇ ਨਿੱਜੀ ਸਵਾਰਥਾਂ ਤੇ ਸਿਆਸੀ ਅਕਾਵਾਂ ਦੇ ਦਬਾਅ ਹੇਠ ਲਏ ਗਲਤ ਫੈਸਲਿਆਂ ਕਾਰਨ ਸਿੱਖ ਕੌਮ ਦੇ ਵੱਡੇ ਹਿੱਸੇ ਵਿੱਚੋ ਜਿੱਥੇ ਆਪਣਾ ਸਤਿਕਾਰ ਗੁਆ ਚੁੱਕੇ ਹਨ ਉੱਥੇ ਉਹ ਇਸ ਮਹਾਨ ਸੰਸਥਾ ਦੇ ਸੁਨਿਹਰੀ ਸਿਧਾਤਾਂ ਨੂੰ ਵੀ ਢਾਹ ਲਾ ਰਹੇ ਹਨ | ਕੌਮਾਂ ਸਰੀਰਕ ਤੌਰ ਤੇ ਮਾਰਿਆਂ ਖਤਮ ਨਹੀ ਹੁੰਦੀਆਂ ਜਦੋ ਤੱਕ ਉਹਨਾਂ ਨੂੰ ਸਿਧਾਂਤਕ ਤੇ ਮਾਨਸਿਕ ਤੌਰ ਤੇ ਗੁਲਾਮ ਨਾ ਬਣਾਇਆ ਜਾਵੇ । ਇਹ ਜਥੇਦਾਰ ਆਪਣੇ ਸਿਆਸੀ ਅਕਾਵਾਂ ਤੇ ਆਰ. ਐਸ. ਐਸ. ਦੇ ਆਦੇਸ਼ਾਂ ਅਨੁਸਾਰ ਸਿੱਖ ਕੌਮ ਦੇ ਨਿਆਰੇਪਨ ਵਿੱਚ ਰਲਗੱਡ ਕਰਕੇ ਕੌਮ ਨੂੰ ਸਿਧਾਂਤਹੀਣ ਕਰਕੇ ਬ੍ਰਹਮਣਵਾਦ ਦੇ ਸਦੀਵੀ ਗੁਲਾਮ ਬਣਾਉਣ ਵਿੱਚ ਯੋਗਦਾਨ ਪਾ ਕੇ ਆਪਣਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ਉਪਰ ਲਿਖ ਰਹੇ ਹਨ । ਜਥੇਦਾਰਾਂ ਵੱਲੋਂ ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਜੋ ਇਸ ਸਾਲ 27 ਦਸਬੰਰ ਨੂੰ ਸਾਹਿਬਜਾਦਿਆਂ ਦੇ ਸ਼ਹਾਦਤ ਦਿਹਾੜਿਆਂ ਦੇ ਨਾਲ ਇਸ ਸਾਲ ਦੋ ਵਾਰ ਤੇ ਅਗਲੇ ਸਾਲ ਗੁਰਪੁਰਬ ਨਹੀ ਆ ਰਿਹਾ ਇਸ ਕਰਕੇ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਸਿੱਖ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਮੂਲ਼ ਨਾਨਕਸ਼ਾਹੀ ਕੈਲੈਡਰ ਨੂੰ ਹੀ ਮਾਨਤਾ ਦੇਣ ਤੇ ਉਸੇ ਅਨੁਸਾਰ ਆਪਣੇ ਗੁਰਪੁਰਬ ਤੇ ਦਿਹਾੜੇ ਮਨਾਉਣ ਤੇ ਸੋਧਾਂ ਦੇ ਨਾਮ ਹੇਠ ਜਥੇਦਾਰਾਂ ਤੇ ਬ੍ਰਹਮਣਵਾਦੀ ਸੋਚ ਵਿੱਚ ਰੰਗੇ ਸੰਪ੍ਰਦਾਈਆਂ ਨਾਲ ਰਲ ਕੇ ਨਾਨਕਸ਼ਾਹੀ ਕੈਲੰਡਰ ਨਾਮ ਹੇਠ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕੀਤੇ ਕੈਲੰਡਰ ਨੂੰ ਰੱਦ ਕਰਨਾ ਚਾਹੀਦਾ ਹੈ, ਜੋ ਸਿੱਖ ਕੌਮ ਦੇ ਗੁਰਪੁਰਬਾਂ ਤੇ ਇਤਿਹਾਸਿਕ ਦਿਹਾੜਿਆਂ ਪ੍ਰਤੀ ਬਿਖੇੜੇ ਤੇ ਭੰਬਲਭੂਸੇ ਖੜ੍ਹੇ ਕਰਦਾ ਹੈ । ਇਸ ਬਿਖੇੜੇ ਤੇ ਭੰਬਲਭੂਸੇ ਤੋਂ ਉਪੱਰ ਉੱਠ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ( ੨੩) ਪੋਹ ਨੂੰ ਮਨਾਉਣ ਦੀ ਅਪੀਲ ਕਰਦੇ ਹਾਂ । ਗੁਰਦੁਆਰਾ ਕਮੇਟੀਆਂ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ,ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ , ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ , ਸਾਬਕਾ ਪ੍ਰਧਾਨ ਸਰਦਾਰ ਨਰਿੰਦਰ ਸਿੰਘ , ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ , ਗੁਰਦੁਅਰਾ ਸਟੁਟਗਾਰਟ ਭਾਈ ਉਂਕਾਰ ਸਿੰਘ ਗਿੱਲ , ਭਾਈ ਅਵਤਾਰ ਸਿੰਘ ਪ੍ਰਧਾਨ ਸਟੁਟਗਾਟ , ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਨਰਿੰਦਰ ਸਿੰਘ, ਗੁਰਦੁਆਰਾ ਮਿਉਨਚਨ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ ,ਸਿੰਘ ਸਭਾ ਜਰਮਨੀ ਭਾਈ ਮਲਕੀਤ ਸਿੰਘ, ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਭਾਈ ਹਰਮੀਤ ਸਿੰਘ ਪ੍ਰਧਾਨ ਦਲ ਖਾਲਸਾ ਜਰਮਨੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਉਨਕਿਰਚਨ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਹੀ ਪਹਿਰਾ ਦਿੱਤਾ ਜਾਵੇ ।
Posted By:
GURBHEJ SINGH ANANDPURI
Leave a Reply