ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਧਾਰਮਿਕ ਮੁਕਾਬਲਿਆਂ ਦਾ ਆਯੋਜਨ
- ਸਿੱਖਿਆ/ਵਿਗਿਆਨ
- 23 Aug,2025

ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਦਾ ਪ੍ਰੋ.ਹਿੰਮਤ ਸਿੰਘ ਵਲੋਂ ਸਨਮਾਨ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,23 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਧਰਮ ਅਧਿਐਨ ਅਤੇ ਇਤਿਹਾਸ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਕੁਇਜ,ਗੁਰਬਾਣੀ ਕੰਠ ਅਤੇ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਕੁਇਜ਼ ਮੁਕਾਬਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਰਸ਼ਦੀਪ ਕੌਰ ਬੀਏ ਭਾਗ ਦੂਜਾ,ਨਵਰਾਜ ਕੌਰ ਬੀਏ ਭਾਗ ਦੂਜਾ ਅਤੇ ਦਲਜੀਤ ਕੌਰ ਬੀਏ ਭਾਗ ਦੂਜਾ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਦੂਸਰਾ ਸਥਾਨ ਪਵਨਪ੍ਰੀਤ ਕੌਰ ਬੀਏ ਭਾਗ ਤੀਜਾ, ਮਨਜਿੰਦਰ ਕੌਰ ਬੀ ਕੌਮ ਭਾਗ ਤੀਜਾ ਅਤੇ ਸੰਦੀਪ ਕੌਰ ਬੀਏ ਭਾਗ ਦੂਜਾ ਟੀਮ ਨੇ ਪ੍ਰਾਪਤ ਕੀਤਾ।
ਤੀਸਰਾ ਸਥਾਨ ਨਵਪ੍ਰੀਤ ਕੌਰ ਬੀਐਸਸੀ ਭਾਗ ਤੀਜਾ ਰਮਨਦੀਪ ਕੌਰ ਬੀਏ ਭਾਗ ਤੀਜਾ ਅਤੇ ਰਮਣਦੀਪ ਕੌਰ ਬੀਏ ਭਾਗ ਤੀਜਾ ਟੀਮ ਨੇ ਪ੍ਰਾਪਤ ਕੀਤਾ।ਗੁਰਬਾਣੀ ਕੰਠ ਮੁਕਾਬਲੇ ਵਿੱਚ ਦਲਜੀਤ ਕੌਰ ਬੀਏ ਭਾਗ ਦੂਜਾ ਅਤੇ ਗੁਰਸ਼ਰਨ ਸਿੰਘ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਪਹਿਲਾ ਸਥਾਨ,ਮਹਿਕਪ੍ਰੀਤ ਕੌਰ ਬਾਰਵੀਂ ਜਮਾਤ ਨੇ ਦੂਸਰਾ ਸਥਾਨ ਅਤੇ ਸੁਮਨਦੀਪ ਕੌਰ ਬਾਰਵੀਂ ਜਮਾਤ ਦੀ ਵਿਦਿਆਰਥਨ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਕੈਲੀਗ੍ਰਾਫੀ ਵਿੱਚ ਵੀਰਪਾਲ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ ਬਾਰਵੀਂ ਜਮਾਤ ਦੀ ਵਿਦਿਆਰਥਨ ਨੇ ਦੂਸਰਾ ਸਥਾਨ ਅਤੇ ਖੁਸ਼ਦੀਪ ਕੌਰ 11ਵੀਂ ਜਮਾਤ ਦੀ ਵਿਦਿਆਰਥਨ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਕਾਲਜ ਪ੍ਰੋਫੈਸਰ ਹਿੰਮਤ ਸਿੰਘ ਵੱਲੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਫਜਾਈ ਕਰਦਿਆਂ ਉਹਨਾਂ ਨੂੰ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।ਜੇਤੂ ਵਿਦਿਆਰਥੀਆਂ ਨੂੰ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।
Posted By:

Leave a Reply