ਪੰਜਾਬ ਵਿੱਚ ਰੂਸੀ ਰਹਿੰਦ-ਖੂੰਹਦ ਦੀ ਕਮਾਈ
- ਰਾਜਨੀਤੀ
- 11 Dec,2025
ਪੰਜਾਬ ਵਿੱਚ ਰੂਸੀ ਰਹਿੰਦ-ਖੂੰਹਦ ਦੀ ਕਮਾਈ
ਪੰਜਾਬ ਦੀ ਧਰਤੀ ਤੇ ਸਵਾ ਤਿੰਨ ਸੌ ਸਾਲ ਤੋਂ ਕਲਗੀਧਰ ਦਸ਼ਮੇਸ਼ ਪਿਤਾ ਦੇ ਪਰਿਵਾਰ ਦਾ ਲਹੂ ਡੁੱਲ੍ਹ ਰਿਹਾ ਜੋ ਇਸ ਮੱਟੀ ਨੂੰ ਸੂਰਮਗਤੀ ਦੀ ਪਾਣ ਚਾੜ੍ਹ ਦਾ ਹੈ, ਇਸ ਮਿੱਟੀ ਦੀ ਪੈਦਾ ਹੋਈ ਕਣਕ ਸ਼ਹਾਦਤ ਦੇ ਤੰਦੂਰ ਵਿੱਚ ਅਣਖ ਦੀ ਤਾਸੀਰ ਵਾਲੀ ਰੋਟੀ ਬਖਸ਼ਦੀ ਹੈ, ਪੰਜਾਬ ਦੀ ਮਿੱਟੀ ਵਿੱਚ ਸ਼ਹੀਦਾਂ ਦੇ ਲਹੂ ਦੀ ਲਾਲੀ ਇਸ ਨੂੰ ਬਾਗੀ ਰੰਗ ਚਾੜ੍ਹਦੀ ਹੈ ਇਸੇ ਲਈ ਪੰਜਾਬ ਦੇ ਜੰਮਿਆਂ ਦੀ ਸਦੀਆਂ ਤੋਂ ਇਸਟੈਬਲਿਸ਼ਮੈਂਟ ਨਾਲ ਨਹੀ ਬਣੀ, ਦਸ਼ਮੇਸ਼ ਪਿਤਾ ਦੇ ਪਰਿਵਾਰ ਦੇ ਲਹੂ ਵਿੱਚ ਰੰਗੇ ਗੁਰੂ ਨਾਨਕ ਸਾਹਿਬ ਦੇ ਗੁਰਮਤਿ ਇਨਕਲਾਬ ਦੀ ਲਾਲੀ ਨੂੰ ਲਾਲ ਝੰਡੇ ਇਨਕਲਾਬ ਨੇ ਆਪਣੀ ਵੈਰੀ ਮੰਨਿਆਂ, ਕਾਰਲ ਮਾਰਕਸ ਤੇ ਉਸ ਦੀ ਲਗੌੜ ਨੂੰ ਲੱਗਦਾ ਸੀ ਕਿ ਰੂਸ ਵਿੱਚ ਫੇਲ੍ਹ ਹੋਇਆ ਫ਼ਲਸਫ਼ਾ ਪੰਜਾਬ ਵਿੱਚ ਤਾਂ ਪੁੰਗਰ ਸਕਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਕਿਰਤ ਕਰੋ ਵੰਡ ਛਕੋ ਤੇ ਮਨੁੱਖੀ ਬਰਾਬਰਤਾ ਦੇ ਸਿਧਾਂਤਾਂ ਸਮਾਜਵਾਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਹਨ ਸਿੱਖੀ ਵਿੱਚ ਕਿਰਤੀਆਂ ਦਾ ਸਤਿਕਾਰ ਸਾਡਾ ਅੱਸੀ ਪ੍ਰਤੀਸ਼ਤ ਕੰਮ ਆਸਾਨ ਕਰ ਦਿਊਗਾ ਇਸੇ ਲਈ ਰੂਸੀ ਇਨਕਲਾਬ ਦੀ ਰਹਿੰਦ-ਖੂੰਹਦ ਨੇ ਪੰਜਾਬ ਵਿੱਚ ਅੱਡੀ ਚੋਟੀ ਦਾ ਜ਼ੋਰ ਮਾਰਿਆ, ਹਰ ਖ਼ਿੱਤੇ ਤੇ ਸੱਭਿਅਤਾ ਵਿੱਚ ਬਦਕਾਰੀ ਬਿਰਤੀ ਦੇ ਲੋਕ ਹੁੰਦੇ ਨੇ ਜੋ ਨਿੱਜੀ ਗ਼ਰਜ਼, ਵਿਕਾਰੀ ਮਾਨਸਿਕਤਾ, ਅਤੇ ਅੰਦਰ ਦੇ ਸ਼ੈਤਾਨ ਦੀ ਭੁੱਖ ਪੂਰਤੀ ਲਈ ਸਮਾਜ ਦੇ ਨਿਯਮਾਂ ਵਿੱਚ ਢਿੱਲ ਦਾ ਰਾਹ ਲੱਭਦੇ ਹਨ, ਪੰਜਾਬ ਵਿੱਚ ਵੀ ਐਸਾ ਹੀ ਹੋਇਆ, ਗੁਰੂ ਸਾਹਿਬਾਨ ਦੇ ਸਿਰਜੇ ਸਰਭ ਕਲਿਆਣੀ ਸਮਾਜ ਵਿੱਚ ਵਿਕਾਰੀ ਬਿਰਤੀ ਦੇ ਕੁਝ ਲੋਕਾਂ ਆਪਣੇ ਅੰਦਰ ਦਾ ਜਾਨਵਰ ਸ਼ਾਂਤ ਕਰਨ ਲਈ ਜਦੋਂ ਧਰਮ ਦੀ ਅਗਵਾਈ ਤੋਂ ਬਾਗ਼ੀ ਹੋਏ ਤਾਂ ਉਹਨਾਂ ਨੂੰ ਰੂਸੀ ਰਹਿੰਦ-ਖੂੰਹਦ ਦੇ ਸਮਾਜਵਾਦ ਵਿੱਚੋਂ ਧਰਮ ਦੀ ਕੰਧ ਟੱਪਣ ਦਾ ਰਾਹ ਨਜਰੀਂ ਪਿਆ, ਕੇਸ ਕੱਟਣ ਸ਼ਰਾਬ ਸਿਗਰਟ ਪੀਣ ਤੇ ਵਿਭਚਾਰ ਦੇ ਹਾਮੀਂ ਨਵੇਂ ਬਣੇ ਪੰਜਾਬੀ ਸਮਾਜਵਾਦੀ ਵਿਕਾਰੀ ਮਹਿਫ਼ਲਾਂ ਵਿੱਚ ਬੈਠ ਕੇ ਧਰਮ ਦੇ ਉਸੇ ਪੁਜਾਰੀ ਨੂੰ ਭੰਡ ਕੇ ਆਪਣੇ ਆਪ ਨੂੰ ਧਰਮ ਤੋਂ ਉੱਤੇ ਸੱਚੇ ਸਮਾਜਵਾਦੀ ਹੋਣ ਦਾ ਦਾਅਵਾ ਪੇਸ਼ ਕਰਨ ਲੱਗੇ ਜਿਸ ਪੁਜਾਰੀ ਦਾ ਭਾਂਡਾ ਗੁਰੂ ਨਾਨਕ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ ਭੰਨ ਦਿੱਤਾ ਸੀ, ਗੁਰਬਾਣੀ ਅਤੇ ਸ਼ਹਾਦਤਾਂ ਦੀ ਥਾਂ ਸਾਹਿਬਾਂ ਹੀਰ ਸੱਸੀ ਦੀ ਕਹਾਣੀ ਪੰਜਾਬ ਦੀ ਨਾਇਕ ਬਣਾਕੇ ਪੇਸ਼ ਕੀਤੀ ਜਾਣ ਲੱਗੀ
