‘ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਦੀ ਇੰਪੀਰੀਅਲ ਸਕੂਲ ਆਦਮਪੁਰ ਨੇ ਗੱਡਿਆ ਜਿੱਤ ਦਾ ਝੰਡਾ

ਆਦਮਪੁਰ 5 ਸਤੰਬਰ ( ਤਰਨਜੋਤ ਸਿੰਘ ) ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਦੇ ਬੱਚਿਆਂ ਨੇ ਸੰਤ ਬਾਬਾ ਭਾਗ ਯੁਨੀਵਰਸਿਟੀ ਖਿਆਲਾ ਵਿਖੇ ਕਰਵਾਈਆਂ "ਖੇਡਾਂ ਵਤਨ ਪੰਜਾਬ ਦੀਆਂ 2023-24" ਵਿੱਚ ਜਿੱਤ ਦਾ ਝੰਡਾ ਗੱਡਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਮੁਕਾਬਲਿਆਂ ਵਿੱਚ ਅਵਨੀ ਨੇ ਅੰਡਰ 14 ਸ਼ੋਟਪੁੱਟ ਵਿੱਚ ਗੋਲਡ ਤਗਮਾ ਜਿੱਤਿਆ। ਕਰਿਸਟੀਨਾ ਨੇ ਅੰਡਰ 14 600 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਚਹਿਕ ਤਨਵਰ ਨੇ ਅੰਡਰ 14 ਲੋਂਗ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹਰਮਨ ਸਿੰਘ ਨੇ ਅੰਡਰ 19 200 ਮੀਟਰ ਦੌੜ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਚੇਅਰਮੈਨ ਜਗਦੀਸ਼ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ ਅਤੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਜੇਤੂਆਂ ਨੂੰ ਸ਼ਾਬਾਸ਼ੀ ਦਿੰਦਿਆਂ ਜਿੱਤ ਦਾ ਤਾਜ ਕੋਚ ਗੁਰਮੁਖ ਸਿੰਘ ਦੇ ਸਿਰ ਸਜਾਇਆ।