ਮਾਨ ਦਲ ਨੇ ਘੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਬਾਦਲ ਦਲ ਤੇ ਭਾਜਪਾ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ

ਮਾਨ ਦਲ ਨੇ ਘੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਬਾਦਲ ਦਲ ਤੇ ਭਾਜਪਾ ਵਿਰੁੱਧ ਕੀਤੀ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ
ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਓ, ਸਿੱਖਾਂ ਦੀ ਜਮਹੂਰੀਅਤ ਬਹਾਲ ਕਰੋ, ਸ਼੍ਰੋਮਣੀ ਕਮੇਟੀ ਮੈਂਬਰ ਅਸਤੀਫੇ ਦੇਣਸ਼੍ਰੋਮਣੀ ਕਮੇਟੀ 328 ਲਾਪਤਾ ਸਰੂਪਾਂ ਦਾ ਇਨਸਾਫ਼ ਦੇਵੇ – ਇਮਾਨ ਸਿੰਘ ਮਾਨਅੰਮ੍ਰਿਤਸਰ 28 ਅਕਤੂਬਰ (  ਨਜ਼ਰਾਨਾ ਨਿਊਜ ਨੈੱਟਵਰਕ ) ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੌਰਾਨ ਮਾਨ ਦਲ ਦੇ ਆਗੂਆਂ ਨੇ ਸਰਦਾਰ ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਬਾਹਰ ਜਬਰਦਸਤ ਨਾਅਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਘੇਰ ਕੇ ਜਵਾਬਤਲਬੀ ਕੀਤੀ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ। ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣੇ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਹਾਰ ਗਏ। ਇਨ੍ਹਾ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੀਨੀਅਰ ਆਗੂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਤਿੱਖਾ ਵਿਰੋਧ ਕੀਤਾ ਗਿਆ। ਜਿਸ ਬਾਰੇ ਗੱਲਬਾਤ ਕਰਦਿਆਂ ਇਮਾਨ ਸਿੰਘ ਮਾਨ ਨੇ ਕਿਹਾ ਕਿ ਜੋ ਅੱਜ ਪ੍ਰਧਾਨਗੀ ਦੀ ਚੋਣ ਹੋਈ ਹੈ ਇਹ ਕੇਂਦਰ ਅਤੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਦੀ ਥਾਂ ਬਾਦਲ ਦਲ ਅਤੇ ਬੀ.ਜੇ.ਪੀ. ਦੋ ਧਿਰਾਂ ਦੀ ਚੋਣ ਕਰਵਾ ਕੇ ਜਮਹੂਰੀਅਤ ਦੇ ਢੰਗ ਤਰੀਕੇ ਦਾ ਮਜਾਕ ਉਡਾਇਆ ਹੈ। ਪਹਿਲਾਂ ਕੇਦਰ ਨੇ ਪਟਨਾ ਸਾਹਿਬ, ਹਜੂਰ ਸਾਹਿਬ, ਹਰਿਆਣਾ ਕਮੇਟੀ, ਦਿੱਲੀ ਕਮੇਟੀ ਸਥਾਪਿਤ ਕਰਕੇ ਅਤੇ ਵੱਖ ਕਰਕੇ ਪੰਥਕ ਏਕਾ ਤੋੜਨ ਦੀ ਕੋਸ਼ਿਸ ਕੀਤੀ।