ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਏਕਲ ਗੱਡਾ ਵਿੱਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ
- ਰਾਜਨੀਤੀ
- 27 Sep,2025

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਤਨਾਮ ਸਿੰਘ ਧਾਰੜ, ਹਰਮੀਤ ਸਿੰਘ ਧੀਰੇਕੋਟ ਵੱਲੋਂ ਦਸਿਆ ਗਿਆ ਕਿ ਅੱਜ ਬੀ ਕੇ ਯੂ ਏਕਤਾ ਸਿੱਧੂਪੁਰ ਦੇ ਪਰਿਵਾਰ ਦਾ ਵਦਾਰਾ ਪਸਾਰਾ ਕਰਦੇ ਹੋਏ ਪਿੰਡ ਏਕਲ ਗੱਡਾ ਵਿੱਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਕਿਸਾਨ ਆਗੂ ਅਮੋਲਕਜੀਤ ਸਿੰਘ ਨਰੈਣਗੜ੍ਹ, ਲਵਪ੍ਰੀਤ ਸਿੰਘ ਤਾਰਾਗੜ੍ਹ, ਸੁਖਰੂਪ ਸਿੰਘ ਧਾਰੜ ਵੱਲੋਂ ਕਿਹਾ ਗਿਆ ਕਿ BKU ਏਕਤਾ ਸਿੱਧੂਪੁਰ ਹਮੇਸ਼ਾਂ ਆਮ ਲੋਕਾਂ ਦੀਆਂ ਹੱਕੀ ਮੰਗਾਂ ਲਈ ਸਰਕਾਰ ਦੇ ਜਬਰ ਜੁਲਮ ਵਿਰੁੱਧ ਲੜਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੜਦੀ ਰਹੇਗੀ।
ਕਿਸਾਨ ਆਗੂ ਜਤਿੰਦਰ ਦੇਵ, ਰਣਬੀਰ ਸਿੰਘ ਭੈਣੀ ਵੱਲੋਂ ਕਿਹਾ ਗਿਆ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਲੋਕਾਂ ਉੱਪਰ ਜ਼ਬਰ ਜੁਲਮ ਕੀਤਾ ਜਾ ਰਿਹਾ ਹੈ, ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਜੱਦ ਵੀ ਸਰਕਾਰ ਕਿਸਾਨਾਂ ਮਜਦੂਰਾਂ ਉੱਪਰ ਜ਼ਬਰ ਜੁਲਮ ਕਰੇਗੀ, ਤਾਂ ਹਮੇਸ਼ਾਂ ਇੱਕ ਅਜਿਹੀ ਲੋਕ ਲਹਿਰ ਉੱਠੇਗੀ ਕਿ ਸਰਕਾਰ ਨੂੰ ਉਸ ਅੱਗੇ ਝੁਕਣਾ ਪਵੇਗਾ।
ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ, ਸੁਖਵਿੰਦਰ ਸਿੰਘ, ਸੋਹਣ ਸਿੰਘ ਕਲੇਰ, ਦਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਰਕਾਰ ਵੱਖ ਵੱਖ ਸਮੇਂ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਲਿਆਕੇ ਕਿਸਾਨਾਂ ਦੀਆਂ ਜਮੀਨਾਂ ਹਰੱਪਣ ਲਈ ਤਿਆਰ ਬੈਠੀ ਹੈ, ਇਸ ਤੋਂ ਸਰਕਾਰ ਦਾ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀ ਜੱਗ ਜਾਹਿਰ ਹੁੰਦੀ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਕੰਗ, ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ, ਜੇਕਰ ਸਰਕਾਰ ਨੇ ਸਮਾਂ ਰਹਿੰਦੇ ਹੋਏ ਦਰਿਆ ਦੇ ਬੰਨਾ, ਧੁਸੀਆਂ ਦਾ ਕੰਮ ਕਰਵਾਇਆ ਹੁੰਦਾ ਅਤੇ ਨਹਿਰਾਂ, ਰੋਈਆਂ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਹੁੰਦਾ ਤਾਂ ਅਜਿਹਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀਂ।
ਪਿੰਡ ਏਕਲ ਗੱਡਾ ਵਿੱਚ ਸਰਬ ਸੰਮਤੀ ਨਾਲ ਚੋਣ ਕਰਵਾਕੇ ਪ੍ਰਧਾਨ ਤਰਸੇਮ ਸਿੰਘ, ਸਕੱਤਰ ਫਰਿਆਦ ਸਿੰਘ, ਖਜਾਨਚੀ ਹਰਜਿੰਦਰ ਸਿੰਘ, ਪ੍ਰੈਸ ਸਕੱਤਰ ਗੁਰਵਰਿਆਮ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ, ਮੀਤ ਪ੍ਰਧਾਨ ਕਰਨਬੀਰ ਸਿੰਘ, ਸਹਾਇਕ ਖਜਾਨਚੀ ਪਰਮਜੀਤ ਸਿੰਘ ਸੋਹਲ, it-cell ਅਰਸ਼ਦੀਪ ਸਿੰਘ, ਸਹਾਇਕ ਸਕੱਤਰ ਸ਼ਰਨਪ੍ਰੀਤ ਸਿੰਘ, ਜੱਥੇਬੰਦਕ ਸਕੱਤਰ ਪਰਗਟ ਸਿੰਘ, ਸਲਾਹਕਾਰ ਸੁਖਵੰਤ ਸਿੰਘ, ਵਲੰਟੀਅਰ ਇੰਚਾਰਜ ਸੁੱਖਾ ਸਿੰਘ, ਦਫ਼ਤਰ ਸਕੱਤਰ ਸਤਨਾਮ ਸਿੰਘ, ਲੰਗਰ ਸਕੱਤਰ ਬਲਵਿੰਦਰ ਸਿੰਘ, ਮੈਂਬਰ ਹਰਜੀਤ ਸਿੰਘ, ਗੁਰਮੇਜ ਸਿੰਘ, ਜੋਗਾ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਜੀ ਨੇ ਇਹਨਾਂ ਆਗੂਆਂ ਵੱਲੋਂ ਦੂਸਰੀ ਭਰਾਤਰੀ ਜੱਥੇਬੰਦੀ ਛੱਡ ਸਿੱਧੂਪੁਰ ਵਿੱਚ ਆਉਣ ਤੇ ਸਵਾਗਤ ਕੀਤਾ।
Posted By:

Leave a Reply