ਫਰੈਕਫੋਰਟ ਵਿੱਚ ਬੀਬੀ ਜਗੀਰ ਕੌਰ ਵੱਲੋਂ ਨਿਭਾਈਆਂ ਸਿਧਾਂਤਿਕ ਸੇਵਾਵਾਂ ਬਦਲੇ ਮੂਲ ਨਾਨਕਸ਼ਾਹੀ ਕਲੰਡਰ ਦੇ ਨਿਰਮਾਤਾ ਸ੍ਰ ਪਾਲ ਸਿੰਘ ਪੁਰੇਵਾਲ ਯਾਦਗਰੀ ਸਨਮਾਨ ਪੱਤਰ ਨਾਲ ਕੀਤਾ ਸਨਮਾਨਤ ।
- ਧਾਰਮਿਕ/ਰਾਜਨੀਤੀ
- 30 Sep,2025

ਫਰੈਕਫੋਰਟ , ਗੁਰਨਿਸ਼ਾਨ ਸਿੰਘ ਪੁਰਤਗਾਲ
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਭਾਈ ਘਨਈਆਂ ਜੀ ਸੁਸਾਇਟੀ ਵੱਲੋ ਗੁਰ ਲਾਧੋ ਰੇ ਦਿਵਸ ਦੀ ਯਾਦ ਵਿੱਚ ਸਮਾਗਮ ਕਰਵਾਈ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਜੀ ਨੇ ਇਲਾਹੀ ਗੁਰਬਾਣੀ ਦਾ ਬਹੁਤ ਹੀ ਰਸ-ਭਿੰਨਾ ਕੀਰਤਨ ਸਰਵਣ ਕਰਾਇਆ ਤੇ ਦੇਸ਼ ਪੰਜਾਬ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਬੀਬੀ ਜਗੀਰ ਕੌਰ ਨੇ ਧਾਰਮਿਕ ਵੀਚਾਰਾ ਦੀ ਬਹੁਤ ਹੀ ਪ੍ਰਭਾਵਸ਼ਾਲੀ ਵੀਚਾਰਾ ਦੀ ਸਾਂਝ ਪਾਈ ਉਹਨਾਂ ਨੇ ਖਾਸ ਕਰਕੇ ਬੀਬੀਆਂ ਨੂੰ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰ ਦਾਸ ਜੀ ਵੱਲੋ ਜੋ ਬੀਬੀਆਂ ਨੂੰ ਮਾਣ ਦਿੱਤਾ ਹੈ ਉਹਨਾਂ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਵੀਚਾਰ ਰੱਖੇ ਉੱਥੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੇ ਤਿੰਨ ਗੁਰਸਿੱਖਾਂ ਦੇ ਆ ਰਹੇ 350 ਸਾਲਾਂ ਬਾਰੇ ਵੀਚਾਰ ਦੀ ਸਾਂਝ ਪਾਈ ਉੱਥੇ ਬੀਬੀ ਜਗੀਰ ਕੌਰ ਨੇ ਬਹੁਤ ਫਰਾਖ ਦਿੱਲੀ ਨਾਲ ਪਿੱਛਲੇ ਸਮੇਂ ਹੋਈਆਂ ਭੁੱਲਾਂ ਲਈ ਮੁਆਫ਼ੀ ਵੀ ਮੰਗੀ ।ਭਾਈ ਬਲਕਾਰ ਸਿੰਘ ਨੇ ਬੀਬੀ ਜਗੀਰ ਕੌਰ ਵੱਲੋਂ ਸਿਧਾਂਤਿਕ ਤੌਰਤੇ ਨਿਭਾਈਆਂ ਸੇਵਾਵਾਂ ਤੇ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਣ ਦੀ ਗੱਲ ਰੱਖੀ
ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਵੀਚਾਰ ਰੱਖਦਿਆਂ ਹੋਇਆਂ ਕਿਹਾ ਕਿ ਸਾਡਾ ਨਿਸ਼ਾਨ ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਬਚਨ ਕਿ ਜਿਸ ਦਿਨ ਭਾਰਤ ਦੀ ਹਕੂਮਤ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਉਹ ਸਰਕਾਰ ਨੇ ਰੱਖ ਦਿੱਤੀ ਜਿਸ ਤੇ ਮਹਿਲ ਉਸਾਰਨ ਲਈ ਹਜਾਰਾਂ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਸ਼ਹੀਦਾਂ ਸਿਜਦਾ ਹੈ ਤੇ ਉਹਨਾਂ ਸੁਪਨਾ ਖਾਲਿਸਤਾਨ ਸਾਡਾ ਨਿਸ਼ਾਨਾ ਹੈ । ਬੀਬੀ ਜੀ ਤੁਸੀ ਧਾਰਮਿਕ ਤੇ ਸਿਆਸੀ ਆਗੂ ਹੋ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖ ਕੌਮ ਨੂੰ ਸਰੀਰਕ ਤੌਰਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਖਤਮ ਨਹੀ ਹੋਏ ਪਰ ਪ੍ਰਕਾਸ਼ ਸਿੰਘ ਬਾਦਲ ਲਾਣੇ ਨੇ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਤਾ ਦਾ ਘਾਣ ਕਰਨ ਤੇ ਸਿੱਖ ਕੌਮ ਨੂੰ ਮਾਨਸਿਕ ਤੌਰਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਦਲ ਲਾਣਾ ਇਹ 2 ਦਸਬੰਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਆਪਣੇ ਗੁਨਾਹ ਮੰਨ ਕੇ ਫਿਰ ਮੁੱਕਰ ਗਿਆ ।
ਬੀਬੀ ਜੀ ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਸ੍ਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ ਉਹਨਾਂ ਦੇ ਦੱਸਣ ਮੁਤਾਬਕ ਤੁਹਾਡਾ ਉਸ ਨੂੰ ਲਾਗੂ ਕਰਾਉਣ ਵਿੱਚ ਚੰਗਾ ਰੋਲ ਸੀ ਅੱਜ ਆਪ ਜੀ ਦਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਿੱਖ ਸਕਾਲਰ ਸ੍ਰ. ਪਾਲ ਸਿੰਘ ਪੁਰੇਵਾਲ ਯਾਦਗਰੀ ਸਨਮਾਨ ਪੱਤਰ ਨਾਲ ਤੁਹਾਡੇ ਵੱਲੋ ਸਿਧਾਂਤਿਕ ਤੌਰਤੇ ਨਿਭਾਈਆਂ ਸੇਵਾਵਾਂ ਸਨਮਾਨ ਕਰ ਰਹੇ ਹਾਂ ਸਾਨੂੰ ਆਸ ਹੈ ਕਿ ਮੁੜ ਆਪ ਕੋਲ ਮੌਕਾ ਬਣੇਂ ਤਾਂ ਪਹਿਲ ਦੇ ਅਧਾਰ ਤੇ ਸਿੱਖਾਂ ਵਿੱਚ ਪਾਏ ਸੋਧਾਂ ਦੇ ਨਾਂ ਤੇ ਕੀਤੀਆਂ ਕਸੋਧਾ ਵਾਲੀ ਦੁਬਿਧਾਂ ਖਤਮ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਾਉਣਾ ਜੀ ਭਾਈ ਨਰਿੰਦਰ ਸਿੰਘ ਘੋਤੜਾ ਨੇ ਸੰਗਤਾਂ ਦਾ ਧੰਨਵਾਦ ਕੀਤਾ
ਅਤੇ ਸ. ਹੀਰਾ ਸਿੰਘ ਮੱਤੇਵਾਲ ਨੇ ਵੀ ਵੀਚਾਰ ਰੱਖੇ ਸਟੇਜ ਦੀ ਸੇਵਾ ਬਾਵਾ ਸਿੰਘ ਨੇ ਨਿਭਾਈ ਅੰਤ ਵਿੱਚ ਬੀਬੀ ਜਗੀਰ ਕੌਰ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਅਨੂਪ ਸਿੰਘ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਚੇਅਰਮੈਨ ਭਾਈ ਗੁਰਦਿਆਲ ਸਿੰਘ ਲਾਲੀ ਭਾਈ ਕਰਨੈਲ ਸਿੰਘ ਪ੍ਰਦੇਸੀ ਭਾਈ ਸਤਨਾਮ ਸਿੰਘ, ਸਿੱਖ ਸੰਸਥਾਵਾਂ ਦੇ ਆਗੂਆਂ ਭਾਈ ਘਨਈਆ ਜੀ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ ਸੰਸਥਾ ਨੇ ਸ੍ਰ ਪਾਲ ਸਿੰਘ ਪੁਰੇਵਾਲ ਯਾਦਗਰੀ ਸਨਮਾਨ ਸਿਰੋਪਾਉ ਸਾਹਿਬ ਨਾਲ ਸਨਮਾਨਤ ਕੀਤਾ ਗਿਆ ।
Posted By:

Leave a Reply