ਸੰਦੀਪ ਸਿੰਘ ਏ ਆਰ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਨਿਯੁਕਤ ਹੋਣ ਨਾਲ ਵਰਕਰਾਂ ਵਿਚ ਉਤਸ਼ਾਹ ਵਧਿਆ - ਅਕਾਲੀ ਆਗੂ
- ਰਾਜਨੀਤੀ
- 29 Sep,2025

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਅਕਾਲੀ ਆਗੂ ਸੰਦੀਪ ਸਿੰਘ ਏ ਆਰ ਨੂੰ ਹਲਕਾ ਜੰਡਿਆਲਾ ਗੁਰੂ ਦਾ ਇੰਚਾਰਜ ਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਸਤਿਕਾਰ ਵਧਾਇਆ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ ਹਰਜੀਤ ਸਿੰਘ ਗੋਲੂ ਪ੍ਰਧਾਨ ਆਈ ਟੀ ਵਿੰਗ ਹਲਕਾ ਜੰਡਿਆਲਾ ਗੁਰੂ ਨੇ ਗੱਲਬਾਤ ਮੌਕੇ ਕੀਤਾ । ਉੱਨਾਂ ਸੰਦੀਪ ਸਿੰਘ ਏ ਆਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ਕਿ ਮੇਹਨਤੀ ਵਰਕਰਾਂ ਨੂੰ ਅਕਾਲੀ ਦਲ ਇਸੇ ਤਰਾਂ ਨਿਵਾਜਦਾ ਆ ਰਿਹਾ ਹੈ।
ਉੱਨਾਂ ਕਿਹਾ ਕਿ ਜਦੋਂ ਤੋਂ ਹੜਾਂ ਨੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੈ । ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਰਾਊਂਡ ਲੇਵਲ ਤੇ ਹਰੇਕ ਹੜ ਪੀੜਤ ਦੀ ਸਹਾਇਤਾ ਕੀਤੀ । ਭਾਵੇਂ ਉਹ ਡੰਗਰਾਂ ਦਾ ਚਾਰਾ, ਧੁੱਸੀ ਬੰਨ੍ਹ, ਨਕਦ ਪੈਸੇ, 500 ਦੇ ਕਰੀਬ ਟਰੱਕ ਭੇਜਕੇ ਹਰ ਪੰਜਾਬੀ ਦਾ ਦਿਲ ਜਿੱਤਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਗੋਲੂ ਪ੍ਰਧਾਨ ਆਈ ਟੀ ਵਿੰਗ ਹਲਕਾ ਜੰਡਿਆਲਾ ਗੁਰੂ , ਅਕਾਲੀ ਆਗੂ ਗੁਰਭੇਜ ਸਿੰਘ ਜੱਬੋਵਾਲ , ਸਾ: ਸਰਪੰਚ ਸੁਖਵਿੰਦਰ ਸਿੰਘ ਸੰਗਰਾਵਾਂ, ਸਾ: ਸਰਪੰਚ ਪ੍ਰਭਦਿਆਲ ਸਿੰਘ ਸਰਜਾ , ਸਾ: ਸਰਪੰਚ ਤੇਜਿੰਦਰ ਸਿੰਘ ਬੇਰੀਆਵਾਲਾ , ਸਾ: ਸਰਪੰਚ ਸੁਖਰਾਜ ਸਿੰਘ ਮੁੱਛਲ, ਸਾ: ਸਰਪੰਚ ਬਲਦੇਵ ਸਿੰਘ ਰਾਏਪੁਰ , ਸਾਬਕਾ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤ, ਪ੍ਰਧਾਨ ਬਲਜੀਤ ਸਿੰਘ ਖੱਬੇ ਰਾਜਪੂਤ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਕਾਬਲ ਸਿੰਘ ਤਰਸਿੱਕਾ ਤੇ ਹੋਰ ਅਕਾਲੀ ਆਗੂ ਹਾਜ਼ਿਰ ਸਨ ।
Posted By:

Leave a Reply