ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ 'ਵਿਸ਼ਵ ਪੰਜਾਬੀ ਦਿਵਸ' ਦੇ ਰੂਪ 'ਚ ਮਨਾਇਆ
- ਸਿੱਖਿਆ/ਵਿਗਿਆਨ
- 24 Sep,2025

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖ਼ੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਹੇਠ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਦਿਵਸ ਨੂੰ 'ਵਿਸ਼ਵ ਪੰਜਾਬੀ ਦਿਵਸ' ਦੇ ਰੂਪ ਵਿੱਚ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਬਾਰੇ ਜਾਣਕਾਰੀ ਦਿੱਤੀ ਤੇ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ।ਕਾਲਜ ਦੇ ਪ੍ਰੋ.ਅਮਨਦੀਪ ਕੌਰ ਨੇ ਬਾਬਾ ਫਰੀਦ ਜੀ ਦੇ ਜੀਵਨ,ਰਚਨਾ ਤੇ ਵਿਚਾਰਧਾਰਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਾਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਕਾਲਜ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਬਾਬਾ ਸ਼ੇਖ ਫਰੀਦ ਦੀ ਭਗਤੀ ਭਾਵਨਾ ਨਾਲ ਸਬੰਧਤ ਜਾਣਕਾਰੀ ਭਾਸ਼ਣ ਦੇ ਰੂਪ ਵਿੱਚ ਸਾਂਝੀ ਕੀਤੀ।ਕਾਲਜ ਪ੍ਰੋ.ਸੰਦੀਪ ਕੌਰ ਨੇ ਬਾਬਾ ਫਰੀਦ ਜੀ ਪ੍ਰਤੀ ਆਪਣੇ ਵਿਚਾਰ ਖੂਬਸੂਰਤ ਕਵਿਤਾ ਰਾਹੀਂ ਪੇਸ਼ ਕੀਤੇ।ਇਸ ਮੌਕੇ ਪ੍ਰੋ.ਜਤਿੰਦਰ ਕੌਰ,ਪ੍ਰੋ.ਗੁਰਪ੍ਰੀਤ ਕੌਰ,ਪ੍ਰੋ.ਅਮਨਦੀਪ ਕੌਰ,ਪ੍ਰੋ.ਰਵਿੰਦਰ ਕੌਰ ਤੇ ਪ੍ਰੋ.ਸੰਦੀਪ ਕੌਰ ਹਾਜ਼ਿਰ ਸਨ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਸਾਹਿਤਕ ਸਮਾਗਮ ਵਿਚ ਸ਼ਾਮੂਲੀਅਤ ਕੀਤੀ।
Posted By:

Leave a Reply