ਸੂਬੇ ਦੇ ਭੋਗ 'ਤੇ ਗਰਜੇ ਸੂਰਮੇ, ਪੁਲਿਸ ਨੂੰ ਪਾ 'ਤਾ ਗਾਹ
- ਰਾਜਨੀਤੀ
- 29 Sep,2025

ਸੂਬੇ ਦੇ ਭੋਗ 'ਤੇ ਗਰਜੇ ਸੂਰਮੇ, ਪੁਲਿਸ ਨੂੰ ਪਾ 'ਤਾ ਗਾਹ
ਸਿੱਖ ਕੌਮ ਨੂੰ ਤਾਂ ਹਾਲੇ ਪਹਿਲਾ ਸੂਬਾ ਸਰਹੰਦ ਵਜ਼ੀਦ ਖਾਂ ਨਹੀਂ ਸੀ ਭੁੱਲਿਆ ਕਿ ਦੂਜਾ ਸੂਬਾ ਸਰਹੰਦ ਜਿਸ ਦਾ ਅਸਲੀ ਨਾਮ ਸੂਬਾ ਸਿੰਘ ਸੀ, ਉਸ ਦੇ ਜ਼ੁਲਮ ਵੀ ਸਾਹਮਣੇ ਆ ਗਏ। ਏਸ ਸੂਬਾ ਸਰਹੰਦ ਥਾਣੇਦਾਰ ਦੀ 1990 ਦੇ ਦਹਾਕੇ ਵਿੱਚ ਮਾਝੇ ਦੇ ਇਲਾਕੇ ਵਿੱਚ ਤੂਤੀ ਬੋਲਦੀ ਹੁੰਦੀ ਸੀ। ਏਹ ਕਿਸੇ ਬਾਪ ਦੀ ਗੰਦੀ ਅਤੇ ਨਜ਼ਾਇਜ ਔਲਾਦ ਉਸ ਸਮੇਂ ਆਪਣੇ ਆਪ ਨੂੰ ਸੂਬਾ ਸਿੰਘ ਦੀ ਜਗ੍ਹਾ ਸੂਬਾ ਸਰਹੰਦ ਕਹਾਉਣ ਵਿੱਚ ਫ਼ਖਰ ਮਹਿਸੂਸ ਕਰਦੀ ਹੁੰਦੀ ਸੀ ਅਤੇ ਜਿਸ ਤਰ੍ਹਾਂ ਐਸ ਐਸ ਪੀ ਗੋਬਿੰਦ ਰਾਮ ਕਹਿੰਦਾ ਹੁੰਦਾ ਸੀ ਕਿ ਸਿੱਖੋ! ਹੁਣ ਤੁਸੀਂ ਗੋਬਿੰਦ ਸਿੰਘ ਗੁਰੂ ਨੂੰ ਭੁੱਲ ਜਾਵੋਗੇ ਅਤੇ ਗੋਬਿੰਦ ਰਾਮ ਨੂੰ ਹੀ ਯਾਦ ਕਰਿਆ ਕਰੋਗੇ। ਇਸੇ ਤਰ੍ਹਾਂ ਹੀ ਇਹ ਬੁੱਚੜ ਪੁਲਿਸ ਅਫਸਰ ਕਿਹਾ ਕਰਦਾ ਸੀ ਕਿ ਸਿੱਖੋ ਹੁਣ ਵਜ਼ੀਦ ਖਾਂ ਸੂਬਾ ਸਰਹੰਦ ਨੂੰ ਭੁੱਲ ਜਾਉਗੇ, ਮੈਂ ਉਸ ਤੋਂ ਵੀ ਵੱਧ ਜ਼ੁਲਮ ਸਿੱਖਾਂ ਉੱਪਰ ਕਰਾਂਗਾ, ਹੁਣ ਉਸ ਦੀ ਜਗ੍ਹਾ ਤੁਸੀ ਮੈਨੂੰ ਯਾਦ ਕਰਿਆ ਕਰੋਗੇ ਅਤੇ ਏਸ ਜਾਲਮ ਨੇ ਤਰਨ ਤਾਰਨ ਦੇ ਇਲਾਕੇ ਵਿੱਚ ਜ਼ੁਲਮ ਕਰਨ ਵਾਲੀ ਇੰਤਹਾ ਕਰ ਦਿੱਤੀ ਸੀ। ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਨੂੰ ਅਤੇ ਹੋਰ ਵੀ ਕਈ ਸਿੱਖਾਂ ਨੂੰ ਇਸ ਦੀ ਅਗਵਾਈ ਵਿੱਚ ਲੱਤਾਂ ਨੂੰ ਰੱਸੇ ਬੰਨ੍ਹ ਕੇ ਦੋ ਜੀਪਾਂ ਨੂੰ ਉੱਲਟ ਦਿਸ਼ਾਵਾਂ ਵਿੱਚ ਭਜਾ ਕੇ ਬੰਦੇ ਨੂੰ ਦੋ ਫਾੜ ਕਰ ਦਿੰਦੇ ਹੁੰਦੇ ਸੀ। ਹਜਾਰਾਂ ਨੌਜਵਾਨ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਜ਼ਾਇਜ ਹੀ ਮਾਰ ਮੁਕਾਏ ਸਨ। ਪੁਲਿਸ ਵਾਲੇ ਅਤੇ ਵਕੀਲਾਂ ਨੂੰ ਵੀ ਏਸ ਸੂਬਾ ਸਰਹੰਦ ਦੇ ਪੈਰੀ ਹੱਥ ਲਾਉਣਾ ਪੈਂਦਾ ਸੀ। ਜ਼ੁਲਮ ਕਰਨ ਕਰਕੇ ਅਦਾਲਤਾਂ ਵਿੱਚ ਇਹਨਾਂ ਉੱਪਰ ਕੇਸ ਚੱਲੇ ਅਤੇ ਭਾਰਤ ਦੀਆਂ ਅਦਾਲਤਾਂ ਨੇ ਸਜ਼ਾਵਾਂ ਵੀ ਸੁਣਵਾਈਆਂ। 84 ਸਾਲਾ ਸੂਬਾ ਸਰਹੰਦ ਬੁੱਚੜ ਨੂੰ ਨਹੀਂ ਪਤਾ ਸੀ ਕਿ ਪਟਿਆਲੇ ਦੀ ਜੇਲ੍ਹ ਵਿੱਚ ਉਸ ਦੀ ਮੌਤ ਉਸਦਾ ਇੰਤਜਾਰ ਕਰ ਰਹੀ ਹੈ। ਪਿਛਲੇ ਦਿਨੀਂ ਭਾਈ ਸੰਦੀਪ ਸਿੰਘ ਸੰਨੀ ਉੱਪਰ ਇਹਨਾਂ ਤਿੰਨ ਪੁਲਿਸ ਅਫਸਰਾਂ ਨੇ ਕਾਤਲਾਨਾ ਹਮਲਾ ਪਟਿਆਲੇ ਦੀ ਜੇਲ੍ਹ ਵਿੱਚ ਕਰ ਦਿੱਤਾ। ਪਰ ਸੰਦੀਪ ਸਿੰਘ ਸੰਨੀ ਯੋਧੇ, ਸ਼ੇਰ ਤੇ ਬਹਾਦਰ ਸੂਰਮੇ ਨੇ ਖ਼ਾਲਸਾਈ ਜੌਹਰ ਵਿਖਾਉਂਦਿਆਂ ਹੋਇਆਂ ਇਹਨਾਂ ਤਿੰਨਾ ਗਿੱਦੜਾਂ ਨੂੰ ਫੱਟੜ ਕਰ ਦਿੱਤਾ। ਸੂਬਾ ਸਰਹੰਦ ਨੂੰ ਤਾਂ ਉਸ ਨੇ ਕੜੇ ਮਾਰ ਮਾਰ ਕੇ ਨਿਢਾਲ ਕਰ ਦਿੱਤਾ, ਲੋਹੇ ਦੀ ਰਾਡ ਨਾਲ ਇਸ ਦੁਸ਼ਟ ਦਾ ਸਿਰ ਹੀ ਫੇਹ ਦਿੱਤਾ ਅਤੇ ਪੰਜ-ਛੇ ਦਿਨਾਂ ਬਾਅਦ ਸੂਬਾ ਸਰਹੰਦ ਬੁੱਚੜ ਨਰਕ ਸਿਧਾਰ ਗਿਆ, ਜਿਸ ਦਾ ਭੋਗ ਅੱਜ ਵੱਲਾ ਪਿੰਡ, ਜ਼੍ਹਿਲਾ ਅੰਮ੍ਰਿਤਸਰ ਦੇ ਕਿਸੇ ਸੰਧੂ ਫਾਰਮ 'ਤੇ ਪੁਲਿਸ ਪੁਆਉਣ ਲੱਗੀ ਹੀ ਸੀ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਤਿੰਨ ਹੋਰ ਸਿੰਘਾਂ ਨੇ ਓਥੇ ਧਾਵਾ ਬੋਲਿਆ ਅਤੇ ਖਿਲਾਰਾ ਪਾ ਦਿੱਤਾ ਗਿਆ ਜਿਸ ਕਾਰਨ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੰਘ ਕਹਿੰਦੇ ਕਿ ਅਸੀਂ ਏਸ ਬੁੱਚੜ ਦਾ ਭੋਗ ਨਹੀਂ ਪੈਣ ਦਿਆਂਗੇ, ਅਰਦਾਸ ਨਹੀਂ ਹੋਣ ਦਿਆਂਗੇ। ਸਿੰਘਾਂ ਨੇ ਸੂਬਾ ਸਰਹੰਦ ਮੁਰਦਾਬਾਦ, ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ, ਬੁੱਚੜ ਪੁਲਿਸ ਮੁਰਦਾਬਾਦ, ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ। ਇਹਨਾਂ ਜੁਝਾਰੂ ਸਿੰਘਾਂ ਦੀ ਪੁਲਿਸ ਨਾਲ ਬੜੀ ਜ਼ਬਰਦਸਤ ਤਕਰਾਰ ਹੋਈ, ਇਹ ਸਾਰਾ ਭਖਿਆ ਹੋਇਆ ਮਾਹੌਲ ਵੇਖ ਕੇ ਸੂਬੇ ਦੇ ਭੋਗ ਉੱਤੇ ਪਹੁੰਚੇ ਰਿਸ਼ਤੇਦਾਰ ਵੀ ਉਥੋਂ ਡਰ ਕੇ ਦੌੜ ਪਏ। ਸਿੰਘਾਂ ਨੇ ਤਿੰਨ ਵਾਰ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਚੜ੍ਹਾਈ ਕੀਤੀ ਤੇ ਪੁਲਿਸ ਨੂੰ ਖਾਲਸਾਈ ਜਲਵਾ ਦਿਖਾਇਆ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਾਂ ਇੰਝ ਮਹਿਸੂਸ ਹੋਇਆ ਕਿ ਜਿਵੇਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੁਬਾਰਾ ਆ ਗਏ ਹੋਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸਾਡੇ ਸ਼ਹੀਦਾਂ ਤੇ ਯੋਧਿਆਂ ਵਾਂਗ ਹੀ ਸਿੱਖੀ ਸਵੈਮਾਣ ਅਤੇ ਅਣਖ਼ ਨੂੰ ਜਿਉਂਦਾ ਰੱਖਿਆ ਅਤੇ ਖ਼ਾਲਸਾ ਪੰਥ ਦਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ ਜਿਸ ਉੱਤੇ ਕੌਮ ਨੂੰ ਹਮੇਸ਼ਾਂ ਮਾਣ ਰਹੇਗਾ ਤੇ ਢਾਡੀ-ਕਵੀਸ਼ਰ ਇਸ ਦੀਆਂ ਵਾਰਾਂ ਬਣਾ ਕੇ ਸੁਣਾਇਆ ਕਰਨਗੇ। ਸਾਡੇ ਇਹਨਾਂ ਦੋਵੇਂ ਖਾਲਿਸਤਾਨੀ ਯੋਧਿਆਂ ਨੇ ਪਹਿਲਾਂ ਵੀ ਕਈ ਜੁਝਾਰੂ ਕਾਰਨਾਮੇ ਕੀਤੇ ਹਨ ਤੇ ਸੂਬੇ ਦੇ ਭੋਗ ਦਾ ਵਿਰੋਧ ਕਰਕੇ ਤਾਂ ਸਿੱਖ ਕੌਮ ਦੇ ਦੁਸ਼ਮਣਾਂ ਦੇ ਵਿੱਚ ਖੌਫ ਪੈਦਾ ਕਰ ਦਿੱਤਾ। ਪੁਲਿਸ ਨੇ ਧੱਕਾ ਮੁੱਕੀ ਕਰਦਿਆਂ ਸਾਰੇ ਸਿੰਘਾਂ ਨੂੰ ਜਬਰੀ ਗ੍ਰਿਫਤਾਰ ਕਰ ਲਿਆ। ਸੂਬਾ ਸਰਹੰਦ ਜਿਸ ਨੇ ਅਨੇਕਾਂ ਸਿੱਖ ਲਵਾਰਸ ਕਹਿ ਕੇ ਸਾੜ ਦਿੱਤੇ ਸਨ, ਉਹ ਖੁਦ ਵੀ ਇੱਕ ਲਾਵਾਰਿਸ ਲਾਸ਼ ਹੀ ਬਣਿਆ। ਉਸ ਦੇ ਪ੍ਰੀਵਾਰ ਨੇ ਵੀ ਉਸ ਦੀ ਲਾਸ਼ ਲੈਣ ਤੋਂ ਇੰਨਕਾਰ ਕਰ ਦਿੱਤਾ, ਸੂਬਾ ਸਰਹੰਦ ਦੇ ਪਿੰਡ ਵਾਸੀਆਂ ਨੇ ਵੀ ਉਸ ਦੇ ਮਰਨ ਉਪਰੰਤ ਖੁਸ਼ੀਆਂ ਮਨਾਈਆਂ ਅਤੇ ਲੱਡੂ ਵੰਡੇ। “ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ”, ਪਾਪੀ ਲੋਕ ਆਪਣੇ ਕੀਤੇ ਪਾਪਾਂ ਦੇ ਭਾਰ ਨਾਲ ਹੀ ਮਰ ਜਾਂਦੇ ਹਨ, ਬੋਝ ਨਾਲ ਹੀ ਮਰ ਜਾਂਦੇ ਹਨ। ਇਸੇ ਤਰ੍ਹਾਂ ਹੀ ਸੰਨ 2013 ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਤਤਕਾਲੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਵੀ ਬੁੱਚੜ ਐਸ ਐਸ ਪੀ ਸਵਰਨ ਸਿੰਘ ਘੋਟਣੇ ਦੇ ਭੋਗ ਉੱਤੇ ਵੀ ਜਲੰਧਰ ਵਿੱਚ ਗਾਹ ਪਾ ਦਿੱਤਾ ਸੀ ਤੇ ਹੁਣ ਉਹੀ ਕਾਰਜ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੌਜੂਦਾ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਨੇ 26 ਸਤੰਬਰ 2025 ਨੂੰ ਕਰਕੇ ਵਿਖਾ ਦਿੱਤਾ। ਇਸੇ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਸਿੰਘਾਂ ਦੇ ਜੁਝਾਰੂ ਕਾਰਨਾਮੇ ਨੂੰ ਰੱਜ ਕੇ ਸਲਾਹਿਆ ਜਾ ਰਿਹਾ ਹੈ। ਧੰਨਵਾਦ ਬੱਬਰ ਸ਼ੇਰੋ। ਅੱਜ ਦਾ ਇਹ ਦਿਨ ਵੀ ਇਤਿਹਾਸ ਵਿੱਚ ਯਾਦ ਕੀਤਾ ਜਾਇਆ ਕਰੇਗਾ।
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Posted By:

Leave a Reply