ਅਸਟਰੀਆ ਦੀ ਰਾਜਧਾਨੀ ਵਿਆਨਾ ਸਿਟੀ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਭਾਈ ਹਰਪ੍ਰੀਤ ਸਿੰਘ ਪੰਮਾ ਦੀ ਕਿਤਾਬ ਹੋਈ ਰਿਲੀਜ਼
- ਧਾਰਮਿਕ/ਰਾਜਨੀਤੀ
- 29 Sep,2025

ਅੰਮ੍ਰਿਤਸਰ, 29 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ
ਅਸਟਰੀਆ ਦੀ ਰਾਜਧਾਨੀ ਵਿਆਨਾ ਸਿਟੀ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਹਰਪ੍ਰੀਤ ਸਿੰਘ ਪੰਮਾ ਵੱਲੋਂ ਲਿਖੀ 'ਕੋਈ ਦੇਸ ਨਾ ਸਾਡਾ' ਕਿਤਾਬ ਜੋ ਕਮੇਟੀ ਮੈਂਬਰ ਸਾਹਿਬਾਨ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਜਾਰੀ ਕੀਤੀ ਗਈ, ਜਿਨ੍ਹਾਂ ਵਿੱਚ ਸੈਕਟਰੀ ਭਾਈ ਜਗਤਾਰ ਸਿੰਘ ਖਾਲਸਾ, ਭਾਈ ਸ਼ਮਸ਼ੇਰ ਸਿੰਘ ਮਾਂਗਟ ਲੰਗਰ ਇੰਚਾਰਜ, ਭਾਈ ਸੁਲੱਖਣ ਸਿੰਘ ਖ਼ਾਲਸਾ ਕਥਾਵਾਚਕ, ਅਸਟਰੀਆ ਸਾਬਕਾ ਪਰਧਾਨ ਅਤੇ ਕਮੇਟੀ ਮੈਂਬਰ ਭਾਈ ਕੁਲਦੀਪ ਸਿੰਘ ਜੁੱਟ ਖਾਲਸਾ, ਭਾਈ ਬਲਦੇਵ ਸਿੰਘ ਬਾਈ ਜੀ, ਭਾਈ ਪਰਮਜੀਤ ਸਿੰਘ ਮਹੇ, ਭਾਈ ਜਗਦੀਸ਼ ਸਿੰਘ ਖਾਲਸਾ ਉੱਰਫ ਭਾਈ ਜੋਤਾ ਸਿੰਘ, ਭਾਈ ਪਰਮਿੰਦਰ ਸਿੰਘ ਜੱਜ ਉੱਰਫ ਬੰਟੀ, ਭਾਈ ਹਰਪਾਲ ਸਿੰਘ ਚੀਮਾ, ਕਵੀਸ਼ਰ ਭਾਈ ਸੁਖਦੇਵ ਸਿੰਘ ਸੁੱਖਾ ਰਾਜਪੁਰਾ, ਭਾਈ ਜਸਪਾਲ ਸਿੰਘ ਖਾਲਸਾ ਅਤੇ ਭਾਈ ਅਮਰੀਕ ਸਿੰਘ ਖਾਲਸਾ ਹੈੱਡ ਗ੍ਰੰਥੀ ਸ਼ਾਮਲ ਸਨ। ਇਹ ਕਿਤਾਬ 'ਖ਼ਾਲਸਾ ਫ਼ਤਹਿਨਾਮਾ ਪ੍ਰਕਾਸ਼ਨ' ਵੱਲੋਂ ਛਾਪੀ ਗਈ ਹੈ। ਕਿਤਾਬ 'ਚ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਅਜੋਕੇ ਸਮੇਂ ਵਿੱਚ ਵਾਪਰੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰ ਕੇ ਸਿੱਖਾਂ ਨੂੰ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਹੈ। ਉਹਨਾਂ ਦਾ 352 ਪੰਨਿਆਂ ਦੀ ਇਸ ਕਿਤਾਬ ਲਿਖਣ ਮਕਸਦ ਹੈ ਕਿ ਸਿੱਖਾਂ ਦਾ ਗ਼ੁਲਾਮੀ ਤੋਂ ਛੁਟਕਾਰਾ ਹੋਵੇ, ਸਿੱਖ ਅਜ਼ਾਦੀ ਮਾਨਣ, ਸਿੱਖਾਂ ਦਾ ਵੀ ਆਪਣਾ ਮੁਲਕ ਹੋਵੇ ਜਿੱਥੇ ਸਾਡਾ ਧਰਮ, ਇਸ਼ਟ, ਬੋਲੀ, ਸੱਭਿਆਚਾਰ, ਪਹਿਰਾਵਾ, ਕਕਾਰ, ਸਿਧਾਂਤ, ਗੁਰਧਾਮ, ਧੀਆਂ-ਭੈਣਾਂ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿਣ। ਅਸਟਰੀਆ ਦੇ ਸਮੂਹ ਪੰਥਕ ਆਗੂਆਂ ਨੇ ਕਿਹਾ ਕਿ ਭਾਈ ਹਰਪ੍ਰੀਤ ਸਿੰਘ ਪੰਮਾ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸਰਗਰਮ ਰਹੇ, ਜੁਝਾਰੂ ਕਾਰਨਾਮੇ ਕੀਤੇ, ਤਸ਼ੱਦਦ ਝੱਲਿਆ ਤੇ ਅਨੇਕਾਂ ਸੰਘਰਸ਼ੀ ਸਿੰਘਾਂ ਦਾ ਸਾਥ ਮਾਣਿਆ। ਜਿਸ ਦਾ ਜ਼ਿਕਰ ਉਹ ਆਪਣੀ ਪਹਿਲੀ ਕਿਤਾਬ 'ਖਾੜਕੂ ਸੰਘਰਸ਼' ਅਤੇ ਦੂਜੀ ਕਿਤਾਬ 'ਕੰਧ ਓਹਲੇ ਪ੍ਰਦੇਸ' ਵਿੱਚ ਕਰ ਚੁੱਕੇ ਹਨ। ਉਹ ਹਮੇਸ਼ਾਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਹਨ, ਸ਼ਹੀਦਾਂ ਦੇ ਪਰਿਵਾਰਾਂ ਤੇ ਲੋੜਵੰਦਾਂ ਦੀ ਸਾਰ ਵੀ ਲੈਂਦੇ ਆ ਰਹੇ ਨੇ, ਸਿੱਖੀ ਦੇ ਪ੍ਰਚਾਰ ਲਈ ਵੀ ਯਤਨਸ਼ੀਲ ਅਤੇ ਕੌਮੀ ਘਰ ਦੀ ਅਜ਼ਾਦੀ ਲਈ ਤਤਪਰ ਹਨ। ਕਿਤਾਬ 'ਚ ਵਾਰ-ਵਾਰ ਗ਼ੁਲਾਮੀ ਦੇ ਲੱਛਣ ਦੱਸੇ ਗਏ ਹਨ, ਇਹ ਕਿਤਾਬ 98557-89851 ਵਟ੍ਹਸਐਪ ਨੰਬਰ ਤੋਂ ਡਾਕ ਰਾਹੀਂ ਮੰਗਵਾਈ ਜਾ ਸਕਦੀ ਹੈ।
Posted By:

Leave a Reply