ਸਿੱਖੋ! ਏਕਤਾ ਦੀ ਤਾਕਤ ਪਛਾਣੋ.
- ਸੰਪਾਦਕੀ
- 06 Dec,2025
ਸਿੱਖੋ! ਏਕਤਾ ਦੀ ਤਾਕਤ ਪਛਾਣੋ...
"ਜੇਕਰ ਸਿੱਖਾਂ ਵਿੱਚ ਏਕਤਾ ਹੋ ਜਾਵੇ ਤਾਂ ਫਿਰ ਆਪਣਾ ਰਾਜ ਖ਼ਾਲਿਸਤਾਨ ਲੈਣਾ ਇੱਕ ਹਫਤੇ ਦੀ ਗੱਲ ਹੈ।" ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਨਿਕਲਿਆਂ ਨੂੰ ਚਾਲੀ ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ । ਅਗਰ ਇਹਨਾਂ ਚਾਲੀ ਸਾਲਾਂ ਦੇ ਸਮੇਂ ਦੀ ਆਪਾਂ ਪੜਚੋਲ ਕਰੀਏ ਤਾਂ ਸਿੱਖਾਂ ਨੇ ਕਾਫੀ ਕੁੱਝ ਪਾਇਆ ਵੀ ਹੈ ਅਤੇ ਗਵਾਇਆ ਵੀ ਹੈ । ਸੰਨ 1978 ਤੋਂ ਚੱਲੀ ਹਿੰਦ ਪੰਜਾਬ ਦੀ ਜੰਗ ਕਈ ਪੜਾਵਾਂ ਵਿੱਚੋਂ ਦੀ ਲੰਘਦੀ ਹੋਈ ਮੰਜਿਲ ਏ ਖਾਲਿਸਤਾਨ ਨੂੰ ਅੰਤਰਰਾਸ਼ਟਰੀ ਦੇਸ਼ਾਂ ਦੀਆਂ ਪਾਰਲੀਮੈਂਟਾਂ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਤੱਕ ਲੈ ਕੇ ਪਹੁੰਚ ਗਈ ਹੈ । ਇਹ ਸਿੱਖਾਂ ਦੀਆਂ ਹੁਣ ਤੱਕ ਦੀਆਂ ਕੁਰਬਾਨੀਆਂ ਸ਼ਹਾਦਤਾਂ ਅਤੇ ਹੋਏ ਉੱਜਾੜੇ ਦੀ ਪ੍ਰਾਪਤੀ ਹੈ । ਦਿਲਚਸਪ ਗੱਲ ਇਹ ਹੈ ਕਿ ਹਾਲੇ ਸਾਡੇ ਵਿੱਚ ਏਕੇ ਦੀ ਘਾਟ ਹੈ ਫੇਰ ਵੀ ਅਸੀਂ ਆਪਣੀ ਆਵਾਜ਼ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਕੱਢ ਕੇ ਬਾਹਰਲੇ ਦੇਸ਼ਾਂ ਤੱਕ ਲੈ ਆਏ ਹਾਂ । ਮੈਂ ਮਹਿਸੂਸ ਕਰਦਾ ਹਾਂ ਕਿ ਸਾਡੇ ਵਿੱਚ ਅੰਦਰੂਨੀ ਏਕਤਾ ਹੈ ਪਰ ਬਾਹਰੀ ਏਕਤਾ ਨਹੀਂ ਹੈ । ਅੰਦਰੂਨੀ ਏਕਤਾ ਏਸ ਤਰਾਂ ਹੈ ਕਿ ਦੁਨੀਆਂ ਭਰ ਵਿੱਚ ਵਸਦੇ ਕਿਸੇ ਵੀ ਸਿੱਖ ਦੇ ਕੰਡਾ ਵੀ ਚੁੱਭ ਜਾਵੇ ਤਾਂ ਉੱਹ ਖਬਰ ਵਾਇਰਲ ਹੋ ਜਾਵੇ ਤਾਂ ਪੀੜ ਦਰਦ ਸਾਰੀ ਸਿੱਖ ਕੌਮ ਦੇ ਹੀ ਹੁੰਦੀ ਹੈ । ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਸੱਤਰ ਹੋਰ ਗੁਰੂਧਾਮਾਂ ਉੱਪਰ ਭਾਰਤ ਦੀ ਅੱਤਵਾਦੀ ਸਰਕਾਰ ਨੇ ਹਮਲਾ ਕੀਤਾ ਤਾਂ ਉੱਸ ਸਮੇਂ ਉੱਹਨਾਂ ਸਿੱਖਾਂ ਨੂੰ ਵੀ ਪੀੜ ਅਤੇ ਦਰਦ ਹੋਈ ਸੀ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੇ ਕੱਟੜ ਵਿਰੋਧੀ ਸਨ ਅਤੇ ਖੂਨੀ ਹਿੰਦੋਸਤਾਨ ਅਤੇ ਹਿੰਦੋਸਤਾਨੀ ਸਰਕਾਰ ਦੇ ਕੜਛੀਆਂ ਜਿੱਡੇ ਜਿੱਡੇ ਚਮਚੇ ਸਨ ਅਤੇ ਇੰਦਰਾ ਗਾਂਧੀ ਦੀਆਂ ਚੱਪਲਾਂ ਝਾੜਨ ਨੂੰ ਹੀ ਆਪਣਾ ਧਰਮ ਅਤੇ ਸਭ ਕੁੱਝ ਸਮਝਦੇ ਸਨ । ਸੋ ਖਾਲਸਾ ਜੀ 1978 ਤੋਂ ਹੁਣ ਖਾਲਸਾ ਪੰਥ ਸੰਨ 2026 ਵਿੱਚ ਪਰਵੇਸ਼ ਕਰਨ ਜਾ ਰਿਹਾ ਹੈ । ਸਿਆਣੀਆਂ ਕੌਮਾਂ ਪਿਛਲੀਆਂ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਵਧਦੀਆਂ ਹੁੰਦੀਆਂ ਹਨ । ਆਉ ਆਪਾਂ ਸਾਰੇ ਰਲ ਮਿਲ ਕੇ ਇੱਕ ਇਹੋ ਜਿਹਾ ਸਾਂਝਾ ਪਲੇਟਫ਼ਾਰਮ ਇੱਕ ਇਹੋ ਜਿਹੀ ਸਾਂਝੀ ਸਟੇਜ ਤਿਆਰ ਕਰੀਏ ਜਿੱਥੋਂ ਬੁਲੰਦ ਕੀਤੀ ਗਈ ਆਵਾਜ਼ ਸਿੱਖ ਕੌਮ ਨੂੰ ਨਿਰਾਸ਼ਾ ਅਤੇ ਇੱਕ ਅਜੀਬ ਕਿਸਮ ਦੇ ਡਰ ਵਿੱਚੋਂ ਬਾਹਰ ਕੱਢ ਸਕੇ ਤਾਂ ਕੇ ਹਰ ਸਿੱਖ ਬੱਚਾ ਜਵਾਨ ਬੁੱਢਾ ਬੀਬੀ ਭੈਣ ਮਾਈ ਭਾਈ ਇਹ ਗੱਲ ਧੜੱਲੇ ਨਾਲ ਕਹਿ ਸਕੇ ਕਿ ਅਸੀਂ ਸਿੱਖ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਤੇ ਹਰ ਹੀਲੇ ਆਜ਼ਾਦ ਹੋਣਾ ਹੈ । ਜਿੰਨਾ ਸਮਾਂ ਦੁਸ਼ਮਣ ਦੇ ਦਿਲ ਵਿੱਚ ਸਿੱਖਾਂ ਦਾ ਡਰ ਨਹੀਂ ਬੈਠਦਾ ਉੱਨਾਂ ਚਿਰ ਜਿੱਤ ਪ੍ਰਾਪਤ ਹੋਣੀ ਮੁਸ਼ਕਿਲ ਹੈ । ਅਠਾਰਵੀਂ ਸਦੀ ਵਿੱਚ ਸਿੱਖਾਂ ਦੇ ਆਉਣ ਪਤਾ ਲੱਗ ਜਾਂਦਾ ਸੀ ਤਾਂ ਦੁਸ਼ਮਣ ਭੱਜ ਜਾਂਦੇ ਸਨ । ਸੰਤ ਜਰਨੈਲ ਸਿੰਘ ਜੀ ਬੱਬਰ ਸ਼ੇਰ ਵਾਲੀ ਇੱਕ ਦਹਾੜ ਮਾਰਦੇ ਸਨ ਤਾਂ ਦਿੱਲੀ ਦੀਆਂ ਕੰਧਾਂ ਕੰਬਣ ਲੱਗ ਜਾਂਦੀਆ ਸਨ । ਖਾੜਕੂ ਸਿੰਘਾਂ ਦੇ ਆਉਣ ਦੀ ਖਬਰ ਸੁਣਕੇ ਹੀ ਭਾਰਤੀ ਫੋਰਸਾਂ ਰਸਤਾ ਛੱਡ ਜਾਂਦੀਆਂ ਸਨ । ਗੁਰਪਤਵੰਤ ਸਿੰਘ ਪੰਨੂੰ ਦਾ ਇੱਕ ਬਿਆਨ ਹੀ ਭਾਰਤੀ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀਆਂ ਦੀ ਨੀਂਦ ਹਰਾਮ ਕਰ ਦਿੰਦਾ ਹੈ । ਸੋ ਭਾਈ ਹਿੰਦੋਸਤਾਨ ਵਿੱਚ ਸਾਡੀ ਹੋਂਦ ਨੂੰ ਸਾਡੇ ਇਸ਼ਟ ਧਰਮ ਬੋਲੀ ਸੱਭਿਆਚਾਰ ਪਹਿਰਾਵੇ ਜਮੀਨਾਂ ਸਭ ਕਾਸੇ ਨੂੰ ਹੀ ਖਤਰਾ ਹੈ । ਬ੍ਰਾਹਮਣਵਾਦ ਰੂਪੀ ਦੈਂਤ ਸਾਡੇ ਉੱਤੇ ਲੁਕਵੇਂ ਅਤੇ ਅਣਦਿੱਖ ਵਾਰ ਕਰਕੇ ਸਾਨੂੰ ਸਿੱਖਾਂ ਨੂੰ ਆਪਣੇ ਵਿੱਚ ਜਜਬ ਕਰਨ ਦੀ ਧਾਰੀ ਬੈਠਾ ਹੈ । ਸਭ ਤੋਂ ਜਿਆਦਾ ਜ਼ਰੂਰਤ ਹੈ ਪਿੰਡਾਂ ਵਿੱਚ ਰਹਿ ਰਹੀ ਭੋਲੀ ਭਾਲੀ ਸਿੱਖ ਵਸੋਂ ਨੂੰ ਜਾਗਰੂਕ ਕਰਨ ਦੀ । ਇਸ ਲਈ ਬਹੁਤ ਹੀ ਜਿਆਦਾ ਮਿਹਨਤ ਕਰਨ ਦੀ ਲੋੜ ਹੈ । ਇਹਨਾਂ ਭੋਲੇ ਭਾਲੇ ਸਿੱਖਾਂ ਨੂੰ ਸਰਕਾਰਾਂ ਨੇ ਵੋਟਾਂ ਅਤੇ ਰੋਜਮਰਾ ਦੀਆਂ ਜਰੂਰਤਾਂ ਵਿੱਚ ਹੀ ਉੱਲਝਾਇਆ ਹੋਇਆ ਹੈ । ਕੋਈ ਵੀ ਧੜੱਲੇਦਾਰ ਬੇਬਾਕ ਅਤੇ ਨਿੱਡਰ ਜਿਹਾ ਆਗੂ ਚਾਹੀਦਾ ਹੈ ਤੇ ਆਪਾ ਕੁਰਬਾਨ ਕਰਨ ਵਾਲਿਆਂ ਦੀ ਕੌਮ ਵਿੱਚ ਕੋਈ ਘਾਟ ਨਹੀਂ ਹੈ। ਬਾਕੀ ਅਸੀਂ ਰਿਣੀ ਰਹਾਂਗੇ ਹਮੇਸ਼ਾਂ ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਜੀਤ ਸਿੰਘ ਖਾਲਸਾ , ਭਾਈ ਰਣਜੀਤ ਸਿਘ ਫ਼ਤਹਿਨਾਮਾ ਅਤੇ ਸਾਡੇ ਕੋਲੋਂ ਵਿੱਛੜ ਚੁਕੇ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ, ਭਾਈ ਜਸਪਾਲ ਸਿੰਘ ਜੀ ਹੇਰਾਂ, ਭਾਈ ਸੰਦੀਪ ਸਿੰਘ ਉੱਰਫ ਦੀਪ ਸਿੱਧੂ ਅਤੇ ਹੋਰ ਉੱਹਨਾਂ ਉੱਹਨਾਂ ਸਾਰੀਆਂ ਹੀ ਸ਼ਖ਼ਸੀਅਤਾਂ ਦੇ ਜਿਹਨਾਂ ਨੇ ਅਨੇਕਾਂ ਕਸ਼ਟ ਝੱਲ ਕੇ ਵੀ ਉੱਸ ਮਰਦ ਏ ਮੁਜਾਹਿਦ ਪੰਜਾਬ ਦੇ ਬੱਬਰ ਸ਼ੇਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਹੁਣ ਤੱਕ ਜਿੰਦਾ ਰੱਖਿਆ ਅਤੇ ਅੱਗੋਂ ਅੱਜ ਦੀ ਨਵੀਂ ਸਿੱਖ ਪੀੜ੍ਹੀ ਤੱਕ ਵੀ ਪਹੁੰਚਾਇਆ! ਪੰਥਕ ਰਸਾਲੇ ਖੰਡੇਧਾਰ, ਖਾਲਸਾ ਫ਼ਤਿਹਨਾਮਾ, ਖਾਲਸੇ ਦੀ ਵੰਗਾਰ, ਪਹਿਰੇਦਾਰ ਆਦਿਕ ਹਨੇਰੇ ਵਿੱਚ ਦੀਵਿਆਂ ਵਾਂਗ ਬਲ ਕੇ ਸਿੱਖ ਕੌਮ ਨੂੰ ਬਹੁਤ ਸਾਰੀ ਰੋਸ਼ਨੀ ਦੇ ਗਏ ਹਨ ਅਤੇ ਦੇ ਰਹੇ ਹਨ । ਜਿਹੜੇ ਏਸ ਖਾਲਿਸਤਾਨ ਦੀ ਆਜ਼ਾਦੀ ਲਈ ਜਾਨਾਂ ਹੀ ਕੁਰਬਾਨ ਕਰ ਗਏ ਉੱਹਨਾ ਦਾ ਕਰਜ਼ਾ ਤਾਂ ਅਸੀਂ ਕਰੋੜਾਂ ਜਨਮ ਧਾਰ ਕੇ ਵੀ ਨਹੀਂ ਦੇ ਸਕਾਂਗੇ । ਸੋ ਭਾਈ ਸਿੱਖੋ ਇਕੱਠੇ ਹੋਈਏ ਅਤੇ ਆਪਣੇ ਆਜ਼ਾਦੀ ਦੇ ਮਿਸ਼ਨ ਵੱਲ ਨੂੰ ਵਧੀਏ ਜੀ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By:
GURBHEJ SINGH ANANDPURI
Leave a Reply