ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਪਹੁੰਚੇ
- ਸਮਾਜ ਸੇਵਾ
- 27 Sep,2025

ਜਲੰਧਰ, ਅਮਰਜੀਤ ਸਿੰਘ ਭਾਨਾ
ਪਿਛਲੇ ਲਗਭਗ ਇਕ ਮਹੀਨੇ ਤੋ ਵੱਧ ਦੇ ਸਮੇ ਤੋ ਹੜ੍ਹ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਪਿੰਡਾਂ ਧੀਰਾ ਘਾਰਾ ਅਤੇ ਟੱਲੀ ਗੁਲਾਮ ਵਿਖੇ ਅੱਜ ਸ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ , ਸ ਸਾਹਿਬ ਸਿੰਘ ਢੇਸੀ , ਸ ਭੁਪਿੰਦਰ ਸਿੰਘ , ਨਿਸ਼ਾਨ ਸਿੰਘ ਯੂ ਕੇ,ਸ ਸੁਖਦੇਵ ਸਿੰਘ ਫਗਵਾੜਾ ਜਥੇ ਦੇ ਰੂਪ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾ ਨੂੰ ਮਿਲਣ ਲਈ ਪਹੁੰਚੇ । ਸਭ ਤੋ ਪਹਿਲਾ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾ ਨਾਲ ਮੀਟਿੰਗ ਹੋਈ ਜਿੱਥੇ ਸਕੂਲ ਪ੍ਰਬੰਧਕਾ ਦੀ ਮੰਗ ਤੇ ਸਕੂਲ ਲਈ 6 ਕੰਪਿਊਟਰਜ਼ ਦੇਣ ਦਾ ਭਰੋਸਾ ਦਿੱਤਾ ਅਤੇ ਇਲਾਕੇ ਦੇ ਛੇ ਗ੍ਰੰਥੀ ਸਿੰਘ ਪਰਵਾਰਾ ਨੂੰ ਮਾਇਕ ਸਹਿਯੋਗ ਦਿੱਤਾ ਗਿਆ
। ਜਿਸ ਤੋ ਬਾਅਦ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਕੁੱਲ 160 ਪਰਵਾਰਾ ਦੀ ਮਾਲੀ ਸਹਾਇਤਾ ਘਰੋ ਘਰੀਂ ਜਾ ਕੇ ਵੰਡੀ ਗਈ । ਪਿੰਡ ਦੇ ਬਿਮਾਰ ਅੰਗਹੀਣ ਤੇ ਵਿਧਵਾ ਭੈਣਾਂ ਨੂੰ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ । ਸ ਸਾਹਿਬ ਸਿੰਘ ਢੇਸੀ ਅਤੇ ਸ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਅਤੇ ਖਾਸ ਤੌਰ ਯੂ ਕੇ ਤੋ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ ਜਿਸ ਦਿਨ ਤੋ ਪੰਜਾਬ ਹੜ੍ਹ ਦੀ ਮਾਰ ਹੇਠ ਆਇਆ ਹੈ ਓਸੇ ਦਿਨ ਤੋ ਹੀ ਪ੍ਰਭਾਵਿਤ ਪਰਵਾਰਾ ਦੀ ਮਦਦ ਕਰ ਰਹੀਆ ਸੰਸਥਾਵਾ ਦਾ ਸਹਿਯੋਗ ਵੀ ਤੇ ਆਪਣੇ ਤੌਰ ਤੇ ਵੀ ਸੇਵਾ ਕਰ ਰਹੇ ਹਨ । ਹੁਣ ਹਾਲਾਤ ਕੁਛ ਸੁਧਰਨ ਤੋ ਬਾਅਦ ਹਰ ਪਰਵਾਰ ਦੇ ਨੁਕਸਾਨ ਅਲੱਗ ਤਰਾ ਦੇ ਹੋਣ ਕਾਰਨ ਸਬ ਨੂੰ ਇੱਕੋ ਜਿਹੇ ਸਾਮਾਨ ਰਾਹੀ ਮੱਦਦ ਨਹੀਂ ਪੂਰੀ ਹੋ ਸਕਦੀ । ਇਸੇ ਲਈ ਢੇਸੀ ਪਰਵਾਰ ਵੱਲੋ ਸਮੂਹ ਨਗਰ ਨਿਵਾਸੀ ਪਿੰਡ ਰਾਏਪੁਰ , ਕੇਵਲ ਸਿੰਘ ਸਿਆਣ ਫਾਰਮਵਰਕ ਯੂ ਕੇ, ਜਗਦੇਵ ਸਿੰਘ ਸਰਨ ਨਾਰਚ ਯੂ ਕੇ, ਗੁਰਬਖ਼ਸ਼ ਸਿੰਘ ਵਿੰਡਸਰ ਕੈਨੇਡਾ, ਦਰਸ਼ਬੀਰ ਸਿੰਘ ਬਰੈਂਪਟਨ ਆਦਿ ਸਹਿਯੋਗੀ ਸੱਜਣਾਂ ਵੱਲੋਂ ਅੱਜ ਪਹਿਲੇ ਪੜਾਅ ਤਹਿਤ 160 ਪਰਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਹੈ । ਜਲਦ ਹੀ ਦੂਜੇ ਪੜ੍ਹਾਅ ਤਹਿਤ ਇਸੇ ਇਲਾਕੇ ਦੇ ਬਾਕੀ ਰਹਿੰਦੇ ਪਰਵਾਰਾ ਦੀ ਵੀ ਮਾਲੀ ਸਹਾਇਤਾ ਜਾਰੀ ਰੱਖੀ ਜਾਵੇਗੀ ।
Posted By:

Leave a Reply