ਸਿੱਖ ਸੇਵਕ ਸੁਸਾਇਟੀ ਨੇ ਹੜ ਪੀੜਤ ਪਿੰਡ ਮੰਡਾਲਾ ਛੰਨਾ ਵਿਚ ਮੈਡੀਕਲ ਕੈਂਪ ਲਗਾਇਆ-ਖਾਲਸਾ
- ਸਮਾਜ ਸੇਵਾ
- 23 Sep,2025

600 ਮਰੀਜ਼ਾਂ ਦਾ ਇਲਾਜ ਕੀਤਾ,ਗੰਭੀਰ ਰੋਗੀਆਂ ਦਾ ਹਸਪਤਾਲ ਇਲਾਜ ਕਰਵਾਇਆ ਜਾਵੇਗਾ
ਧੂਸੀ ਬੰਨ ਦੀ ਸੇਵਾ ਦੌਰਾਨ ਫੋਗਿੰਗ ਅਤੇ ਸਾਫ ਪਾਣੀ ਦਾ ਪ੍ਰਬੰਧ ਕੀਤਾ
ਪੰਜ ਦਲਿਤ ਪਰਿਵਾਰ ਅੰਮ੍ਰਿਤ ਛਕਕੇ ਸਿੰਘ ਸਜਣਗੇ
ਜਲੰਧਰ- ਨਜ਼ਰਾਨਾ ਟਾਈਮਜ ਬਿਊਰੋ
ਬੀਤੇ ਛਨੀਵਾਰ ਗੁਰਦੁਆਰਾ ਸਿੰਘ ਸਭਾ ਮੰਡਿਆਲਾ ਛੰਨਾ ਵਿਖੇ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਆਲੇ ਦੁਆਲੇ ਹੜ ਪੀੜਤਾਂ ਪਿੰਡਾਂ ਲਈ 7 ਘੰਟੇ ਲਈ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਹੈ ਤੇ ਗੁਰਦੁਆਰੇ ਵਿਚ ਸੰਗਤ ਲਈ ਤੇ ਧੂਸੀ ਬੰਨ ਉਪਰ ਸੇਵਾ ਕਰ ਰਹੀ ਸੰਗਤ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਹੜ ਪੀੜਤਾਂ ਨੂੰ ਰਾਹਿਤ ਸਮਗਰੀ,ਕਪੜੇ ਵੰਡੇ ਗਏ।
ਮੈਡੀਕਲ ਕੈਂਪ ਵਿਚ ਡਾਕਟਰ ਦਿਲਮੋਹਨ ਸਿੰਘ ,ਡਾਕਟਰ ਪੁਨੀਤ ਗੌਤਮ ਨੇ ਰੋਗੀਆਂ ਦਾ ਇਲਾਜ ਕੀਤਾ।ਜੋ ਗੰਭੀਰ ਰੋਗੀ ਹਨ ਉਸ ਬਾਰੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਕੇ ਪੂਰਾ ਇਲਾਜ ਕਰਵਾਇਆ ਜਾਵੇਗਾ।ਡਾਕਟਰ ਦਿਲਮੋਹਨ ਸਿੰਘ ਨੇ ਦਸਿਆ ਕਿ ਦੋ ਕੁ ਮਰੀਜ਼ ਟੀਬੀ ਦੇ ਸਨ,ਜਿਆਦਾਤਰ ਅੱਖਾਂ ,ਖਾਂਸੀ ,ਬੁਖਾਰ ,ਚਮੜੀ ਦੇ ਰੋਗਾਂ ਦੇ ਸ਼ਿਕਾਰ ਸਨ।ਗੰਦੇ ਪਾਣੀ ਤੇ ਹੜਾਂ ਦੇ ਪਾਣੀ ਕਾਰਣ ਚਮੜੀ ਦੇ ਰੋਗ ਲਗੇ ਹੋਏ ਹਨ। ਇਸ ਦੌਰਾਨ 600 ਮਰੀਜ਼ ਚੈਕ ਕੀਤੇ ਗਏ।
ਜਥੇਦਾਰ ਖਾਲਸਾ ਨੇ ਗੁਰਦੁਆਰੇ ਤੇ ਕੁਝ ਘਰਾਂ ਦਾ ਪਾਣੀ ਚੈਕ ਕੀਤਾ ਜੋ ਠੀਕ ਸੀ।ਉਹਨਾਂ ਕਿਹਾ ਕਿ ਲੋਕ ਗੁਰਦੁਆਰੇ ਦਾ ਪਾਣੀ ਵਰਤਣ।ਇਸ ਦਾ ਟਰੀਟਮੈਂਟ ਸਿਖ ਸੇਵਕ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ।ਇਸ ਦੌਰਾਨ ਸਿਖ ਸੇਵਕ ਸੁਸਾਇਟੀ ਦੇ ਮੈਂਬਰਾਂ ਵਲੋਂ ਗੁਰਦੁਆਰੇ ਤੋਂ ਲੈਕੇ ਧੂਸੀ ਬੰਨ ਤਕ ਫੋਗਿੰਗ ਕੀਤੀ ਗਈ।
ਯਾਦ ਰਹੇ ਕਿ ਦੋ ਸਾਲ ਪਹਿਲਾਂ ਹੜਾਂ ਦੌਰਾਨ ਇਹ ਪਿੰਡ ਮੰਡਾਲਾ ਛੰਨਾ ਸਿਖ ਸੇਵਕ ਸੁਸਾਇਟੀ ਨੇ ਗੋਦ ਵਿਚ ਲਿਆ ਸੀ।ਨਕਸਾਨੇ ਗੁਰਦੁਆਰੇ ਦੀ ਸੇਵਾ ਕਰਾਕੇ ਉਚਾ ਕਰਾਇਆ ਤੇ ਸੁੰਦਰ ਬਣਾਇਆ।ਇਸ ਸੇਵਾ ਤੋਂ ਖੁਸ਼ ਹੋਕੇ 12 ਪਰਿਵਾਰ ਜੋ ਸਿਖ ਧਰਮ ਤਿਆਗਕੇ ਈਸਾਈ ਬਣੇ ਸਨ ਉਹ ਗੁਰਦੁਆਰੇ ਵਿਚ ਪੰਥ ਵਿਚ ਸ਼ਾਮਲ ਹੋਏ ਸਨ।ਇਸ ਦੌਰਾਨ ਬਹੁਤ ਸਾਰੇ ਦਲਿਤ ਪਰਿਵਾਰ ਗੁਰਦੁਆਰੇ ਸਮਾਗਮ ਦੌਰਾਨ ਸਿਖ ਪੰਥ ਵਿਚ ਸ਼ਾਮਲ ਹੋਏ ਸਨ।ਜਥੇਦਾਰ ਖਾਲਸਾ ਨੇ ਦਸਿਆ ਕਿ ਹੁਣ ਗੁਰਦੁਆਰੇ ਵਿਚ ਗ੍ਰੰਥੀ ਸਮੇਤ ਗਿਆਰਾਂ ਮੈਬਰੀ ਕਮੇਟੀ ਬਣਾਈ ਗਈ ਹੈ ਜੋ ਪਿੰਡ ਵਿਚ ਸੁਧਾਰ ਤੇ ਪ੍ਰਚਾਰ ਕਰੇਗੀ।ਬੀਬੀਆਂ ਦਾ ਆਲੱਗ ਜਥਾ ਬਣਾਇਆ ਗਿਆ। ਪੰਜ ਬੀਬੀਆਂ ਪਰਮਜੀਤ , ਕੁਸ਼ਲਿਆ, ਸੋਮਾ , ਜਸਵਿੰਦਰ , ਕਸ਼਼ਮੀਰੋ ਜੋ ਦਲਿਤ ਪਰਿਵਾਰਾਂ ਵਿਚੋਂ ਹਨ ਅੰਮ੍ਰਿਤ ਛਕਕੇ ਸਿਖ ਪੰਥ ਦੇ ਪ੍ਰਚਾਰ,ਗੁਰਦੁਆਰਾ ਪ੍ਰਬੰਧ ਮੰਡਾਲਾ ਦੀ ਜਿੰਮੇਵਾਰੀ ਸੰਭਾਲਣਗੀਆਂ।