ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਰਗਰਮ ਰਹੇ ਅੰਗਦ ਸਿੰਘ ਖ਼ਾਲਸਾ
- ਸਮਾਜ ਸੇਵਾ
- 30 Sep,2025

ਅੰਮ੍ਰਿਤਸਰ, 29 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਦੇ ਸ਼ਹਿਰਾਂ ਤੇ ਪਿੰਡਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਫ਼ਸਲਾਂ, ਘਰ ਤੇ ਸਮਾਨ ਪਾਣੀ ਨੇ ਖ਼ਰਾਬ ਕਰ ਦਿੱਤੇ ਹਨ, ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਈ ਸੰਗਠਨਾਂ, ਐਨ.ਜੀ.ਓਜ਼. ਅਤੇ ਸ਼ਖਸੀਅਤਾਂ ਨੇ ਮਦਦ ਲਈ ਆਪਣੀ ਸ਼ਾਨਦਾਰ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਸਮਾਜਿਕ ਤੇ ਸਿਆਸੀ ਆਗੂ ਅਤੇ ਐੱਮ.ਐੱਸ.ਡਬਲਯੂ. ਦੇ ਵਿਦਿਆਰਥੀ ਸ. ਅੰਗਦ ਸਿੰਘ ਖ਼ਾਲਸਾ (Angad singh Khalsa pursuing Masters in Socail work MSW) ਵੀ ਸ਼ਾਮਲ ਹਨ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਵਿੱਚ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨਾਲ ਮਿਲ ਕੇ ਰਾਹਤ ਵੰਡਣ ਦੇ ਕਾਰਜਾਂ ਵਿੱਚ ਹਿੱਸਾ ਲਿਆ। ਸ. ਅੰਗਦ ਸਿੰਘ ਨੇ ਖ਼ਾਲਸਾ ਏਡ, ਸ਼੍ਰੋਮਣੀ ਕਮੇਟੀ, ਸਿੱਖ ਏਡ ਅਸਟਰੀਆ, ਅਕਾਲੀ ਦਲ ਵਾਰਿਸ ਪੰਜਾਬ ਦੇ, ਗਲੋਬਲ ਸਿੱਖ, ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਕੁਝ ਹੋਰ ਸੰਗਠਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਖੋਜ-ਪੜਤਾਲ ਕਰਕੇ ਲੋੜਵੰਦ ਲੋਕਾਂ ਤੱਕ ਕੀਤੀ ਜਾ ਰਹੀ ਪ੍ਰਭਾਵੀ ਅਤੇ ਸਹੀ ਪਹੁੰਚ ਦੀ ਸ਼ਲਾਘਾ ਵੀ ਕੀਤੀ। ਸ. ਅੰਗਦ ਸਿੰਘ ਖ਼ਾਲਸਾ ਕਸ਼ਮੀਰ ਵੱਲੋਂ ਖ਼ੁਦ ਵੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨਾਲ ਮਿਲ ਕੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਈ ਦਿਨ ਮੈਡੀਕਲ ਕੈਂਪ (ਦਵਾਈਆਂ), ਰਾਸ਼ਨ ਸਮੱਗਰੀ, ਕੱਪੜੇ, ਨਗਦ ਰਾਸ਼ੀ ਅਤੇ ਡੰਗਰਾਂ ਲਈ ਚਾਰਾ-ਤੂੜੀ ਵੀ ਪਹੁੰਚਾਇਆ ਅਤੇ ਲੋਕਾਂ ਦੇ ਦਰਦ ਤੇ ਮੁਸ਼ਕਲਾਂ ਨੂੰ ਸੁਣਿਆ। ਸ. ਅੰਗਦ ਸਿੰਘ ਖਾਲਸਾ ਨੇ ਦੱਸਿਆ ਅਸੀਂ ਪਿੰਡ ਧਰਮਕੋਟ ਰੰਧਾਵਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲੱਗੇ ਇੱਕ ਰਾਹਤ ਕੈਂਪ ਵਿੱਚ ਵੀ ਜਾਂਦੇ ਰਹੇ ਜਿੱਥੇ ਵਲੰਟੀਅਰਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਡਾਟਾ ਇਕੱਠਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪਿੰਡ ਦੀ ਸਥਿਤੀ ਅਤੇ ਸਹਾਇਤਾ ਦੀ ਲੋੜ ਦੀ ਗਿਣਤੀ ਸ਼ਾਮਲ ਸੀ। ਤਸਦੀਕ ਤੋਂ ਬਾਅਦ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਇੱਕ ਟੀਮ ਤੁਰੰਤ ਭੇਜੀ ਜਾਂਦੀ ਜਿਸ ਵਿੱਚ ਭੋਜਨ ਕਿੱਟਾਂ ਅਤੇ ਪਸ਼ੂਆਂ ਲਈ ਚਾਰਾ ਸ਼ਾਮਲ ਸੀ। ਇਹ ਕੈਂਪ ਇਸ ਇਲਾਕੇ ਵਿੱਚ ਬਹੁਤ ਪ੍ਰਭਾਵਸ਼ਾਲੀ ਅਤੇ ਮਜ਼ਬੂਤੀ ਨਾਲ ਕੰਮ ਕਰ ਰਿਹਾ ਸੀ। ਇਸੇ ਤਰ੍ਹਾਂ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਵੀ ਇੱਕ ਸ਼ਾਨਦਾਰ ਵੱਖਰਾ ਕੈਂਪ ਚਲਾਇਆ ਜਾ ਰਿਹਾ ਸੀ। ਸ. ਅੰਗਦ ਸਿੰਘ ਨੇ ਪੰਜਾਬ ਦੇ ਲੋਕਾਂ ਅਤੇ ਹੋਰ ਸੂਬਿਆਂ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਵਿਖਾਈ ਹੈ। ਇਨ੍ਹਾਂ ਕਠਿਨ ਸਮਿਆਂ ਵਿੱਚ, ਸਭ ਤੋਂ ਵੱਧ ਜ਼ਰੂਰੀ ਚੀਜ਼ ਪਸ਼ੂਆਂ ਲਈ ਚਾਰਾ ਸੀ, ਕਿਉਂਕਿ ਪੰਜਾਬ ਦੇ ਪਿੰਡਾਂ ਵਿੱਚ ਲਗਭਗ ਹਰ ਘਰ ਵਿੱਚ ਪਸ਼ੂ ਹਨ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਚਾਰਾ ਦਾਨ ਕਰਨ ਲਈ ਕਾਫ਼ੀ ਲੋਕ ਅੱਗੇ ਆਏ। ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਪੰਜਾਬ ਵਾਸਤੇ ਰਾਹਤ ਸਮੱਗਰੀ ਭੇਜੀ।
Posted By:

Leave a Reply