1947 ਮਗਰੋਂ ਹਿੰਦ ਹਕੂਮਤ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਪੰਜਾਬ ਦੀ ਅਣਖੀਲੀ ਬਾਗ਼ੀ ਤਾਸੀਰ ਨੂੰ ਢਾਅ ਲੌਣ ਲਈ ਕੋਈ ਤੀਜੀ ਧਿਰ ਕੰਮ ਕਰੇ ਤੇ ਸਰਕਾਰ ਦਾ ਕੰਮ ਸੁਖਾਲਾ ਕੀਤੀ ਰੂਸੀ ਰਹਿੰਦ-ਖੂੰਹਦ ਦੇ ਨਵੇਂ ਸਮਾਜਵਾਦੀਆਂ ਨੇ, ਹਰ ਸਮਾਜ ਦੇ ਦੋ ਵੱਡੇ ਧੁਰੇ ਹੁੰਦੇ ਲੇਖਕ ਤੇ ਅਧਿਆਪਕ ਪੰਜਾਬ ਵਿੱਚ ਇਹਨਾਂ ਦੋਵਾਂ ਹੀ ਵਰਗਾਂ ਤੇ ਕੰਮ ਕੀਤਾ ਗਿਆ ਤੇ ਮਿਹਨਤ ਨਾਲ ਲੱਭੇ ਗਏ ਉਹ ਲੇਖਕ ਅਧਿਆਪਕ ਜੋ ਨਿੱਜੀ ਵਿਕਾਰਾਂ ਨਾਲ ਭਰੀ ਬਦਕਾਰੀ ਜ਼ਿੰਦਗੀ ਨੂੰ ਸਮਾਜ ਵਿੱਚ ਸਨਮਾਨ ਦੇਣਾ ਲੋਚਦੇ ਹੋਣ,ਅਖੌਤੀ ਮਹਾਨ ਲੇਖਕ ਲੇਖਕਾਵਾਂ ਤੇ ਅਧਿਆਪਨ ਨਾਲ ਜੁੜੇ ਚਿਹਰਿਆਂ ਦਾ ਗਰੁੱਪ ਤਿਆਰ ਹੋਇਆ ਜਿਨ੍ਹਾਂ ਨੂੰ ਵਾਰ ਵਾਰ ਰੂਸ ਦੀ ਮੁਫਤ ਸੈਰ ਕਰਵਾਈ ਗਈ, ਇਹਨਾਂ ਦੇ ਬੌਧਿਕ ਪੱਧਰ ਦਾ ਹਿਸਾਬ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹਨਾਂ ਦੀ ਇੱਕ ਲੇਖਕ ਆਵਦੀ ਸਵੈ ਜੀਵਨੀ ਵਿੱਚ ਆਪ ਲਿਖਦੀ ਹੈ ਕਿ ਮੈਂ ਅੱਠ ਨੌਂ ਸਾਲ ਦੀ ਉਮਰੇ ਸੁਪਨਿਆਂ ਦਾ ਰਾਜਕੁਮਾਰ ਉਡੀਕਣ ਲੱਗ ਪਈ ਸੀ ਵੱਡੀ ਹੋ ਕੇ ਉਸ ਨੇ ਬਹੁਤ ਚੰਦ ਚੜ੍ਹਾਏ (ਉਸ ਦੇ ਖੁਦ ਲਿਖਣ ਅਨੁਸਾਰ) ਜਿਸ ਗਰੁੱਪ ਨਾਲ ਉਹ ਰੂਸ ਜਾਂਦੀ ਸੀ ਉਸ ਵਿਚਲੇ ਲੇਖਕਾਂ ਦੀਆਂ ਤੀਮੀਆਂ ਆਵਦੇ ਖਸਮਾਂ ਨੂੰ ਨਾਲ ਜਾਣ ਤੋਂ ਰੋਕਦੀਆਂ ਸੀ ਸੋ ਲਿਖਣ ਦਾ ਮਤਲਬ ਕਿ ਐਸੇ ਲੋਕਾਂ ਦਾ ਗਰੁੱਪ ਪੰਜਾਬ ਦਾ ਮਾਰਗ ਦਰਸ਼ਕ ਬਣਾਕੇ ਪੇਸ਼ ਕੀਤਾ ਗਿਆ ਤੇ ਉਹਨਾਂ ਦੀਆਂ ਲਿਖਤਾਂ ਨਿਆਣਿਆਂ ਦੇ ਸਲੇਬਸ ਦਾ ਹਿੱਸਾ ਬਣਾਈਆਂ ਗਈਆਂ, ਤਮਾਕੂ ਪੰਜਾਬ ਲਈ ਹਰਾਮ ਹੈ ਪਰ ਇਹਨਾਂ ਕਾਮਰੇਡੀ ਮਾਰਗਦਰਸ਼ਕਾਂ ਨੇ ਸਿਗਰਟ ਤੇ ਸ਼ਰਾਬ ਨੂੰ ਪੰਜਾਬ ਵਿੱਚ ਬਰਾਂਡ ਬਣਾ ਕੇ ਪੇਸ਼ ਕੀਤਾ,
1947 ਤੋਂ ਹੀ ਗੁਰੂਆਂ ਦੀ ਤਾਸੀਰ ਵਾਲੇ ਪੰਜਾਬ ਨੇ ਸਟੇਟ ਖ਼ਿਲਾਫ਼ ਹੱਕਾਂ ਦੀ ਲੜਾਈ ਲੜੀ ਪਰ ਇਹ ਗਰੁੱਪ ਤੇ ਇਸ ਨਾਲ ਜੁੜਿਆ ਵਰਗ ਹਮੇਸ਼ਾ ਸਟੇਟ ਦੇ ਹੱਕ ਵਿੱਚ ਖੜ੍ਹਾ ਰਿਹਾ, ਸਟੇਟ ਨੂੰ ਸ਼ਬਦ ਗੁਰੂ ਨੂੰ ਮੰਨਣ ਵਾਲੀ ਕੌਮ ਦੇ ਬੌਧਿਕ ਖਾਤਮੇ ਲਈ ਲੇਖਕਾਂ ਦੀ ਵੱਡੀ ਲੋੜ ਸੀ ਇਹ ਗਰੁੱਪ ਸਟੇਟ ਦੀ ਤਾਕਤ ਨਾਲ ਜੁੜਿਆ ਰਿਹਾ ਤੇ ਕਲਮ ਦੇ ਵਾਰ ਨਾਲ ਪੰਜਾਬ ਦੀ ਜਵਾਨੀ ਦੇ ਖ਼ਾਤਮੇ ਲਈ ਅਦ੍ਰਿਸ਼ ਤਾਕਤ ਵਾਂਗ ਕੰਮ ਕਰਦਾ ਰਿਹਾ,
ਕਾਮ ਕ੍ਰੋਧ ਤੇ ਹੰਕਾਰ ਤਿੰਨ ਐਸੇ ਵਕਾਰ ਨੇ ਜੋ ਬੁੱਧੀ ਰਾਹੀਂ ਜੀਵਨ ਗ਼ਰਕ ਕਰਦੇ ਹਨ 1984 ਮਗਰੋਂ ਸਟੇਟ ਨੇ ਪੰਜਾਬ ਵਿੱਚ ਇਹਨਾਂ ਤਿੰਨਾਂ ਨੂੰ ਹਥਿਆਰ ਬਣਾਕੇ ਸਿੱਖਾਂ ਖਿਲਾਫ਼ ਚੌਥਾ ਘੱਲੂਘਾਰਾ ਉਲੀਕਿਆ ਗਿਆ
ਪੰਜਾਬੀ ਸਭਿਆਚਾਰ ਦੇ ਨਾਮ ਤੇ ਕਾਮਰੇਡੀ ਗਰੁੱਪ ਨੇ ਲੇਖਕਾਂ ਦੇ ਨਾਲ ਨਾਲ ਗਾਇਕਾਂ ਨੂੰ ਵੀ ਉਤਸ਼ਾਹਿਤ ਕੀਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੀਰੀ ਪੀਰੀ ਦਾ ਇਨਕਲਾਬ ਲਿਆਂਦਾ ਤਾਂ ਉਸ ਵਿੱਚ ਢਾਡੀਆਂ ਦਾ ਵੱਡਾ ਯੋਗਦਾਨ ਸੀ ਹੁਣ ਸਟੇਟ ਨੇ ਪੰਜਾਬ ਨੂੰ ਬੌਧਿਕ ਕੰਗਾਲ ਕਰਨ ਲਈ ਨਵੀਂ ਯੋਜਨਾ ਤਹਿਤ ਗਾਇਕੀ ਨੂੰ ਹਥਿਆਰ ਬਣਾਇਆ ਕਾਮ ਕ੍ਰੋਧ ਹੰਕਾਰ ਨੂੰ ਉਤਸ਼ਾਹਿਤ ਕਰਨ ਲਈ ਬਦਕਾਰੀ ਗੀਤਕਾਰੀ ਕਲਾਕਾਰੀ ਹੋਣ ਲੱਗੀ ਤੇ ਵੱਡੇ ਅਖਾੜੇ ਲੱਗਣ ਲੱਗੇ ਤਰਨ ਤਾਰਨ ਸਾਹਿਬ ਵਿੱਚੋਂ ਸ਼ੁਰੂਆਤ ਕੀਤੀ ਗਈ ਪੁਲਿਸ ਦੀ ਦੇਖਰੇਖ ਵਿੱਚ ਮੀਰਜਾਦਿਆਂ ਦੇ ਘਰਾਣੇ ਦੀ ਨਿਪੁੰਨਤਾ ਪਾਸੇ ਕਰਕੇ ਜੱਟਾਂ ਦੇ ਮੁੰਡੇ ਜੱਟਵਾਦ ਨੂੰ ਉਤਸ਼ਾਹਿਤ ਕਰਕੇ ਜੱਟਾਂ ਦੇ ਗੀਤ ਤੇ ਫਿਲਮਾਂ ਰਾਹੀਂ ਕਾਮ ਤੇ ਕ੍ਰੋਧ ਤੇ ਹੰਕਾਰ ਦਾ ਬੌ ਕਰੋੜੀ ਵਪਾਰ ਕਰਨ ਦੇ ਰਾਹ ਪਾ ਦਿੱਤੇ ਗਏ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇੱਕ ਤੀਰ ਨਾਲ ਸਟੇਟ ਨੇ ਕਿੰਨੇ ਨਿਸ਼ਾਨੇ ਮਾਰੇ
ਜਦੋਂ ਸਟੇਟ ਇਹਨਾਂ ਨੂੰ ਰਾਹ ਬਣਾ ਕੇ ਦੇ ਰਹੀ ਸੀ ਤਾਂ ਤਰੱਕੀਆਂ ਤਾਂ ਘੜੀਆਂ ਦੀ ਖੇਡ ਸੀ, ਸੰਸਾਰ ਦੀ ਹਰ ਜਵਾਨੀ ਦਾ ਇੱਕ ਸਮਾਂ ਹੁੰਦਾ ਮੋੜ ਕੱਟਣ ਦਾ ਇਸ ਬਦਕਾਰੀ ਬਿਜਨਸ ਦੀ ਚਕਾਚੌਂਧ ਨੇ ਜਵਾਨੀ ਨੂੰ ਗੁਰੂ ਮਾਰਗ ਤੋਂ ਭਟਕਾਉਣ ਵਿੱਚ ਵੱਡਾ ਯੋਗਦਾਨ ਪਾਇਆ, 1995 ਮਗਰੋਂ ਜਵਾਨੀ ਸੰਭਲ਼ ਨਹੀਂ ਪਾਈ ਪੰਜਾਬ ਉਜਾੜੇ ਦੇ ਰਾਹ ਤੁਰ ਗਿਆ, ਸਿੱਖੀ ਦੀ ਪਾਣ ਵਾਲੇ ਗੱਭਰੂਆਂ ਦੀ ਗਿਣਤੀ ਘਟ ਗਈ, ਹੌਲੀ ਹੋਲੀ ਸਟੇਟ ਨਵੀਂ ਪੀੜ੍ਹੀ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਰਹੀ ਕਿ ਖਾਓ ਪੀਓ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਏਓ ਨਾ, ਬਾਗ਼ੀ ਪੁਣਾਂ ਨਕੰਮੇ ਕਰਦੇ ਨੇ, ਵਪਾਰੀ ਤੇ ਨੌਕਰੀ ਪੇਸ਼ੇ ਨੇ ਕੀ ਇਨਕਲਾਬ ਕਰਨਾ, ਆਪਣੀ ਤਰੱਕੀ ਤੇ ਪਰਿਵਾਰ ਦੀ ਤਰੱਕੀ ਕਰੋ ਪੰਥ ਪੰਜਾਬ ਤੋਂ ਕੀ ਲੈਣਾ,
ਇਤਿਆਦਿਕ , ਏਨੇ ਨੂੰ ਪੰਜਾਬ ਦੇ ਸਿੱਖ ਅਦਾਰਿਆਂ, ਸੰਸਥਾਵਾਂ, ਤੇ ਆਗੂ ਵਿੱਚ ਸਟੇਟ ਬਹੁਤ ਮਜ਼ਬੂਤ ਪਕੜ ਬਣਾਉਣ ਵਿੱਚ ਕਾਮਯਾਬ ਹੋ ਗਈ, ਹੁਣ ਤਾਂ ਬੱਸ ਨਿੱਤ ਦਿਨ ਸਰਕਾਰੀ ਪਰਾਪੇਗੰਡਾ ਨਾਟਕ ਹੁੰਦੇ ਨੇ ਕੁਝ ਸਕਰੀਨ ਉੱਤੇ ਤੇ ਕੁਝ ਪੰਜਾਬ ਵਿੱਚ ਦੋਵੇਂ ਥਾਂਵਾਂ ਉੱਤੇ ਡਾਇਰੈਕਟਰ ਸਟੇਟ ਨਿਰਧਾਰਤ ਹੁੰਦਾ ਹੈ, ਅਸੀਂ ਮੁਬਾਇਲ ਫੌਨ ਦੀਆਂ ਸਕਰੀਨਾਂ ਤੇ ਉਂਗਲਾਂ ਘਸਾਕੇ ਨਿੱਤ ਨਵੇ ਨਾਟਕ ਵਿੱਚੋਂ ਨਵੇਂ ਇਨਕਲਾਬ ਤੇ ਆਗੂ ਭਾਲਦੇ ਹਾਂ, ਪੰਜਾਬ ਨਿੱਤ ਦਿਨ ਖੁਰ ਰਿਹਾ ਹੈ ਰੂਸੀ ਇਨਕਲਾਬ ਹੱਸ ਰਿਹਾ ਹੈ, ਹਿੰਦੀ ਰੂਸੀ ਭਾਈ ਭਾਈ ਹੋ ਗਏ ਹਨ, ਪੰਜਾਬ ਦੇ ਕਾਮਰੇਡਾਂ ਪੱਲੇ ਸਿਗਰਟਾਂ ਸ਼ਰਾਬ ਗੈਗਸਟਰ ਤੇ ਇੰਸਟਾ ਦੀਆਂ ਰੀਲਾਂ ਤੇ ਹਿਲਦੇ ਭੂਰੇ ਚਿੱਤੜ ਬਚੇ ਨੇ ਇਹੋ ਇਹਨਾਂ ਦੇ ਕੱਟੇ ਹੋਏ ਵਸਮਾ ਰੰਗੇ ਧੌਲਿਆਂ ਦੀ ਮਗਰਲੇ 30 ਸਾਲ ਦੀ ਕਮਾਈ ਹੈ
ਪਰਮਪਾਲ ਸਿੰਘ ਸਭਰਾਅ
Posted By:
GURBHEJ SINGH ANANDPURI
Leave a Reply