ਅਕਾਲ ਤਖਤ ਸਾਹਿਬ ਦੀ ਯਾਤਰਾ ਤੇ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਸਿਖ ਸੇਵਕ ਸੁਸਾਇਟੀ ਵਲੋਂ ਕੀਤਾ ਜਾਵੇਗਾ।
ਮੈਡੀਕਲ ਕੈਂਪ ਖਤਮ ਹੋਣ ਉਪਰੰਤ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਟੀਮ ਧੁਸੀ ਬੰਨ ਉਪਰ ਪਹੁੰਚੀ ਜਿਥੇ ਧੂਸੀ ਬੰਨ ਦੇ ਨੁਕਸਾਨੇ ਜਾਣ ਕਾਰਣ ਚੀਵਨ ਸਿੰਘ,ਪ੍ਰਕਾਸ਼ ਕੌਰ,ਕੁਲਵੀਰ ਕੌਰ ,ਜਗਦੀਸ਼ ਸਿੰਘ ਸੋਨਾ ਸਿੰਘ ਦੇ ਘਰ ਤਬਾਹ ਹੋ ਗਏ। ਜਥੇਦਾਰ ਖਾਲਸਾ ਨੇ ਕਿਹਾ ਕਿ ਇਹਨਾਂ ਲਈ ਰਹਿਣ ਦਾ ਇੰਤਜ਼ਾਮ ਕੀਤਾ ਜਾਵੇਗਾ।ਇਨ੍ਹਾਂ ਪਰਿਵਾਰਾਂ ਲਈ ਤਿਰਪਾਲਾਂ , ਮਛਰਦਾਨੀਆਂ ,ਕਪੜੇ, ਲੰਗਰ ਪਾਣੀ ਦਾ ਇੰਤਜਾਮ ਕੀਤਾ ਗਿਆ।ਬਹੁਤ ਸਾਰੇ ਕਿਸਾਨਾਂ ਦੀ ਜਮੀਨ ਪਾਣੀ ਵਿਚ ਜਜਬ ਹੋ ਗਈ। ਇਥੋਂ ਦੇ ਕਿਸਾਨਾਂ ਮੁਤਾਬਕ ਹੜ੍ਹਾਂ ਦੌਰਾਨ ਨਾ ਸਿਰਫ਼ ਝੋਨੇ ਦੀ ਫ਼ਸਲ ਤਬਾਹ ਹੋਈ ਹੈ, ਬਲਕਿ ਕਣਕ ਦੀ ਫ਼ਸਲ ਦੀ ਬਿਜਾਈ ਬਾਰੇ ਵੀ ਉਹ ਸੋਚ ਨਹੀਂ ਸਕਦੇ ਕਿਉਂਕਿ ਖੇਤਾਂ ਵਿੱਚ ਅਜੇ ਵੀ ਪਾਣੀ ਖੜਾ ਹੈ।ਖੇਤਾਂ ਵਿੱਚ ਮਿੱਟੀ ਜਮ੍ਹਾਂ ਹੋ ਗਈ ਹੈ। ਚੌਲਾਂ ਨੂੰ ਲੈ ਕੇ ਪੰਜਾਬ ਦੇ ਕੇਂਦਰੀ ਅਨਾਜ ਭੰਡਾਰਨ ਵਿੱਚ 23.7 ਫ਼ੀਸਦੀ ਸੀ। ਹੜ੍ਹਾਂ ਕਾਰਨ ਝੋਨੇ ਦੀ ਹੋਈ ਬਰਬਾਦੀ ਕੌਮੀ ਭੋਜਨ ਸੁਰੱਖਿਆ ਲਈ ਵੀ ਚੁਣੌਤੀ ਹੈ।ਇਸ ਨਾਲ ਪੰਜਾਬ ਦੀ ਹਿੱਸੇਦਾਰੀ ਸੱਤ ਤੋਂ ਅੱਠ ਫ਼ੀਸਦੀ ਘੱਟ ਹੋ ਸਕਦੀ ਹੈ।
ਸਿਖ ਸੇਵਕ ਸੁਸਾਇਟੀ ਦੇ ਸਕਤਰ ਜਨਰਲ ਪ੍ਰੋ ਬਲਵਿੰਦਰ ਪਾਲ ਸਿੰਘ ਨੇ ਦਸਿਆ ਕਿ ਇਥੇ ਫੌਜ ,ਸਿਖ ਜਥੇਬੰਦੀਆਂ ਬੰਨ ਬੰਨਣ ਦੀ ਸੇਵਾ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਇਥੇ ਸਥਿਤੀ ਇਹ ਹੈ ਕਿ ਪਾਣੀ ਅਜੇ ਵੀ ਕਿਸਾਨਾਂ ਦੀ ਜ਼ਮੀਨ ਵਿੱਚ ਖੜਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਚਿੰਤਾ ਅਗਲੀ ਫ਼ਸਲ ਦੀ ਪੈਦਾ ਹੋ ਗਈ ਹੈ। ਫ਼ਸਲਾਂ ਦੇ ਸਿਰ ਉੱਤੇ ਹੀ ਕਿਸਾਨਾਂ ਦਾ ਘਰ ਚੱਲਦਾ ਹੈ ਪਰ ਜਦੋਂ ਉਹ ਹੀ ਖ਼ਤਮ ਜਾਵੇ, ਤਾਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। ਬੇਸ਼ੱਕ ਹੜ੍ਹ ਦਾ ਪਾਣੀ ਹੋਲੀ ਹੋਲੀ ਉਤਰ ਜਾਵੇਗਾ ਪਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਗਿਆ ਹੈ।ਸਰਕਾਰ ਪੰਥਕ ਜਥੇਬੰਦੀਆਂ ਤੇ ਪ੍ਰਵਾਸੀ ਖਾਲਸਾ ਜੀ ਨੂੰ ਇਨ੍ਹਾਂ ਕਿਸਾਨਾਂ ਦੀ ਸਹਾਇਤਾ ਦੀ ਲੋੜ ਹੈ।
ਇਸ ਮੌਕੇ ਇਸ ਮੌਕੇ ਸਾਹਿਬ ਸਿੰਘ ਆਰਟਿਸਟ,ਬਲਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ,ਹਰਦੇਵ ਸਿੰਘ ਗਰਚਾ ਠੇਕੇਦਾਰ,ਗੁਰਪ੍ਰੀਤ ਸਿੰਘ ਰਾਜੂ,ਸੁਖਵਿੰਦਰ ਸਿੰਘ ਦਿੱਲੀ ਪੇਂਟ, ਮਨਦੀਪ ਸਿੰਘ ਪਿ੍ੰਸੀਪਲ ਜੀਰੋ ਫੀਸ ਸਕੂਲ ਅਰਿੰਦਰਜੀਤ ਸਿੰਘ ਚਡਾ,ਤੇਜਿੰਦਰ ਸਿੰਘ ਸੰਦੀਪ ਸਿੰਘ ਚਾਵਲਾ ਕਮਲਜੀਤ ਸਿੰਘ ਜਮਸ਼ੇਰ ਆਦਿ ਹਾਜਰ ਸਨ।
Posted By:

Leave a Reply