ਬਾਦਲਕਿਆਂ ਦੇ ਸਿਆਸੀ ਹੰਕਾਰ ਨੇ ਸ਼ਹੀਦੀ ਸ਼ਤਾਬਦੀ ਖਰਾਬ ਕੀਤੀ-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
- ਸੰਪਾਦਕੀ
- 05 Dec,2025
ਬਾਦਲਕਿਆਂ ਦੇ ਸਿਆਸੀ ਹੰਕਾਰ ਨੇ ਸ਼ਹੀਦੀ ਸ਼ਤਾਬਦੀ ਖਰਾਬ ਕੀਤੀ-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰਾਖੀ ਲਈ ਦਿੱਲੀ ਵਿੱਚ ਆਪਣਾ ਸੀਸ ਵਾਰਿਆ। 350 ਸਾਲ ਬਾਅਦ ਉਸੇ ਦਿੱਲੀ ਵਿੱਚ, ਉਸੇ ਅਨੰਦਪੁਰ ਸਾਹਿਬ ਵਿੱਚ ਅਤੇ ਪੰਜਾਬ ਦੇ ਹਰ ਪਾਸੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਸਮਾਗਮ ਹੋਏ, ਪਰ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆਈ ਉਹ ਸੀ – ਸਿੱਖ ਆਗੂਆਂ ਨੇ ਇਕਮੁਠ ਹੋਕੇ ਸ਼ਤਾਬਦੀ ਨਹੀਂ ਮਨਾਈ,ਨਾ ਹੀ ਸਤਿਗੁਰੂ ਦੀ ਸ਼ਹਾਦਤ ਦਾ ਸੁਨੇਹਾ ਦੇ ਸਕੇ ਤੇ ਨਾ ਹੀ ਸਿਖ ਪੰਥ ਲਈ ਕੋਈ ਵੱਡਾ ਪ੍ਰੋਜੈਕਟ ਉਲੀਕ ਸਕੇ।
ਬਾਦਲਕਿਆਂ ਨੇ ਆਪਣੀ ਈਗੋ ਵਿਚ ਦਿਲੀ ਵਿਖੈ ਸ਼ਹਾਦਤ ਸਮਾਰੋਹ ਦਾ ਬਾਈਕਾਟ ਕੀਤਾ। ਜਿੱਥੇ ਸਾਰੀ ਸਿੱਖ ਲੀਡਰਸ਼ਿਪ ਨੂੰ ਇੱਕਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਫੈਲਾਉਣਾ ਚਾਹੀਦਾ ਸੀ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਵਾਲੇ ਕਿਸੇ ਵੀ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ।
ਜਥੇਦਾਰ ਦਾ ਅਕਾਲ ਤਖਤ ਬਾਦਲਕਿਆਂ ਦਾ ਟੂਲ ਬਣ ਗਿਆ ਜਿਵੇਂ ਜਥੇਦਾਰ ਗੁਰਬਚਨ ਸਿੰਘ ਰਿਹਾ ਸੀ।ਅੱਜ ਇਤਿਹਾਸ ਵਿਚ ਜਥੇਦਾਰ ਗੁਰਬਚਨ ਸਿੰਘ ਖਲਨਾਇਕ ਵਜੋਂ ਜਾਣਿਆ ਜਾਂਦਾ ਹੈ।
ਟਾਈਮਜ ਆਫ ਇੰਡੀਆ ਵਿਚ ਆਈਪੀ ਸਿੰਘ ਦੀ ਛਪੀ ਰਿਪੋਟ ਮੁਤਾਬਕ ਇਹ ਸ਼ਹੀਦੀ ਸਮਾਗਮ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲ੍ਹੇ ਤੇ ਤਿੰਨ ਦਿਨ ਧੂਮ-ਧਾਮ ਨਾਲ ਕੀਤੇ ਸਨ। ਆਖ਼ਰੀ ਦਿਨ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੀ ਸ਼ਾਮਲ ਹੋਈ ਸੀ।
ਆਈਪੀ ਸਿੰਘ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਦਿੱਲੀ ਸਰਕਾਰ ਦੇ ਮੰਤਰੀ ਸ. ਮਨਜਿੰਦਰ ਸਿੰਘ ਸਿਰਸਾ ਨੇ ਸਾਫ਼ ਕਿਹਾ ਸੀ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਤੇ ਧਾਮੀ ਜੀ ਨੂੰ ਬਾਰ-ਬਾਰ ਸ਼ਹੀਦੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ।ਕਾਲਕਾ ਅਨੁਸਾਰ ਅਸੀਂ ਅੰਮ੍ਰਿਤਸਰ ਜਾ ਕੇ ਖ਼ੁਦ ਸੱਦਾ ਦਿੱਤਾ ਸੀ।ਰਾਸ਼ਟਰਪਤੀ ਵਾਲੇ ਸਮਾਗਮ ਵਿੱਚ ਜਥੇਦਾਰ ਸਾਹਿਬ ਦਾ ਸੰਦੇਸ਼ ਪੜ੍ਹਨ ਲਈ ਵੀ ਸਮਾਂ ਰੱਖਿਆ ਸੀ।ਜਥੇਦਾਰ ਤੇ ਧਾਮੀ ਫਿਰ ਵੀ ਨਹੀਂ ਆਏ।”
ਉਨ੍ਹਾਂ ਨੇ ਦੋਸ਼ ਲਾਇਆ ਕਿ ਸ੍ਰੋਮਣੀ ਕਮੇਟੀ ਨੇ ਸ਼ੁਰੂ ਵਿੱਚ ਸਾਂਝੇ ਸਮਾਗਮ ਲਈ ਹਾਮੀ ਭਰੀ ਸੀ ਪਰ ਬਾਅਦ ਵਿੱਚ ਪਿੱਛੇ ਹਟ ਗਈ। 5-6 ਨਵੰਬਰ ਨੂੰ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਆਦਿ ਅੰਮ੍ਰਿਤਸਰ ਗਏ। ਉੱਥੇ ਲਿਖਤੀ ਵਾਅਦਾ ਕੀਤਾ ਸੀ ਕਿ ਸਾਰੇ ਪ੍ਰਚਾਰ ਵਿੱਚ ਸ੍ਰੋਮਣੀ ਕਮੇਟੀ ਦਾ ਨਾਂ ਸਭ ਤੋਂ ਉੱਪਰ ਹੋਵੇਗਾ, ਜੇ ਇੱਕੋ ਸਿੱਖ ਆਗੂ ਨੂੰ ਬੋਲਣ ਦਾ ਮੌਕਾ ਮਿਲੇ ਤਾਂ ਧਾਮੀ ਜੀ ਹੀ ਬੋਲਣਗੇ, ਬੰਦੀ ਸਿੰਘਾਂ ਦਾ ਮੁੱਦਾ ਵੀ ਮਿਲਕੇ ਉਠਾਵਾਂਗੇ ।
ਪਰ ਜਦੋਂ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੱਦਾ ਸਾਂਝੇ ਤੌਰ ਤੇ ਦੇਣਾ ਹੈ ਤੇ ਉਹ ਖ਼ੁਦ ਵੀ ਜਾਣਗੇ। ਇਸ ਗੱਲ ਤੋਂ ਬਾਅਦ ਸਾਰੀਆਂ ਗੱਲਾਂ ਖ਼ਤਮ ਹੋ ਗਈਆਂ।
