ਮਾਲੋਮਾਲ ਹੋਵੇਗਾ ਪੰਜਾਬ!, 18 KM ਏਰੀਏ 'ਚ ਮਿਲਿਆ 'ਖ਼ਜਾਨਾ', ਕੇਂਦਰ ਕੋਲੋਂ ਕੱਢਣ ਦੀ ਮੰਗੀ ਇਜਾਜ਼ਤ
- ਰਾਸ਼ਟਰੀ
- 11 Feb,2025

ਮਾਲੋਮਾਲ ਹੋਵੇਗਾ ਪੰਜਾਬ!, 18 KM ਏਰੀਏ 'ਚ ਮਿਲਿਆ 'ਖ਼ਜਾਨਾ', ਕੇਂਦਰ ਕੋਲੋਂ ਕੱਢਣ ਦੀ ਮੰਗੀ ਇਜਾਜ
ਚੰਡੀਗੜ੍ਹ 11 ਫਰਵਰੀ ,ਨਜ਼ਰਾਨਾ ਟਾਈਮਜ ਬਿਊਰੋ
ਪੰਜਾਬ ਦੇ ਦੋ ਜ਼ਿਲ੍ਹਿਆਂ ‘ਚ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ। ਫਾਜ਼ਿਲਕਾ ਅਤੇ ਮੁਕਤਸਰ ਦੇ ਤਿੰਨ ਬਲਾਕ ‘ਚ ਪੋਟਾਸ਼ ਦਾ ਭੰਡਾਰ ਮਿਲਿਆ ਹੈ। ਫਾਜ਼ਿਲਕਾ ਦੇ ਪਿੰਡ ਸੇਰ੍ਹਗੜ੍ਹ ਅਤੇ ਸ਼ੇਰੇਵਾਲਾ ‘ਚ ਪੋਟਾਸ਼ ਦੀ ਪੁਸ਼ਟੀ ਹੋਈ ਹੈ। ਮੁਕਤਸਰ ਦੇ ਕਬਰਵਾਲਾ ‘ਚ ਵੀ ਪੋਟਾਸ਼ ਮਿਲਿਆ ਹੈ। ਪਿਛਲੇ ਦਿਨੀਂ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ 18 ਕਿਲੋਮੀਟਰ ਦੇ ਏਰੀਏ ਵਿੱਚ ਪੋਟਾਸ਼ ਦੇ ਭੰਡਾਰ ਮਿਲੇ ਹਨ। ਮਾਈਨਿੰਗ ਮੰਤਰੀ ਬਰਿੰਦਰ ਗੋਇਲ ਕਿਹਾ ਕਿ ਪੋਟਾਸ਼ ਨੂੰ ਬਿਨਾਂ ਖੁਦਾਈ ਤੋਂ ਮਸ਼ੀਨਾਂ ਰਾਹੀਂ ਕੱਢਿਆ ਜਾਵੇਗਾ। ਬਰਿੰਦਰ ਗੋਇਲ ਦਾ ਕਹਿਣਾ ਹੈ ਕਿ ਪੰਜਾਬ ਲਈ ਇਹ ਚੰਗੀ ਖ਼ਬਰ ਹੈ ਕਿ ਸੂਬੇ ਅੰਦਰ ਵੱਡੇ ਭੰਡਾਰ ਮਿਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੋਰ ਥਾਵਾਂ ‘ਚ ਵੀ ਸੈਂਪਲਿੰਗ ਕਰਵਾਈ ਜਾਵੇਗੀ। ਪੋਟਾਸ਼ ਦੀ ਵਰਤੋਂ ਮੁੱਖ ਤੌਰ ’ਤੇ ਖੇਤੀਬਾੜੀ ਲਈ ਖਾਦਾਂ ਦੇ ਰੂਪ ’ਚ ਕੀਤੀ ਜਾਂਦੀ ਹੈ।
ਇਹ ਬੂਟਿਆਂ ਲਈ ਜ਼ਰੂਰੀ ਪੋਸ਼ਕ ਤੱਤਾਂ ’ਚੋਂ ਇਕ ਹੈ। ਪੋਟਾਸ਼ ਦਾ ਇਸਤੇਮਾਲ ਖ਼ੁਰਾਕੀ ਇੰਡਸਟਰੀ ਤੇ ਇੰਡਸਟਰੀਅਲ ਖੇਤਰਾਂ ’ਚ ਵੀ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਇਸਦੀ ਵਰਤੋਂ ਰਸਾਇਣ, ਪੈਟਰੋਕੈਮੀਕਲ, ਕੱਚ ਤੇ ਹੋਰ ਸਮੱਗਰੀਆਂ ’ਚ ਕੀਤੀ ਜਾਂਦੀ ਹੈ। ਇਹ ਕਾਫ਼ੀ ਮਹਿੰਗਾ ਹੁੰਦਾ ਹੈ। ਮੌਜੂਦਾ ’ਚ ਕੈਨੇਡਾ, ਰੂਸ ਤੇ ਚੀਨ ਪੋਟਾਸ਼ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ 99 ਫ਼ੀਸਦੀ ਪੋਟਾਸ਼ ਦੀ ਦਰਾਮਦ ਕਰਦਾ ਹੈ।
ਰਾਜਸਥਾਨ, ਉੱਤਰ ਪ੍ਰਦੇਸ਼ ਦੇ ਸੋਨਭਦਰ ਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ’ਚ ਵੀ ਪੋਟਾਸ਼ ਦੇ ਭੰਡਾਰ ਹਨ। ਪੋਟਾਸ਼ ਦੀ ਵਰਤੋਂ ਖੇਤੀ ਖਾਦਾਂ ਦੇ ਰੂਪ ’ਚ ਕੀਤੀ ਜਾਂਦੀ ਹੈ। ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਪੋਟਾਸ਼ ਦੇ ਭੰਡਾਰ ਮਿਲਣ ਤੋਂ ਬਾਅਦ ਪੰਜਾਬ ਦੇ ਖ਼ਜ਼ਾਨੇ ‘ਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਮੰਨਿਆ ਹੈ ਕਿ ਸੂਬੇ ਦੇ ਦੱਖਣ-ਪੱਛਮੀ ਹਿੱਸੇ ਵਿੱਚ ਤਿੰਨ ਮਾਈਨਿੰਗ ਬਲਾਕਾਂ ਵਿੱਚ ਪੋਟਾਸ਼ ਦੇ ਵੱਡੇ ਭੰਡਾਰਾਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਪੰਜਾਬ ਦੇ ਖਣਨ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਪੋਟਾਸ਼ ਭੰਡਾਰਾਂ ਦੀ ਰਾਇਲਟੀ ਮਿਲੇਗੀ। ਇਨ੍ਹਾਂ ਦੀ ਜਲਦੀ ਹੀ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਾ ਸਰਵੇਖਣ ਜਲਦੀ ਪੂਰਾ ਕੀਤਾ ਜਾਵੇ।
Posted By:

Leave a Reply