ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ,
- ਅਪਰਾਧ
- 15 Sep,2025

ਜਲੰਧਰ ,ਅਮਰਜੀਤ ਸਿੰਘ ਭਾਨਾ
ਮਾਡਲ ਟਾਊਨ ’ਚ ਬੀਤੀ ਰਾਤ ਮਾਤਾ ਰਾਣੀ ਚੌਂਕ ਨੇੜੇ ਕੈਫੇ ਡਬਲਸ਼ਾਟ ਦੇ ਬਾਹਰ ਇਕ ਤੇਜ਼ ਰਫ਼ਤਾਰ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਵਿਚਕਾਰ ਹੋਈ ਟੱਕਰ ਦੌਰਾਨ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ 36 ਸਾਲਾ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਸ ਨੇ ਐਤਵਾਰ ਸਵੇਰੇ ਜੀ. ਟੀ. ਬੀ. ਨਗਰ ਦੇ ਰਹਿਣ ਵਾਲੇ ਕ੍ਰੇਟਾ ਕਾਰ ਦੇ ਮਾਲਕ ਅਤੇ ਮੁਲਜ਼ਮ ਗੁਰਸ਼ਰਨ ਸਿੰਘ ਪ੍ਰਿੰਸ ਦੀ ਕਾਰ ਨੂੰ ਉਸ ਦੇ ਘਰੋਂ ਬਰਾਮਦ ਕਰ ਲਿਆ ਜਦੋਂਕਿ ਪਹਿਲਾਂ ਮੁਲਜ਼ਮ ਪ੍ਰਿੰਸ ਕਾਰ ਨੂੰ ਗੁਰਦੁਆਰਾ ਜੀ. ਟੀ. ਬੀ. ਨਗਰ ਦੇ ਬੇਸਮੈਂਟ ਵਿਚ ਬਣੀ ਪਾਰਕਿੰਗ ਵਿਚ ਛੱਡ ਗਿਆ ਸੀ। ਇਸ ਤੋਂ ਬਾਅਦ ਕੋਈ ਹੋਰ ਵਿਅਕਤੀ ਕਾਰ ਵਾਪਸ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਪ੍ਰਿੰਸ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਫਿਲਹਾਲ ਏ. ਡੀ. ਸੀ. ਪੀ. ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁਲਜ਼ਮ ਪ੍ਰਿੰਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਰਿੱਚੀ ਕੇਪੀ ਦਾ ਅੰਤਿਮ ਸੰਸਕਾਰ 16 ਤਾਰੀਖ਼ ਨੂੰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਰਿੱਚੀ ਕੇਪੀ ਦੀ ਭੈਣ ਭੈਣ ਅਮਰੀਕਾ ਵਿਚ ਹੈ ਅਤੇ ਉਹ ਬੁੱਧਵਾਰ ਤੱਕ ਆਵੇਗੀ, ਜਿਸ ਤੋਂ ਬਾਅਦ ਰਿੱਚੀ ਕੇਪੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸੂਤਰਾਂ ਦੀ ਮੰਨੀਏ ਤਾਂ ਹਾਦਸੇ ਤੋਂ ਬਾਅਦ ਫਰਾਰ ਹੋਏ ਸ਼ਾਨ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੁਰਸ਼ਰਨ ਸਿੰਘ ਪ੍ਰਿੰਸ ਨੇ ਪਹਿਲਾਂ ਆਪਣੀ ਕ੍ਰੇਟਾ ਕਾਰ ਨੂੰ ਜੀ. ਟੀ. ਬੀ. ਨਗਰ ਸਥਿਤ ਗੁਰਦੁਆਰਾ ਸਾਹਿਬ ਦੇ ਬੇਸਮੈਂਟ ਵਿਚ ਬਣੀ ਪਾਰਕਿੰਗ ਵਿਚ ਲੈ ਗਿਆ ਅਤੇ ਬਾਅਦ ਵਿਚ ਜਦੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਕਤ ਕਾਰ ਨੂੰ ਅੰਦਰ ਪਾਰਕ ਕਰਨ ’ਤੇ ਇਤਰਾਜ਼ ਕੀਤਾ ਤਾਂ ਲਗਭਗ ਇਕ ਘੰਟੇ ਬਾਅਦ ਕੋਈ ਹੋਰ ਵਿਅਕਤੀ ਆਇਆ ਅਤੇ ਕਾਰ ਨੂੰ ਵਾਪਸ ਲੈ ਗਿਆ ਅਤੇ ਮੁਲਜ਼ਮ ਪ੍ਰਿੰਸ ਦੇ ਘਰ ਦੇ ਬਾਹਰ ਪਾਰਕ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਸਵੇਰੇ ਹੀ ਉਸ ਦੀ ਕਾਰ ਨੂੰ ਕਰੇਨ ਨਾਲ ਚੁੱਕ ਕੇ ਬਰਾਮਦ ਕਰ ਲਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਨੁਕਸਾਨੀ ਗਈ ਗ੍ਰੈਂਡ ਵਿਟਾਰਾ ਕਾਰ ’ਚ ਬੈਠੇ ਪਤੀ-ਪਤਨੀ ਅਤੇ ਧੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Posted By:

Leave a Reply