ਸੁਆਲ ਇਹ ਹੈ ਕਿ ਸੁਖਬੀਰ ਬਾਦਲ ਇਕ ਪਾਸੇ ਭਾਜਪਾ ਦੀ ਆਲੋਚਨਾ ਕਰਨ ਤੋਂ ਨਹੀਂ ਥਕਦੇ,ਪਰ ਦੂਜੇ ਪਾਸੇ ਮੋਦੀ ਨੂੰ ਸਦਾ ਦੇਣ ਲਈ ਅਗਵਾਈ ਕਰਨਾ ਚਾਹੁੰਦੇ ਹਨ। ਤੇ ਇਸ ਲਈ ਤਰਲੋਮਛੀ ਹੁੰਦੇ ਹਨ।ਉਹਨਾਂ ਨੂੰ ਜਦ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨੂੰ ਇਨਕਾਰ ਕੀਤਾ ਜਾਂਦ ਤਾਂ ਜਥੇਦਾਰ ਅਕਾਲ ਤਖਤ ,ਸ੍ਰੋਮਣੀ ਕਮੇਟੀ ਇਸ ਸ਼ਹੀਦੀ ਸਮਾਗਮ ਵਿਚ ਸ਼ਾਮਲ ਨਹੀਂ ਹੁੰਦੇ।
ਇਸ ਤੋਂ ਸਾਫ ਹੈ ਕਿ ਸ੍ਰੋਮਣੀ ਕਮੇਟੀ ,ਅਕਾਲ ਤਖਤ ਦੇ ਜਥੇਦਾਰ ਨੂੰ ਕਿਵੇਂ ਬਾਦਲਕਿਆਂ ਨੇ ਆਪਣਾ ਗੁਲਾਮ ਬਣਾ ਲਿਆ।ਸਿਖ ਪੰਥ ਦਾ ਇਨ੍ਹਾਂ ਉਪਰ ਵਿਸ਼ਵਾਸ਼ ਨਹੀਂ ਰਿਹਾ।ਅਨੰਦਪੁਰ ਸਾਹਿਬ ਵਿਚ ਇਹ ਸੰਗਤ ਨਹੀਂ ਜੁਟਾ ਸਕੇ।
ਇਸ ਤੋਂ ਜਾਹਿਰ ਹੈ ਕਿ ਬਾਦਲਕਿਆਂ ਦੀ ਸਿਆਸਤ ਨੂੰ ਸਿਖ ਪੰਥ ਪਸੰਦ ਨਹੀਂ ਕਰਦਾ। ਇਨ੍ਹਾਂ ਦਾ ਕੋਈ ਸਿਆਸੀ ਭਵਿਖ ਨਹੀਂ।ਅਕਾਲੀ ਦਲ ਉਦੋਂ ਹੀ ਜਿੰਦਾ ਰਹਿ ਸਕਦਾ ਜਦੋਂ ਪੰਥ ਦੀ ਹਮਾਇਤ ਨਾਲ ਹੋਵੇ।ਪੰਥ ਦੀ ਅਗਵਾਈ ਕਰਨੀ ਸੌਖੀ ਗਲ ਨਹੀਂ ਇਹ ਤਾਂ ਬੱਬਰ ਸ਼ੇਰ ਦੀ ਸਵਾਰੀ ਹੈ।ਅਜੇ ਤਕ ਬਾਦਲ ਪਰਿਵਾਰ ਨੂੰ ਖਾਲਸਾ ਪੰਥ ਦੇ ਸੁਭਾਅ ਦੀ ਸਮਝ ਨਹੀਂ ਲਗੀ।
ਚੰਗਾ ਹਹੁੰਦਾ ਕਿ ਇਹ ਅਕਾਲ ਤਖਤ ਦੀ ਅਗਵਾਈ ਵਿਚ ਸਿਖ ਪਾਰਲੀਮੈਂਟ ਬੁਲਾਉਂਦੇ ਜਿਸ ਵਿਚ ਸਿਖ ਬੁਧੀਜੀਵੀ ,ਪੰਥਕ ਆਗੂ ਸ਼ਾਮਲ ਹੁੰਦੇ ,ਆਪਣੇ ਭਵਿਖ ਦੀਆਂ ਨੀਤੀਆਂ ਤੇ ਏਜੰਡਾ ਤੈਅ ਕਰਦੇ।ਵਿਚਾਰਾ ਧਾਮੀ ਤੇ ਗੜਗਜ ਕੀ ਕਰੇ ਇਹਨਾਂ ਨੂੰ ਬਾਦਲ ਹੀ ਪੰਥ ਜਾਪਦਾ ਹੈ।
Posted By:
GURBHEJ SINGH ANANDPURI
Leave a Reply