ਕੀ ਖਾਲਸਾ ਪੰਥ ਜੋ ਗ਼ਦਾਰ ਬਾਦਲ ਪਰਿਵਾਰ ਦੀ ਪੰਥ ਉੱਤੇ ਸਰਦਾਰੀ ਨੂੰ ਖਤਮ ਕਰ ਸਕੇਗਾ ?
- ਧਾਰਮਿਕ/ਰਾਜਨੀਤੀ
- 10 Dec,2025
ਕੀ ਖਾਲਸਾ ਪੰਥ ਜੋ ਗ਼ਦਾਰ ਬਾਦਲ ਪਰਿਵਾਰ ਦੀ ਪੰਥ ਉੱਤੇ ਸਰਦਾਰੀ ਨੂੰ ਖਤਮ ਕਰ ਸਕੇਗਾ ?
ਇਹ ਦਾਸ ਦਾ 160 ਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੂੰ ਇੱਕ ਸਵਾਲ ਹੈ। ਅੱਜ ਸੁਖਬੀਰ ਬਾਦਲ ਹੀ ਪੰਥ ਹੈ ਅਤੇ ਪੰਥ ਹੀ ਸੁਖਬੀਰ ਬਾਦਲ ਹੈ। ਕਿਉਂਕਿ ਪੰਥ ਹੀ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰ ਸਕਦਾ ਹੈ ਅਤੇ ਪੰਥ ਹੀ ਜਥੇਦਾਰਾਂ ਨੂੰ ਅਹੁਦਿਆਂ ਉੱਤੋਂ ਹਟਾ ਸਕਦਾ ਹੈ ਅਤੇ ਅੱਜ ਇਹ ਤਾਕਤ ਅੱਜ ਇਕੱਲੇ ਸੁਖਬੀਰ ਬਾਦਲ ਕੋਲ ਹੀ ਹੈ। ਖਾਲਸਾ ਪੰਥ ਸੋਚੇ ਕਿ ਸੁਖਬੀਰ ਬਾਦਲ ਐਂਡ ਕੰਪਨੀ ਨੂੰ ਤਨਖਾਹਾਂ ਲਗਾਉਣ ਵਾਲੇ ਜਥੇਦਾਰ ਰਘਬੀਰ ਸਿੰਘ, ਹਰਪ੍ਰੀਤ ਸਿੰਘ , ਸੁਲਤਾਨ ਸਿੰਘ ਅੱਜ ਕਿੱਥੇ ਹਨ ? ਅੱਧੀ ਸਦੀ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਬਾਦਲ ਪਰਿਵਾਰ ਦੀ ਸਰਦਾਰੀ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਉੱਪਰ ਕਾਇਮ ਦਾਇਮ ਹੈ ਅਤੇ ਅੱਜ ਵੀ ਹੈ । ਕਾਰਨ ਇਹ ਵੀ ਹੈ ਇਹਨਾਂ ਨੂੰ ਚਣੌਤੀ ਦੇਣ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵਿੱਚ ਵੀ ਆਪਸੀ ਏਕਤਾ ਨਹੀਂ ਹੈ । ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ , ਅਕਾਲੀ ਦਲ ਅੰਮ੍ਰਿਤਸਰ , ਦਲ ਖਾਲਸਾ, ਭਾਈ ਬਲਦੇਵ ਸਿੰਘ ਵਡਾਲਾ ਅਤੇ ਹੋਰ ਬਾਦਲਾਂ ਦੀਆਂ ਵਿਰੋਧੀ ਧਿਰਾਂ ਵੀ ਆਪੋ ਆਪਣੀ ਡਫਲੀ ਵਜਾ ਰਹੀਆਂ ਹਨ । ਕੱਲ੍ਹ 8 ਦਸੰਬਰ 2025 ਨੂੰ ਸਾਬਕਾ ਜਥੇਦਾਰ ਗੁਰਬਚਨ ਸਿੰਘ, ਵਿਰਸਾ ਸਿੰਘ ਵਲਟੋਹਾ ਵਰਗਿਆਂ ਨੂੰ ਮੁਆਫ ਕਰ ਦੇਣਾ ਸਾਡੇ ਗਲੇ ਤੋਂ ਥੱਲੇ ਨਹੀਂ ਉੱਤਰ ਰਿਹਾ । ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਾਦਲ ਐਂਡ ਕੰਪਨੀ ਵਲੋਂ ਕੀਤੇ ਘੋਰ ਅਪਰਾਧਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ , ਗੋਲਕਾਂ ਦੀ ਦੁਰਵਰਤੋਂ, ਰਾਮ ਰਹੀਮ ਨੂੰ ਮੁਆਫ਼ੀ, ਸਿੱਖਾਂ ਉੱਪਰ ਚਲਾਈਆਂ ਗਈਆਂ ਗੋਲੀਆਂ ਨੂੰ ਵੀ ਜਾਇਜ਼ ਠਹਿਰਾ ਦਿੱਤਾ ਜਾਵੇ । ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਦੇਣ ਲਈ ਸਾਜਿਆ ਗਿਆ ਸੀ, ਨਾ ਕਿ ਦੁਸ਼ਟਾਂ ਅਤੇ ਕੌਮ ਦਾ ਘਾਣ ਕਰਨ ਵਾਲਿਆਂ ਨੂੰ ਮਮੂਲੀ ਜਿਹੀਆਂ ਤਨਖ਼ਾਹਾਂ ਲਗਾ ਕੇ ਮੁਆਫ਼ੀਆਂ ਦੇਣ ਲਈ ਸਾਜਿਆ ਗਿਆ ਸੀ । ਕਿਸੇ ਸਮੇਂ ਪੌਣੇ ਕੁ ਗਿਆਰਾਂ ਸਾਲਾਂ ਦੀ ਉੱਮਰ ਵਿੱਚ ਮੇਰੇ ਚੋਜੀ ਪ੍ਰੀਤਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਵਧੀਆ ਘੋੜੇ ਵਧੀਆ ਸ਼ਸਤਰ ਅਤੇ ਤਕੜੇ ਨੌਜਵਾਨ ਭੇਟ ਕਰਨ ਲਈ ਪਹਿਲਾ ਹੁਕਮਨਾਮਾ ਜਾਰੀ ਕੀਤਾ ਸੀ ਅਤੇ ਸਿੱਖਾਂ ਅਤੇ ਸਿੱਖੀ ਦਿਆਂ ਦੁਸ਼ਮਣਾਂ ਤੋਂ ਅਤੇ ਧੰਨ ਗੁਰੂ ਅਰਜਨ ਦੇਵ ਜੀਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖਾਂ ਨੂੰ ਵੰਗਾਰ ਪਾ ਦਿੱਤੀ ਸੀ ਅਤੇ ਬਦਲਾ ਲਿਆ ਵੀ । ਪੰਜਵੇਂ ਸਰੂਪ ਤੱਕ ਗੁਰੂ ਸਾਹਿਬਾਨ ਜੀਆਂ ਨੇ ਸ਼ਾਂਤੀ ਰੱਖੀ ਅਤੇ ਦੁਸ਼ਮਣਾਂ ਨੇ ਪੰਜਵੇਂ ਗੁਰੂ ਜੀ ਦਾ ਸਰੂਪ ਵੀ ਸ਼ਹੀਦ ਕਰ ਦਿੱਤਾ ਅਤੇ ਨਾਮ ਜਪਣ ਵਾਲੀ ਮਾਲਾ ਵੀ ਖੋਹ ਲਈ ਸੀ । ਏਸ ਕਰਕੇ ਬਹੁਤੀ ਸ਼ਾਂਤੀ ਰੱਖਦੇ ਰੱਖਦੇ ਆਪਾਂ ਸਾਰੀ ਹੀ ਕਿਤੇ ਸ਼ਾਂਤ ਹੀ ਨਾ ਹੋ ਜਾਈਏ । ਬਾਦਲ ਲਾਣਾ ਸਿੱਖੀ ਦਾ ਸਭ ਤੋਂ ਵੱਡਾ ਦੋਖੀ ਹੈ । ਮੁਗਲਾਂ ਨੇ ਅੰਗਰੇਜ਼ਾਂ ਨੇ ਹਿੰਦੂਆਂ ਨੇ ਤਾਂ ਸਿੱਖ ਮਾਰੇ ਸਨ ਅਤੇ ਮਾਰ ਰਹੇ ਹਨ ਅਤੇ ਬਾਦਲਾਂ ਗਦਾਰਾਂ ਨੇ ਬ੍ਰਾਹਮਣਵਾਦ ਅੱਗੇ ਗੋਡੇ ਟੇਕ ਕੇ ਆਰ ਐਸ ਐਸ ਨੂੰ ਸਾਡੇ ਸਿਰ ਉੱਤੇ ਬੈਠਾ ਕੇ ਸਿੱਖੀ ਨੂੰ ਖਤਮ ਕੀਤਾ ਹੈ । ਬਾਦਲਾਂ ਗਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਅਤੇ ਸਰਬ ਉੱਚਤਾ ਨੂੰ ਢਾਹ ਲਗਾਈ ਹੈ । ਇਹਨਾਂ ਨੇ ਪਵਿੱਤਰ ਅਕਾਲੀ ਸ਼ਬਦ ਨੂੰ ਵੀ ਕਲੰਕਿਤ ਕੀਤਾ ਹੈ । ਇਹਨਾਂ ਨੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅਕਾਲੀ ਦਲ ਦਾ ਵਕਾਰ ਵੀ ਖਤਮ ਕੀਤਾ ਹੈ । ਵੱਡੇ ਬਾਦਲ ਨੇ ਨਰਕਧਾਰੀਆਂ ਨੂੰ ਆਪਣੇ ਭਾਪੇ ਬਣਾ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ । ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਵਾਲੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਵੀ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ । ਸੁਖਬੀਰ ਬਾਦਲ ਰਾਜ ਸੱਤਾ ਦੇ ਨਸ਼ੇ ਵਿੱਚ ਸਾਨੂੰ ਅਤੇ ਸਾਡੇ ਖਾੜਕੂ ਸਾਥੀਆਂ ਨੂੰ ਕਾਤਲ ਅਤੇ ਰੈਡੀਕਲ ਵਰਗੇ ਨਾਵਾਂ ਨਾਲ ਸੰਬੋਧਿਤ ਹੁੰਦਾ ਰਿਹਾ ਹੈ । ਇਹਨਾਂ ਨੇ ਆਪਣੇ ਰਾਜ ਵਿੱਚ ਸਿੱਖਾਂ ਨੂੰ ਕੁੱਟਿਆ ਅਤੇ ਲੁੱਟਿਆ , ਦਸਤਾਰਾਂ ਅਤੇ ਚੁੰਨੀਆਂ ਲਾਹੀਆਂ, ਕਬੱਡੀ ਟੂਰਨਾਮੈਂਟਾਂ ਵਿੱਚ ਕੰਜਰੀਆਂ ਨਚਾਈਆਂ ਸਨ । ਰੱਬ ਨਾ ਹੀ ਕਰੇ ਕਿ ਅਗਰ ਹੁਣ ਦੁਬਾਰਾ ਇਹ ਦੁਸ਼ਟ ਲੋਕ ਕਿਤੇ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋ ਗਏ ਤਾਂ ਪਹਿਲਾਂ ਨਾਲੋਂ ਵੀ ਕਿਤੇ ਜਿਆਦਾ ਸਿੱਖੀ ਦਾ ਨੁਕਸਾਨ ਕਰਨਗੇ । ਏਸ ਕਰਕੇ ਖਾਲਸਾ ਪੰਥ ਨੂੰ ਅਖੀਰ ਵਿੱਚ ਇਹੀ ਬੇਨਤੀ ਹੈ ਕਿ ਇਕੱਠੇ ਹੋ ਕੇ ਬਾਦਲ ਭਜਾਓ ਅਤੇ ਪੰਥ ਤੇ ਪੰਜਾਬ ਬਚਾਓ । ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
Posted By:
TAJEEMNOOR KAUR
Leave a Reply