ਇਸ ਭਾਰਤ ਦੇਸ਼ ਨੇ ਵਿਦੇਸ਼ਾਂ 'ਚ ਤੇ ਸਟੇਟਾਂ 'ਚ ਸਿੱਖਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਮਾਂ ਬੋਲੀ ਤੇ ਲਿਪੀ ਗੁਰਮੁਖੀ ਤੋ ਸਿੱਖਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਸਾਡੇ ਪੰਜਾਬ ਦੇ ਪਾਣੀ ਖੋਹੇ ਜਾ ਰਹੇ ਹਨ। ਸਾਡੀ ਸਿੱਖਾ ਦੀ ਆਰਥਿਕਤਾ ਨੂੰ ਵੱਡੀ ਠੇਸ ਬਾਰਡਰ ਨਾ ਖੋਲਣ ਕਰਕੇ ਲੱਗੀ ਤੇ ਬਾਰਡਰ ਬੰਦ ਹੋਣ ਕਰਕੇ ਅਸੀਂ ਆਪਣੇ ਗੁਰਧਾਮਾਂ ਤੋ ਵਿਛੜੇ ਹੋਏ ਹਾਂ। ਉਨ੍ਹਾ ਨੇ ਕਿਹਾ ਕਿ ਇਹ ਸਭ ਤੋ ਸਾਬਤ ਹੁੰਦਾ ਹੈ ਕਿ ਸਿੱਖਾ ਨੂੰ ਭਾਰਤ ਇੱਕ ਕਲੌਨੀ ਸਮਝਦਾ ਹੈ।ਜਿਸ ਵਿੱਚ ਸਾਡੇ ਧਰਮ ਅਤੇ ਜੁਬਾਨ ਨੂੰ ਤਬਦੀਲ ਕੀਤਾ ਜਾ ਰਿਹਾ ਹੈ, ਸਾਡੇ ਕੁਦਰਤੀ ਸੋਮਿਆਂ ਦੀ ਲੁੱਟ ਹੋ ਰਹੀ ਹੈ। ਉਨ੍ਹਾ ਕਿਹਾ ਕਿ ਅੱਜ ਭਾਰਤ ਵਿੱਚ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਨਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਹੈੱਡ ਗ੍ਰੰਥੀ, ਜਥੇਦਾਰ ਲਿਫਾਫੇ ਵਿੱਚੋ ਨਿਕਲਦੇ ਹਨ। ਉਨ੍ਹਾ ਨੇ ਕਿਹਾ ਕਿ 328 ਪਾਵਨ ਸਰੂਪਾ ਦਾ ਇਨਸਾਫ ਹਾਲੇ ਤੱਕ ਸ਼੍ਰੋਮਣੀ ਕਮੇਟੀ ਕੋਲੋਂ ਨਹੀ ਦਿੱਤਾ ਗਿਆ। ਵਿਦੇਸ਼ਾ ਵਿੱਚ ਹੋ ਰਹੇ ਸਿੱਖ ਕਤਲੇਆਮ ਖਿਲਾਫ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਕੋਈ ਅਵਾਜ ਬੁਲੰਦ ਨਹੀ ਕਰ ਰਹੀ। ਜਿਸ ਲਈ ਅਸੀ ਇਸ ਪ੍ਰਧਾਨ ਦੀ ਨਕਲੀ ਚੋਣ ਦੀ ਨਿਖੇਧੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਪੰਥ ਨੂੰ ਇਕਜੁੱਟ ਹੋਣ ਦੀ ਅਪੀਲ ਕਰਦੇ ਹਾਂ। ਇਥੇ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਾਦਲ ਦਲ ਸਿੱਖਾਂ ਦੀ ਕਾਤਲ ਜਮਾਤ ਹੈ। ਜੋ ਗੁਨਾਹ ਅਕਾਲੀ ਦਲ ਦੇ ਰਾਜ ਵੇਲੇ ਹੋਏ ਨੇ ਉਹ ਕਦੇ ਵੀ ਬਖਸ਼ੇ ਨਹੀ ਜਾ ਸਕਦੇ। ਇਸੇ ਪ੍ਰਦਰਸ਼ਨ ਦੌਰਾਨ ਲੰਘ ਰਹੇ ਸ਼੍ਰੋਮਣੀ ਕਮੇਟੀ ਦੇ ਮੈਂਬਰਾ ਨੂੰ ਅਸਤੀਫੇ ਦੇਣ ਲਈ ਪੁਕਾਰ ਵੀ ਕੀਤੀ ਗਈ।ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਹਰਮਨਦੀਪ ਸਿੰਘ ਸੁਲਾਨਵਿੰਡ, ਭਾਈ ਅਮਰੀਕ ਸਿੰਘ ਨੰਗਲ, ਪਰਮਜੀਤ ਸਿੰਘ ਸੁੱਖ, ਭਾਈ ਰਵੀਸੇਰ ਸਿੰਘ, ਬੀਬੀ ਰਸ਼ਪਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਤੇ ਹੋਰ ਹਾਜਰ ਸਨ।