ਪੰਜਾਬ ਸਰਕਾਰ ਵੱਲੋਂ 8 IAS ਅਧਿਕਾਰੀਆਂ ਦੇ ਤਬਾਦਲੇ, 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ
- ਰਾਸ਼ਟਰੀ
- 25 Feb,2025

ਚੰਡੀਗੜ੍ਹ, 24 ਫਰਵਰੀ 2025 (ਨਜ਼ਰਾਨਾ ਟਾਈਮਜ਼ ਬਿਊਰੋ )
ਪੰਜਾਬ ਸਰਕਾਰ ਨੇ 8 IAS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤਹਿਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਹਨ।
ਤਬਾਦਲਿਆਂ ਦੀ ਲਿਸਟ
ਸ਼੍ਰੀ ਵਿਨੀਤ ਕੁਮਾਰ, IAS (2012), ਡਿਪਟੀ ਕਮਿਸ਼ਨਰ, ਫਰੀਦਕੋਟ – ਉਨ੍ਹਾਂ ਦੀ ਸੇਵਾਵਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ। ਹੁਣ ਉਹ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਹੋਣਗੇ।
ਸ੍ਰੀਮਤੀ ਪੁਨਮਦੀਪ ਕੌਰ, IAS (2013) – ਉਨ੍ਹਾਂ ਨੂੰ ਫਰੀਦਕੋਟ ਦਾ ਨਵਾਂ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ।
ਸ੍ਰੀਮਤੀ ਕੋਮਲ ਮਿੱਤਲ, IAS (2014) – SAS ਨਗਰ ਦੀ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ, ਉਹ ਸ੍ਰੀਮਤੀ ਆਸ਼ਿਕਾ ਜੈਨ, IAS ਦੀ ਜਗ੍ਹਾ ਲੈਣਗੇ।
ਸ੍ਰੀਮਤੀ ਆਸ਼ਿਕਾ ਜੈਨ, IAS (2015) – SAS ਨਗਰ ਤੋਂ ਹੁਣ ਹੋਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਵਜੋਂ ਤਬਾਦਲ।
ਸ਼੍ਰੀ ਪਰਮਿੰਦਰ ਪਾਲ ਸਿੰਘ, IAS (2016) – ਜੋ ਪਹਿਲਾਂ ਵਿਸ਼ਵ ਬੈਂਕ ਪ੍ਰੋਜੈਕਟ, ਸਕੂਲ ਸਿੱਖਿਆ ਵਿਭਾਗ ਵਿੱਚ ਪ੍ਰੋਜੈਕਟ ਡਾਇਰੈਕਟਰ ਅਤੇ PUNCOM ਦੇ ਮੈਨੇਜਿੰਗ ਡਾਇਰੈਕਟਰ ਸਨ, ਹੁਣ SAS ਨਗਰ ਦੀ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਜੋਂ ਨਵੀਂ ਤਾਇਨਾਤੀ ਹੋਈ ਹੈ।
ਸ਼੍ਰੀ ਅੰਕੁਰਜੀਤ ਸਿੰਘ, IAS (2018) – ਜੋ ਪਹਿਲਾਂ ਜਲੰਧਰ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪਰਸ਼ਾਸ਼ਕ ਸਨ, ਹੁਣ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਏ ਹਨ।
Posted By:

Leave a Reply