ਧਾਰਮਿਕ ਆਜ਼ਾਦੀ ਉੱਤੇ ਵਾਰ: ਸਿੱਖ ਯਾਤਰੀਆਂ ਨੂੰ ਇਜਾਜ਼ਤ ਨਾ ਮਿਲੀ
- ਅੰਤਰਰਾਸ਼ਟਰੀ
- 29 Sep,2025

ਮੋਦੀ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਪਾਕਿਸਤਾਨ ’ਚ ਗੁਰੂ ਨਾਨਕ ਦੇਵ ਜੀ ਦੀ 556ਵੀਂ ਜਨਮ ਜੰਤੀ ਸਮਾਰੋਹ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ, ਈ.ਟੀ.ਪੀ.ਬੀ. ਨੇ ਪੂਰਾ ਪ੍ਰੋਗਰਾਮ ਜਾਰੀ ਕੀਤਾ
ਲਾਹੌਰ, 12 ਸਤੰਬਰ 2025 ਅਲੀ ਇਮਰਾਨ ਚੱਠਾ
ਇਵੈਕਿਊਈ ਟਰਸਟ ਪ੍ਰਾਪਰਟੀ ਬੋਰਡ (ETPB) ਨੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਗੁਰਪੁਰਬ ਦੇ ਸਮਾਰੋਹ ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਹ ਸਮਾਰੋਹ 4 ਤੋਂ 13 ਨਵੰਬਰ 2025 ਤੱਕ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਮਨਾਏ ਜਾਣਗੇ।
ਹਜ਼ਾਰਾਂ ਸਿੱਖ ਸ਼ਰਧਾਲੂ ਦੁਨੀਆ ਭਰ ਤੋਂ ਪਹੁੰਚਣਗੇ, ਪਰ ਮੋਦੀ ਸਰਕਾਰ ਨੇ ਭਾਰਤੀ ਸਿੱਖਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਾਰਨ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਵਿਸ਼ਵ ਸਿੱਖ ਭਾਈਚਾਰੇ ਵੱਲੋਂ ਨਿਰਾਸ਼ਾ ਜ਼ਾਹਰ ਕੀਤੀ ਗਈ। ਇਸਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ ਗਿਆ।ਮੁੱਖ ਸਮਾਗਮ 5 ਨਵੰਬਰ ਨੂੰ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਵਿਚ ਹੋਵੇਗਾ। ਪ੍ਰੋਗਰਾਮ ਵਿੱਚ ਗੁਰਦੁਆਰਾ ਸੱਚਾ ਸੌਦਾ (ਫ਼ਰੂਕਾਬਾਦ), ਗੁਰਦੁਆਰਾ ਪੰਜਾ ਸਾਹਿਬ (ਹਸਨਅਬਦਾਲ), ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਨਰੋਵਾਲ) ਅਤੇ ਅਖੀਰ ’ਚ ਗੁਰਦੁਆਰਾ ਰੋੜੀ ਸਾਹਿਬ (ਈਮਿਨਾਬਾਦ), ਗੁਰਦੁਆਰਾ ਡੇਰਾ ਸਾਹਿਬ (ਲਾਹੌਰ) ਸ਼ਾਮਲ ਹਨ। ਯਾਤਰੀ 13 ਨਵੰਬਰ ਨੂੰ ਵਾਪਸ ਜਾਣਗੇ।
ਈ.ਟੀ.ਪੀ.ਬੀ. ਦੇ ਚੇਅਰਮੈਨ ਡਾ. ਸਾਜਿਦ ਮਹਮੂਦ ਚੌਹਾਨ ਨੇ ਕਿਹਾ ਕਿ ਸੁਰੱਖਿਆ, ਰਹਿਣ-ਸਹਿਣ, ਭੋਜਨ ਤੇ ਆਵਾਜਾਈ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਪਾਕਿਸਤਾਨ ਦੀ ਧਰਤੀ ਅਮਨ ਤੇ ਭਾਈਚਾਰੇ ਦਾ ਪੈਗਾਮ ਦਿੰਦੀ ਹੈ।
Posted By:
