ਭਾਈ ਘੱਨਈਆ ਜੀ ਸੇਵਾ ਸਿਮਰਨ ਕੇਂਦਰ ਵਿਖੇ ਨਵੇਂ ਨਾਨਕਸ਼ਾਹੀ ਸਾਲ ਦੀ ਆਮਦ ਅਤੇ ਹੋਲੇ ਮੁਹੱਲੇ ਨੂੰ ਸਮਰਪਿਤ ਸਮਾਗਮ ਕਰਵਾਇਆ
- ਗੁਰਬਾਣੀ-ਇਤਿਹਾਸ
- 17 Mar,2025

ਫਗਵਾੜਾ 17 ਮਾਰਚ , ਤਾਜੀਮਨੂਰ ਕੌਰ ਅਨੰਦਪੁਰੀ
ਭਾਈ ਘੱਨਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਖਾਲਸਾਈ ਜਾਹੋ ਜਲਾਲ ਅਤੇ ਚੜਦੀ ਕਲਾ ਦੇ ਪ੍ਰਤੀਕ ਸਿੱਖ ਕੌਮ ਦੇ ਤਿਉਹਾਰ ਹੋਲੇ ਮਹੱਲੇ ਨੂੰ ਸਮਰਪਿਤ ਅਤੇ ਸੰਮਤ ਨਾਨਕਸ਼ਾਹੀ 557 ਦੀ ਆਮਦ ਦੀ ਖੁਸ਼ੀ ਵਿੱਚ ਸਰਬੱਤ ਦੇ ਭਲੇ ਲਈ ਨਾਮ ਸਿਮਰਨ ਗੁਰਮਤ ਸਮਾਗਮ ਕਰਵਾਇਆ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਭਾਈ ਘਨਈਆ ਜੀ ਗੁਰਮਤ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਕੀਤੀ ਗਈ। ਗਿਆਨੀ ਗੁਰਮੀਤ ਸਿੰਘ ਜੀ ਵੱਲੋਂ ਰਹਿਰਾਸ ਸਾਹਿਬ ਦੇ ਪਾਠ ਅਤੇ ਹਜ਼ੂਰੀ ਕੀਰਤਨੀ ਜਥੇ ਭਾਈ ਸਿਮਰਨਜੀਤ ਸਿੰਘ ਅਤੇ ਬੀਕੇਜੇ ਐਪਲ ਔਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ । ਅਸਥਾਨ ਦੇ ਮੁੱਖ ਸੰਚਾਲਕ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਜੋੜਿਆ ਅਤੇ ਨਾਮ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਅਤੇ ਸੇਵਾ ਸਿਮਰਨ ਦੀ ਵਡਿਆਈ ਦੱਸੀ।ਕਥਾਵਾਚਕ ਜੈਦੀਪ ਸਿੰਘ ਫਗਵਾੜਾ ਨੇ ਗੁਰਬਾਣੀ ਗੁਰਇਤਿਹਾਸ ਆਸ ਵਿਚਾਰਾਂ ਦੀ ਸਾਂਝ ਪਾਈ। ਸਟੇਜ ਸਕੱਤਰ ਦੀ ਸੇਵਾ ਗੁਰਦਿਆਲ ਸਿੰਘ ਲੱਖਪੁਰ ਵੱਲੋਂ ਬਾਖੂਬੀ ਕੀਤੀ ਗਈ। ਗੁਰੂ ਹਰਗੋਬਿੰਦ ਨੌਜਵਾਨ ਸਭਾ ਪਲਾਹੀ ਵੱਲੋਂ ਜੋੜਿਆਂ ਦੀ ਸੇਵਾ ਅਤੇ ਸਾਹਿਬਜ਼ਾਦੇ ਸੇਵਕ ਦਲ ਸਰਹਾਲਾ ਵੱਲੋਂ ਲੰਗਰਾਂ ਦੇ ਵਿੱਚ ਸੇਵਾ ਕੀਤੀ ਗਈ। ਇਸ ਮੌਕੇ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਰੋਪਾ ਦਿੱਤੇ ਗਏ ਸਮਾਗਮ ਦੌਰਾਨ ਮਹੰਤ ਅਮਨਦੀਪ ਸਿੰਘ ਜੀ ਊਨਾ ਸਾਹਿਬ, ਮੁਖਤਿਆਰ ਸਿੰਘ ਮੈਨੇਜਰ ਨੇਤਰਹੀਨ ਬਿਰਦ ਆਸ਼ਰਮ ਸਪਰੋਰ,ਜਸਵੀਰ ਸਿੰਘ ਮੋਠਾਵਾਲ , ਡਾ ਸੁਖਦੀਪ ਸਿੰਘ,ਸਤਨਾਮ ਸਿੰਘ ਫਿਰੋਜ਼ਪੁਰ, ਤਰਨਜੀਤ ਸਿੰਘ ਰਿੰਪੀ,ਸਰਬਜੀਤ ਸਿੰਘ ਚਾਨਾ,ਗੁਰਮੁਖ ਸਿੰਘ ਜਗਜੀਤਪੁਰ , ਜਸਪਾਲ ਸਿੰਘ ਖੰਗੂੜਾ, ਜਸਵੀਰ ਸਿੰਘ ਸੰਗਰੂਰ ,ਸ ਪਰਮਜੀਤ ਸਿੰਘ ਭਾਣੋਕੀ, ਮਲਕੀਤ ਸਿੰਘ ਰਘਬੋਤਰਾ, ਜਗਜੀਤ ਸਿੰਘ ਤੱਖਰ, ਸਿਮਰਨਜੀਤ ਸਿੰਘ ਅੰਮ੍ਰਿਤਸਰ, , ਸ਼ਾਮ ਸਿੰਘ ਕੁਲਵੰਤ ਸਿੰਘ ਸੂਦ ਜਰਨੈਲ ਸਿੰਘ ਵੈਦ ,ਜਗਪ੍ਰੀਤ ਸਿੰਘ ਸੁਖਦੇਵ ਸਿੰਘ ਫਗਵਾੜਾ, ਮੇਜਰ ਸਿੰਘ ਪਟਵਾਰੀ ਤੋਂ ਇਲਾਵਾ ਅਸਥਾਨ ਦੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ ਸਮਾਗਮ ਦੀ ਸੰਪੂਰਨਤਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
Posted By:

Leave a Reply